More Punjabi Kahaniya  Posts
ਰਾਜਨੀਤੀ


ਇਕ politician ਤੋਂ ਵੱਡਾ ਨਾਸਤਿਕ ਕੋਈ ਵੀ ਨਹੀਂ ਹੁੰਦਾ।
ਇਕ ਲੀਡਰ ਇਹ ਗੱਲ ਭਲੀਂ ਭਾਂਤੀ ਜਾਣਦਾ ਹੁੰਦਾ ਹੈ ਕਿ ਰੱਬ ਨਾਮ ਦੀ ਕੋਈ ਸ਼ੈਅ ਹੁੰਦੀ ਹੀ ਨਹੀਂ!! ਇਹ ਸਭ ਲੋਕਾਂ ਦਾ ਬਣਿਆ ਬਣਾਇਆ ਖੇਲ ਹੈ।
ਆਪਣੀ ਕੁਰਸੀ ਖੜੀ ਰੱਖਣ ਲਈ ਇਕ ਲੀਡਰ ਪਤਾ ਨਹੀਂ ਆਪਣੀ ਪੂਰੀ ਜਿੰਦਗੀ ਵਿੱਚ ਕਿੰਨੇ ਨਿਰਦੋਸ਼ ਲੋਕਾਂ ਦੀਆਂ ਲਾਸ਼ਾਂ ਦਾ ਸਹਾਰਾ ਲੈਂਦਾ ਹੈ। ਕਿੰਨਾ ਦੰਗੇ ਕਰਵਾਂਓਦਾ ਹੈ!! ਮਹਿੰਗਾਈ ਵਧਾ ਕੇ ਆਮ ਲੋਕਾਂ ਦੇ ਬੱਚਿਆਂ ਦੇ ਮੂੰਹ ਦੇ ਨਿਵਾਲੇ ਖੋਹਦਾ ਹੈ!! ਆਪਣੇ ਦੇਸ਼ ਦੇ ਸੈਨਿਕਾਂ ਨੂੰ ਜਦੋਂ ਚਾਹੇ ਮਰਵਾ ਸਕਦਾ ਹੈ!
ਕਿੰਨੇ ਘਰ ਬਰਬਾਦ ਹੋ ਜਾਂਦੇ ਹਨ ਤਾਂ ਜੋ ਇਕ ਕੁਰਸੀ ਬਚੀ ਰਹਿ ਸਕੇ!! ਆਮ ਲੋਕਾਂ ਦੇ ਦਿਲ ਵਿੱਚ ਨਫਰਤ ਬੋਈ ਜਾਂਦੀ ਹੈ।
ਫੇਰ ਇਕ ਲੀਡਰ ਨੂੰ ਦੇਖ ਹਜ਼ਾਰਾਂ ਹੋਰ ਖੜੇ ਹੋ ਜਾਂਦੇ ਹਨ। ਕਿਸੇ ਨੂੰ ਦੇਸ਼ ਦੀ ਫਿਕਰ ਨਹੀਂ ਹੁੰਦੀ। ਕਿਸੇ ਨੂੰ ਸਮਾਜ ਦੀ ਫਿਕਰ ਨਹੀਂ ਹੁੰਦੀ। ਹਰ ਕੋਈ ਬੱਸ ਆਪਣਾ ਧੰਦਾ ਚਮਕਾਓਣਾ ਚਾਹੁੰਦਾ ਹੈ।
ਉੱਚੇ ਪੁਲ ਤੋਂ ਉਤਰਦੀ ਇਕ ਤੇਜ਼ ਬੱਸ ਦੀ ਬਰੇਕ ਫੇਲ ਹੋ ਜਾਵੇ ਤਾਂ ਉਸਦੇ ਚੱਕੇ ਥੱਲੇ ਸਿਰ ਆਮ ਆਦਮੀ ਦਾ ਪੀਸਿਆ ਜਾਂਦਾ ਹੈ! ਕਿਸੇ ਲੀਡਰ ਦਾ ਨਹੀਂ!!
ਕਿਓਂਕਿ ਰੱਬ ਆਮ ਆਦਮੀ ਦਾ ਹੁੰਦਾ ਹੈ। ਅੱਲਾਹ ਆਮ ਆਦਮੀ ਦਾ ਹੁੰਦਾ ਹੈ ਕਿਸੇ ਲੀਡਰ ਦਾ ਨਹੀਂ!!
ਮੰਦਿਰਾਂ, ਗੁਰੂਦੁਆਰਿਆਂ ਵਿੱਚ ਜੇਕਰ ਸਵੇਰੇ ਪੂਜਾ ਪਾਠ ਨਾ ਸ਼ੁਰੂ ਹੋਇਆ, ਮਸਜਿਦਾਂ ਵਿੱਚ ਆਜ਼ਾਨ ਨਾ ਪੜੀ ਗਈ ਤਾਂ ਲੋਕ ਹਿਸਾਬ-ਕਿਤਾਬ ਰੱਖਣ ਲੱਗਣਗੇ।
ਜੇਕਰ ਕੌਮ ਸਿੱਖ ਜਾਂ ਹਿੰਦੂਆਂ ਜਾਂ ਮੁਸਲਮਾਨਾਂ ਦੀ ਨਾ ਰਹਿ ਕੇ ਇਕ “ਇਨਸਾਨੀਅਤ” ਦੀ ਬਣ ਗਈ ਤਾਂ ਇੰਨਾ ਮਹਿਲਾਂ ਦੇ ਰਾਜਿਆਂ ਨੂੰ ਕੰਮ ਕਰਨਾ ਪੈ ਜਾਣਾ ਹੈ। ਇੰਨਾ ਦੀ ਐਸ਼-ਪ੍ਰਸਤੀ ਹੀ ਇਸ ਕਰਕੇ ਹੈ ਕਿਓਂਕਿ ਇੰਨ ਲੀਡਰਾਂ ਦੀ ਜਨਤਾਂ ਮੂਰਖ ਹੈ। ਜੋ...

ਉਪਰ ਵੱਲ ਨੂੰ ਮੂੰਹ ਕਰਕੇ ਖੜੀ ਹੈ। ……..ਆਸਮਾਨ ਵੱਲ ਨੂੰ !!
ਜਦਕਿ ਉਸਨੂੰ ਉਂਗਲ ਤਖਤ ਵੱਲ ਕਰਨੀ ਚਾਹੀਦੀ ਹੈ। ਸਵਾਲ ਰੱਬ ਤੋਂ ਨਹੀਂ ਤਖਤ ਤੋਂ ਕਰਨਾ ਚਾਹੀਦਾ ਹੈ।
ਪਰ ਜਨਤਾ ਤਾਂ ਜਨਤਾ ਹੈ। ਆਪੋ-ਆਪਣੀ ਕੌਮ ਨੂੰ ਸਰਵ-ਉੱਚ ਦੱਸਦੀ ਹੋਈ ਜਨਤਾ ਸਾਰੀ ਉਮਰ ਮਿੱਟੀ ਚ ਮਿੱਟੀ ਹੁੰਦੀ ਰਹਿ ਜਾਂਦੀ ਹੈ। ਅਤੇ ਲੀਡਰ……ਓਹ ਤਾਂ ਸਭ ਜਾਣਦਾ ਹੈ।
ਓਹ ਜਾਣਦਾ ਹੈ ਕਿ ਰੱਬ ਹੁੰਦਾ ਤਾਂ ਹੁੱਣ ਤੱਕ ਉਸਨੂੰ ਕੋਈ ਭੈੜਾ ਰੋਗ ਲੱਗ ਜਾਣਾ ਸੀ। ਓਹ ਜਾਣਦਾ ਹੈ ਕਿ ਜੇਕਰ ਰੱਬ ਹੁੰਦਾ ਤਾਂ ਅਮਰੀਕਾ ਓਸੇ ਦਿਨ ਕਿਸੇ ਕੁਦਰਤੀ ਆਪਦਾ ਨਾਲ ਤਬਾਹ ਹੋ ਜਾਂਦਾ ਜਿਸ ਦਿਨ ਉਸਨੇ ਜਾਪਾਨ ਉਪਰ ਬੰਬ ਸੁੱਟਿਆ ਸੀ।
ਰੱਬ ਸਿਰਫ ਸਾਡੇ ਆਮ ਲੋਕਾਂ ਦਾ ਹੁੰਦਾ ਹੈ। ਲੀਡਰਾਂ ਲਈ ਤਾਂ ਰੱਬ ਸਿਰਫ ਲੋਕਾਂ ਨੂੰ ਵੰਡਣ ਲਈ ਵਰਤਿਆਂ ਜਾਣ ਵਾਲਾ ਇਕ ਸ਼ਬਦ ਹੈ ਹੋਰ ਕੁੱਛ ਨਹੀਂ।
ਕਿਓਂਕਿ ਰਾਜਨੀਤੀ!! ਡਰ ਦੀ ਨੀਤੀ ਹੁੰਦੀ ਹੈ!! ਬਦਮਾਸ਼ੀ ਦੀ ਨੀਤੀ ਹੁੰਦੀ ਹੈ!! ਤਾਕਤ ਦੀ ਨੀਤੀ ਹੁੰਦੀ ਹੈ!! ਧੋਖੇ ਦੀ! ਲਾਲਚ ਦੀ!! ਝੂਠ ਦੀ!! ਨਕਾਬ ਦੀ ਨੀਤੀ ਹੁੰਦੀ ਹੈ।
ਡਰ!…… ਬਦਮਾਸ਼ੀ!!…… ਤਾਕਤ! ……ਧੋਖਾ….ਲਾਲਚ!! ……..ਝੂਠ!!
ਇੰਨਾ ਦਾ ਰੱਬ ਨਾਲ ਕੋਈ ਲੈਣ-ਦੇਣ ਨਹੀਂ। ਅਫਸੋਸ ਕਿ ਇੰਨਾ ਬਿਨਾ ਕੋਈ ਦੇਸ਼ ਨਹੀਂ ਚੱਲਦਾ।
ਸੋ ਫੇਰ ਦੇਸ਼ ਚਲਾਓਣ ਵਾਲੇ ਲੀਡਰ ਰੱਬ ਚ ਕਿਵੇਂ ਮੰਨ ਸਕਦੇ ਹਨ!!?
ਪੁਲਵਾਮਾ ਹਮਲਾ, 9/11 ਹਮਲਾ, 26/11 ਹਮਲਾ…..ਇਰਾਕ, ਅਫਗਾਨਿਸਤਾਨ, ਸੀਰੀਆ, ਕਸ਼ਮੀਰ …..!
ਇੱਥੇ ਕਿੰਨੇ ਕੁ ਲੀਡਰ ਮਰੇ ਤੇ ਕਿੰਨੇ ਧਰਮ ਵਿੱਚ, ਰੱਬ ਚ ਮੰਨਣ ਵਾਲੇ ਆਮ ਲੋਕ!!?
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)