More Punjabi Kahaniya  Posts
ਚੁੱਪ


(ਚੁੱਪ)
ਘਰ ਵਿੱਚ ਬਹੁਤ ਸ਼ੌਰ ਪੈ ਰਿਹਾ ਸੀ ਤੇ ਮੈਂ ਇਕੱਲਾ ਹੀ ਕਮਰੇ ਵਿਚ ਚੁੱਪ ਕਰ ਕੇ ਬੈਠਾ ਸੀ ਇੰਨੇ ਨੂੰ ਮੇਰੀ ਬੇਬੇ ਦੀ ਆਵਾਜ਼ ਆਉਂਦੀ ਆ..ਕੀ ਤੂੰ ਬਾਹਰ ਆ ਜਾ ਸਾਰਾ ਦਿਨ ਕਮਰੇ ਵਿਚ ਬੈਠਾ ਰਹਿਣਾ ਹੋਰ ਤੈਨੂੰ ਕੋਈ ਕੰਮ ਨਹੀਂ .. ਇਹ ਇੱਕ ਲਾਈਨ ਮੈਂ ਰੋਜ਼ ਸੁਣਦਾ ਸੀ ।ਪਰ ਮੈਂ ਆਪਣੀ ਬੇਬੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਇੱਕ ਹਲਕੀ ਜਿਹੀ ਚਾਦਰ ਲਪੇਟ ਕੇ ਪੈ ਗਿਆ … ਫੇਰ ਬਾਹਰੋਂ ਆਵਾਜ਼ ਆਈ ਪਤਾ ਨਹੀਂ ਕਹਿੜੀ ਗੱਲ ਤੋਂ ਰੁੱਸ ਕੇ ਬੈਠ ਜਾਂਦਾ ਕਿਸੇ ਨਾਲ ਗੱਲ ਨਹੀਂ ਕਰਦਾ ਪਹਿਲਾਂ ਤਾਂ ਬਹੁਤ ਗੱਲਾਂ ਕਰਦਾ ਸੀ । ਹੁਣ ਪਤਾ ਨਹੀਂ ਇਸ ਨੂੰ ਕਿਹੜੀ ਬਿਮਾਰੀ ਲੱਗ ਗਈ । ਸਾਰਾ ਦਿਨ ਇਸ ਦਾ ਮੂੰਹ ਫੁਲਿਆਂ ਹੀ ਰਹਿੰਦਾ , ਪਤਾ ਨਹੀਂ ਕਿਸ ਗੱਲ ਦੀ ਆਕੜ ਆ ਇਸ ਵਿੱਚ । ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਆ । ਇਹ ਕਹਿ ਕੇ ਮੇਰੀ ਬੇਬੇ ਆਪਣਾ ਕੰਮ ਕਰਨ ਲੱਗ ਗਈ।ਸਾਰਾ ਮਾਹੌਲ ਸ਼ਾਂਤ ਹੋ ਗਿਆ । ਮੈਨੂੰ ਬਹੁਤ ਸਕੂਨ ਮਿਲਿਆ ਵੀ ਕੋਈ ਨਹੀਂ ਬੋਲ ਰਿਹਾ …ਪਰ ਪਤਾ ਨਹੀਂ ਕਿਉਂ ਮਨ ਬੇਚੈਨ ਸੀ ,ਮਨ ਨੂੰ ਕੋਈ ਸਕੂਨ ਨਹੀਂ ਮਿਲਿਆ । ਪਤਾ ਨਹੀਂ ਜਿਵੇਂ ਉਹ ਮੈਨੂੰ ਕਹਿ ਰਿਹਾ ਹੋਵੇ ਯਾਰ ਕੁਝ ਬੋਲ ਪਾ , ਕੋਈ ਗੱਲ ਕਰ ਲਾ ਤੂੰ ਚੁੱਪ ਕੀਤਾ ਬਿਲਕੁਲ ਵਧੀਆ ਨਹੀਂ ਲੱਗਦਾ । ਪਰ ਮੈਂ ਆਪਣੇ ਮਨ ਦੀ ਇੱਕ ਨਾ ਸੁਣੀ ਤੇ ਚੁੱਪ ਕਰਕੇ ਸੌ ਗਿਆ । ਅਚਾਨਕ ਇੱਕ ਇਨਸਾਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕੀ ਹੋਇਆ ਤੂੰ ਚੁੱਪ ਕਰਕੇ ਕਿਉ ਰਹਿਣ ਲੱਗ ਪਿਆ ।ਪਰ ਮੈਂ ਕੁਝ ਨਾ ਬੋਲਿਆ ਚੁੱਪ ਚਾਪ ਉਸਦੀਆਂ ਗੱਲਾਂ ਸੁਣਦਾ ਰਿਹਾ.. ਫੇਰ ਉਸ ਨੇ ਕਿਹਾ ਮੈਨੂੰ ਪਤਾ ਤੂੰ ਕਿਉਂ ਚੁੱਪ ਰਹਿੰਦਾ.. ਮੈਂ ਫੇਰ ਵੀ ਕੁਝ ਨਾ ਬੋਲਿਆ , ਉਸ ਇਨਸਾਨ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੈਨੂੰ ਬੋਲਣ ਲਈ ਮਜਬੂਰ ਕਰ ਰਿਹਾ ਹੋਵੇ , ਫੇਰ ਅਚਾਨਕ ਮੇਰੇ ਦਿਲ ਵਿੱਚੋਂ ਆਵਾਜ਼ ਆਈ ..ਕਿ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵਿਅਸਥ ਹੋ ਗਏ ਬੇਸ਼ੱਕ ਉਹ ਕੋਈ ਰਿਸ਼ਤੇਦਾਰ ਹੋਵੇ, ਦੋਸਤ ਹੋਣ,ਜਾਂ ਫਿਰ ਪਰਿਵਾਰ ਕਿਉਂ ਨਾ ਹੋਵੇ । ਸਾਰੇ ਆਪਣੇ ਆਪ ਵਿੱਚ ਵਿਅਸਥ ਨੇ । ਕਿਸੇ ਕੋਲ ਵੀ 2 ਮਿੰਟ ਦਾ ਸਮਾਂ ਨਹੀਂ ।...

ਕਈ ਤਾਂ ਵਿਹਲੇ ਵੀ ਹੁੰਦੇ ਨੇ ਉਹ ਝੂਠ ਬੋਲਦੇ ਰਹਿੰਦੇ ਨੇ ਜਾਂ ਫਿਰ ਕੋਈ ਬਹਾਨਾ ਬਣਾ ਦਿੰਦੇ ਨੇ ਵੀ ਅਸੀਂ ਵਿਅਸਥ ਆ ।ਚੱਲ ਇਹ ਵੀ ਠੀਕ ਆ ਕੰਮ ਬਹੁਤ ਜ਼ਰੂਰੀ ਪਰ ਇਹ ਤਾਂ ਨਹੀਂ ਤੁਸੀਂ ਸਾਰੀ ਜ਼ਿੰਦਗੀ ਹੀ ਇਸੇ ਤਰ੍ਹਾਂ ਕੰਮਾਂ ਕਾਰਾਂ ਵਿੱਚ ਲੰਘਾ ਦਿਉ ।ਪਰ ਕੋਈ ਆਪਣੀ ਜ਼ਿੰਦਗੀ ਵਿੱਚ ਇੰਨਾ ਜ਼ਿਆਦਾ ਵੀ ਵਿਅਸਥ ਨਹੀਂ ਹੁੰਦਾ ਕਿ ਉਸ ਕੋਲ ਕਿਸੇ ਲਈ 2ਮਿੰਟ ਦਾ ਸਮਾਂ ਵੀ ਨਾ ਹੋਵੇ । ਅੱਜ ਕੱਲ੍ਹ ਸਾਰੇ ਮਤਲਬ ਲਈ ਇੱਕ ਦੂਜੇ ਨੂੰ ਯਾਦ ਕਰਦੇ ਨੇ, ਪਰ ਕਿਸੇ ਨਾਲ ਬੈਠ ਕੇ ਗੱਲ ਕਰਨ ਦਾ ਸਮਾਂ ਕਿਸੇ ਕੋਲ ਨਹੀਂ ਤੇ ਜਦੋਂ ਇਨਸਾਨ ਦੁਨੀਆਂ ਛੱਡ ਕੇ ਚੱਲਾਂ ਜਾਂਦਾ ਫੇਰ ਸਾਰੇ ਰੌਣ ਲੱਗ ਜਾਂਦੇ ਆ, ਕਿਉ ਰੋਂਦੇ ਆ ਫੇਰ ਉਹ , ਕਿਉਂ ? ਕਿਉ? । ਇਹ ਸਭ ਗੱਲਾਂ ਮੇਰਾ ਦਿਲ ਉਸ ਇਨਸਾਨ ਨੂੰ ਦੱਸ ਰਿਹਾ ਸੀ ਤੇ ਉਹ ਇਨਸਾਨ ਮੇਰੇ ਦਿਲ ਦੀਆਂ ਗੱਲਾਂ ਸੁਣ ਕੇ ਰੌਣ ਲੱਗ ਪਿਆ ,ਪਰ ਮੈਂ ਚੁੱਪ ਕਰਕੇ ਬੈਠਾ ਰਿਹਾ।ਇੰਨੇ ਨੂੰ ਬੇਬੇ ਆਪਣਾ ਕੰਮ ਕਰਕੇ ਆ ਗਈ ਤੇ ਮੈਨੂੰ ਕਿਹਾ ਉੱਠ ਜਾ ਸਾਰਾ ਦਿਨ ਸੁੱਤਾ ਰਹਿਣਾ ਰਾਤ ਨੂੰ ਤੂੰ ਪਹਿਰੇ ਤੇ ਜਾਣਾ , ਇਹ ਕਹਿ ਕੇ ਬੇਬੇ ਚੱਲੀ ਗਈ । ਮੈਂ ਉੱਠਿਆ ਤੇ ਘਬਰਾ ਗਿਆ ਤੇ ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆਂ ਵੀ ਮੈ ਸੁਪਨਾ ਦੇਖ ਰਿਹਾ ਸੀ , ਪਤਾ ਨਹੀਂ ਥੋੜ੍ਹੀ ਜਿਹੀ ਖੁਸ਼ੀ ਮੇਰੇ ਚਿਹਰੇ ਤੇ ਆ ਗਈ ਤੇ ਬੇਬੇ ਦੀ ਆਵਾਜ਼ ਆਈ ਚਾਹ ਪੀ ਲਾ ਤੇ ਮੈਂ ਚਾਹ ਪੀਣ ਲੱਗ ਪਿਆ ਤੇ ਥੋੜ੍ਹਾ ਥੋੜ੍ਹਾ ਹੱਸੀ ਜਾਵਾਂ … ਬੇਬੇ ਫੇਰ ਬੋਲਣ ਲੱਗ ਪਈ,ਵੇ ਤੂੰ ਪਾਗਲ ਤਾਂ ਨਹੀਂ ਹੋ ਗਿਆ ਕੀਤੇ ,ਇਕੱਲਾ ਹੀ ਹੱਸੀ ਜਾਨਾਂ।
ਪਰ ਮੈਂ ਕੁਝ ਨਾ ਬੋਲਿਆ… ਬੋਲਾਂ ਵੀ ਕੀ ਬੋਲਣ ਲਈ ਕੋਈ ਸ਼ਬਦ ਨਹੀਂ ਸੀ , ਕਿੳਂਕਿ ਅੱਜ ਮੇਰੀ ਚੁੱਪ ਨੇ ਦਿਲ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਸੀ ।
ਪਰ ਮੈਂ ਹੁਣ ਵੀ ਚੁੱਪ ਬੈਠਾ ਰਿਹਾ ਪਰ ਅੰਦਰੋਂ ਅੰਦਰੀ ਖੁਸ਼ੀ ਬਹੁਤ ਸੀ ।
Ishu …✍🏼✍🏼
(ਧੰਨਵਾਦ)

...
...



Related Posts

Leave a Reply

Your email address will not be published. Required fields are marked *

3 Comments on “ਚੁੱਪ”

  • at times, v need some moment for ourself. thanks for sharing this story.

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)