More Punjabi Kahaniya  Posts
ਜਿੰਦਰਾ


ਜਿੰਦਰਾ
ਸ਼ੁੱਕਰਵਾਰ ਨੂੰ ਸਤੀਸ਼ ਭਾ ਜੀ ਹੋਰਾਂ ਦੀ ਦੁਕਾਨ ਤੇ ਬੈਠਾ ਤੇ ਗੋਰ ਕੀਤਾ ਕਿ ਲਗਾਤਰ ਤਿੰਨ ਚਾਰ ਗਾਹਕ ਜਿੰਦਰਾ ਲੈਣ ਆਏ| ਸੋਚਿਆ ਲੋੜ ਹੋਣੀ ਸਭਨਾਂ ਨੂੰ| ਪਰ ਸਤੀਸ਼ ਹੋਰਾਂ ਪੁੱਛਿਆ ਕਿ ਸਹਿਗਲ ਪਤਾ ਅੱਜ ਦੇ ਦਿਨ ਜਿੰਦਰੇ ਜ਼ਿਆਦਾ ਕਿਉਂ ਵਿਕਦੇ ਨੇ? ਮੈਂ ਨਾਂ ‘ਚ ਸਿਰ ਹਿਲਾਇਆ| ਉਹਨਾਂ ਭੇਤ ਖੋਲਿਆ ਕਿ ਜਿੰਨ੍ਹਾਂ ਦੇ ਰਿਸ਼ਤੇ ਨੀ ਹੁੰਦੇ ਉਹ ਲੋਕ ਜਾਂ ਉਹਨਾਂ ਦੇ ਘਰ ਦੇ ਸ਼ਨਿਚਰਵਾਰ ਤੜਕ ਸਵੇਰ ਕਿਸੇ ਚੌਕ ਵਿੱਚ ਚਾਬੀ ਲੱਗਾ ਕਿ ਜਿੰਦਰਾ ਰੱਖ ਜਾਂਦੇ ਹਨ| ਧਾਰਨਾ ਹੈ ਕਿ ਜਦੋਂ ਕੋਈ ਦੂਜਾ ਬੰਦਾ ਨਵਾਂ ਜਿੰਦਰਾ ਦੇਖ ਕਿ ਚੁੱਕਦਾ ਹੈ ਤੇ ਚਾਬੀ ਨਾਲ ਖੋਲ੍ਹਦਾ ਹੈ ਏਧਰ ਰਿਸ਼ਤਾ ਨਾਂ ਹੋਣ ਵਾਲੇ ਭਾਗ ਖੁੱਲ੍ਹ ਜਾਂਦੇ ਨੇ| ਗਵਾਚੇ ਸੰਯੋਗ ਮਿਲ ਜਾਂਦੇ ਨੇ|
ਸਵੇਰੇ ਸਟਾਫ਼ ਰੂਮ ਵੜਦਿਆਂ ਈ ਆ ਗੱਲ ਸੁਰਿੰਦਰਪਾਲ ਹੋਰਾਂ ਨੂੰ ਦੱਸੀ ਕਿਓਂ ਕਿ ਉਹਦੇ ਮਾਮੇ ਦੇ ਮੁੰਡੇ ਦਾ ਰਿਸ਼ਤਾ ‘ਅੜਿਆ’ ਹੋਇਆ ਸੀ|
ਪਤਾ ਲੱਗਦੇ ਈ ਮਾਮੇ ਦੇ ਪੁੱਤਰ ਨੇ ਅਗਲੇ ਹਫ਼ਤੇ ਈ ਕਰ ਤਾ ‘ਕਾਰਾ’ ਰੱਖ ਤਾ ਨਵਾਂ ਨਕੋਰ ਪੰਜਾਹਾਂ ਦਾ ਜਿੰਦਰਾ ਚੌਕ ‘ਚ| ਉਹਨੂੰ ਇਹ ਵੀ ਦੱਸ ਤਾ ਸੀ ਕਿ ਪਿੱਛੇ ਮੁੜ ਕੇ ਨੀ ਦੇਖਣਾ| ਪਰ ਆ ਕੀ?

/> ਰੱਖਣ ਤੋਂ ਕੁੱਝ ਪਲਾਂ ਪਿੱਛੋਂ ਆਵਾਜ਼ ਆਈ,’ਭਾ ਜੀ, ਤੁਹਾਡਾ ਜਿੰਦਰਾ ਡਿੱਗ ਗਿਆ|’ ਭਾ ਜੀ ਪਿੱਛੇ ਮੁੜ ਕੇ ਕਿਵੇਂ ਦੇਖਣ ?ਹੁੰਦਾ ਹੋਇਆ ‘ਰਿਸ਼ਤਾ ਥੋੜੀ ਤੁੜਵਾਣਾ ਸੀ ‘|
ਬੰਦਾ ਕਿੱਥੇ ਮੰਨੇ -ਉਹ ਪਿੱਛੇ ਪਿੱਛੇ ,ਭਾ ਜੀ ਹੋਰੀ ਅੱਗੇ ਅੱਗੇ| ਉਹ ਸੋਚਣ -ਜਿੰਦਰਾ ਲਿਆ ਤੇ ਰਿਸ਼ਤਾ ਗਿਆ, ਬੰਦਾ ਕਹੇ ਪੁੰਨ ਈ ਅੱਜ ਖੱਟਣਾ| ਗੱਲ ਕੀ ਉਹ ਭਾ ਜੀ ਦੇ ਹੱਥ ਜਿੰਦਰਾ ਫ਼ੜਾ ਕੇ ਹੀ ਰਿਹਾ| ਬੰਦੇ ਨੇ ਸੋਚਿਆ ਲਓ ਜੀ ਅੱਜ ਪੁੰਨ ਖੱਟਿਆ ਕੁਝ ਚੰਗਾ ਜ਼ਰੂਰ ਵਾਪਰੇਗਾ,ਭਾ ਨੂੰ ਜਿੰਦਰਾ ਇੰਝ ਜਾਪ ਰਿਹਾ ਸੀ ਜਿੱਦਾਂ ‘ਲੱਛਮਣ ਰੇਖਾ’ਹੱਥ ‘ਚ ਹੀ ਆ ਗਈ ਹੋਵੇ|
ਖ਼ੈਰ ਅੱਜ ਭਾ ਜੀ ਹੋਰਾਂ ਦੇ ਵਿਆਹ ਨੂੰ 13-14 ਵਰ੍ਹੇ ਹੋ ਗਏ ਨੇ ,ਚਾਈਂ ਚਾਈਂ ਦਿਨ ਲੰਘ ਰਹੇ ਨੇ| ਸਵੇਰੇ ਦਫ਼ਤਰ ਜਾਣ ਲੱਗਿਆਂ ਮੀਆਂ-ਬੀਵੀ ਉਹੀ ਪੰਜਾਹਾਂ ਆਲਾ ਜਿੰਦਰਾ ਲਗਾ ਕੇ ਜਾਂਦੇ ਨੇ ਤੇ ਸ਼ਾਮ ਨੂੰ ਜਿੰਦਰਾ ਖੋਲਦੇ ਵਕ਼ਤ ਇੱਕ ਵਾਰ ਸੋਹਣੀ ਵੋਹਟੀ ਵੱਲ ਦੇਖ ਕੇ ਉਸ ਬੰਦੇ ਦੇ ਸ਼ਾਇਦ ਸ਼ੁਕਰੀਆ ਜ਼ਰੂਰ ਅਦਾ ਕਰਦੇ ਨੇ|

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)