More Punjabi Kahaniya  Posts
ਗੱਲਵੱਕੜੀ


ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ..
ਨਾਲਦੀ ਥੋੜਾ ਉਦਾਸ ਹੋਈ ਜਾਪੀ ਪਰ ਉਹ ਉਸਨੂੰ ਕਲਾਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ..”ਫੇਰ ਕੀ ਹੋਇਆ..ਸ਼ਾਇਦ ਉਸ ਅਕਾਲ ਪੁਰਖ ਨੂੰ ਏਹੀ ਮਨਜੂਰ ਸੀ”!

ਦੋਵੇਂ ਪੜੇ ਲਿਖੇ ਸਨ..ਸੋਚ ਤੇ ਅਕਾਲ ਪੁਰਖ ਦੀ ਬੜੀ ਹੀ ਜਿਆਦਾ ਬਖਸ਼ਿਸ਼ ਸੀ ਅਤੇ ਸਭ ਤੋਂ ਵੱਧ ਇੱਕ ਦੂਜੇ ਨਾਲ “ਰੂਹਾਨੀ” ਮੁਹੱਬਤ ਕਰਦੇ ਸੀ..”ਜਿਸਮਾਨੀ” ਨਹੀਂ ਜਿਹੜੀ ਗੱਲ ਗੱਲ ਤੇ ਖੇਰੂੰ-ਖੇਰੂੰ ਹੋ ਜਾਣ ਦਾ ਬਹਾਨਾ ਲੱਭਦੀ ਹੋਵੇ..ਸੋ ਦੋਹਾਂ ਨੇ ਕੁਝ ਦਿਨ ਵਿਚਾਰਾਂ ਕੀਤੀਆਂ!

ਫੇਰ ਇੱਕ ਦਿਨ ਮਿੱਥੇ ਟਾਈਮ ਤੇ ਅਕੈਡਮੀਂ ਅੱਪੜ ਗਏ..
ਓਹਨਾ ਅੱਗੋਂ ਕਿੰਨੇ ਸਾਰੇ ਨਿੱਕੇ-ਨਿੱਕੇ ਬੱਚੇ ਇੱਕ ਕਮਰੇ ਵਿਚ ਬਿਠਾਏ ਹੋਏ ਸਨ..
ਸਾਰੇ ਬੜੇ ਹੀ ਪਿਆਰੇ..ਕੁਝ ਹੱਸ ਰਹੇ ਤੇ ਕੁਝ ਚੁੱਪ..ਓਹਨਾ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ..ਸਾਰੇ ਕੋਲ ਆ ਗਏ ਪਰ ਇੱਕ ਨਿੱਕੀ ਜਿਹੀ ਕੁੜੀ ਪਿਛਲੇ ਡੈਸਕ ਤੇ ਬੈਠੀ ਰਹੀ..
ਓਹਨਾ ਉਸਨੂੰ ਵੀ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ..ਪਰ ਉਹ ਅੱਗੋਂ ਕੋਲ ਖਲੋਤੀ ਮੈਡਮ ਵੱਲ ਤੱਕਣ ਲੱਗੀ!

ਮੈਡਮ ਨੇ ਓਹਨਾ ਦੇ ਕੋਲ ਆ ਕੇ ਹੌਲੀ ਜਿਹੀ ਦੱਸਿਆ ਕੇ ਉਸਦੇ ਦੋਵੇਂ ਪੈਰ ਹੈਨੀ..ਜਮਾਂਦਰੂ ਅਪਾਹਜ ਹੈ..ਸਟੇਸ਼ਨ ਤੋਂ ਮਿਲੀ ਸੀ..ਸਭ ਤੋਂ ਪਿਆਰੀ ਹੋਣ ਦੇ ਬਾਵਜੂਦ ਇਸੇ ਨੁਕਸ ਕਰਕੇ ਇਸਨੂੰ ਕੋਈ ਨੀ ਅਪਣਾਉਂਦਾ!

ਫੇਰ ਫਾਈਨਲ ਸਿਲੈਕਸ਼ਨ ਲਈ ਮੁਖ ਪ੍ਰਬੰਧਕ ਬੀਬੀ ਜੀ ਨੇ ਓਹਨਾ ਨੂੰ ਆਪਣੇ ਦਫਤਰ ਸੱਦਿਆ..!
ਏਧਰ ਓਧਰ ਦੀਆਂ ਰਸਮੀਂ ਗੱਲਾਂ ਮਗਰੋਂ ਪੁੱਛਣ ਲੱਗੀ ਕੇ ਫੇਰ ਦੱਸੋ ਕੀ ਸਲਾਹ ਬਣੀ..?

/> ਦੋਹਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਆਖਣ ਲੱਗੇ ਕੇ ਸਾਨੂੰ ਉਹ ਕੁੜੀ ਪਸੰਦ ਏ ਜਿਸਦੇ ਪੈਰ ਹੈਨੀਂ..ਅਸੀ ਉਸਨੂੰ ਅਪਣਾਉਣਾ ਚਾਹੁੰਦੇ ਹਾਂ!

ਹੈਰਾਨ ਹੋਈ ਨੇ ਇੱਕਦਮ ਪੁੱਛ ਲਿਆ ਕੇ ਜਦੋਂ ਸਾਰੇ ਆਸ਼ਰਮ ਵਿਚ ਚੜ੍ਹਦੇ ਤੋਂ ਚੜ੍ਹਦਾ ਤੰਦਰੁਸਤ ਬੱਚਾ ਮੌਜੂਦ ਸੀ ਤਾਂ ਫੇਰ ਤੁਸੀਂ ਓਸੇ ਤੇ ਹੀ ਕਿਓਂ ਉਂਗਲ ਧਰੀ ਜਿਹੜੀ ਤੁਰ ਫਿਰ ਵੀ ਨਹੀਂ ਸਕਦੀ?

ਇਸ ਵਾਰ ਕੁਝ ਸੋਚ ਉਹ ਆਖਣ ਲੱਗਾ ਕੇ “ਭੈਣ ਜੀ ਤੁਸਾਂ ਜਿੰਦਗੀ ਦੇ ਹੁਣ ਤੱਕ ਦੇ ਸਫ਼ਰ ਵਿਚ ਕਿੰਨੀਆਂ ਧੀਆਂ ਵੇਖੀਆਂ ਹੋਣਗੀਆਂ ਜਿਹੜੀਆਂ ਮਰਦੇ ਦਮ ਤੱਕ ਮਾਪਿਆਂ ਦੀ ਸੇਵਾ ਕਰਦੀਆਂ ਰਹਿੰਦੀਆਂ ਹੋਣ..ਪਰ ਮੈਂ ਅੱਜ ਉਲਟੇ ਪਾਣੀ ਤਰਨਾ ਚਾਹੁੰਦਾ ਹਾਂ..ਦੁਨੀਆ ਨੂੰ ਇੱਕ ਐਸਾ ਬਾਪ ਬਣ ਕੇ ਵਿਖਾਉਣਾ ਚਾਹੁੰਦਾ ਹਾਂ ਜਿਹੜਾ ਮਰਦੇ ਦਮ ਤੱਕ ‘ਇੱਕ ਅਪਾਹਜ ਧੀ’ ਦੀ ਸੇਵਾ ਕਰ ਸਕੇ..”

ਦਫਤਰ ਦੀ ਖਿੜਕੀ ਤੋਂ ਬਾਹਰ ਭਾਰੀ ਮੀਂਹ ਮਗਰੋਂ ਇੱਕਦਮ ਤਰੋ ਤਾਜਾ ਹੋ ਗਏ ਕਿੰਨੇ ਸਾਰੇ ਫੁਲ-ਬੂਟੇ ਇੱਕ ਦੂਜੇ ਵਿਚ ਵੱਜ ਵੱਜ ਸ਼ਾਇਦ ਇਹ ਸੁਨੇਹਾ ਦੇ ਰਹੇ ਸਨ ਕੇ “ਰੂਹਾਨੀ ਮੁਹੱਬਤ” ਦੂਜਿਆਂ ਦੇ ਔਗੁਣ ਨਜਰਅੰਦਾਜ ਕਰਕੇ ਓਹਨਾ ਨੂੰ ਬਿਨਾ ਸ਼ਰਤ ਆਪਣੀ “ਗੱਲਵੱਕੜੀ” ਵਿਚ ਸਮੋ ਲੈਣ ਦਾ ਹੀ ਦੂਜਾ ਨਾਮ ਹੈ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)