More Punjabi Kahaniya  Posts
ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ…


ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ…
ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ ਕਹਿੰਦੇ ਖਾਣੇ ਵਾਲੀ ਨਾਲੀ (ਫੂਡ ਪਾਈਪ) ਚ ਫਸ ਗਈਆਂ ਸਨ।
ਸੁਣਿਆ ਹੈ ਜੇ ਪਿੱਤਾ ਹੁੰਦਾ ਤਾਂ ਫੂਡ ਪਾਈਪ ਚੋਂ ਉਹ ਆਪ ਹੀ ਪਿੱਤੇ ਚ ਚਲੀਆਂ ਜਾਂਦੀਆਂ ਪਰ ਪਿੱਤਾ ਨਾ ਹੋਣ ਕਰਕੇ ਉਹ ਪਾਈਪ ਚ ਫਸ ਗਈਆਂ ਜਿਸ ਕਰਕੇ ਉਸਦੇ ਸਟੰਟ ਪਾਉਣਾ ਪੈ ਗਿਆ ਸੀ।
ਦੋ ਸਾਲ ਤੱਕ ਉਸਨੂੰ ਕੋਈ ਸਮੱਸਿਆ ਨਹੀਂ ਆਈ ਪਰ ਹੁਣ ਪੱਥਰੀਆਂ ਦਾ ਗੁੱਛਾ ਫਿਰ ਬਣ ਗਿਆ ਅਤੇ ਉਹ ਦੁਬਾਰਾ ਫਿਰ ਪਾਏ ਹੋਏ ਸਟੰਟ ਚ ਫਸ ਗਈਆਂ ਸਨ,ਜਿਸ ਕਰਕੇ ਉਸਨੂੰ ਫਿਰ ਬਹੁਤ ਤਕਲੀਫ਼ ਹੋ ਗਈ ਸੀ ਅਤੇ ਬੁਖ਼ਾਰ ਚੜਨ ਲੱਗ ਗਿਆ ਅਤੇ ਭਾਰ ਵੀ ਘਟਣਾ ਸ਼ੁਰੂ ਹੋ ਗਿਆ।
ਗੰਗੇ ਦਾ ਪਰਿਵਾਰ ਉਸਨੂੰ ਸਾਡੇ ਨਾਲ ਦੇ ਆਪਣੇ ਸ਼ਹਿਰ ਡਾਕਟਰ ਕੋਲ ਚੈਕਅਪ ਕਰਵਾ ਕੇ ਲੈ ਆਇਆ ਪਰ ਡਾਕਟਰ ਨੇ ਬਠਿੰਡਾ ਨਵੇਂ ਬਣੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ।
ਅਗਲੇ ਦਿਨ ਉਹ ਬਠਿੰਡਾ ਏਮਜ਼ ਚਲੇ ਗਏ ਪਰ ਉੱਥੇ ਵੀ ਸਹੂਲਤਾਂ ਦੀ ਕਮੀ ਹੋਣ ਕਰਕੇ ਉਸਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ।
ਉਹ ਵਿਚਾਰੇ ਕਦੇ ਕੋਟਕਪੂਰੇ ਤੋਂ ਅੱਗੇ ਨਹੀਂ ਗਏ ਸਨ ਤੇ ਚੰਡੀਗੜ੍ਹ ਜਾਣਾ ਤਾਂ ਉਹਨਾਂ ਨੂੰ ਬੜਾ ਔਖਾ ਹੋ ਗਿਆ।
ਇੱਕ ਵਿਚਾਰੇ ਪੜ੍ਹੇ ਲਿਖੇ ਵੀ ਘੱਟ ਸਨ ਤੇ ਦੂਸਰਾ ਚੰਡੀਗੜ੍ਹ ਦਾ ਨਾਮ ਤਾਂ ਉਹਨਾਂ ਲਈ ਬਹੁਤ ਵੱਡਾ ਸੀ।
ਉਹ ਮੈਨੂੰ ਕਹਿੰਦੇ ਕਿ ਬਾਈ ਆਪਣੀ ਗੱਡੀ ਤੇ ਚੰਡੀਗੜ੍ਹ ਸਾਨੂੰ ਛੱਡ ਦੇ ਜਾਂ ਫਿਰ ਦਾਖ਼ਲ ਕਰਵਾ ਕੇ ਆ ਜੀ ਪਰ ਲੈ ਚੱਲ ਜ਼ਰੂਰ,ਲਉ ਜੀ ਅਸੀਂ ਸਵੇਰੇ ਸਾਝਰੇ ਲਗਭਗ ਦੋ ਕੁ ਵਜ਼ੇ ਮੇਰੇ ਪਿੰਡ ਤੋਂ ਚੰਡੀਗੜ੍ਹ ਨੂੰ ਚੱਲ ਪਏ ਅਤੇ ਸਾਢੇ ਕੁ ਅੱਠ ਵਜੇ ਤੱਕ ਪੀ.ਜੀ.ਆਈ ਪਹੁੰਚ ਗਏ।
ਮੈਂ ਵੇਖ ਕੇ ਹੈਰਾਨ ਰਹਿ ਗਿਆ ਅਤੇ ਮਨ ਚ ਸੋਚਣ ਲੱਗਾ ਕਿ ਯਾਰ ਸਾਰੀ ਦੁਨੀਆ ਹੀ ਦੁਖੀ ਪਈ ਹੈ ਕਿ?
ਮੈਂ ਚੰਡੀਗੜ੍ਹ ਤਾਂ ਆਮ ਹੀ ਜਾਂਦਾ ਰਹਿੰਦਾ ਹਾਂ ਪਰ ਹਸਪਤਾਲ ਦਾ ਇਹ ਪਹਿਲਾ ਗੇੜਾ ਸੀ।
ਮੈਂ ਸੋਚਿਆ ਸੀ ਕਿ ਜਾ ਕੇ ਦਸਾਂ ਦੀ ਪਰਚੀ ਲੈ ਕੇ ਦਾਖ਼ਲ ਕਰਵਾ ਕੇ ਵਾਪਸ ਆ ਜਾਵਾਂਗਾ ਪਰ ਕਿੱਥੇ ਉੱਥੇ ਵੇਖ ਕੇ ਮੈਂ ਹੈਰਾਨ ਰਹਿ ਗਿਆ।
ਨਾਲੇ ਸਾਡਾ ਮਰੀਜ਼ ਏਮਜ ਤੋਂ ਅਮਰਜੈਂਸੀ ਲਈ ਰੈਫਰ ਸੀ ਪਰ ਕਿਸੇ ਨੇ ਗੱਲ ਨਾ ਸੁਣੀ।
ਉੱਥੇ ਅਸੀਂ ਰੈਫਰ ਸਲਿਪ ਵਿਖਾਈ ਤਾਂ ਕਹਿੰਦੇ ਨਵੀਂ ਓ ਪੀ ਡੀ ਚੋਂ ਪਰਚੀ ਲਉ ਤੇ ਡਾਕਟਰ ਨੂੰ ਚੈਕਅਪ ਕਰਵਾ ਲਉ।
ਅਸੀਂ ਭੱਜ ਆਪਦੇ ਜਣੇ ਓ ਪੀ ਡੀ ਗਏ ਅੱਗੇ ਜਾ ਕੇ ਵੇਖਿਆ ਤਾਂ ਮੈਨੂੰ ਤਾਂ ਆਪ ਨੂੰ ਦੌਰਾ ਪੈਣ ਵਰਗਾ ਹੋ ਗਿਆ।
ਹਜ਼ਾਰਾਂ ਦੀ ਗਿਣਤੀ ਚ ਦਸ ਪੰਦਰਾਂ ਲਾਈਨਾਂ ਲੱਗੀਆਂ ਹੋਈਆਂ ਸਨ।ਅਸੀਂ ਬਾਰਾਂ ਨੰਬਰ ਲਾਈਨ ਦੇ ਬਰਾਬਰ ਤੁਰਦੇ ਗਏ ਤਾਂ ਇੱਕ ਸਰਦਾਰ ਉਮਰ ਸੱਠ ਕੁ ਸਾਲ ਦੀ ਹੋਵੇਗੀ ਕਹਿੰਦਾ ਪੁੱਤ ਅੱਜ ਚੌਥਾ ਦਿਨ ਹੈ ਅਜੇ ਪਰਚੀ ਨਹੀਂ ਕੱਟੀ ਗਈ ਤੇ ਡਾਕਟਰ ਤੱਕ ਤਾਂ ਪਤਾ ਨਹੀਂ ਕਦੋਂ ਪਹੁੰਚਾਂਗੇ।
ਮੈਂ ਸੁਣ ਕੇ ਅਤੇ ਦੇਖ ਕੇ ਆਪ ਘਬਰਾ ਗਿਆ ਤੇ ਸੋਚਿਆ ਮਿੱਤਰਾ ਕਿੱਥੇ ਫਸ ਗਏ ਨਾ ਛੱਡ ਕੇ ਜਾਣ ਜੋਗੇ ਨਾ ਵਾਪਸ ਜਾਣ ਜੋਗੇ।
ਬੜੀ ਕੋਸ਼ਿਸ਼ ਕੀਤੀ ਕਦੇ ਕਿਸੇ ਨੂੰ ਫੋਨ ਲਾ ਕਦੇ ਕਿਸੇ ਨੂੰ ਫੋਨ ਲਾ ਤੇ ਸਮਾਂ ਲਗਭਗ ਬਾਰਾਂ ਦਾ ਹੋ ਗਿਆ ਤੇ ਨਿਰਾਸ਼ਾ ਹੀ ਪੱਲੇ ਪਈ।
ਆਖ਼ਰ ਗੰਗੇ ਦੀ ਭਾਬੀ ਕਹਿੰਦੀ ਬਾਈ ਦਫ਼ਾ ਕਰੋ ਵਾਪਸ ਘਰ ਚਲਦੇ ਹਾਂ ਜਾਂ ਫਿਰ ਜਿੱਥੋਂ ਪਹਿਲਾਂ ਪੁਆਇਆ ਸੀ ਸਟੰਟ ਇੱਕ ਵਾਰ ਉਸਨੂੰ ਦਿਖਾ ਲਵਾਂਗੇ ਇੱਥੇ ਜਦੋਂ ਤੱਕ ਵਾਰੀ ਆਵੇਗੀ ਉਦੋਂ ਤੱਕ ਕਿਤੇ ਮੈਨੂੰ ਕੁਝ ਹੋੋ ਹੀ ਨਾ ਜਾਵੇ।
ਅਸੀਂ ਫੈਸਲਾ ਕੀਤਾ ਤੇ ਵਾਪਸ ਸ਼੍ਰੀ...

ਗੰਗਾਨਗਰ ਡਾਕਟਰ ਨੂੰ ਦਿਖਾਉਣ ਲਈ ਆਪਣੀ ਗੱਡੀ ਵੱਲ ਚੱਲ ਪਏ।
ਮੈਨੂੰ ਕੁਦਰਤੀ ਇਕ ਸੱਜਣ ਜੋ ਕਿ ਹੈਲਥ ਮਹਿਕਮੇ ਚ ਚੰਡੀਗੜ੍ਹ ਅਫ਼ਸਰ ਦੀ ਡਿਊਟੀ ਕਰਦਾ ਉਸਦੀ ਯਾਦ ਆ ਗਈ ਤੇ ਮੈਂ ਉਸਨੂੰ ਫੋਨ ਕਰ ਸਾਰੀ ਕਹਾਣੀ ਦੱਸੀ ਉਹ ਕਹਿੰਦਾ ਤੂੰ ਫੋਨ ਕੱਟ ਤੇ ਮੈਂ ਦੇਖਦਾ ਹਾਂ।
ਪੰਜ ਮਿੰਟ ਬਾਅਦ ਉਸਦੀ ਕਾਲ ਆ ਗਈ ਕਹਿੰਦਾ ਅੱਧੇ ਘੰਟੇ ਬਾਅਦ ਦੁਬਾਰਾ ਯਾਦ ਕਰਵਾ ਦੇਣਾ,ਜਦ ਉਸਨੇ ਇੰਨੀ ਗੱਲ ਕਹੀ ਤਾਂ ਮੈਂ ਸੋਚਿਆ ਕਿ ਮਨਾ ਮੁਸ਼ਕਿਲ ਹੈ ਖਹਿੜਾ ਛੁਡਾ ਗਿਆ।
ਮੈਂ ਫੋਨ ਕੱਟਿਆ ਤੇ ਗੱਡੀ ਚ ਬੈਠ ਗਿਆ।ਮੇਰੇ ਨਾਲ ਗਏ ਗੰਗੇ ਨੇ ਮੈਨੂੰ ਕਿਹਾ ਯਾਰ ਦਸ ਪੰਦਰਾਂ ਮਿੰਟ ਉਡੀਕ ਲੈਂਦੇ ਹਾਂ ਫੋਨ ਨਹੀਂ ਤਾਂ ਵਾਪਸ ਤਾਂ ਚਲੇ ਹੀ ਜਾਣਾ ਹੈ।
ਲਉ ਜੀ ਦਸ ਕੁ ਮਿੰਟ ਬਾਅਦ ਉਸਦਾ ਫੋਨ ਆ ਗਿਆ ਤੇ ਉਸਨੇ ਪਤਾ ਨਹੀਂ ਕਿਹੜੀ ਚੂੜੀ ਕਸਵਾਈ ਕਿ ਸਾਡੇ ਮਰੀਜ਼ ਨੂੰ ਦਾਖ਼ਲ ਕਰ ਲਿਆ ਅਤੇ ਉਸਦੇ ਪੰਦਰਾਂ ਕੁ ਟੈਸਟ,ਅਲਟਾ ਸਾਊਂਡ,ਐਕਸਰੇ ਸਿਰਫ਼ ਘੰਟੇ ਕੁ ਚ ਹੋ ਗਏ ਅਤੇ ਡਾਕਟਰਾਂ ਨੇ ਮਰੀਜ਼ ਦੇ ਬੋਤਲ ਲਗਾ ਦਿੱਤੀ।
ਕੋਈ ਬੈਡ ਨਹੀਂ ਕੋਈ ਮੰਜਾ ਨਹੀਂ ਸਟੈਚਰਾਂ ਜੇ ਦੇ ਉਪਰ ਹੀ ਪਾ ਕੇ ਕੰਧਾਂ ਚ ਲੱਗੇ ਟੋਪੀ ਵਾਲੇ ਕਿੱਲਾਂ ਤੇ ਬੋਤਲਾਂ ਟੰਗ ਦਿੱਤੀਆਂ ਜਾਂਦੀਆਂ ਹਨ।
ਮੈਂ ਘੰਟੇ ਕੁ ਬਾਅਦ ਡਾਕਟਰ ਸਾਹਿਬ ਨੂੰ ਪੁੱਛਿਆ ਤਾਂ ਉਹ ਕਹਿੰਦੇ ਤੁਸੀਂ ਅੱਜ ਹੀ ਇੱਥੇ ਪਹੁੰਚ ਗਏ ਹੋ ਉਹ ਵੀ ਫਲਾਨੇ ਕਰਕੇ ਨਹੀਂ ਤਾਂ ਪੰਜ ਸੱਤ ਦਿਨ ਲੱਗ ਜਾਣੇ ਸੀ ਇੱਥੋਂ ਤੱਕ ਪਹੁੰਚਣ ਚ,ਇਹ ਸੁਣ ਕੇ ਵੀ ਮੈਂ ਹੈਰਾਨ ਸੀ।
ਆਖ਼ੀਰ ਮੈਂ ਡਾਕਟਰ ਨੂੰ ਕਿਹਾ ਕਿ ਸਾਡੇ ਮਰੀਜ਼ ਦਾ ਆਪਰੇਸ਼ਨ ਕਦੋਂ ਹੋਵੇਗਾ ਤਾਂ ਕਹਿੰਦਾ ਸ਼ਾਮ ਨੂੰ ਛੇ ਵਜੇ ਰਿਪੋਰਟਾਂ ਆਉਣ ਗੀਆਂ ਅਤੇ ਉਸਤੋਂ ਬਾਅਦ ਪਤਾ ਲੱਗੇਂਗਾ।
ਅਸੀਂ ਬਾਹਰ ਉੱਥੇ ਬੈਠੇ ਸਮਾਂ ਵੀ ਟਪਾ ਰਹੇ ਸੀ ਤੇ ਲਗਭਗ ਪਝੰਤਰ ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਨੂੰ ਕੋਸ ਰਹੇ ਸੀ ਕਿ ਪਝੰਤਰ ਸਾਲਾਂ ਚ ਇਹਨਾਂ ਤੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਹਰ ਸ਼ਹਿਰ ਪੀ.ਜੀ.ਆਈ ਨਹੀਂ ਸਹੀ ਘੱਟੋ ਘੱਟ ਤਿੰਨ ਚਾਰ ਜ਼ਿਲ੍ਹਿਆਂ ਮਗਰ ਤਾਂ ਇੱਕ ਇਹੋ ਜਿਹਾ ਹਸਪਤਾਲ ਬਣਾਉਣਾ ਚਾਹੀਦਾ ਸੀ,ਪਰ ਕਿੱਥੇ ਇਹਨਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੀ ਪਰਵਾਹ,ਇਹਨਾਂ ਨੇ ਆਪਣਾ ਇਲਾਜ ਤਾਂ ਬਾਹਰਲੇ ਮੁਲਕਾਂ ਤੋਂ ਕਰਵਾਉਣਾ ਹੁੰਦਾ ਹੈ।
ਇਹ ਗੱਲਾਂ ਕਰਦੇ ਕਰਦੇ ਛੇ ਵੱਜ ਗਏ ਅਤੇ ਅਸੀਂ ਉੱਠ ਕੇ ਅੰਦਰ ਮਰੀਜ਼ ਕੋਲ ਆ ਗਏ ਅਤੇ ਆ ਕੇ ਰਿਪੋਟਾਂ ਪਤਾ ਕਰਨ ਲੱਗ ਗਏ।
ਬੜਾ ਔਖਾ ਸਮਾਂ ਬਤੀਤ ਕੀਤਾ ਦੋ ਲਾਸ਼ਾਂ ਬਾਹਰ ਜਾਣ ਅਤੇ ਪੰਜ ਮਰੀਜ਼ ਅੰਦਰ ਆਉਣ ਸ਼ਾਮ ਦੇ ਛੇ ਵਜੇ ਤੱਕ ਇਹ ਸਿਲਸਲਾ ਮੈਂ ਵੇਖਦਾ ਰਿਹਾ।
ਅਸੀਂ ਦੇਖ ਰਹੇ ਸੀ ਕਈ ਮਰੀਜ਼ ਤਾਂ ਬਾਹਰ ਹੀ ਡੱਬਖੜੱਬੀ ਧੁੱਪ ਚ ਸਟੈਚਰਾਂ ਜੇ ਉਪਰ ਕੋਈ ਹੇਠਾਂ ਚਾਦਰ ਤੇ ਹੀ ਪਏ ਸਨ।
ਆਖ਼ਰਕਾਰ ਸਾਰੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਤੁਹਾਡੇ ਮਰੀਜ਼ ਨੂੰ ਹੋਰ ਕੋਈ ਬਿਮਾਰੀ ਨਹੀਂ ਹੈ ਸਭ ਠੀਕ ਹੈ ਪਰ ਇੰਨਫੈਕਸ਼ਨ ਜ਼ਿਆਦਾ ਹੈ ਅਤੇ ਅਗਲੀ ਵੀਹ ਤਰੀਕ ਨੂੰ ਸਟੰਟ ਬਦਲਾਂਗੇ ਤੁਸੀਂ ਆ ਦਵਾਈ ਲੈ ਜਾਉ ਹੁਣ ਤੁਹਾਨੂੰ ਛੁੱਟੀ ਹੈ।
ਅਸੀਂ ਲਗਭਗ ਦਸ ਹਜ਼ਾਰ ਦੀ ਦਵਾਈ ਲਈ ਤੇ ਛੁੱਟੀ ਵਾਲੇ ਕਾਗਜ਼ਾਤ ਲੈ ਗੱਡੀ ਚ ਬੈਠ ਲਗਭਗ ਉੱਥੋਂ ਅੱਠ ਕੁ ਵਜ਼ੇ ਘਰ ਨੂੰ ਚੱਲਣ ਲੱਗੇ ਤਾਂ ਨਾਲ ਗਏ ਗੰਗੇ ਅਤੇ ਮੈਂ ਦੋਹਾਂ ਨੇ ਇੱਕੋ ਅਵਾਜ਼ ਚ ਹੀ ਕਿਹਾ “ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਉਮਰ ਪਰ” ਇੱਥੋਂ ਦੇ ਗੇੜੇ ਨਾ ਲਵਾਈ ਕਿਸੇ ਨੂੰ ਵੀ…
(ਸੱਚੀ ਕਹਾਣੀ)
ਮਨਜਿੰਦਰ ਸਿੰਘ”ਜੌੜਕੀ” ਦੀ ਕਲਮ ਤੋਂ
ਪਿੰਡ ਤੇ ਡਾ:-ਜੌੜਕੀ ਅੰਧੇ ਵਾਲੀ।
ਤਹਿ ਤੇ ਜ਼ਿਲ੍ਹਾ:-ਫਾਜ਼ਿਲਕਾ।
ਮੋਬਾਇਲ:-8194949450

...
...



Related Posts

Leave a Reply

Your email address will not be published. Required fields are marked *

One Comment on “ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ…”

  • Eh reality a k pgi da bhut hi bura haal a…. puri state da ek hospital aa te eni population aa ….. being a health care worker i can understand k ena aukha manage ho reha es hsptl ch sb …. meriai 3-4 frnds aa ethe job krdiai tn kai kai var oh 2-3 din soundiai nhi ….50 bed di emergency ch 500 patient handle krde ne oh …. opd de vich ek doc 3 min ch ek patient dekhda … os 3 min ch hi patient nu medicine v deni … osdi bimari v dekhni te patient naal gl v krni …shi gl aa rabb mar deve pr pgi na kise nu le ke ave

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)