More Punjabi Kahaniya  Posts
ਮੂਲ ਨਾਲੋ ਵਿਆਜ ਪਿਆਰਾ


ਮੂਲ ਨਾਲੋ ਵਿਆਜ ਪਿਆਰਾ
ਇੱਕ ਮਹੀਨੇ ਦਾ ਪੋਤਾ ਗੋਦੀ ਵਿੱਚ ਚੱਕੀ ਬੈਠੀ ਦਾਦੀ ਦਾ ਡਾਕਟਰਾ ਦੀ ਰਿਪੋਰਟ ਦੇਖ ਚਿਹਰੇ ਤੌ ਰੰਗ ਉੱਡ ਗਿਆ :::!!
ਹੈਰਾਨ ਰਹਿ ਗਈ!!
“ਹੁਣ ਸਮਝ ਆਈ ਕਿਉ ਨਹੀ ਨੂੰਹ ਨੇ ਪਜੀਰੀ ਦੇ ਇੱਕ ਚਮਚੇ ਨੂੰ ਮੂੰਹ ਨਹੀ ਲਾਇਆ :::!!
ਬਸ ਸਾਰਾ ਦਿਨ ਨੀਂਦ ਵਿੱਚ ਪਈ ਰਹਿੰਦੀ ਸੀ ::!!!
ਸਾਹਿਜ ਸੁਰੂ ਤੋ ਚੰਡੀਗੜ੍ਹ ਸਹਿਰ ਪੜਿਆ:::!!
ਪਿੰਡ ਘਰ ਵਿੱਚ ਖੇਤੀ ਬਾੜੀ ਕਾਰੋਬਾਰ ਚੰਗਾ ਸੀ:: !!
ਜਿੰਨੇ ਪੈਸੇ ਖਰਚੇ ਲਈ ਮੰਗ ਕਰਦਾ ਘਰੋ ਮਿਲ ਜਾਦੇ ::!!
ਪੜਾਈ ਪੁਰੀ ਕਰਨ ਮਗਰੋ ਸਹਿਜ ਨੇ
ਘਰੋ ਪੈਸੇ ਲੈ ਕੇ ਸਹਿਰ ਵਿੱਚ ਆਪਣਾ ਬਿਜਨਸ ਸੁਰੂ ਕੀਤਾ :::!!
ਟ੍ਰੇਵਲ ਏਜੰਸੀ ਖੋਲ ਕਈ ਮੁੰਡੇ ਕੁੜੀਆ ਨੂੰ ਕੰਮ ਤੇ ਰੁੱਖ ਲਿਆ ::!!
ਪਿੰਡ ਰਹਿ ਰਿਹੇ ਮਾ ਬਾਪ ਨੇ ਕਦੇ ਕੋਈ ਪੈਸੇ ਦਾ ਹਿਸਾਬ ਕਿਤਾਬ ਕਦੇ ਨਹੀ ਪੁੱਛਿਆ :: !!
ਮਾ ਬਾਪ ਦੀ ਇਹ ਸੋਚ ਸੀ!! ਮੁੰਡਾ ਆਪਣਾ ਕੰਮ ਕਾਰ ਰਿਹਾ:: !!
ਸਹਿਜ ਇੱਕ ਦਿਨ ਪਿੰਡ ਘਰ ਆ ਕੇ ਆਪਣੀ ਮਾਤਾ ਨੂੰ ਕਹਿੰਦਾ ::!!
ਮੇਰੇ ਨਾਲ ਇੱਕ ਕੁੜੀ ਪੜਦੀ ਸੀ:: !!
ਅਸੀ ਦੋਵੇ ਨੇ ਵਿਆਹ ਕਰਵਾਉਣਾ ::!!
ਮਾਂ ਵੀ ਮੰਨ ਗਈ ਪਿਓ ਨੇ ਵੀ ਹਾਅ ਕਰ ਦਿੱਤੀ :: !!
ਕੁੜੀ ਦੇ ਮਾਪੇ ਵੀ ਮੰਨ ਗਏ ::!!
ਦੋਵਾ ਦਾ ਚੰਗੀ ਧੂਮਧਾਮ ਨਾਲ ਵਿਆਹ ਹੋ ਗਿਆ::!!
ਵਿਆਹ ਮਗਰੋ ਸਹਿਜ ਤੇ ਨੂੰਹ ਰਾਣੀ ਦਸ ਕੁ ਦਿਨ ਪਿੰਡ ਰਹਿ ਕੇ ਫਿਰ ਵਾਪਿਸ ਸਹਿਰ ਆ ਗਏ ::: !!
ਇੱਕ ਸਾਲ ਬਾਅਦ ਸਹਿਜ ਦੇ ਘਰ ਪੁੱਤਰ ਨੇ ਜਨਮ ਲਿਆ:: !!
ਪਿੰਡੋ ਸਹਿਜ ਦੀ ਮਾਤਾ ਵੀ ਸਹਿਰ ਚਲੇ ਗਈ, ਨੂੰਹ ਅਤੇ ਪੋਤੇ ਦੀ ਦੇਖ ਰੇਖ ਕਰਨ ਲਈ ::!!
ਦਾਦੀ ਆਪਣੇ ਪੋਤੇ ਦੇ ਕੱਨ ਪਿੱਛੇ ਕਾਲਾ ਟਿੱਕਾ ਲਾ ਦਿੰਦੀ !! ਨਜਰ ਨਾ ਲੱਗ ਜਾਵੇ !;:!
ਪੋਤਾ ਇੱਕ ਮਹੀਨੇ ਦਾ ਹੋ ਗਿਆ! ਪਰ ਇੱਕ ਦਿਨ ਸਾਰੀ ਦਿਹਾੜੀ ਰੋਈ ਗਿਆ :: !!
ਦਾਦੀ ਮਾਂ ਕਦੇ ਮਿਰਚਾ ਕਦੇ ਚਾਹ ਪੱਤੀ ਛਵਾਂ ਕੇ ਚੂੱਲੇ ਵਿੱਚ ਪਾਵੇ ਸਾਇਦ ਨਜਰ ਲੱਗ ਗਈ ::!!
ਪਰ ਜਦ ਬੱਚਾ ਮਾਂ ਦਾ ਦੁੱਧ ਪੀ ਲੈਦਾ !ਫਿਰ ਜਾਗਣ ਦੀ ਹੋਸ ਹੀ ਨਾ ਕਰੇ ਨੀਂਦ ਵਿੱਚ ਮਗਨ ਹੋ ਜਾਦਾ::!
ਦੂਜੇ ਦਿਨ ਸਹਿਜ ਦੀ ਮਾਤਾ ਗੁੱਸੇ ਹੋ ਕੇ ਖੈੜੇ ਪੈ ਗਈ:::!
ਚੱਲੋ ਬੱਚਿਆ ਵਾਲੇ ਡਾਕਟਰ ਨੂੰ ਦਖਾ ਆਈਏ ! ਕਿਉ ਬੱਚਾ ਐਵੇ ਕਰਦਾ:: !!
ਡਾਕਟਰ ਨੇ ਮਾਂ ਅਤੇ ਬੱਚੇ ਦੋਵਾ ਦੇ ਟੈਸਟ ਕੀਤੇ:: !!
ਜੋ ਬਾਅਦ ਵਿੱਚ ਰਿਪੋਰਟ ਆਈ ਉਸਦਾ ਪਤਾ ਲੱਗਣ ਤੇ ! ਆਪਣੇ ਮਾਸੂਮ ਪੋਤਾ ਵੱਲ ਵੇਖ ਕੇ ਦਾਦੀ ਉੱਚੀ ਉੱਚੀ ਰੋਣ ਲੱਗ ਪਈ ::!!
ਡਾਕਟਰ ਕਹਿੰਦੇ ਤੁਹਾਡੀ...

ਨੂੰਹ ਕੋਈ ਨਸਾ ਕਰਦੀ ਆ:: !!
ਉਹ ਨਸਾ ਹੁਣ ਮਾਂ ਦੀ ਛਾਤੀ ਰਾਹੀ ਦੁੱਧ ਵਿੱਚ ਮਿਲ ਕੇ ਬੱਚੇ ਅੰਦਰ ਜਾਦਾ ::!!
ਹੁਣ ਇਹ ਮਾਸੂਮ ਵੀ ਨਸੇ ਦਾ ਲੱਥ ਵਿੱਚ ਲੱਗ ਗਿਆ ::!!
ਸਾਹਮਣੇ ਬੈਠੇ ਸਹਿਜ ਅਤੇ ਆਪਣੀ ਨੂੰਹ ਤੋ ਜਦੋ ਮਾਂ ਨੇ ਪੁੱਛਿਆ ਦੱਸ ਧੀਏ ਤੂੰ ਕੀ ਨਸਾ ਕਰਦੀ ਆ ::!!
ਨੀਵੀ ਜਿਹੀ ਪਾਂ ਨੂੰਹ ਨੇ ਸਹਿਜ ਵੱਲ ਇਸ਼ਾਰਾ ਕੀਤਾ ! ਬੀਜੀ ਅਸੀ ਤਾ ਵਿਆਹ ਤੋ ਪਹਿਲਾ ਹੀ ਦੋਵੇ ਨਸਾ ਕਰਦੇ ਸੀ ::!!
ਹੁਣ ਤੱਕ ਕਰਦੇ ਆ ਰਿਹੇ ਆ !!
ਐਨੀ ਗੱਲ ਕੇ ਸੁਣ ਸਹਿਜ ਦੀ ਮਾਂ ਆਪਣੀ ਨੂੰਹ ਕਹਿੰਦੀ !!
ਕਦੇ ਮਾਣ ਹੁੰਦਾ ਸੀ ਮਾਵਾ ਦੇ ਦੁੱਧ ਤੇ ! ਜਿਹਨੂੰ ਮਾਵਾ ਦਾ ਦੁੱਧ ਚੁੰਘ ਕੇ ,ਦੁੱਲੇ ਜੱਗੇ ਜਿਊਣੇ, ਦਾਰੇ ,ਗਾਮੇ ਪਹਿਲਵਾਨ ਵਰਗੇ ਮੱਲ ਪੈਦਾ ਹੋਏ ਆ;: !!
ਪਰ ਇੱਕ ਅੱਜ ਦੀਆ ਮਾਂਵਾ ਨੇ ਆਪਣੇ ਜਿਗਰ ਦੇ ਟੋਟੇ ਨੂੰ ਆਪਣੀ ਕੁੱਖ ਵਿੱਚ ਨਸਿਆ ਦੀ ਜਹਿਰ ਦੇ ਰਹੀਆ ਨੇ:: !!
ਸਾਡੇ ਘਰਾ ਵਿੱਚ ਜੇ ਕੀਤੇ ਜਾਨਵਰ ਦੀ ਮਾਂ ਮਰ ਜਾਦੀ ਸੀ !! ਉਸ ਦੇ ਬੱਚੇ ਨੂੰ ਬੋਤਲ ਜਾ ਚੁੰਗਣੀ ਨਾਲ ਦੁੱਧ ਪਿਲਾ ਕੇ ਪਾਂਲ ਲੈਦੇ ਸੀ ::!!
ਪਰ ਅੱਜ ਮਾਂ ਦਾ ਦੁੱਧ ਹੀ ਪੁੱਤ ਲਈ ਜਹਿਰ ਬਣ ਗਿਆ :::!!!
ਪਤਾ ਨਹੀ ਅੱਜ ਪੰਜਾਬ ਦੇ ਕਿੰਨੇ ਸਹਿਰਾ ਵਿੱਚੋ ਇਹ ਖਬਰਾ ਸੁਣ ਨੂੰ ਮਿਲ ਦੀਆ ਮਾਂ ਕਰਦੀ ਸੀ! ਨਸੇ ਬੱਚੇ ਨੂੰ ਦੁੱਧ ਰਹੀ ਨਸੇ ਦੀ ਪੈ ਗਈ ਆਦਤ!!
ਮਾਵਾ ਤਾ ਕਦੇ ਆਪਣੇ ਪੁੱਤ ਦੀ ਸੌਹ ਨਹੀ ਖਾਦੀਆ ਸੀ:: !!
ਪਰ ਅੱਜ ਆਪਣੇ ਮਾੜੇ ਨਸਿਂਆ ਕਰਕੇ ਆਪਣੀ ਕੁੱਖ ਵਿੱਚੋ ਨਸੇ ਦੇ ਲਾਚਾਰ ਪੁੱਤ ਜੰਮਣ ਲੱਗ ਪਈਆ:: !!
ਅਸੀ ਮਾਂ ਬਾਪ ਵੀ ਆਪਣੇ ਕੰਮਾ ਵਿੱਚ ਐਨਾ ਨਾ ਅੱਲਜਈਏ:: !!
ਆਪਣੀ ਔਲਾਦ ਨੂੰ ਪੈਸੇ ਦੀ ਬਹੁਤੀ ਖੁੱਲ ਨਾ ਦਈਏ::!! ਕਿ ਸਾਡੇ ਪੈਸੇ ਨਾਲ ਸਾਡੀਆ ਨਸਲਾ ਹੀ ਖਤਮ ਹੋ ਜਾਣ ::!!
ਇਹ ਨਾ ਹੋਵੇ ਆਉਣ ਵਾਲੀਆ ਨਸਾਲਾ ਐਨੀਆ ਕਮਜੋਰ ਜੰਮ ਪੈਣ !!
ਜਿਸਦਾ ਹਰਜਾਨਾ ਸਾਨੂੰ ਰੋ ਰੋ ਕੇ ਭਰਨਾ ਪੈ ਜਾਵੇ ::!
ਜਦ ਪੁੱਤ ਦਾ ਵਿਆਹ ਹੋ ਜਾਦਾ ਹਰ ਦਾਦਾ ਦਾਦੀ ਦਾ ਇਹ ਸੁਪਨਾ ਹੁੰਦਾ ::!!
ਸਾਡੇ ਵੀ ਘਰ ਰੱਬ ਸਹੋਣਾ ਜਿਹਾ ਪੋਤਾ ਜਾ ਪੋਤੀ ਦੇਵੇ! ਅਸੀ ਵੀ ਉਸ ਨਾਲ ਚਾਅ ਲਾਡ ਕਰੀਏ::!!
ਕਿਉਕਿ ਮੂਲ ਨਾਲੋ ਵਿਆਜ ਪਿਆਰਾ ਹੋ ਜਾਦਾ : !!!
ਗੁਰਦੀਪ ਸਿੰਘ ਭਮਾਂ ਕਲਾਂ ਦੁਬਈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)