ਸੁਵੇਰੇ ਕੰਮ ਤੇ ਤੁਰਨ ਲਗਿਆਂ ਰਾਤ ਦੀਆਂ ਭਿਓਂ ਕੇ ਰੱਖੀਆਂ ਬਦਾਮਾਂ ਦੀਆਂ ਦੋ ਤਿੰਨ ਗਿਰੀਆਂ ਮੂੰਹ ਵਿਚ ਪਾ ਲੈਣੀਆਂ ਮੇਰੀ ਪੂਰਾਨੀ ਆਦਤ ਹੁੰਦੀ ਸੀ..!
ਇੱਕ ਵੇਰ ਕਾਹਲੀ ਵਿਚ ਚੇਤਾ ਭੁੱਲ ਗਿਆ..ਇੰਝ ਲੱਗੇ ਜਿਦਾਂ ਕੁਝ ਰਹਿ ਗਿਆ ਹੋਵੇ!
ਖੈਰ ਰਾਹ ਵਿਚ ਤੁਰੇ ਜਾਂਦਿਆਂ ਸੋਚਿਆ ਚਲੋ ਦੁਪਹਿਰ ਜੋਗਾ ਥੋੜਾ ਫਰੂਟ ਹੀ ਲੈ ਲਿਆ ਜਾਵੇ..ਮੈਨੂੰ ਆੜੂ ਬਹੁਤ ਪਸੰਦ ਨੇ..ਕਿੱਲੋ ਕੂ ਲੈ ਲਏ ਤੇ ਲਫਾਫਾ ਨਾਲ ਰੱਖ ਗੱਡੀ ਦਫਤਰ ਵੱਲ ਨੂੰ ਪਾ ਲਈ!
ਥੋੜੀ ਦੇਰ ਮਗਰੋਂ ਇੱਕ ਲਾਲ ਜਿਹੇ ਨੂੰ ਕੋਲ ਰੱਖੇ ਪਾਣੀ ਨਾਲ ਧੋ ਕੇ ਨੈਪਕਿਨ ਨਾਲ ਪੂੰਝ ਖਾਣਾ ਸ਼ੁਰੂ ਕਰ ਦਿੱਤਾ..ਖਾਂਦਿਆਂ ਗਿਟਕ ਨੂੰ ਦੰਦ ਲੱਗ ਗਏ..ਉਹ ਦੋ ਟੋਟੇ ਹੋ ਗਈ..!
ਓਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅੰਦਰੋਂ ਨਿੱਕਲੀਆਂ ਦੋ ਗਿਰੀਆਂ ਬਿਲਕੁਲ ਹੀ ਮਿੱਠੀਆਂ ਸਨ..ਐਨ ਭਿਓਏਂ ਹੋਏ ਬਦਾਮਾਂ ਵਰਗੀਆਂ!
ਫੇਰ ਦੁਪਹਿਰ ਵੇਲੇ ਹੋਰ ਲਾਲਚ ਜਾਗ ਪਿਆ..ਬਾਕੀਆਂ ਦੀ ਵੀ ਗਿਟਕ ਉਚੇਚੀ ਭੰਨ ਕੇ ਦੇਖੀ..!
ਇਸ ਵਾਰ ਕਿਸੇ...
ਵਿਚੋਂ ਵੀ ਦੋ ਗਿਰੀਆਂ ਨਾ ਨਿੱਕਲੀਆਂ..ਸਗੋਂ ਇੱਕ ਦੰਦ ਜਰੂਰ ਭੁਰ ਗਿਆ..ਜੇ ਕਿਸੇ ਵਿਚੋਂ ਇੱਕ ਅੱਧੀ ਨਿੱਕਲੀ ਵੀ ਤਾਂ ਉਹ ਅੱਕ ਵਰਗੀ ਕੌੜੀ..!
ਸਾਰੇ ਘਟਨਾ ਕਰਮ ਦਾ ਤੱਤ ਸਾਰ ਇਹ ਕੱਢਿਆ ਕੇ ਕਣ-ਕਣ ਵੱਸੀ ਹੋਈ ਕੁਦਰਤ ਇਨਸਾਨ ਦੀ ਰਮਜ ਪਛਾਣਦੀ ਹੋਈ ਸੱਤ ਵੱਲ ਪਾ ਕੇ ਵੀ ਉਸਦੀ ਵਾਜਿਬ ਲੋੜ ਜਰੂਰ ਪੂਰੀ ਕਰਦੀ ਏ..ਪਰ ਪਦਾਰਥਵਾਦ ਦਾ ਡੰਗਿਆ ਹੋਇਆ ਉਹ ਜਦੋੰ ਆਪਣੀ ਅਸਲ ਔਕਾਤ ਭੁੱਲ ਬਹੁਤਾ ਲਾਲਚ ਕਰ ਬੈਠੇ ਤਾਂ ਫੇਰ ਉਸਨੂੰ ਉਸਦੀ ਅਸਲੀਅਤ ਵਿਖਾਉਣ ਵਿਚ ਕਦੀ ਘੌਲ ਵੀ ਨਹੀਂ ਕਰਿਆ ਕਰਦੀ..ਪਟਕਾ ਕੇ ਭੁੰਜੇ ਵੀ ਜਰੂਰ ਮਾਰਦੀ ਏ!
(ਕੁਦਰਤ ਦੀ ਹੋਂਦ ਤੋਂ ਇਨਕਾਰੀ ਵੀਰ ਇਸਨੂੰ ਸਬੱਬ ਵੀ ਆਖ ਸਕਦੇ ਓ)
Repeat
ਹਰਪ੍ਰੀਤ ਸਿੰਘ ਜਵੰਦਾ