More Punjabi Kahaniya  Posts
ਕੱਲੀ ਦਾ ਵਿਆਹ


ਅੱਜ ਰਾਣੋ ਦੇ ਵਿਆਹ ਦੀ ਕੜਾਹੀ ਚੜੀ ਸੀ ਹਰ ਕੁੱੜੀ ਲਈ ਵਿਆਹ ਜ਼ਿੰਦਗੀ ਦਾ ਬਹੁੱਤ ਮਹੱਤਵਪੂਰਨ ਸਮਾਂ ਹੁੰਦਾ ਪਰ ਰਾਣੋ ਦਾ ਵਿਆਹ ਕੱਲੀ ਦਾ ਹੋ ਰਿਹਾ ਸੀ ਵੀਜ਼ੇ ਦੇ ਪੇਪਰਾਂ ਕਾਰਨ ਮੁੰਡਾ ਆ ਸਕਿਆ
ਰਾਣੋ ਨੂੰ ਉਹਦੇ ਸਹੁਰੇ ਵਾਲਿਆਂ ਸ਼ਗੁਨ ਲਾ ਕੇ ਘਰ ਲੈ ਜਾਣਾ ਸੀ ਤੇ ਵਿਆਹ ਦੀ ਇਹ ਗੱਲ ਹੋਈ ਵੀ ਸੀ ਕਿ ਬਾਹਰ ਜਾਕੇ ਵਿਆਹ ਹੋਵੇਗਾ
ਰਾਣੋ ਨੂੰ ਅਜੀਬ ਮਹਿਸੂਸ ਹੋ ਰਿਹਾ ਸੀ “ਕੱਲੀ ਦਾ ਵਿਆਹ “ਪਰ ਜੋ ਵੀ ਹੋ ਰਿਹਾ ਸੀ ਬੇਸ਼ੱਕ ਉੱਹਦੇ ਸਮਝ ਵਿੱਚ ਨਹੀਂ ਸੀ
ਪਰ ਮਾਂ-ਪਿਉ ਲਈ ਮਰ ਮਿਟਣ ਵਾਲੀ ਧੀ ਮਾਂ-ਪਿਉ ਦੀ ਖੁਸ਼ੀ ਵਿੱਚ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਹੀ ਸੀ
ਉੱਧਰ ਸਹੁਰਾ ਪਰਿਵਾਰ ਮੀਟ ਸ਼ਰਾਬ ਪੀਣ ਵਾਲਾ ਸੀ
ਸੋ ਉੱਹਨਾਂ ਬਹੁੱਤ ਸ਼ਰਤਾਂ ਰੱਖੀਆ ਸੀ
ਮੱਛੀ ਉਹ ਬਣੇ ਜੋ ਸਭ ਤੋਂ ਮਹਿੰਗੀ ਸੀ
ਖਾਣਾ 7,8 ਤਰਾਂ ਦਾ ਹੋਵੇ
ਰਾਣੋ ਦਾ ਪਰਿਵਾਰ ਦਾਲ ਫੁਲਕਾ ਖਾਣ ਵਾਲਾ ਪਰਿਵਾਰ ਸੀ
ਬੇਸ਼ੱਕ ਸਾਰੇ ਵੈਸ਼ਨੂੰ ਨਹੀਂ ਸਨ ਪਰਿਵਾਰ ਵਿੱਚ
ਪਿਤਾ ਜੀ ਕਦੀ ਕਦਾਈਂ ਪੀ ਲੈੰਦੇ ਸੀ ਪਰ ਰਾਣੋ ਦੀ ਮਾਂ ਤੇ ਸਾਰੇ ਭੈਣ-ਭਰਾ ਨੂੰ ਮੀਟ ਦਾ ਸਵਾਦ ਵੀ ਨਹੀਂ ਸੀ ਪਤਾ
ਰਾਣੋ ਧਾਰਮਿਕ ਖਿਆਲ ਦੀ ਸੀ ਦਾਰੂ ਨਾਲ ਖਾਂਸੀ ਨਫ਼ਰਤ ਕਰਦੀ ਸੀ ਹੁਣ ਰਾਣੋ ਨੂੰ ਪਤਾ ਸੀ ਕਿ ਜਿਸ ਨਾਲ ਉਸ ਦਾ ਵਿਆਹ ਹੋ ਰਿਹਾ ਤੇ ਪੂਰੀ ਉਮਰ ਜਿਸ ਨਾਲ ਕੱਢਣੀ ਉਹ ਸ਼ਰਾਬ ਪੀੰਦਾ ਪਰ ਕਿਹਨੂੰ ਕਹੇ ਵੀ ਇਹੋ ਜਹੇ ਮੁੰਡੇ ਨਾਲ ਮੈਂ ਵਿਆਹ ਨਹੀਂ ਕਰਵਾਉਂਣਾ
ਉਹ ਆਪਣੇ ਮਾਂ-ਪਿਉ ਦੇ ਸੁਫ਼ਨੇ ਤੋੜ ਨਹੀਂ ਸਕਦੀ ਸੀ
ਹਰ ਲਮ੍ਹਾ ਉਹ ਆਪਣੇ ਮਾਂ-ਪਿਉ ਲਈ ਜਿਉਂਦੀ ਸੀ
ਰਾਣੋ ਪੂਰੇ ਵਿਆਹ ਵਿੱਚ ਸਹਿਮੀ ਰਹੀ
ਉੱਧਰ ਪਿਉ ਮੁੰਡੇ ਵਾਲਿਆ ਦੀਆ ਸ਼ਰਤਾਂ ਪੂਰੀਆਂ ਕਰਨ ਵਿੱਚ ਰੁੱਝਿਆ ਸੀ ਅਤੇ ਮਾਂ ਦੇਣ-ਲੈਣ ਵਾਲੇ ਕੱਪੜੇ ਲਗਾਉਂਣ ਵਿੱਚ
ਰਾਣੋ ਅਪਣੇ ਖਿਆਲਾ ਵਿੱਚ ਖੋਈ ਮੂੰਹ ਵਿੱਚ ਵਾਰ -ਵਾਰ ਬੋਲ ਰਹੀ ਸੀ ਜ਼ਿੰਦਗੀ ਬਹੁੱਤ ਲੰਮੀ ਹੈ ਸ਼ਰਾਬੀ ਬੰਦੇ ਨਾਲ ਕਿਸ ਤਰਾਂ ਲੰਘੂਗੀ
ਕਰਦੇ ਕਰਾਉੰਦੇ ਵਿਆਹ ਵਾਲਾ ਦਿਨ ਆ ਗਿਆ
ਮੁੰਡੇ ਦੀਆ ਭੈਣਾਂ ਨੇ ਹੀ ਰਾਣੋ ਨੂੰ ਤਿਆਰ ਕੀਤਾ ਪਰ ਉਸ ਦੇ ਗੁਲਾਬ ਵਰਗੇ ਚਿਹਰੇ ਤੇ ਉਦਾਸੀ ਸੀ
ਵਾਰ -ਵਾਰ ਆਪਣੇ ਆਪ ਨੂੰ ਪੁੱਛਦੀ ਕੀ ਜੋ ਤੂੰ ਸੁਫ਼ਨੇ ਵਿੱਚ ਬਹੁੱਤ ਸੁਲਝਿਆ ਤੇ ਬਹੁੱਤ ਭਲਾ ਚਿਹਰਾ ਦੇਖਦੀ ਸੀ ਇਹ ਉਹੀ ਚਿਹਰਾ ਹੈ ਤੇ ਫਿਰ ਅੰਦਰੋਂ ਜਵਾਬ ਆਉੰਦਾ ਨਹੀਂ ਇਹ ਉਹ ਨਹੀਂ
ਆਪਣੇ ਖਿਆਲਾ ਦੇ ਮਹਿਲ ਢੌਹਦੀ ਬਨਾਉੰਦੀ ਨੂੰ ਸ਼ਗਨ ਪੈ ਗਿਆ
ਮਾਂ-ਬਾਪ ਨੂੰ ਰੋਂਦੇ ਕੁਰਲਾਉੰਦੇ ਛੱਡ ਧੀ ਡੋਲੀ ਵਿੱਚ ਪੈ ਗਈ
3...

ਘੰਟੇ ਦੇ ਸਫਰ ਤੋਂ ਬਾਆਦ ਸਹੁਰੇ ਘਰ ਪਹੁੰਚੇ
ਨਣਦਾਂ ਦਾ ਪਿਆਰ ਦੁਲਾਰ ਵੇਖ ਖੁਸ਼ ਵੀ ਹੋ ਰਹੀ ਸੀ
ਫਿਰ ਆਪਣੇ ਆਪ ਨੂੰ ਕਹਿੰਦੀ ਲੱਗਦੇ ਤਾਂ ਚੰਗੇ ਨੇ ਪਰ ਭੋਲੀ ਸੀ ਜੋ ਦਿਖਦਾ ਸੀ ਉਹੀ ਸੱਚ ਲੱਗਦਾ ਸੀ
ਉਹ ਅਨਜਾਣ ਸੀ ਆਉੰਣ ਵਾਲੇ ਤੂਫਾਨਾ ਤੋਂ
ਤਿੰਨ ਚਾਰ ਦਿਨ ਸਹੁੱਰਾ ਪਰਿਵਾਰ ਵਿੱਚ ਰਹਿਣ ਤੋਂ ਬਾਆਦ ਉਹ ਪਿੰਡ ਵਾਪਸ ਆ ਗਈ
ਕੁੱਝ ਹੀ ਦਿਨਾਂ ਬਾਆਦ ਰਾਣੋ ਨੇ ਬਾਹਰਲੇ ਦੇਸ਼ ਲਈ ਜਹਾਜ਼ ਚੜਣਾ ਸੀ
ਹੈਸ਼ੀਅਤ ਮੁਤਾਬਕ ਕੱਪੜਾ ਲੀੜਾ ਬਣਾਇਆ
ਜੋੜਾ ਜੁੱਤੀ ਤੇ ਕੁੱਝ ਕੱਪੜੇ ਵਿਆਹ ਵਿੱਚ ਜੁੜੇ ਸੀ
ਸਬਰ ਸੰਤੋਖ ਵੀ ਰੱਬ ਨੇ ਰੱਜ ਕੇ ਭਰਿਆ ਸੀ
ਰਾਣੋ ਨੇ ਕਦੇ ਕਿਸੇ ਚੀਜ਼ ਦੀ ਜਿੱਦ ਨਹੀਂ ਕੀਤੀ ਸੀ ਸਿਆਣੇ ਸੱਚ ਕਹਿੰਦੇ ਗਰੀਬਾਂ ਦੇ ਬੱਚੇ ਉੱਮਰ ਤੋੰ ਪਹਿਲਾ ਵੱਡੇ ਹੋ ਜਾਂਦੇ
ਰਾਣੋ ਦੇ ਮਨ ਵਿੱਚ ਦਿਨ ਰਾਤ ਇਹੀ ਚੱਲ ਰਿਹਾ ਸੀ ਕਿ ਕਾਮਯਾਬ ਹੋਕੇ ਸਭ ਤੋੰ ਪਹਿਲਾ ਮਾਂ-ਬਾਪ ਦੇ ਦੁੱਖ ਕੱਟਣੇ
ਉਹ ਧੀ ਦੇ ਰੂਪ ਵਿੱਚ ਪੁੱਤ ਸੀ
ਅੱਜ ਬਾਹਰਲੇ ਦੇਸ਼ ਲਈ ਜਾਣ ਵਾਲੀ ਤਾਰੀਕ ਸੀ
ਸੱਸ ਅਤੇ ਦੋ ਨਣਦਾਂ
ਵੱਡੀ ਨਣਦ ਵਿਆਹੀ ਹੋਈ ਸੀ
ਨਣਦੋਈ ਵੀ ਆਇਆ
ਰਾਣੋ ਦਾ ਸਹੁੱਰਾ ਗੁਜਰ ਚੁੱਕਾ ਸੀ ਕਈ ਵਰ੍ਹੇ ਪਹਿਲਾ
ਦਿੱਲੀ ਜਾਣ ਲਈ ਤਿਆਰ ਹੋਏ
ਭੀੜੀ ਜਹੀ ਇੱਕ ਗੱਡੀ ਜਿਸ ਦਾ ਕਰਾਇਆ ਭਾੜਾ ਵੀ ਰਾਣੋ ਦੇ ਪਿਤਾ ਨੇ ਦਿੱਤਾ ਸੀ ਅੱਠ ਦਸ ਜਾਣੇ ਫਸ ਕੇ ਬੈਠ ਗਏ
ਸਭ ਸਫਰ ਦਾ ਅਨੰਦ ਲੈ ਰਹੇ ਸੀ
,ਪਰ ਰਾਣੋ ਅਤੇ ਪਿਤਾ ਜੀ ਫ਼ਿਕਰਾ ਵਿੱਚ ਪਏ ਸੀ ਉਹਨਾ ਨੂੰ ਹੀ ਪਤਾ ਸੀ ਕਿਰਾਇਆ ਭਾੜਾ ਕਿੰਨਾ ਔਖਾ ਦਿੱਤਾ ਸੀ ਰਾਣੋ ਦੇ ਨੇ ਪਿਤਾ ਸਾਰਾ ਪੈਸਾ ਆੜ੍ਹਤੀਏ ਕੋਲ਼ੋਂ ਫੜਿਆ ਸੀ
ਜੋ ਵੀ ਵਿਆਹ ਲਈ ਖਰਚ ਹੋਇਆ ਸੀ
ਬਾਪ ਨੇ ਧੀ ਨੂੰ ਗਲ ਨਾਲ ਲਾ ਅਸ਼ੀਸ਼ ਦੇਕੇ ਵਿਦਾ ਕੀਤਾ
ਅਸਲੀ ਵਿਦਾਈ ਅੱਜ ਹੋਈ ਸੀ ਪਿਉ ਦੀਆ ਅੱਖਾਂ ਵਿੱਚ ਅੱਥਰੂਆਂ ਦੀ ਝੜੀ ਲੱਗ ਗਈ
ਤੁਰੀ ਜਾਂਦੀ ਵੀ ਰਾਣੋ ਵਾਰ -ਵਾਰ ਮੁੜ -ਮੁੜ ਪਿਤਾ ਨੂੰ ਤੱਕਦੀ
ਜਹਾਜ਼ ਉੱਡ ਗਿਆ
ਜ਼ਿੰਦਗੀ ਦੇ ਆਉਣ ਵਾਲੇ ਭਿਆਨਕ ਦਿਨਾਂ ਤੋਂ ਅਣਜਾਣ ਸੀ ਰਾਣੋ , ਬੱਦਲ਼ਾਂ ਦੇ ਨਾਲ – ਨਾਲ ਨਵੇਂ ਸੁਫ਼ਨਿਆਂ ਦੀਆ ਉਡਾਰੀਆਂ ਲਾਉੰਦੀ ਉਸ ਧਰਤੀ ਤੇ ਪਹੁੰਚ ਗਈ ਜੋ ਉਸ ਲਈ ਨਰਕ ਬਣਨ ਵਾਲੀ ਸੀ
ਲਗਾਤਾਰ ,,,,,,,,,🙏

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)