More Punjabi Kahaniya  Posts
ਸੁਨਹਿਰੇ ਦਿਨ


ਭਰ ਸਿਆਲ ਹੋਵੇ ਤੇ ਜਾਂ ਫੇਰ ਅੱਤ ਦੀ ਗਰਮੀਂ..ਐਤਵਾਰ ਜਾਂ ਕੋਈ ਤਿੱਥ-ਤਿਉਹਾਰ..ਉਸਦੀ ਦੁਕਾਨ ਬਿਨਾ ਨਾਗਾ ਸੁਵੇਰੇ ਸੱਤ ਵਜੇ ਖੁੱਲ ਜਾਇਆ ਕਰਦੀ..ਬੱਤੀ ਰਾਤੀਂ ਗਿਆਰਾਂ-ਗਆਰਾਂ ਵਜੇ ਤੱਕ ਵੀ ਜਗਦੀ ਰਹਿੰਦੀ!
ਕਈ ਵੇਰ ਕੁਵੇਲਾ ਹੋ ਜਾਂਦਾ ਤਾਂ ਦੁਕਾਨ ਅੰਦਰ ਬਣੇ ਆਫਿਸ ਵਿਚ ਹੀ ਸੋਂ ਜਾਇਆ ਕਰਦਾ..ਫੇਰ ਓਥੋਂ ਹੀ ਸੁਵੇਰੇ ਮੂੰਹ ਹਨੇਰੇ ਉੱਠ ਦੁਕਾਨ ਖੋਲ ਲਿਆ ਕਰਦਾ!
ਇੱਕ ਵਾਰ ਉਹ ਦੁਕਾਨ ਸ਼ਾਮੀਂ ਅੱਠ ਵਜੇ ਹੀ ਬੰਦ ਕਰ ਘਰ ਨੂੰ ਚਲਾ ਗਿਆ..ਅਗਲੇ ਦਿਨ ਥੋੜਾ ਲੇਟ ਆਇਆ ਤਾਂ ਲਾਗੇ ਸ਼ਾਗੇ ਵਾਲੇ ਸਾਰੇ ਕੱਠੇ ਹੋ ਕੇ ਉਸਦੇ ਕੋਲ ਆ ਗਏ ਤੇ ਪੁੱਛਣ ਲੱਗੇ ਕੇ ਭਾਈ ਕੀ ਗੱਲ ਹੋਈ..ਕੱਲ ਵੇਲੇ ਸਿਰ ਹੀ ਦੁਕਾਨ ਬੰਦ ਕਰ ਗਿਆ ਸੈਂ ਤੇ ਅੱਜ ਵੀ ਦੋ ਘੰਟੇ ਲੇਟ ਆਇਆਂ..ਘਰ ਸਭ ਸੁੱਖ-ਸਾਂਦ ਤੇ ਹੈ ਨਾ?
ਲੰਮਾ ਸਾਹ ਲੈ ਅੱਗੋਂ ਆਖਣ ਲਗਾ ਕੇ ਵੀਰੋ ਗੱਲ ਏਦਾਂ ਏ ਕੇ ਮੇਰੀ ਧੀ ਰਾਣੀ ਕੱਲ ਪੂਰੇ ਢਾਈਆਂ ਵਰ੍ਹਿਆਂ ਦੀ ਹੋ ਗਈ ਏ..ਮੈਂ ਪਹਿਲਾਂ ਜਦੋਂ ਵੀ ਦੇਰ ਰਾਤ ਘਰੇ ਪੁੱਜਦਾ ਹੁੰਦਾ ਤਾਂ ਉਹ ਸੋਂ ਗਈ ਹੁੰਦੀ ਤੇ ਜਦੋਂ ਅਗਲੇ ਦਿਨ ਮੂੰਹ ਹਨੇਰੇ ਕੰਮ ਤੇ ਨਿੱਕਲਣ ਲੱਗਦਾ ਤਾਂ ਵੀ ਉਹ ਘੂਕ ਸੁੱਤੀ ਹੋਈ ਹੁੰਦੀ..!
ਫੇਰ ਇੱਕ ਦਿਨ ਅਚਾਨਕ ਵੇਲੇ ਸਿਰ ਘਰ ਜਾ ਅੱਪੜਿਆਂ ਤਾਂ ਉਹ ਮੈਨੂੰ ਵੇਹੜੇ ਵਿਚ ਖੇਡਦੀ ਹੋਈ ਮਿਲੀ..ਮੈਨੂੰ ਇੱਕਦਮ ਚਾਅ ਜਿਹਾ ਚੜ ਗਿਆ ਤੇ ਮੈਂ ਜਦੋਂ ਭੱਜ ਕੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਕੇ ਮਾਂ ਦੀ ਬੁੱਕਲ ਵਿਚ ਵੜ ਗਈ ਤੇ ਉਸਨੂੰ ਪੁੱਛਣ ਲੱਗੀ ਕੇ ਮਾਂ ਇਹ ਅੰਕਲ ਕੌਣ ਏ?
ਯਕੀਨ ਮਨਿਓ ਏਨੀ ਕੂ ਗੱਲ ਮੇਰੇ...

ਜ਼ਿਹਨ ਵਿਚ ਤੀਰ ਵਾਂਙ ਆਣ ਵੱਜੀ ਤੇ ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ..ਮੈਨੂੰ ਖੜੇ ਖਲੋਤੇ ਨੂੰ ਇੰਜ ਲੱਗਾ ਜਿਦਾਂ ਵਿਆਜ ਇੱਕਠਾ ਕਰਨ ਦੇ ਚੱਕਰ ਵਿਚ ਮੇਰਾ ਮੂਲ ਹੀ ਗੁਆਚ ਗਿਆ ਹੋਵੇ..!
ਸੋ ਮੈਂ ਉਸ ਦਿਨ ਓਥੇ ਹੀ ਫੈਸਲਾ ਕੀਤਾ ਕੇ ਹੁਣ ਤੋਂ ਇਹ ਦੁਕਾਨ ਰੋਜਾਨਾ ਸ਼ਾਮੀਂ ਅੱਠ ਵਜੇ ਪੱਕਾ ਹੀ ਬੰਦ ਹੋ ਜਾਇਆ ਕਰੇਗੀ ਤੇ ਸੁਵੇਰੇ ਨੌਂ ਵਜੇ ਤੋਂ ਪਹਿਲਾਂ ਇਸਦੇ ਸ਼ਟਰ ਹਮੇਸ਼ਾਂ ਥੱਲੇ ਹੀ ਰਿਹਾ ਕਰਨਗੇ..ਜਜਬਾਤਾਂ ਨੂੰ ਨਫ਼ੇ-ਨੁਕਸਾਨ ਵਾਲੀ ਭੱਠੀ ਵਿਚ ਝੋਕ ਕੇ ਦੁਨਿਆਵੀ ਕਾਰੋਬਾਰ ਕਰਨਾ ਹੁਣ ਸ਼ਾਇਦ ਮੇਰੇ ਵੱਸੋਂ ਬਾਹਰ ਹੋ ਗਿਆ ਏ!
ਏਨੀ ਗੱਲ ਆਖ ਵਾਪਿਸ ਤੁਰੇ ਜਾਂਦੇ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿੱਦਾਂ ਲੰਮੀਂ ਸਾਰੀ ਨੀਂਦਰ ਮਗਰੋਂ ਜਾਗੇ ਇੱਕ ਬਾਪ ਨੇ ਇੱਕ ਕਾਰੋਬਾਰੀ ਨੂੰ ਧੋਬੀ ਪਟੜਾ ਮਾਰ ਬੁਰੀ ਤਰਾਂ ਚਿੱਤ ਕਰ ਦਿੱਤਾ ਹੋਵੇ!
ਜਿਕਰਯੋਗ ਹੈ ਕੇ ਕੁਝ ਵਰੇ ਪਹਿਲਾਂ ਮੇਰੇ ਇੱਕ ਜਾਣਕਾਰ ਗੋਰੇ ਨੇ ਆਪਣੀ ਜੋਬ ਸਿਰਫ ਇਸ ਕਰਕੇ ਛੱਡ ਦਿੱਤੀ ਕਿਓੰਕੇ ਉਸਦਾ ਬੌਸ ਉਸਨੂੰ ਓਵਰ ਟਾਈਮ ਕਰਨ ਲਈ ਮਜਬੂਰ ਕਰਦਾ ਸੀ ਤੇ ਉਸ ਕੋਲ ਆਪਣੀ ਨਵੀਂ ਜਨਮੀਂ ਬੱਚੀ ਨਾਲ ਖੇਡਣ ਖਿਡਾਉਣ ਲਈ ਟਾਈਮ ਹੀ ਨਹੀਂ ਸੀ ਬਚਦਾ..!
ਪੁੱਛਣ ਤੇ ਆਖਣ ਲੱਗਾ ਕੇ ਨੌਕਰੀ ਤੇ ਫੇਰ ਵੀ ਮਿਲ ਜੂ ਪਰ ਇਸਦੇ ਬਚਪਨ ਦੇ ਆਹ ਸੁਨਹਿਰੇ ਦਿਨ ਵਾਪਿਸ ਥੋੜਾ ਮੁੜਨੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)