More Punjabi Kahaniya  Posts
ਅੰਦਰੂਨੀ ਬਾਹਰੀ ਏਕਤਾ


ਸੱਪ ਨੇ ਡੱਡੂ ਨਾਲ ਯਾਰੀ ਪਾ ਲਈ..
ਡੱਡੂ ਨੂੰ ਪੂਰੀ ਐਸ਼ ਕਰਵਾਇਆ ਕਰੇ..
ਬਦਲੇ ਵਿਚ ਡੱਡੂ ਨਾਲਦਿਆਂ ਦੇ ਟਿਕਾਣੇ ਦੱਸੀ ਜਾਇਆ ਕਰੇ..!
ਅਖੀਰ ਇੱਕ ਇੱਕ ਕਰਕੇ ਸਾਰੇ ਡੱਡੂ ਮੁਕਾ ਦਿੱਤੇ..ਫੇਰ ਇੱਕ ਦਿਨ ਸੱਪ ਯਾਰ ਦਵਾਲੇ ਹੋ ਗਿਆ!
ਅੱਗੋਂ ਤਰਲੇ ਪਾਏ..ਦੋਸਤੀ ਦੇ ਵਾਸਤੇ ਵੀ ਪਾਏ ਪਰ ਅਗਲੇ ਨੂੰ ਭੁੱਸ ਪਿਆ ਸੀ..ਕੰਮ ਤਮਾਮ ਕਰ ਦਿੱਤਾ!
ਸਿੰਘੂ ਬਾਡਰ ਤੇ ਮਾਝੇ ਵਾਲਿਆਂ ਦੀ ਸਟੇਜ ਤੇ ਆ ਕੇ ਕੁੱਟਮਾਰ ਸ਼ੁਰੂ ਕੀਤੀ ਤਾਂ ਮੋਦੀ ਦੀ ਹਿੱਕ ਤੇ ਟਰੈਕਟਰ ਚੜਾਉਣ ਵਾਲੀ ਦੂਜੀ ਸਟੇਜ ਤੋਂ ਬਕਾਇਦਾ ਐਲਾਨ ਹੋਇਆ..ਕੋਈ ਮਦਦ ਲਈ ਨਹੀਂ ਜਾਵੇਗਾ..ਸਰਕਾਰੀ ਸਟੇਜ ਏ..ਪੈਣ ਦਿਓ ਕੁੱਟ!
ਧਰਮ ਨਾਲ ਕਾਲਜੇ ਨੂੰ ਧੂ ਪੈ ਗਈ..
ਖੂਨ ਏਨਾ ਪਤਲਾ ਹੋ ਗਿਆ..ਇਹ ਓਹੀ ਮਾਝਾ ਏ ਜਿਸਨੇ ਮਾਲਵਾ ਦੁਆਬ ਤਾਂ ਕੀ ਸਾਰੇ ਹਿੰਦੁਸਤਾਨ ਨੂੰ ਅੱਗੇ ਹੋ ਕੇ ਕੁੱਟ ਪੈਣ ਤੋਂ ਬਚਾਇਆ!
ਅੱਜ ਵੀ ਸਿੱਖ ਨੂੰ ਨਿਹੱਥੇ ਕਰ ਇੱਕੋ ਚੀਜ ਕਾਬੂ ਕੀਤੀ ਜਾਂਦੀ..ਉਸਦੇ ਕੇਸ਼..
ਐਵੇਂ ਤੇ ਨਹੀਂ ਤੀਰ ਵਾਲਾ ਆਖਦਾ ਚਲਾ ਗਿਆ ਕੇ ਜਿਹੜਾ ਇੱਜਤ ਨੂੰ ਹੱਥ ਪਾਵੇ ਫੇਰ ਉਸਦਾ ਲਿਹਾਜ ਨਾ ਕਰੋ!
ਜੱਸਾ ਸਿੰਘ ਆਹਲੂਵਾਲੀਏ ਨਾਲ ਮੱਤਭੇਦ ਹੋਣ ਮਗਰੋਂ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਨਾਲ ਜਾ ਰਲਿਆ..
ਇੱਕ ਦਿਨ ਫੇਰ ਰਾਮਰੌਣੀ ਦੇ ਕਿਲੇ ਅੰਦਰ ਆਣ ਧਾਵਾ ਬੋਲਿਆ!
ਅੰਦਰ ਰਸਦ ਪਾਣੀ ਮੁੱਕਣ ਲੱਗਾ..ਤਾਂ ਫੈਸਲਾ ਕੀਤਾ ਕੇ ਹੁਣ ਜੈਕਾਰਾ ਛੱਡ ਬਾਹਰ ਨਿੱਕਲ ਹੱਥੋਂ ਹੱਥ ਲੜਾਈ ਲਈ ਤਿਆਰ ਹੋਇਆ ਜਾਵੇ..!
ਵੱਖਰੇ ਅੰਦਾਜ ਵਾਲੇ ਜੈਕਾਰਿਆਂ ਦੀ ਦਿੱਲ ਨੂੰ ਧੂ ਪਾਉਂਦੀ ਤਰੰਗ ਨੇ ਬਾਹਰ ਰੂਹਾਂ ਤੇ ਝਰਨਾਹਟ ਜਿਹੀ ਛੇੜ ਦਿੱਤੀ..
ਸਾਰੇ ਅਦੀਨਾ ਬੇਗ ਦਾ ਸਾਥ ਛੱਡ ਅੰਦਰ ਭਰਾਵਾਂ ਨਾਲ ਜਾ ਰਲੇ..
ਅਖ਼ੇ ਅੱਜ ਵਾਲੇ ਜੈਕਾਰਿਆਂ ਵਿਚ ਸ਼ਹੀਦ ਹੋ ਜਾਣ ਦਾ ਜਜਬਾ ਮਹਿਸੂਸ ਹੋਇਆ..ਆਪਣਿਆਂ ਦਾ ਦਰਦ ਡੁੱਲ ਡੁੱਲ ਪੈਂਦਾ ਨਜਰ ਆਇਆ ਅਤੇ ਕੌਮੀਅਤ ਵਾਜਾਂ ਮਾਰਦੀ ਲੱਗੀ..ਸੋ ਸਾਥੋਂ ਰਿਹਾ ਨਾ ਗਿਆ!
ਨਾਨਕ ਨਿਵਾਸ ਦੇ ਬੱਬਰਾਂ ਵਾਲੇ ਮੋਰਚੇ ਵਿਚੋਂ ਸੁਨੇਹਾ ਆਇਆ ਕੇ ਸ਼ਸ਼ਤਰ ਅਤੇ ਗੋਲੀ ਸਿੱਕੇ ਦੀ ਭਾਰੀ ਘਾਟ...

ਹੋ ਗਈ ਏ..
ਤੀਰ ਵਾਲੇ ਬਾਬੇ ਨੇ ਬੜੇ ਚਾਅ ਨਾਲ ਲੋੜ ਪੂਰੀ ਕੀਤੀ..
ਹੱਲਾਸ਼ੇਰੀ ਦਿੱਤੀ ਅਤੇ ਥਾਪੀ ਦੇ ਕੇ ਵੀ ਤੋਰਿਆ..ਆਖਣ ਨੂੰ ਆਖ ਸਕਦਾ ਸੀ..ਲੌਂਗੋਵਾਲ ਦੇ ਬੰਦੇ ਓ..ਜਾਓ ਓਸੇ ਕੋਲੋਂ ਮੰਗੋ ਪਰ ਅਗਲੇ ਨੇ ਇਤਿਹਾਸ ਰਚਣਾ ਸੀ..ਰਚ ਗਿਆ ਅਗਲਾ..ਹੋਵੋ ਇੱਕਤਰ ਮਿਲੋ ਮੇਰੇ ਭਾਈ..ਦੁਬਿਦਾ ਵੀ ਤਾਂ ਹੀ ਦੂਰ ਹੁੰਦੀ!
ਸਤਾਰਾਂ ਸੌ ਬਾਹਠ ਘੱਲੂਕਾਰੇ ਮਗਰੋਂ ਬਚੇ ਹੋਇਆਂ ਨੇ ਖੁਦ ਨੂੰ ਬਾਰਾਂ ਹਿੱਸਿਆਂ ਵਿਚ ਵੰਡ ਲਿਆ ਤੇ ਵੱਖੋ ਵੱਖ ਦਿਸ਼ਾਵਾਂ ਵੱਲ ਚਾਲੇ ਪਾ ਦਿੱਤੇ..
ਮਗਰੋਂ ਇਹਨਾਂ ਵਿਚ ਵਿਚਾਰਧਾਰਿਕ ਵਖਰੇਵੇਂ ਵੀ ਪੈਦਾ ਹੋ ਗਏ..
ਪਰ ਬਾਹਰੋਂ ਹੋਏ ਹਮਲੇ ਵੇਲੇ ਸਾਰੀਆਂ ਮਿਸਲਾਂ ਇੱਕ ਝੰਡੇ ਹੇਠ ਇੱਕਠੀਆਂ ਹੋ ਜਾਇਆ ਕਰਦੀਆਂ..!
ਅਖੀਰ ਵਿਚ ਪੋਚਵੀਆਂ ਪੱਗਾਂ ਬੰਨ ਸਟੇਜਾਂ ਤੋਂ ਆਪਣਿਆਂ ਦੇ ਖਿਲਾਫ ਸੰਘ ਪਾੜੂ ਨਾਹਰੇ ਲਵਾ ਮਨਾਂ ਵਿਚ ਮੁੰਗੇਰੀ ਲਾਲ ਦੇ ਹੁਸੀਨ ਸੁਫ਼ਨੇ ਪਾਲਣ ਵਾਲੀ ਰੂਸੀ ਜਮਾਤ ਨੂੰ ਏਨੀ ਗੱਲ ਆਖਾਂਗਾ ਕੇ ਮਿੱਤਰੋ ਥੋਡਾ ਵਾਹ ਅੱਜ ਉਸ ਮਾਨਸਿਕਤਾ ਨਾਲ ਪਿਆ ਹੈ ਜਿਹੜੀ ਏਨੀ ਗੱਲ ਆਖਣੋਂ ਰੱਤੀ ਭਰ ਵੀ ਗੁਰੇਜ ਨਹੀਂ ਕਰਦੀ ਕੇ ਜੇ ਓਹਨਾ ਦੇ ਏਜੰਡੇ ਦੇ ਰਾਹ ਵਿਚ ਓਹਨਾ ਦਾ ਖੁਦ ਦਾ ਨਵਜੰਮਿਆ ਬੱਚਾ ਵੀ ਆ ਜਾਵੇ ਤਾਂ ਉਸਨੂੰ ਵੀ ਲੱਤੋਂ ਫੜ ਕੰਧ ਨਾਲ ਪਟਕਾ ਕੇ ਮਾਰਨ ਤੋਂ ਵੀ ਕੋਈ ਗੁਰੇਜ ਨਹੀਂ..!
ਜਿੰਨੇ ਮਰਜੀ ਚੰਗੇ ਹੋ ਹੋ ਵੇਖ ਲਵੋ..ਦੇਸ਼ ਭਗਤੀ ਦੀਆਂ ਲਹਿਰਾਂ ਵੀ ਚਲਾ ਦਿਓ..ਜਿੱਦਣ ਕਾਬੂ ਆ ਗਏ ਤੁਹਾਡਾ ਫੱਕਾ ਵੀ ਨਹੀਂ ਛੱਡਣਾ ਅਗਲਿਆਂ..!
ਸੋ ਇਸ ਪਹਾੜ ਜਿੱਡੀ ਔਕੜ ਦੇ ਦੋ ਹੀ ਹੱਲ ਨੇ..ਦੇਸ਼ ਵਿਦੇਸ਼ ਵਿਚ ਸਮੂਹਕ ਪ੍ਰਦਰਸ਼ਨ ਅਤੇ ਅੰਦਰੂਨੀ ਬਾਹਰੀ ਏਕਤਾ..ਟਿਕੈਟ ਵਰਗਿਆਂ ਦੀ ਸਮਝ ਵਿਚ ਆ ਗਿਆ ਪਰ ਤੁਸੀਂ ਅਜੇ ਵੀ ਸੁਫਨਿਆਂ ਦੀ ਹੁਸੀਨ ਦੁਨੀਆਂ ਵਿਚ ਮਸਤ ਹੋ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)