More Punjabi Kahaniya  Posts
ਮਰਦੇ ਚਾਅ


ਮਿੰਨੀ ਨਾਵਲ

ਮਰਦੇ ਚਾਅ

ਬਾਜ ਨੂੰ ਬਚਪਨ ਤੋਂ ਹੀ ਪੌਦੇ ਲਾਉਣ ਤੇ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ ।ਘਰ ਵਿੱਚ ਥਾਂ ਥੋੜ੍ਹਾ ਹੋਣ ਕਰਕੇ ਬਾਜ ਨੇ ਬਹੁਤ ਸਾਰੇ ਗਮਲੇ ਲਿਆ ਕੇ ਓਹਨਾ ਵਿੱਚ ਫ਼ੁੱਲਦਾਰ ਪੌਦੇ ਲਾਏ ਹੋਏ ਸਨ। ਉਹ ਓਹਨਾ ਪੌਦਿਆਂ ਦੀ ਖ਼ੂਬ ਸੇਵਾ ਕਰਦਾ ਤੇ ਘਰ ਸਾਫ ਸਫਾਈ ਦਾ ਪੂਰਾ ਖਿਆਲ ਰੱਖਦਾ। ਅਜੇ ਬਾਜ ਗਿਆਰਵੀਂ ਕਲਾਸ ਵਿੱਚ ਸੀ ਬਾਜ ਦਾ ਸੁਪਨਾ ਸੀ ਬਾਰਵੀਂ ਕਰ ਕੇ ਫੌਜ ਵਿਚ ਭਰਤੀ ਹੋਵੇਗਾ ਤੇ ਦੁਸ਼ਮਣਾਂ ਨੂੰ ਮਾਰੇਗਾ ਬਾਜ ਬਚਪਨ ਤੋਂ ਹੀ ਮੇਲਿਆਂ ਤੋਂ ਨਕਲੀ ਬੰਦੂਕ ਰਿਵਾਲਵਰ ਖ਼ਰੀਦ ਓਹਨਾ ਨੂੰ ਸਾਂਭ ਰੱਖਦਾ। ਬਾਜ ਦੇ ਮਾਤਾ ਪਿਤਾ ਇਹ ਸੋਚ ਕੇ ਬਹੁਤ ਖੁਸ਼ ਹੁੰਦੇ ਕੇ ਉਹਨਾਂ ਦਾ ਪੁੱਤਰ ਸਹੀ ਦਿਸ਼ਾ ਵਲ ਜਾ ਰਿਹਾ ਕਿਉਂਕਿ ਬਾਜ ਹੁਣਾ ਕੋਲ ਦੋ ਏਕੜ ਜਮੀਨ ਸੀ ਗੁਜ਼ਾਰਾ ਠੀਕ ਠਾਕ ਚਲਦਾ ਸੀ ਮਾਤਾ ਪਿਤਾ ਨੂੰ ਸੀ ਬਾਜ ਨੋਕਰੀ ਲੱਗ ਉਹਨਾ ਦਾ ਸਹਾਰਾ ਬਣੇਗਾ ਸਰੀਰਕ ਪੱਖੋਂ ਤਕੜਾ ਤੇ ਤੇਜ ਸੀ ਸਕੂਲ ਚ ਖੇਡ ਦੌਰਾਨ ਕਈ ਮੁਕਾਬਲਿਆਂ ਮੈਡਲ ਬਾਜ ਨੇ ਜਿੱਤੇ ਓਹਨਾ ਨੂੰ ਬੈਠਕ ਚ ਚਮਕਾਂ ਕੇ ਕਿੱਲੀਆਂ ਤੇ ਟੰਗੇ ਹੋਏ ਸੀ। ਵੱਡੀ ਭੈਣ ਪਿਛਲੇ ਸਾਲ ਵਿਆਹ ਦਿੱਤੀ ਸੀ ਬਾਜ ਦੀ ਭੈਣ(ਕੁਲਬੀਰ)ਨਾਲ ਬਾਜ ਦਾ ਬਹੁਤ ਪਿਆਰ ਸੀ ਤੇ ਵਿਆਹ ਤੋਂ ਕਈ ਦਿਨ ਬਾਅਦ ਵੀ ਉਹ ਰੋਂਦਾ ਰਿਹਾ ।ਕੁਲਬੀਰ ਬਾਜ ਨੂੰ ਛੇਤੀ ਮਿਲਣ ਆ ਜਾਂਦੀ ਤਾਂ ਜੋ ਬਾਜ ਦਾ ਦਿਲ ਲਗਿਆ ਰਹੇ ਕੁਲਬੀਰ ਦਾ ਪ੍ਰੋਹਣਾ ਪ੍ਰਦੀਪ ਦਾ ਸੁਭਾਅ ਵੀ ਬਹੁਤ ਵਧੀਆ ਸੀ। ਕੁਲਬੀਰ ਹੁਣਾ ਦੀ ਪ੍ਰਚੂਨ ਦੀ ਦੁਕਾਨ ਸੀ ਕੰਮ ਵਧੀਆ ਚਲਦਾ ਸੀ ਘਰ ਦਾ ਖਰਚਾ ਵਧੀਆ ਨਿਕਲ ਰਿਹਾ ਸੀ ਹੀ ਆਹੀ ਵੇਖ ਬਾਜ ਦੇ ਪਿਤਾ ਨੇ ਕੁਲਬੀਰ ਦਾ ਰਿਸ਼ਤਾ ਕੀਤਾ ਸੀ।ਆਮ ਤੌਰ ਤੇ ਜ਼ਿਮੀਦਾਰ (ਜੱਟ) ਦੇ ਦੁਕਾਨਦਾਰੀ ਘੱਟ ਹੀ ਹੁੰਦੀ ਐ।
ਹੁਣ ਬਾਜ ਨੇ ਬਾਰਵੀਂ ਵਧੀਆ ਨੰਬਰਾਂ ਨਾਲ ਪੂਰੀ ਕਰ ਲਈ ਤੇ ਫੌਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਬਾਜ ਸਵੇਰੇ ਸ਼ਾਮ
ਪਿੰਡ ਦੇ ਗਰਾਉਂਡ ਚ ਦੌੜ ਮਾਰਨ ਜਾਂਦਾ ਦਿਨੇ ਬਾਪੂ ਨਾਲ ਖੇਤ ਚ ਕੰਮ ਕਰਵਾਉਂਦਾ। ਪਿੰਡ ਚ ਹੋਰ ਵੀ ਬਹੁਤ ਫੋਜ਼ ਦੀ ਭਰਤੀ ਲਈ ਮਿਹਨਤ ਕਰਨ ਆਉਂਦੇ ਸਨ।
ਆਖਿਰ ਭਰਤੀ ਵਾਲਾ ਦਿਨ ਆ ਜਾਂਦਾ ਬਾਜ ਭਰਤੀ ਦੀ ਪ੍ਰੀਕਿਰਿਆ ਪੂਰੀ ਕਰ ਜਾਂਦਾ
ਬਾਜ ਦੇ ਮਾਤਾ ਪਿਤਾ ਬਹੁਤ ਖੁਸ਼ ਹੁੰਦੇ ਹਨ ਤੇ ਰੱਬ ਅੱਗੇ ਅਰਦਾਸ ਕਰਦੇ ਹਨ ਬੱਚੇ ਤੇ ਮੇਹਰ ਰੱਖੀ ।ਚਿੱਠੀ ਰਾਹੀ ਸੁਨੇਹਾ ਆਉਂਦਾ ਕਿ ਬਾਜ ਆਪਣੀ ਨੌਕਰੀ ਦੀ ਟ੍ਰੇਨਿੰਗ ਸ਼ੁਰੂ ਕਰ ਸਕਦਾ ਟ੍ਰੇਨਿੰਗ ਤੋਂ ਫਿਰ ਬਾਜ ਦੀ ਡਿਊਟੀ ਸ਼੍ਰੀਨਗਰ ਚ ਜਾ ਲਗਦੀ ਸ਼੍ਰੀਨਗਰ ਚ ਗੋਲਾਬਾਰੀ ਅਕਸਰ ਹੁੰਦੀ ਰਹਿੰਦੀ ਹੈ ਜਦੋ ਦਾ ਬਾਜ ਫੋਜ਼ ਚ ਭਰਤੀ ਹੋਇਆ ਉਦੋਂ ਤੋਂ ਬਾਜ ਦੇ ਮਾਤਾ ਟੈਲੀਵਿਜ਼ਨ ਤੇ ਖਬਰਾਂ ਵੱਲ ਰੁਝਾਨ ਹੋ ਗਿਆ ਸੀ
ਕੁਲਬੀਰ ਵੀ ਹੁਣ ਬਹੁਤ ਖ਼ੁਸ ਸੀ ਪੇਕੇ ਗੇੜਾ ਜਲਦੀ ਮਾਰੀ ਰੱਖਦੀ ਜਦ ਬਾਜ ਨੇ ਪਹਿਲੀ ਵਾਰ ਪੈਸੇ ਭੇਜੇ ਤਾਂ ਕਹਿੰਦਾ ਬਾਪੂ ਭੈਂਣ ਨੂੰ ਇਕ ਸੋਹਣਾ ਸੂਟ ਤੇ ਭਾਜੀ ਨੂੰ ਕੁਰਤਾ ਪਜਾਮਾ ਲੈ ਦੇਣਾ ਤੇ ਆਪਣੇ ਵਾਸਤੇ ਇੱਕ ਛੋਟਾ ਮੋਬਾਇਲ ਲੈ ਲਿਓਂ ਇੱਥੇ ਮੇਰੇ ਨਾਲ ਮੁੰਡਿਆ ਕੋਲ ਮੋਬਾਇਲ ਨੇ ਮੈ ਗੱਲ ਕਰ ਲਿਆ ਕਰਾਂਗਾ ਕਦੇ ਕਦੇ । ਭੈਣ ਕਹਿੰਦੀ ਇਹ ਸੂਟ ਮੈ ਤੇਰੇ ਵਿਆਹ ਤੇ ਪਾਵਾਗੀ
ਬਾਜ ਦਾ ਪਿਤਾ (ਅਜੈਬ ਸਿੰਘ) ਹੁਣ ਖੇਤੀਬਾੜੀ ਵਧਾਉਣ ਬਾਰੇ ਸੋਚਦਾ ਹਾਂ ਬਾਜ ਨੂੰ ਪੁੱਛਦਾ ਕਿ ਟਰੈਕਟਰ ਲੈ ਲਈਏ ਤਾਂ ਬਾਜ ਕਹਿੰਦਾ ਦੋ ਤਿੰਨ ਮਹੀਨੇ ਰੁਕ ਕੇ ਲੈ ਲਈ ਬਾਪੂ ਕਿਸ਼ਤਾ ਕਰਾ ਲਈ ਹੋਲੀ ਹੋਲੀ ਉਤਾਰ ਦਿਆਂ ਗੇ
ਅਜੈਬ ਸਿੰਘ ਨਾਲ ਲੱਗਦੀ ਜਮੀਨ ਠੇਕੇ ਲੈ ਲੈਂਦਾ ਹੈ ਵਾਹੀ ਕਰਨ ਲੱਗਦਾ ਹੈ ਹੁਣ ਅਜੈਬ ਸਿੰਘ ਅੱਠ ਏਕੜ ਤੇ ਖੇਤੀ ਕਰਨ ਲਗ ਗਿਆ ਸੀ ਤਿੰਨ ਮਹੀਨੇ ਬੀਤੇ ਅਜੈਬ ਸਿੰਘ ਟਰੈਕਟਰ ਲੈ ਆਉਂਦਾ ਹੈ ਸਭ ਨੇ ਵਧਾਈ ਦਿੱਤੀ ਬਾਜ ਦਾ ਮਾਮਾ ਮੁਖਤਿਆਰ ਸਿੰਘ ਵੀ ਆਉਂਦਾ ਹੈ ਤੇ ਮਾਮੀ ਆਖਦੀ ਮੁੰਡਾ ਸਾਊ ਨਿਕਲਿਆ ਘਰ ਸੰਭਾਲ ਲਿਆ ਮੁਖਤਿਆਰ ਸਿੰਘ ਦਾ ਮੁੰਡਾ( ਰਾਣਾ)ਪਹਿਲਾ ਈ ਸਰਕਾਰੀ ਨੌਕਰੀ ਤੇ ਲਗਾ ਹੋਇਆ ਸੀ। ਇਸ ਲਈ ਮੁਖਤਿਆਰ ਸਿੰਘ ਦਾ ਪਰਿਵਾਰ ਸੌਖਾ ਸੀ। ਭੈਂਣ ਜਦੋ ਆਉਂਦੀ ਬਾਜ ਦੇ ਮੈਡਲ ਪੌਦੇ ਖ਼ੂਬ ਚਮਕਾ ਜਾਂਦੀ ਟਰੈਕਟਰ ਦੀਆ ਕਿਸ਼ਤ ਹਰ ਮਹੀਨੇ ਬਾਜ ਦੀ ਤਨਖਾਹ ਚੋਂ ਕਟ ਹੋ ਜਾਂਦੀ ।ਸਾਰੇ ਹੁਣ ਬਹੁਤ ਖੁਸ਼ ਸਨ ਹੁਣ ਬਾਜ ਦੇ ਵਿਆਹ ਦੀ ਗੱਲਾਂ ਹੋ ਲਗ ਪਈਆਂ ਸਨ ਪਰ ਬਾਜ ਕਹਿੰਦਾ ਅਜੇ ਘਰ ਬਣਾ ਕੇ ਫਿਰ ਵਿਆਹ ਕਰਾਵੇਗਾ ਕੰਮ ਚੰਗਾ ਚਲ ਗਿਆ ਲਗਦਾ ਘਰ ਵੀ ਜਲਦੀ ਬਣਜੇਗਾ । ਜਦੋ ਵੀ ਬਾਜ ਘਰ ਆਉਂਦਾ ਤਾਂ ਸਾਰੇ ਰਿਸ਼ਤੇਦਾਰ ਮਿਲਣ ਆ ਜਾਂਦੇ। ਤੇ ਆਪਣੇ ਪੌਦਿਆਂ ਨੂੰ ਵੀ ਖੂਬ ਨੁਹਾਰ ਜਾਂਦਾ ਅਚਾਨਕ ਇਕ ਦਿਨ ਟੈਲੀਵਿਜ਼ਨ ਤੇ ਖ਼ਬਰ ਆਉਂਦੀ ਹੈ ਕੇ ਸ਼੍ਰੀਨਗਰ ਦੇ ਇਲਾਕੇ ਚ ਬਹੁਤ ਵੱਡੀ ਘੁਸਬੈਠ ਹੋਈ ਹੈ ਜਵਾਨਾਂ ਵਲੋਂ ਅੱਤਵਾਦੀਆਂ ਦੀ ਭਾਲ ਜਾਰੀ ਹੈ ਨੌ ਜਵਾਨ ਭਾਰਤ ਦੇ ਸ਼ਹੀਦ ਹੋ ਗਏ ਹਨ ਸ਼੍ਰੀਨਗਰ ਦੇ ਕਿਸੇ ਵੀ ਇਲਾਕੇ ਦੀ ਜਦੋ ਟੈਲੀਵਿਜ਼ਨ ਤੇ ਦੇ ਕਦੇ ਖ਼ਬਰ ਆਉਂਦੀ ਤਾਂ ਬਾਜ ਦੀ ਮਾਂ ਘਬਰਾ ਜਾਂਦੀ ਅਜਿਹਾ ਇਸ ਲਈ ਕਿਉਂ ਉੱਥੇ ਈ ਬਾਜ ਰਹਿੰਦਾ ਸੀ ਪਰ ਅਜੇ ਤਾਂ ਖ਼ਬਰ ਰੌਂਗਟੇ ਖੜੇ ਕਰਨ ਵਾਲੀ ਸੀ ਨੌ ਜਵਾਨ ਮਾਰੇ ਜਾ ਚੁੱਕੇ ਸਨ ਅਜੇ ਹੋਰ ਪਤਾ ਨਹੀਂ ਕਿ ਬਣਨਾ ਆ ਪਤਾ ਨਹੀਂ ਸੀ ਕਿੱਥੇ ਕਿਥੇ ਸੱਥਰ ਵਿਛਣ ਵਾਲੇ ਨੇ ਸਾਰੇ ਦੇਸ਼ ਦਾ ਧਿਆਨ ਇਸ ਹਮਲੇ ਨੇ ਖਿੱਚ ਲਿਆ ਸੀ ਅਜੈਬ ਸਿੰਘ ਬਾਜ ਦੀ ਮਾਂ ਨੂੰ ਸਮਝਾਉਂਦਾ ਕੇ ਕੁੱਝ ਨਹੀਂ ਹੋਇਆ ਸੌ ਜਾ ਆਪਣਾ ਬਾਜ ਥੋੜ੍ਹਾ ਇਥੇ ਹੋਣਾ ਪਰ ਮਾਂ ਤਾਂ ਮਾਂ ਆ ਕਿਥੇ ਦਿਲ ਖੜਦਾ ਰਾਤ ਤਾਂ ਬਾਜ ਦੇ ਬਾਪੂ ਨੇ ਹੌਸਲਾ ਦੇ ਸਵਾ ਤਾਂ ਦਿਨ ਹੋਇਆ ਮਾਂ ਕੰਮ ਕਾਰ ਚ ਜੁਟ ਗਈ ਕਾਹਲੀ ਕਾਹਲੀ ਚ ਕੰਮ ਨਬੇੜ ਲਵਾ ਫਿਰ ਬਾਜ ਦਾ ਬਾਪੂ ਖੇਤਾਂ ਤੋਂ ਆਏਗਾ ਤੇ ਬਾਜ ਨੂੰ ਫੋਨ ਲਾ ਕੇ ਹਾਲ ਚਾਲ ਪੁਛਾਂਗੀ ਦੁਪਹਿਰਾ ਹੋ ਗਿਆ ਅਜੈਬ ਸਿੰਘ ਹੁਣ ਆਇਆ ਬਾਜ ਦੀ ਮਾਂ ਪੁੱਛਦੀ ਅੱਜ ਏਨੀ ਦੇਰ ਨਾਲ ਕਿਉਂ ਅਜੈਬ ਸਿੰਘ ਕੰਮ ਵੱਧ ਸੀ ਤਾਂ ਸਮਾਂ ਲਗ ਗਿਆ ਕੇਹੜੀ ਚਲੋ ਫੋਨ ਲਾ ਕੇ ਬਾਜ ਨੂੰ ਪੁਛੋ ਸਭ ਠੀਕ ਕਿੰਨੇ ਅੱਤਵਾਦੀ ਮਾਰੇ ਨੇ ਸਾਡੇ ਜਵਾਨਾਂ ਨੇ। ਸੱਚ ਤਾਂ ਇਹ ਸੀ ਅਜੈਬ ਸਿੰਘ ਵੀ ਸਵੇਰ ਦਾ ਪ੍ਰੇਸ਼ਾਨ ਸੀ ਕਿਉਂਕਿ ਪਹਿਲਾਂ ਕਦੇ ਵੀ ਬਾਜ ਦੇ ਨੇੜੇ ਤੇੜੇ ਘੁਸਬੈਠ ਹੁੰਦੀ ਬਾਜ ਦਾ ਫੋਨ ਆ ਜਾਂਦਾ ਸੀ ਕੇ ਮੈ ਠੀਕ ਹਾਂ ਐਵੇ ਫਿਕਰ ਨਾ ਕਰਿਓ ਪਰ ਅੱਜ ਸ਼ਾਮ ਹੋ ਗਈ ਬਾਜ ਦਾ ਫੋਨ ਨਹੀਂ ਸੀ ਆਇਆ ਤੇ ਪਿਤਾ ਵੀ ਬੇਚੈਨ ਹੋਣ ਲੱਗਾ ਸੀ ਫੋਨ ਲਾਉਣ ਦੀ ਹਿੰਮਤ ਨਹੀਂ ਸੀ ਪੈ ਰਹੀ ਉਹ ਰਾਤ ਫੀਰ ਸੋਚਦੇ ਸੋਚਦੇ ਪੈ ਗਏ ਕੇ ਰੋਲੇ ਕਰਕੇ ਰੁਝਿਆ ਹੋਣਾ ਤਾਂ ਫੋਨ ਨਹੀਂ ਕੀਤਾ ਪਰ ਅੰਦਰੋਂ ਦੋਵੇ ਡਰੇ ਹੋਏ ਸਨ ਖੌਰੇ ਕੀ ਬਣੇਗਾ
ਦਿਨ ਚੜਦਾ ਹੈ ਦਸੰਬਰ ਦੇ ਦਿਨ ਸੀ ਬਾਜ ਦੇ ਪਿਤਾ ਨੇ ਠੇਕੇ ਵਾਲੀ ਜੋ ਜਮੀਨ ਸੀ ਉਸਨੂੰ ਪਾਣੀ ਲਾਉਂਣਾ ਸੀ ਕਣਕ ਬੀਜੀ ਹੋਈ ਸੀ ਕਈ ਦਿਨ ਮੋਟਰ ਵਾਲੀ ਬਿਜਲੀ ਨਾ ਆਉਣ ਕਰਕੇ ਕਈ ਦਿਨ ਲੰਘ ਗਏ ਸੀ ਅੱਜ ਨੌ ਵਜੇ ਬਿਜਲੀ ਆਉਣੀ ਸੀ ਪਤਨੀ ਨੂੰ ਕਹਿੰਦਾ ਕੇ ਰੋਟੀ ਲਾਹ ਦੇ ਚੁੱਲ੍ਹੇ ਤੇ ਅਜੇ ਛੇਤੀ ਮੈ ਕਣਕ ਨੂੰ ਪਾਣੀ ਲਾਉਣ ਜਾਣਾ ਪਤਨੀ ਅਗੋ ਕਹਿੰਦੀ ਰੋਟੀ ਤਾਂ ਤਿਆਰ ਹੈ ਤੁਸੀ ਖਾ ਲਵੋ ਰੋਟੀ ਖਾਂਦਾ ਈ ਬਾਪੂ ਕਹੀ ਸਾਈਕਲ ਤੇ ਟੰਗ ਸਾਈਕਲ ਤੋਰ ਖੇਤ ਨੂੰ ਪੁਹੰਚ ਜਾਂਦਾ ਓਧਰ ਮਾਂ ਨੂੰ ਫਿਕਰ ਅਜੇ ਤਕ ਬਾਜ ਦਾ ਫੋਨ ਨਹੀਂ ਆਇਆ ਸੋਚਦੀ ਆ ਚਲ ਬਾਜ ਦੇ ਬਾਪੂ ਨੂੰ ਆਉਣ ਦੇ ਖੁਦ ਈ ਫੋਨ ਕਰਕੇ ਓਹਨੂੰ ਝਿੜਕਾਂ ਗੀ “ਤੈਨੂੰ ਸਾਡੀ ਕੋਈ ਫਰਕ ਹੈ ਨਾ ਕੋਈ ਚਿੱਠੀ ਨਾ ਫੋਨ ਕਿੱਥੇ ਸੀ ਕਿਵੇਂ ਕਿੰਨੇ ਦਿਨ ਹੋ ਗਏ ਤੇਰੇ ਫੋਨ ਆਏ ਨੂੰ ਜੇ ਗੱਲ ਨਹੀਂ ਕਰਨੀ ਤਾਂ ਫੋਨ ਕਿਉਂ ਲੈ ਕੇ ਦਿੱਤਾ ਏਨੇ ਨੂੰ ਮਾਂ ਬੂਹੇ ਵੱਲ ਵੇਖਦੀ ਆ ਬਾਜ ਦਾ ਬਾਪੂ ਨੰਗੇ ਪੈਰੀ ਹਫੜਾ ਦਫੜੀ ਚ ਭਜਇਆ ਆਉਂਦਾ ਪਤਨੀ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗਦਾ ਪਤਨੀ ਪੁੱਛਦੀ “ਕੀਂ ਹੋਇਆ ਕੀਂ ਹੋਇਆ ਬੋਲਦੇ ਕਿਉਂ ਨਹੀਂ ਹੋਇਆ ਦੱਸੋ ਤਾਂ ਸਹੀ ਹੋਇਆ ਕੀਂ ਰੋ ਕਿਉਂ ਰਹੇ ਹੋ ਸਭ ਠੀਕ ਤਾਂ ਹੈ “ਅਗੋ ਜਵਾਬ ਆਉਂਦਾ ਕੁਝ ਵੀ ਠੀਕ ਨਹੀਂ ਆਪਣਾ ਬਾਜ । ਕਿ ਬਾਜ ਮਾਂ ਬੋਲਦੀ ਬਾਜ ਠੀਕ ਤਾਂ ਹੈ ? ਨਹੀਂ ਆਪਣਾ ਬਾਜ ਆਪਾ ਨੂੰ ਛਡ ਗਿਆ ਅਜੈਬ ਸਿੰਘ ਬੋਲਦਾ ।ਸੁਣਦੇ ਈ ਬਾਜ ਦੀ ਮਾਂ ਲੱਤਾਂ ਸਾਥ ਛਡ ਦੇਂਦੀਆਂ ਨੇ ਧਰਤੀ ਤੇ ਡਿੱਗ ਜਾਂਦੀ ਤੇ ਜਿਵੇਂ ਧਰਤੀ ਵੀ ਥਾਂ ਈ ਨਾ ਦੇ ਰਹੀ ਹੋਵੇ ਦੋਵੇ ਵੇਹੜੇ ਚ ਡਿੱਗੇ ਇਕ ਦੂਜੇ ਦੇ ਗਲ ਲੱਗ ਤਾਂਹਾਂ ਮਾਰ ਉੱਚੀ ਉੱਚੀ ਰੋ ਰਹੇ ਸਨ ਆਸੇ ਪਾਸੇ ਜਦੋ ਆਵਾਜ਼ ਸੁਣੀਂ ਤਾਂ ਉਹਨਾਂ ਵੱਲ ਨੂੰ ਭੱਜੇ ਤੇ ਚਕਿਆ ਪੁੱਛਣ ਲੱਗੇ ਗੱਲ ਕੀ ਹੋਈ ਦੋਹਾਂ ਨੂੰ ਰੋਣ ਤੋਂ ਬਿਨਾਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ ਵਾਰ ਵਾਰ ਪੁੱਛਣ ਅਜੈਬ ਨੇ ਹਿੰਮਤ ਕੀਤੀ ਕੇ ਬਾਜ …। ਬਾਜ ਦਾ ਨਾਮ ਸੁਣਦੇ ਹੀ ਸਾਰੇ ਸਮਝ ਗਏ ਸੀ ਕੇ ਲੱਗਦਾ ਬਾਜ ਨੂੰ ਕੁਝ ਹੋ ਗਿਆ ਆਏ ਆਏ ਹੋਏ ਦੋਵਾਂ ਲੋਕਾਂ ਪਾਸੋ ਦੋਵਾਂ ਨੂੰ ਚੱਕ ਕੇ ਮੰਜ਼ੇ ਤੇ ਲੰਮੇ ਪਾ ਦਿੱਤਾ ਜਾਂਦਾ ਪਰ ਦੋਹਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈਣ ਦੇ ਰਹੇ ਸੀ ਚੁੱਪ ਕਰਾਉਣ ਵਾਲਿਆ ਦੀ ਵੀ ਕੋਈ ਕਮੀ ਨਹੀਂ ਸੀ ਕਈ ਘੰਟੇ ਇੰਝ ਈ ਚੱਲਦਾ ਰਿਹਾ। ਬਾਜ ਦੇ ਪਰਿਵਾਰ ਦੁੱਖ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। ਏਨੇ ਨੂੰ ਟੈਲੀਵਿਜ਼ਨ ਤੇ ਖ਼ਬਰ ਸਭ ਤਕ ਪੁਹੰਚ ਜਾਂਦੀ ਹੈ ਪਿੰਡ ਵਾਲੇ ਖਬਰ ਸੁਣ ਬਾਜ ਦੇ ਘਰ ਨੂੰ ਤੁਰ ਪੈਂਦੇ ਨੇ। ਪਰ ਕੁਲਬੀਰ ਜਦੋ ਇਹ ਖਬਰ ਸੁਣਦੀ ਹੈ ਤਾਂ ਬੇਹੋਸ਼ ਹੋ...

ਕੇ ਡਿੱਗ ਜਾਂਦੀ ਹੈ ਡਾਕਟਰ ਦੇ ਲਿਜਾਣ ਤੋਂ ਬਾਅਦ ਹੋਸ਼ ਚ ਆਉਂਦੀ ਹੀ ਬਾਜ ਦੇ ਪਿੰਡ ਵੱਲ ਜਾਣ ਨੂੰ ਕਹਿੰਦੀ ਪਿੰਡ ਪੁੱਜਦੇ ਘਰ ਆ ਮਾਂ ਦੇ ਗਲ ਲੱਗ ਭੁੱਬਾ ਮਾਰ ਮਾਰ ਰੋਂਦੀ ਮਾਂ ਆਪਾ ਲੁੱਟੇ ਗਏ ਪੱਟੇ ਗਏ ਕਿ ਕਰਾਂਗੇ ਆਪਾ ਬਾਜ ਤੋਂ ਬਿਨਾਂ ਰੱਬ ਨੇ ਸਾਡੇ ਨੇ ਸਾਡੇ ਨਾਲ ਕਿਹੜੇ ਜਨਮਾਂ ਦਾ ਵੈਰ ਕੱਢ ਲਿਆ ਬਾਜ ਦੇ ਮਾਮਾ ਮਾਮੀ ਵੀ ਰੋ ਰੋ ਅੱਖਾਂ ਸੁਜਾਈ ਬੈਠੇ ਸੀ ਭੈਂਣ ਦੇ ਰੋਣ ਦਾ ਤਾਂ ਕੋਈ ਟਿਕਾਣਾ ਈ ਨਹੀਂ ਸੀ ਆਸੇ ਪਾਸੇ ਦੇ ਬਾਜ ਦੇ ਮਿੱਤਰ ਜਦੋ ਖ਼ਬਰ ਸੁਣਦੇ ਹਨ ਤੇ ਅੱਖਾਂ ਗਿਲੀਆਂ ਕਰ ਲੈਂਦੇ ਆ ਭੈਂਣ ਉਹ ਸੂਟ ਬਾਰੇ ਸੋਚ ਸੋਚ ਰੋਂਦੀ “ਹੁਣ ਓਹਦਾ ਕਿ ਕਰਾਂਗੇ ਜਦੋ ਵੇਖਣ ਵਾਲਾ ਨਹੀ ਨਹੀਂ ਰਿਹਾ ਅਸੀਂ ਤਾਂ ਰੱਬ ਨੇ ਜਮਾ ਈ ਮਾਰਤੇ ਵੇ ਲੋਕੋ ‘ਰੱਬਾ ਅਸੀਂ ਤੇਰਾ ਕਿ ਮਾੜਾ ਕੀਤਾ ਸੀ ਇਕ ਈ ਤਾਂ ਵੀਰ ਸੀ ਮੇਰਾ ਉਹ ਨਹੀਂ ਜਰਿਆ ਗਿਆ ਤੈਥੋਂ ਖੋਰੇ ਕਿਸਦੀ ਨਜ਼ਰ ਲਗ ਗਈ ਸਾਨੂੰ”
ਕਾਫੀ ਸਮਾਂ ਬੀਤਣ ਤੋਂ ਬਾਅਦ ਅਜੈਬ ਸਿੰਘ ਦੱਸਦਾ ਹਾਂ ਕਿਸੇ ਅਫਸਰ ਦਾ ਫੋਨ ਆਇਆ ਸੀ ਬੋਲ ਰਿਹਾ ਸੀ “ਗੁਰਬਾਜ਼ ਸਿੰਘ ਬਾਜ ਦੁਸ਼ਮਣ ਸੇ ਲੜਤਾ ਹੂਆ ਤੀਨ ਘੁਸਬੈਠਿਓ ਕੋ ਮਾਰ ਕਰ ਖੁਦ ਸੀਨੇ ਪੇ ਗੋਲੀ ਲਗਣੇ ਕੇ ਕਾਰਣ ਸ਼ਹੀਦ ਹੋ ਗਆ ਹੈ ਕਲ ਕੋ ਬੌਡੀ ਪੁਹੰਚ ਜਾਏਗੀ ਹਮੇ ਆਪਕੇ ਬੇਟੇ ਪਰ ਗਰਵ ਹੈ”
ਅਗਲੇ ਦਿਨ ਬੜੇ ਮਾਨ ਸਨਮਾਨ ਨਾਲ ਬਾਜ ਦਾ ਸੰਸਕਾਰ ਕੀਤਾ ਜਾਂਦਾ ਹਾਂ ਇਕ ਪਿਓ ਜਦੋ ਜਵਾਨ ਹੋਏ ਪੁੱਤ ਚਿਖਾ ਨੂੰ ਅੱਗ ਦੇਣ ਵਾਲਾ ਦ੍ਰਿਸ਼ ਆਮ ਨਹੀਂ ਅਜੈਬ ਸਿੰਘ ‘ਭੈਂਣ ‘ਮਾਂ ਸਾਰੇ ਸਲੂਟ ਮਾਰਦੇ ਹਨ ਤੇ ਅੱਗ ਲ੍ਹਾ ਦਿੰਦੇ ਨੇ ਫਿਰ ਉੱਚੀ ਉੱਚੀ ਧਾਹਾਂ ਮਾਰ ਰੱਬ ਨੂੰ ਮੇਹਣੇ ਦੇਣ ਲੱਗਦੇ ਨੇ ।ਸਰਕਾਰ ਨੇ ਸ਼ਹੀਦ ਹੋਏ ਪਰਿਵਾਰ ਦੇ ਮੈਂਬਰ ਨੂੰ ਵੀਹ ਵੀਹ ਲੱਖ ਦੇਣ ਦਾ ਐਲਾਨ ਕਰਦੀ ਜਿਹੜੇ ਦੁਸ਼ਮਣ ਨੂੰ ਮਾਰ ਕੇ ਮਰੇ ਨੇ ਉਹਨਾਂ ਨੂੰ ਤੀਹ ਲੱਖ ਐਲਾਨ ਹੋ ਜਾਂਦਾ ਸੰਸਕਾਰ ਤੇ ਹਲਕੇ ਦੇ ਰਾਜਨੀਤਿਕ ਦਲ ਵੀ ਕੋਈ ਪੰਜਾਹ ਕੋਈ ਲੱਖ ਬੋਲ ਜਾਂਦੇ ਹਨ।ਲੋਕਾਂ ਸੋਚਦੇ ਹੁਣ ਅਜੈਬ ਸਿੰਘ ਦਾ ਘਰ ਨੋਟਾਂ ਨਾਲ ਭਰ ਜਾਏਗਾ ।ਪਰ ਅਜੈਬ ਸਿੰਘ ਦੀ ਅਸਲ ਸੰਪਤੀ ਤਾਂ ਖਤਮ ਹੋ ਚੁੱਕੀ ਸੀ।
ਭੋਗ ਵਾਲਾ ਦਿਨ ਆ ਜਾਂਦਾ ਬਹੁਤ ਇਕੱਠ ਹੁੰਦਾ ਹੈ ਗੁਰੂ ਘਰ ਵਿੱਚ ਹੀ ਅਰਦਾਸ ਹੁੰਦੀ ਹੈ ਤੇ ਪਰਿਵਾਰ ਨੂੰ ਮੈਡਲ ਦੇ ਕੇ ਸਰਕਾਰ ਵਲੋਂ ਸਨਮਾਨਤ ਵੀ ਕੀਤਾ ਜਾਂਦਾ ਹੈ ।ਅਜੈਬ ਸਿੰਘ ਨੂੰ ਭਾਵੇਂ ਮਾਨ ਵੀ ਹੁੰਦਾ ਕੇ ਉਸਦੇ ਪੁੱਤਰ ਨੇ ਬਹਾਦਰੀ ਵਾਲ਼ਾ ਕੰਮ ਕੀਤਾ ਹੈ ਪਰ ਅੰਦਰੋਂ ਬਿਲਕੁਲ ਟੁੱਟ ਚੁਕਇਆ ਸੀ ।ਦਿਨ ਬੀਤਦੇ ਗਏ ਭੋਗ ਬਾਅਦ ਭੈਂਣ ਈ ਰਹਿ ਗਈ ਬਾਕੀ ਸਭ ਚਲੇ ਗਏ । ਪਰਿਵਾਰ ਦਾ ਕੰਮ ਕਰ ਸਭ ਵਿੱਚ ਛੁਟ ਗਿਆ ਅਜੈਬ ਸਿੰਘ ਪੈਰਾਂ ਤੇ ਖੜੇ ਹੋਣ ਦੀ ਹਿੰਮਤ ਕਰਦਾ ਹੈ ਖੇਤਾਂ ਵੱਲ ਗੇੜਾ ਮਾਰਦਾ ਹੈ ਤਾਂ ਕਣਕ ਸਪਰੇ ਮੰਗ ਦੀ ਆ ਨਦੀਨ ਕਾਫੀ ਉਗ ਆਏ ਸੀ । ਕੰਮ ਸ਼ੁਰੂ ਕਰ ਦਿੰਦਾ ਹੈ ।ਫਰਵਰੀ ਦਾ ਮਹੀਨਾ ਚੜਨ ਵਾਲ਼ਾ ਸੀ ਤੇ ਟਰੈਕਟਰ ਦੀ ਕਿਸ਼ਤ ਵੀ ਆਉਣ ਵੱਲੀ ਸੀ ਤੇ ਅਜੈਬ ਸਿੰਘ ਨੂੰ ਆਸ ਸੀ ਕਿ ਜੋ ਸਰਕਾਰ ਪੈਸੇ ਦੇਵੇ ਗਈ ਓਹਨਾ ਨਾਲ ਕਰਜ ਉਤਾਰ ਦੇ ਗਾ ਪਹਿਲਾਂ ਤਾਂ ਬਾਜ ਦੀ ਤਨਖਾਹ ਤੇ ਚਲਦਾ ਸੀ ਪਰ ਸਮਾਂ ਬੀਤਣ ਨਾਲ ਸਰਕਾਰ ਦੇ ਵਾਅਦਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆਉਣ ਲਗ ਜਾਂਦੀ ਹੈ ਪਿੰਡ ਵਾਲਿਆਂ ਨੇ ਥੋੜੀ ਬਹੁਤੀ ਮਦਦ ਕੀਤੀ ਪਰ ਰਾਜਨੀਤਿਕ ਦਲ ਸਰਕਾਰ ਕਿਧਰੇ ਨਜ਼ਰ ਨਹੀਂ ਆਏ ਹੁਣ ਬਾਜ ਨੂੰ ਪੂਰੇ ਹੋਏ ਤਿੰਨ ਮਹੀਨੇ ਹੋਣ ਵਾਲੇ ਸੀ । ਮਾਂ ਜਦ ਬੈਠਕ ਚ ਟੰਗੇ ਬਾਜ ਦੇ ਮੈਡਲ ਨੂੰ ਦੇਖਦੀ ਤਾਂ ਰੋਣ ਲਗ ਜਾਂਦੀ ਕਿੰਨੇ ਚਾਵਾਂ ਨਾਲ ਲੈ ਕੇ ਆਉਂਦਾ ਸੀ ਪੁੱਤ ਪਰ ਅਜੇ ਸਾਡੇ ਕਿਸੇ ਕੰਮ ਦੇ ਨਹੀਂ ਰਹੇ ਮੈਡਲਾਂ ਨਾਲ ਜ਼ਿੰਦਗੀ ਨਹੀਂ ਲੱਗਣੀ ਪੁੱਤ ਤੂੰ ਆਜਾ ਤੂੰ
ਬਾਜ ਦੇ ਲਾਏ ਗਮਲਿਆਂ ਵਿੱਚਲੇ ਪੌਦਿਆਂ ਦਾ ਰੰਗ ਵੀ ਬਦਲ਼ ਗਿਆ ਸੀ ਬਾਜ ਜਦ ਬਾਹਰ ਹੁੰਦਾ ਮਾਂ ਨੂੰ ਯਾਦ ਕਰਵਾਉਂਦਾ ਰਹਿੰਦਾ ਸੀ ਫੁੱਲ ਸੁੱਕਣ ਨਾ ਦੇਈ ਮਾਂ ਇਹਨਾਂ ਨੂੰ ਸਮੇਂ ਪਾਣੀ ਪਉਂਦੇ ਰਿਹਾ ਜੇ ਤੁਹਾਡਾ ਪੁੱਤ ਤਾਂ ਮੈਂ ਹਾਂ ਪਰ ਮੇਰੇ ਪੁੱਤ ਏਹੀ ਨੇ ਬਾਜ ਜਾਣ ਲੱਗਾ ਕਹਿ ਕੇ ਗਿਆ ਸੀ ਸੰਭਾਲ ਕੇ ਰੱਖਿਓ ਹੁਣ ਜਿਸ ਦਿਨ ਦਾ ਬਾਜ ਮੁੱਕ ਗਿਆ ਸੀ ਮਾਂ ਖੁਦ ਠੀਕ ਨਹੀਂ ਸੀ ਤੇ ਫੁੱਲ ਵੀ ਹੁਣ ਬਾਜ ਨੂੰ ਯਾਦ ਕਰਦੇ ਸੀ ਬਾਜ ਨਾਲ ਇਹ ਵੀ ਬਹੁਤ ਖੁਸ਼ ਰਹਿੰਦੇ ਸੀ ਭੈਂਣ ਆਉਂਦੀ ਤਾਂ ਕਈ ਦਿਨ ਚੰਗੀ ਸਾਭ ਕਰ ਜਾਂਦੀ ਤੇ ਕਈ ਦਿਨ ਹਰਿਆਵਲ ਮਾਰ ਜਾਂਦੇ ਹੁਣ ਜਦ ਕੁਲਬੀਰ ਆਈ ਪੌਦਿਆਂ ਨੂੰ ਵੇਖ ਕਹਿੰਦੀ ਮਾਂ ਇਹਨਾਂ ਪੌਦਿਆਂ ਚ ਪਹਿਲਾ ਵਾਲੀ ਖਿੱਚ ਨਹੀਂ ਰਹੀਂ ਮੈਨੂੰਨੂ ਲੱਗਦਾ ਫੁੱਲ ਵੀ ਬਾਜ ਨੂੰ ਵੇਖਣ ਨੂੰ ਤਰਸ ਗਏ ਨੇ ਸੋਚਦੇ ਹੋਣੇ ਜਿਸ ਦਿਨ ਬਾਜ ਆਇਆ ਅਸੀਂ ਫਰ ਬਾਗੋਬਾਗ ਹੋ ਜਾਣਾ ਮਾਂ ਪਰ ਇਹਨਾਂ ਨੂੰ ਕਿ ਪਤਾ ਕਿ ਤੁਸੀਂ ਵੀ ਹੁਣ ਸਾਡੇ ਤਰਾਂ ਪਹਿਲੀ ਹਰਿਆਲੀ ਨੂੰ ਤਰਸ ਜਾਓਗੇ ਜਿਸ ਬਾਗ਼ ਦਾ ਮਾਲੀ ਨਾ ਰਹੇ ਉਹ ਬਾਗ਼ ਕਿਵੇਂ ਹਰੇ ਰਹਿ ਸਕਦੇ ਨੇ ।
ਓਧਰ ਅਜੈਬ ਸਿੰਘ ਨੂੰ ਟਰੈਕਟਰ ਦੀ ਕਿਸ਼ਤ ਦੀ ਫ਼ਿਕਰ ਹੋਣ ਲੱਗੀ ਸੀ ਅਜੈਬ ਸਿੰਘ ਪ੍ਰਸ਼ਾਸਨ ਅਧਿਕਾਰੀ ਜ਼ਿਲ੍ਹਾ ਅਧਿਕਾਰੀ ਨੂੰ ਮਿਲ ਬਾਜ ਨੂੰ ਮਿਲਣ ਵਾਲੇ ਪੈਸਿਆਂ ਦੀ ਗੱਲ ਕਰਦਾ ਪਰ ਸਾਰੇ ਅੱਗੇ ਤੋਂ ਅੱਗੇ ਤੋਰ ਦਿੰਦੇ ਕੇ ਸਾਡੇ ਵੱਸ ਨਹੀਂ ਤੁਸੀ ਉਥੇ ਗੱਲ ਕਰੋ ਤੁਸੀ ਇੱਥੇ ਗੱਲ ਕਰੋ ਕਾਫੀ ਦਿਨ ਧੱਕੇ ਖਾਣ ਤੋ ਬਾਅਦ ਪੱਲੇ ਕੁੱਝ ਨਹੀਂ ਪੈਂਦਾ ਤਾਂ ਥੱਕ ਹਾਰ ਕੇ ਬੈਠ ਜਾਂਦਾ ਖਿਆਲ ਸਤਾਉਣ ਲੱਗਦੇ ਨੇ ਕਿਸ਼ਤ ਨਾ ਭਰੀ ਤਾਂ ਟਰੈਕਟਰ ਚਲਾ ਜਾਣਾ ਫਿਰ ਖੇਤੀ ਦਾ ਕੀ ਬਣੇਗਾ ਰਾਤ ਨੂੰ ਵੀ ਬੇਚੈਨ ਰਹਿਣ ਲੱਗਾ ਸੋਚਦਾ ਕਰ ਤਾ ਕੀਂ ਕਰਾਂ ਸਵੇਰ ਹੁੰਦੀ ਤਾਂ ਬਾਜ ਦੇ ਮਾਮੇ ਨੂੰ ਫੋਨ ਕਰਨ ਬਾਰੇ ਸੋਚਦਾ ਪਤਨੀ ਕਹਿੰਦੀ ਕਰ ਲਓ ਕਿ ਪਤਾ ਕੁੱਝ ਹੱਲ ਹੋ ਜੇ ਫ਼ੋਨ ਕਰਦੇ ਤਾਂ ਨਿਰਾਸ਼ਾ ਤੋਂ ਬਿਨ੍ਹਾਂ ਕੁਝ ਨਹੀਂ ਮਿਲਦਾ ਮੁਖਤਿਆਰ ਸਿੰਘ ਕਹਿੰਦਾ ਏਨੇ ਪੈਸੇ ਤਾਂ ਨਹੀਂ ਹੋਣੇ ਭਾਵੇ ਮੁਖ਼ਤਿਆਰ ਸਿੰਘ ਸਰਦਾ ਪੁੱਜਦਾ ਸੀ ਫਿਰ ਵੀ….। ਧੀ ਕੁਲਬੀਰ ਨੂੰ ਪਤਾ ਸੀ ਕੇ ਕਿਸ਼ਤ ਨੇੜੇ ਆਈ ਹੋਈ ਹੈ ਕੁਲਬੀਰ ਪਿਤਾ ਨੂੰ ਕਹਿੰਦੀ ਆ ਕੁੱਖ ਪੈਸੇ ਮੈ ਜੋੜੇ ਛਿ ਤੁਸੀ ਇਹ ਰੱਖ ਲਓ ਬਾਕੀ ਮੈ ਉਹਨਾਂ ਤੋਂ ਲੈ ਕੇ ਦੇਵਾਂਗੀ ਇਹ ਗੱਲ ਸੁਣ ਅਜੈਬ ਸਿੰਘ ਦੇ ਅੱਖਾਂ ਚ ਪਾਣੀ ਆ ਗਿਆ ਤੇ ਬੋਲਦਾ ਧੀਏ ਕੋਈ ਧੀਆ ਤੋਂ ਵੀ ਪੈਸੇ ਲੈਂਦਾ ਲੋਕ ਕਿ ਕਹਿਣਗੇ ਤੇਰੇ ਸੋਹਰੇ ਕਿ ਸੋਚਣ ਜੇ ਉਹਨਾਂ ਨੂੰ ਪਤਾ ਲਗ ਗਿਆ ਤੂੰ ਇਹ ਆਪਣੇ ਕੋਲ ਰੱਖ ਅਜੈਬ ਸਿੰਘ ਨੇ ਬੜਾ ਵੱਡਾ ਦਿਲ ਕਰਕੇ ਪੈਸੇ ਮੋਡ਼ ਦਿੱਤੇ ਕੇਹੜਾ ਮੇਰੇ ਕੋਲ ਪੈਸੇ ਪੇਂ ਨੇ ਤੇ ਅੰਦਰ ਵੜ ਸੋਚਾਂ ਡੁੱਬ ਜਾਂਦਾ ਕਰੇ ਤਾਂ ਕਰੇ ਕਿ ਬਾਜ ਨੂੰ ਯਾਦ ਕਰ ਰੋਂ ਲੱਗਦਾ ਕਾਸ਼ ਪੁੱਤ ਅੱਜ ਹੁੰਦਾ ਤਾਂ ਮੈਨੂ ਦਰ ਦਰ ਭਟਕਣਾ ਨਾ ਪੈਂਦਾ ਪਤਨੀ ਵੀ ਸੋਚ ਚ ਡੁੱਬੀ ਕਿਸ਼ਤ ਦੀ ਫਿਕਰ ਕਰ ਮਾਯੂਸ ਹੋਈ ਬੈਠੀ ਮਹੀਨਾ ਪੂਰਾ ਹੋਣ ਵਾਲਾ ਸੀ ਪਰ ਪੈਸੇ ਦਾ ਪ੍ਰਬੰਧ ਨਹੀਂ ਹੋਇਆ ਅੱਜ ਸਵੇਰੇ ਦਾ ਮੌਸਮ ਕਾਫੀ ਖਰਾਬ ਹੋਇਆ ਪਿਆ ਸੀ ਹਨੇਰੀ ਕਾਫੀ ਚਲ ਰਹੀ ਸੀ ਮੀਂਹ ਪੈਣ ਦੀ ਸੰਭਾਵਨਾ ਸੀ ਦੁਪਿਹਰ ਤੋਂ ਬਾਅਦ ਕਾਫੀ ਬਾਰਿਸ਼ ਸ਼ੁਰੂ ਹੋ ਗਈ ਅਜੈਬ ਨੂੰ ਚਿੰਤਾਂ ਕੇ ਜਮੀਨ ਠੇਕੇ ਤੇ ਲਈ ਫਸਲ ਖ਼ਰਾਬ ਹੋਈ ਤਾਂ ਕਿਥੋਂ ਭਰਪਾਈ ਕਰੇ ਗਾ ਅਜੈਬ ਨੇ ਪਹਿਲੀ ਵਾਰ ਠੇਕੇ ਤੇ ਵਾਹੀ ਕੀਤੀ ਸੀ ਤਾਂ ਏ ਡਰ ਗਿਆ ਸੀ ਚਲਦੇ ਮੀਂਹ ਚ ਗੜੇਮਾਰੀ ਸ਼ੁਰੂ ਹੋ ਜਾਂਦੀ ਹੈ ਅਜੈਬ ਤੇ ਪਤਨੀ ਦੇ ਸਾਹ ਸੁਕਣੇ ਪੈ ਜਾਂਦੇ ਹਨ ਲਗਭਗ ਵੀਹ ਪੱਚੀ ਮਿੰਟ ਪਏ ਗੜੇ ਛੇ ਮਹੀਨਿਆਂ ਦੀ ਮਿਹਨਤ ਤੇ ਪਾਣੀ ਫੇਰ ਦਿੰਦੇ ਹਨ ਦੋਵਾਂ ਦੀ ਚਿੰਤਾ ਹੋਰ ਵੀ ਵੱਧ ਗਈ ਸੀ ਕਣਕ ਹੁਣ ਗੁਜ਼ਾਰੇ ਖਤਿਰ ਬਚੀ ਸੀ ਠੇਕਾ ਕਿਥੋ ਦੇਣਾ ਤੇ ਕਿਸ਼ਤ ?ਬੜੇ ਵੱਡੇ ਦੋ ਸਵਾਲ ਦਾ ਹੱਲ ਅਜੈਬ ਨੂੰ ਨਜ਼ਰ ਨਹੀਂ ਆ ਰਿਹਾ ਸੀ ਦਿਨ ਰਾਤ ਹੀ ਚਿੰਤਾਂ ਖਾ ਰਹੀ ਸੀ ਕਰੇ ਤੇ ਕਰੇ ਕਿ ਅਗਲੀ ਸਵੇਰ ਕੰਪਨੀ ਵਾਲੇ ਆਉਂਦੇ ਟੇ ਟਰੈਕਟਰ ਲੈ ਜਾਂਦੇ ਅਜੈਬ ਉਹਨਾਂ ਦੇ ਤਰਲੇ ਪਾਉਂਦਾ ਪੈਰੀ ਹੱਥ ਲਾਉਂਦਾ ਕਰਲਾਉਂਦਾ ਕ ਮੈਨੂੰ ਥੋੜ੍ਹਾ ਸਮਾਂ ਦਿਓ ਮੇਰੇ ਪੁੱਤ ਦੀ ਨਿਸ਼ਾਨੀ ਸੀ ਨਾ ਲੈ ਕੇ ਜਾਓ ਮੈ ਕਿਸ਼ਤ ਅਗਲੇ ਮਹੀਨੇ ਦੇ ਦੇਵੇਗਾ ਅਗੋ ਆਵਾਜ਼ ਆਉਂਦੀ ਅਗਲੇ ਮਹੀਨੇ ਕਿਥੋਂ ਆ ਜਾਵੇਗੀ ? ਅਜੈਬ ਵੇ ਸੋਚਦਾ ਅਗਲੇ ਮਹੀਨੇ ਵੀ ਕਿਥੋਂ ਕਣਕ ਤਾਂ ਮੌਸਮ ਨੇ ਮਾਰ ਤੂੰ ਅਗਲੇ ਮਹੀਨੇ ਕਿਥੋਂ ਦੇਏਗਾ ਅਜੇ ਠੇਕੇ ਵਾਲੇ ਦੇ ਪੈਸੇ ਦੇਣੇ ਨੇ ਕਿਸ਼ਤ ਦਾ ਖਹਿੜਾ ਟਰੈਕਟਰ ਦੇ ਕੇ ਛੁੱਟ ਗਿਆ ਠੇਕੇ ਦੇ ਪੈਸੇ ਕਿਥੋਂ ਦਿਆਂਗੇ ਅਜੈਬ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ ਹਾਰ ਗਿਆ ਅਜੈਬ ਸਿਆਂ ‘ਅਜੈਬ ਸਿਆ ਨਹੀਂ ਜੈਬਾ ਕਹਿ ਤੂੰ ਸਰਦਾਰ ਨੀ ਤੇਰੀ ਔਕਾਤ ਨਹੀਂ ਤੂੰ ਪੰਗਾ ਵੱਡਾ ਲਿਆ ਕਿ ਲੋਡ਼ ਸੀ ਜਮੀਨ ਠੇਕੇ ਲੈਣ ਦੀ ਟਰੈਕਟਰ ਲੈਣ ਦੀ ਤੇਰੇ ਟੋ ਵੱਡੇ ਸਰਦਾਰਾਂ ਕੋਲ ਟਰੈਕਟਰ ਨਹੀਂ ਕਰਾਏ ਤੇ ਕਰਾਉਂਦੇ ਨੇ ਤੈਨੂੰ ਕਿ ਲੋੜ ਸੀ ਹਾਰ ਗਿਆ ਤੂੰ ਹਰ ਗਿਆ ਏ ਜੈਬ ਟੁ ਹਰ ਗਿਆ ਤੈਨੂੰ ਜਿਉਂਣ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਤੈਨੂੰ …..
ਅਜੈਬ ਤੇਜ਼ ਤੇਜ ਤੂੜੀ ਵਾਲੇ ਕੋਠੇ ਨੂੰ ਭੱਜਦਾ ਹੈ ਤੇ ਸਪਰੇ ਵਾਲੇ ਲੀਟਰ ਚੱਕ ਮੂੰਹ ਨੂੰ ਲਾ ਸਮਾਜਿਕ ਹਲਾਤਾਂ ਅੱਗੇ ਜ਼ਿੰਦਗੀ ਦੀ ਜੰਗ ਹਾਰ ਜਾਂਦਾ
✍️
ਹਰਪ੍ਰੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)