More Punjabi Kahaniya  Posts
ਪਹਾੜਾਂ ਦੀ ਸੈਰ


( ਪਹਾੜਾਂ ਦੀ ਸੈਰ )

ਖੁਸ਼ਦੀਪ ਮੇਰੇ ਨਾਮ ਦੇ ਵਾਂਗ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ‘ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਇਹ ਨਾਮ ਰੱਖਿਆ ਸੀ।
ਪੇਸ਼ੇ ਤੋਂ ਮੈਂ ਇਕ ਲਿਖਾਰੀ ਹਾਂ, ਮੈਂਨੂੰ ਬਚਪਨ ਤੋਂ ਹੀ ਲਿਖਣਾ ਬਹੁਤ ਵਧੀਆ ਲੱਗਦਾ ਸੀ। ਅੱਜ ਕੱਲ ਖ਼ਾਲੀ ਪੰਨੇ ਵੇਖ – ਵੇਖ ਮੇਰਾ ਦਿਲ ਡਰਦਾ ਰਹਿੰਦਾ ਹੈ। ਕਿ ਕੀਤੇ ਮੈਂਨੂੰ ਲਿਖਣਾ ਹੀ ਨਾ ਭੁੱਲ ਜਾਏ। ਕੁਝ ਦਿਨਾਂ ਤੋਂ ਮੈਂ ਬੇਚੈਨੀ ਵਿਚ ਗੁਆਚਿਆ ਹੋਇਆ ਹਾਂ। ਬੇਬੇ – ਬਾਪੂ ਇਹ ਸਭ ਵੇਖਕੇ  ਮੈਂਨੂੰ ਪੁੱਛਣ ਲੱਗੇ – “ਕਿ ਗੱਲ ਖੁਸ਼ਦੀਪ ਅੱਜ ਕੱਲ ਤੂੰ ਕੁਝ ਰੁਖਾ ਜਿਆ ਹੋਇਆ ਫਿਰਦਾ ਕਿ ਹੋਇਆ ਹੈ ਪੁੱਤ ?”
“ਕੁਝ ਨਹੀਂ ਬਾਪੂ ਜੀ ਮੈਂ ਬਿਲਕੁਲ ਠੀਕ ਹਾਂ, ਮੈਂ ਕਿਹਾ..।”
ਪਰ ਪੁੱਤਰ ਸਾਨੂੰ ਨਹੀਂ ਲੱਗਦਾ। ਤੂੰ ‘ਤੇ ਦਿਨ ਦੇ ਸੂਰਜ ਅਤੇ ਰਾਤ ਦੇ ਚੰਨ ਵਾਂਗੂ ਤੇਰਾ ਚਿਹਰਾ ਚਮਕ ਦਾ ਸੀ, ਪਰ ਹੁਣ ਉਹ ਰੌਣਕ ਕਿੱਥੇ  ਗਈ ਪੁੱਤ ? ਬਾਪੂ ਜੀ ਨੇ ਪੁੱਛਿਆ।
” ਬੇਬੇ-ਬਾਪੂ ਜੀ ਮੈਂ ਆਪਣੀ ਇਕ ਕਹਾਣੀ ਪੂਰੀ ਕਰਨੀ ਹੈ, ਪਰ ਪਤਾ ਨਹੀਂ ਕਿਉੰ  ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾਂਦਾ ਮੈਂਨੂੰ ਏਦਾਂ ਲੱਗਦਾ ਜਿਵੇਂ ਮੇਰੇ ਅੱਖਰ ਮੇਰੇ ਕੋਲੋਂ ਨਰਾਜ਼ ਹਨ ।”
ਓਹੋ ਪੁੱਤਰ ਏਦਾਂ ਦਾ ਕੁਝ ਨਹੀਂ ਹੁੰਦਾ, ਤੂੰ ਏਦਾਂ ਕਰ ਕੀਤੇ ਬਾਹਰ ਲੀ ਸਟੇਟ ਘੁੰਮ ਆ। ਸ਼ਾਇਦ ਤੇਰਾ ਮਨ ਠੀਕ ਹੌਜੇ ਤੇ ਨਾਲੇ ਤੂੰ ਕੁਝ ਵਧੀਆ ਲਿਖ ਲਵੇਂਗਾ, ਬੇਬੇ ਤੇ ਬਾਪੂ ਨੇ ਕਿਹਾ।
” ਚੱਲੋ ਤੁਸੀਂ ਪਿਓ ਪੁੱਤ ਗੱਲਾਂ ਕਰੋ ਮੈਂ ਚਾਹ ਲੈਕੇ ਆਉਂਦੀ ਹਾਂ। ” ਬੇਬੇ ਬਹੁਤ ਸਵਾਦ ਚਾਹ ਬਣਾ ਕੇ ਲਿਆਈ। ਚਾਹ ਪੀਂਦੇ ਅਸੀਂ ਬਹੁਤ ਗੱਲਾਂ ਕੀਤੀਆਂ। ਫਿਰ ਮੈਂ ਪੁੱਛਿਆ ਅੱਛਾ ਬੇਬੇ – ਬਾਪੂ ਜੀ ਫਿਰ ਮੈਂ ਕਿੱਥੇ ਜਾਵਾਂ ਜੋ ਜਗ੍ਹਾ ਮੇਰੇ ਲਿਖਣ ਲਈ ਬਹੁਤ ਵਧੀਆ ਸਾਬਿਤ ਹੋਵੇ ? ” ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਨਤੀਜਾ ਨਿਕਲ ਹੀ ਆਇਆ। ਮੈਂ “ਮਸੂਰੀ ਜਾਣ ਬਾਰੇ ਸੋਚ ਲਿਆ,” ਮਸੂਰੀ ਜਿਸਦਾ ਨਾਮ ਲੈੰਦੇ ਹੀ ਜਾਣ ਨੂੰ ਦਿਲ ਕਰਦਾ ਹੈ, ਬੇਬੇ ਬਾਪੂ ਜੀ ਕੋਲੋਂ ਇਜ਼ਾਜਤ ਲੈਕੇ, ਮੈਂ ਆਪਣਾ ਸਾਮਾਨ ਪੈਕ ਕਰਕੇ ਸੂਬੇ ਦੀ ਟ੍ਰੇਨ ਫੜਕੇ ਪਹਿਲਾਂ “ਦੇਹਰਾਦੂਨ” ਆਇਆ, ਨਜਦੀਕ ਮੈਂ ਬੱਸ ਸਟੈਂਡ ਗਿਆ। ਪਰ ਪਤਾ ਲੱਗਾ ‘ਕਿ ਮਸੂਰੀ ਜਾਣ ਵਾਲੀ ਬੱਸ ਇਸ ਬੱਸ ਸਟੈਂਡ ਤੋਂ ਨਹੀਂ ਮਿਲਣੀ। ਕਿਉਂਕਿ ਮਸੂਰੀ ਦਾ ਬੱਸ ਸਟੈਂਡ ਵੱਖਰਾ ਹੈ। ਓਥੇ ( ਆਟੋ ਨੂੰ ਵਿਕਰਮ) ਬੋਲਦੇ ਹਨ ।  ਮੈਂ ਓਥੋਂ ਆਟੋ ਲੈਕੇ ਮਸੂਰੀ ਬੱਸ ਸਟੈਂਡ ਪਹੁੰਚ ਗਿਆ।

ਪਰ ਇਥੇ ਭਿੜ ਜਿਆਦਾ ਵੇਖਕੇ ਮੈਂ ਘਭਰਾ ਜਿਹਾ ਗਿਆ, ਬੱਸ ਸਟੈਂਡ ਦੇ ਸਾਹਮਣੇ ਇਕ ਟੈਕਸੀ ਸਟੈਂਡ ਸੀ। ਮੈਂ ਟੈਕਸੀ ਕਰਵਾ ਮਸੂਰੀ ਪਹੁੰਚ ਗਿਆ। ਕਾਫੀ ਸੋਹਣੀਆਂ ਪਹਾੜੀਆਂ ਸੀ, ਪਿਕਚਰ ਪੈਲੇਸ, ਗਾਂਧੀ ਚੌਂਕ, ਲਾਲ ਡਿੱਬਾ, ਮਾਲ ਰੋਡ, ਘੁੰਮਦੇ ਨੇ ਕੁਝ ਜ਼ਰੂਰੀ ਸਮਾਨ ਖਰੀਦਿਆ ਨਾਲ ਚਾਹ- ਪਾਣੀ ਪੀਤਾ। ਫਿਰ ਮਸੂਰੀ ਦੀ ਮਸ਼ਹੂਰ ਚਰਚ ਵੀ ਵੇਖੀ, ‘ਤੇ ਸ਼੍ਰੀੜੀ ਸਾਈਂ ਬਾਬਾ ਮੰਦਰ ਵੇਖਿਆ, ਸਟੈਂਡਰਡ ਸਕੇਟਿੰਗ ਰਿੰਗ (ਜਿਥੇ ਸਕੇਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ) ਉਹ ਵੀ ਵੇਖਿਆ, ਇਕ ਵਧੀਆ ਜਗ੍ਹਾ ਤੇ ਜਾਕੇ ਖੜਾ ਹੋ ਗਿਆ। ਇਥੋਂ ਤੇ ਬਹੁਤ ਸੋਹਣਾ ਨਜ਼ਾਰਾ ਲੱਗ ਰਿਹਾ ਸੀ, ਇਹ ਸਭ ਕੁਝ ਤੇ ਮਸੂਰੀ ਦੀਆਂ ਪਹਾੜੀਆਂ ਵੇਖਕੇ ਸਮਝ ਗਇਆ ਸੀ। ਕਿ ਮਸੂਰੀ ਨੂੰ ਪਹਾੜਾਂ ਦੀ ਰਾਣੀ ਕਿਉੰ  ਕਿਹਾ ਜਾਂਦਾ ਹੈ।
ਬੱਦਲ ਏਦਾਂ ਲੱਗ ਰਹੇ ਸੀ, ਜਿਵੇਂ ਮੇਰੇ ਨਾਲ ਗੱਲਾਂ ਕਰਦੇ ਪਏ ਹੋਣ, ਜਰਾ ਜਿਹਾ ਬਾਰਿਸ਼ ਦਾ ਮੋਸਮ ਬਣ ਜਾਣ ‘ਤੇ ਆਪਣਾ ਵਜੂਦ ਦੱਸ ਜਾਂਦੇ। ਬਹੁਤ ਠੰਡੀ – ਠੰਡੀ ਹਵਾ ਚੱਲ ਰਹੀ ਸੀ। ਉਸਤੋਂ ਬਾਅਦ ਥ੍ਰੀਡੀ ਪੇਂਟਿੰਗ, ਚੂਟਾ ਘਰ, ਜੋ ਕਿ ਮਸੂਰੀ ਦੇ ਉਪਰ ਦੀ ਲੈ ਜਾਂਦਾ, ਸਕੂਲ, ਰਿਕਸ਼ਾ ਸਟੈਂਡ, ਢਾਭੇ, ਰੈਸਟੋਰੈਂਟ, ਕੈਮਲਬੈਕ ਰੋਡ, ਖੁੱਲੀ ਮਾਰਕੀਟ, ਤੇ ਹੋਰ ਵੀ ਬਹੁਤ  ਕੁਝ ਵੇਖ ਲਿਆ ਸੀ। ਇਕ ਚੰਗੇ ਹੋਟਲ ਵਿਚ ਰੂਮ ਵੀ ਬੁੱਕ ਕਰਵਾ ਲਿਆ ਸੀ। ਪਰ ਫਿਰ ਵੀ ਕੁਝ ਨਹੀਂ ਲਿਖਿਆ ਗਿਆ ਸੀ, ਹਲਾਂ ਕਿ ਮੈਂਨੂੰ ਬਹੁਤ ਵਧੀਆ ਲੱਗਾ ਸਭ ਕੁਝ, ਪਰ ਪਤਾ ਨਹੀਂ ਕੀ ਕਮੀ ਸੀ।  ‘ਜੋ ਲੱਗ ਰਹੀ ਸੀ। ਸਿਰ ਭਾਰਾ-੨ ਹੋਣ ਕਰਕੇ ਮੈ ਚਾਹ ਪੀਣ ਬਾਰੇ ਸੋਚਿਆ। ਏਨੇ ਨੂੰ ਮੇਰੀਆਂ ਅੱਖਾਂ ਦੇ ਸਾਵੇਂ ਇਕ ਪੱਤਲੀ ਪਤੰਗ ਜਿਹੀ ਮੁਟਿਆਰ ਆਈ। ਉਸਦੇ ਹੱਥ ਵਿਚ ਇਕ ਕੈਨਵਸ ਬੋਰਡ ਸੀ, ਉਹ ਬਿਲਕੁਲ ਮੇਰੇ ਚਾਹ ਪੀਣ ਵਾਲੀ ਦੁਕਾਨ ਦੇ ਸਾਹਮਣੇ ਖੜੀ ਹੋ ਗਈ।
ਤੇ ਚਾਹ ਵਾਲੀ ਦੁਕਾਨ ਨੂੰ ਵੇਖਣ ਲੱਗ ਗਈ, ਦੁਕਾਨ ਦੇ ਕੋਲ ਕੁਝ ਬੱਚੇ ਵੀ ਸਨ, ਉਹ ਉਹਨਾਂ ਨੂੰ ਵੇਖਦੀ ਮੁਸਕਰਾ ਰਹੀ ਸੀ। ਮੈਂ ਉਸਨੂੰ ਹੀ ਵੇਖਦਾ ਜਾ ਰਿਹਾ ਸੀ, ਉਸਨੇ ਕਪੜੇ ਤੇ ਮੋਡਰਨ ਪਾਏ ਹੋਏ ਸਨ।
ਪਰ ਉਸਦੀ ਸੁੰਦਰਤਾ ਤੋ ਪਤਾ ਚੱਲਦਾ ਪਿਆ ਸੀ, ਕਿ ਉਹ ਇਕ ਭਾਰਤੀ ਕੁੜੀ ਹੈ। ਉਹ ਸਭ ਕੁਝ ਚੰਗੀ ਤਰਾਂ ਵੇਖ – ਵਾਖਕੇ ਜਾਣ ਲੱਗੀ, ਇਕ ਦਮ ਉਸਦੀ ਨਜ਼ਰ ਮੇਰੇ ਤੇ ਪਈ, ਉਹ ਮੇਰੇ ਵੱਲ ਆਉਣ ਲੱਗੀ । ਮੈਂ ਥੋੜ੍ਹਾ ਘਭਰਾ  ਜਿਆ ਗਇਆ । ‘ਤੇ ਮੇਰੇ ਵੱਲ ਆਉਂਦੀ ਨੇ ਮੁਸਕਰਾ ਕੇ ਵੇਖਿਆ, ਇਹ ਵੇਖ ਮੈਂਨੂੰ ਕੁਝ ਚੰਗਾ ਮਹਿਸੂਸ ਹੋਇਆ । ਮੇਰੇ ਕੋਲ ਆਕੇ ਬੋਲੀ –  “ਸਰਦਾਰ ਜੀ, ਕਿਆ ਆਪ ਮੇਰੀ ਕੁਛ ਮਦਦ ਕਰੋ ਗੇ…।”
“ਜੀ ਜਰੂਰ ਕਹੋ…।”
“ਮੈਂ ਨਾ ਸੂਬੇ ਸੇ ਪੇਂਟਿੰਗ ਬਣਾਨੇ ਕੇ ਲਈਏ ਇਧਰ – ਉਦਰ ਬਟਕ ਰਹੀ ਹੂੰ ਬੜੀ ਮੁਸ਼ਕਿਲ ਸੇ ਆਪਕੀ ਪੱਗੜੀ ਦੇਖ ਕਰ ਕੁਛ ਬਨਾਨੇ ਕੋ ਮਿਲਾ ਹੈ, ਕਿਆ ਆਪ ਉਸ ਟੀ ਸਟਾਲ ਮੈਂ ਬੈਠ ਕਰ  ਚਾਏ ਕਾ ਕੱਪ ਹੱਥ ਮੈਂ ਲੇਕਰ ਬੈਠ ਜਾਓ ਤੋ ਮੇਰੀ ਪੇਂਟਿੰਗ ਬਣ ਜਾਏਗੀ ਕਿਆ ਆਪ ਇਤਨਾ ਕਰੋ ਗੇ..।”
“ਜੀ ਜ਼ਰੂਰ ਜੀ……। ”
ਏਨਾਂ ਬੋਲ ਮੈੰ ਚਾਹ ਦਾ ਕੱਪ ਹੱਥ ਵਿਚ ਲੈਕੇ ਇਕ ਹੀਰੋ ਦੇ ਸਟਾਈਲ ਵਿਚ ਬੈਠ ਗਿਆ। ਚਾਹ ਦੀ ਦੁਕਾਨ ਵਾਲਾ ਮੈਂਨੂੰ ਵੇਖਕੇ ਬੜਾ ਹੈਰਾਨ ਹੋਇਆ, ਚੱਲ ਮੈਂਨੂੰ  ‘ਕਿ ਪੇਂਟਿੰਗ ਪੂਰੀ ਹੋਣ ਤੋਂ ਬਾਅਦ ਉਸਨੇ ਮੇਰਾ ਸ਼ੁਕਰੀਆ ਅਦਾ ਕਰਿਆ ‘ਤੇ ਅਸੀਂ ਇਕ ਸ਼ਾਂਤ ਜਗ੍ਹਾ ਤੇ ਜਾਕੇ ਬੈਠ ਗਏ। ਮੈਂ ਉਸਨੂੰ ਆਪਣਾ ਨਾਮ ਦੱਸਿਆ, ਤੇ ਉਸਦਾ ਨਾਮ ਪੁੱਛਿਆ….. ਉਸਨੇ ਆਪਣਾ ਨਾਮ ਸੋਨਮ ਦੱਸਿਆ।

ਖੁਸ਼ਦੀਪ – ਸੋਨਮ ਆਪ ਕਹਾਂ ਕੇ ਹੋ..?( ਮੈੰ ਬੜੇ ਪਿਆਰ ਨਾਲ ਪੁੱਛਿਆ )

ਸੋਨਮ –  ਮੈਂ ਪੁੰਨਾ ਸੇ ਹੂੰ ਜੀ… ਆਪ ਪੰਜਾਬੀ ਬੋਲ ਸਕਤੇ ਹੋ ਮੁਝੇ ਸਮਝ ਆਤੀ ਹੈ। (ਮੁਸਕਰਾਹਟ ਵਿਚ ਬੋਲੀ )

ਖੁਸ਼ਦੀਪ –  ਫੇਰ ਤਾਂ ਬਹੁਤ ਚੰਗੀ ਗੱਲ ਹੈ, ਅੱਛਾ ਏ ਦੱਸੋ ਤੁਸੀਂ ਮੇਰੀ ਹੀ ਤਸਵੀਰ ਬਣਾਉਣ ਲਈ ਕਿਉੰ  ਕਿਹਾ…. ਜਦਕਿ ਮਸੂਰੀ ਵਿਚ ਹੋਰ ਵੀ ਬਹੁਤ ਜਗ੍ਹਾ…. ‘ਤੇ ਹੋਰ ਵੀ ਬਹੁਤ ਸਾਰੇ ਲੋਗ ਫੇਰ ਮੈਂ ਹੀ ਕਿਉ… ?

ਸੋਨਮ –  ਆਪਕੀ ਪੱਗੜੀ ਬਹੁਤ ਹੀ ਸੁੰਦਰ ਹੈ, ਔਰ ਰੰਗ ਬੀ ਬਹੁਤ ਹੀ ਪਿਆਰਾ ਥਾ…. ਇਸ ਲਈਏ ਆਪ ਮੁਝੇ ਸਬਸੇ ਠੀਕ ਲਗੇ ਪੇਂਟਿੰਗ ਕੇ ਲਈਏ। (ਸ਼ਰਮਾਉੰਦੀ ਹੋਈ ਨੇ ਜਵਾਬ ਦਿੱਤਾ )

ਖੁਸ਼ਦੀਪ – ਸ਼ੁਕਰੀਆ ਜੀ … ਅੱਛਾ ਤੁਹਾਡੇ ਪਰਿਵਾਰ ਵਿਚ ਕੌਣ – ਕੌਣ ਹੈ… ‘ਤੇ ਤੁਸੀਂ ਏਥੇ ਕਿ ਕਰਨ ਆਏ ਹੋ….’ਤੇ ਇਕੱਲੇ ਕਿਉੰ…  ਜੀ ਕੋਈ ਨਾਲ ਕਿਉੰ ਨਹੀ ਆਇਆ…?

ਸੋਨਮ – ਫੈਮਲੀ ਮੈਂ, ਮੰਮਾ, ਪਾਪਾ, ਔਰ ਮੈਂ ਹੀ ਹੂੰ…. ਮੇਰੇ ਸੇ ਕਾਫੀ ਦਿਨ ਸੇ ਪੇਂਟਿੰਗ ਨਹੀਂ ਬਣ ਰਹੀ ਥੀ, ਮੈਂ ਡਰ ਗਈ ਕਹੀੰ ਮੈਂ ਪੇਂਟਿੰਗ ਕਰਨੀ ਭੂਲ ਹੀ ਨਾ ਜਾਉੰ…. ਇਸ ਲਈਏ ਜਹਾਂ ਆ ਕਰ ਪੇਟਿੰਗ ਕਰਨੇ ਕਾ ਸੋਚਾ…. ।

ਖੁਸ਼ਦੀਪ – ਮੇਰੇ ਨਾਲ ਵੀ ਕੁਝ ਏਦਾਂ ਦਾ ਹੀ ਹੋਇਆ… ‘ਤੇ ਮੈ ਵੀ ਏਦਾਂ ਦੇ ਹੀ ਸਿਲਸਿਲੇ ਵਿਚ ਏਥੇ ਆਇਆ ਹਾਂ । ( ਮੈੰ ਹੱਸਦਾ ਹੋਇਆ ਬੋਲਿਆ )

ਸੋਨਮ – ਆਪ ਕਿਸ ਸਿਲਸਿਲੇ ਮੈਂ ਆਏ ਹੋ ?

ਖੁਸ਼ਦੀਪ – ਜੀ ਮੈਂ ਰਾਇਟਰ ਹੂੰ… ।

ਸੋਨਮ – ਓ.. ਵਾਓ.. ਏਕ ਆਧੀ ਲਾਈਨ ਹਮਾਰੇ ਬਾਰੇ ਮੈਂ ਬੀ ਲਿਖਦੋ ਗੇ ਆਪ… । ( ਮਜ਼ਾਕ ਵਿਚ ਬੋਲੀ)

ਖੁਸ਼ਦੀਪ – ਜੀ ਜ਼ਰੂਰ, ਪਰ ਕਿਆ ਕਰੂੰ… ਸੂਬੇ ਸੇ ਮੈਂਨੂੰ ਵੀ ਕੁਝ ਲਿਖਣ ਨੂੰ ਨਹੀਂ ਮਿਲਿਆ ਹੈ। ਪਰ ਮੈਂ ਤੁਹਾਨੂੰ ਵੇਖ ਕੇ ਹਜ਼ਾਰਾਂ ਕਵਿਤਾ ਲਿਖ ਸਕਦਾ ਹਾਂ ਜੀ।

ਸੋਨਮ – ਫਿਰ ਰੁਕੇ ਕਿਉਂ… ਹੋ…ਕਿਸਕਾ ਇੰਤਜ਼ਾਰ ਹੈ ਆਪਕੋ, ਲਿਖੋ ਆਪ ।

ਖੁਸ਼ਦੀਪ – ਤੁਹਾਡੀ ਇਜ਼ਾਜਤ ਚਾਹੀਦੀ ਹੈ।

ਸੋਨਮ –  ਜਾਓ ਦੀ ਆਪਕੋ ਇਜ਼ਾਜਤ … ।(ਹੱਸਦੇ ਹੋਏ)

ਖੁਸ਼ਦੀਪ – ਸ਼ੁਕਰੀਆ ਜੀ।

ਫਿਰ ਅਸੀਂ ਦੋਨੋ ਉੱਚੀ –  ਉੱਚੀ ਹੱਸਣ ਲੱਗੇ। ਸੋਨਮ ਨੇ ਜੋ ਮੇਰੀ ਤਸਵੀਰ ਬਣਾਈ ਸੀ। ਉਹ ਸੱਚੀ ਬਾ – ਕਮਾਲ ਸੀ। ਫਿਰ ਮੈਂ ਵੀ ਚੱਕ ਕਮਲ ਉਸ ਲਈ ਕੁਝ ਬੋਲ ਲਿਖ ਦਿੱਤੇ। ਜੋ ਕੁਝ ਇਸ ਤਰ੍ਹਾਂ ਸਨ :-

ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ
ਦੇਖ ਦੇ ਹੀ ਚੰਨ ਵਰਗਾ ਮੁੱਖੜਾ
ਹੱਥ ਉਹਦੇ  ਫੜ ਚੁੰਮਣੇ ਨੂੰ……

ਹਰੇ ਹਰੇ ਹੈ ਪੱਤ ਰੁੱਖਾਂ ਦੇ
ਦਿਲਾਂ ਦੇ ਨਾਗ ਜੂੰ ਡੰਗਣੇ ਨੂੰ
ਚਹੁੰਣ ਵਾਲੇ ਤੇਰੇ ਬੋਹਤ ਹੋਣਗੇ
ਪਰ ਨਾ ਮਿਲਣੇ ਨਾਮ ਵਿਚ ਰੰਗਨੇ ਨੂੰ
ਅੰਮ੍ਰਿਤਸਰ ਸ਼ਹਿਰ ਤੋ ਆਇਆ ਹਾਂ
ਮਸੂਰੀ ਸ਼ਹਿਰ ਵਿਚ ਘੁੰਮਣੇ ਨੂੰ

ਇਸ ਵਿਚ ਸ਼ਹਿਰ, ਤੇ ਉਸਦੇ ਮੁਖੜੇ ਦੀ ਕੁਝ ਤਰੀਫ਼ ਕੀਤੀ। ਉਹ ਬਹੁਤ ਖੁਸ਼ ਹੋਈ…. ‘ਤੇ ਬੋਲੀ – ਵਾਅ! ਜੀ ਕਿਆ ਬਾਤ ਹੈ…।
“ਜੀ ਸ਼ੁਕਰੀਆ…. ।”

ਅਸੀਂ ਬਹੁਤ ਸਮਾਂ ਬਿਤਾਇਆ ਸਾਡੀ ਬਹੁਤ ਚੰਗੀ ਦੋਸਤੀ ਹੋਗੀ । ਪਰ ਪਤਾ ਨਹੀਂ ਕੁਝ ਲੋਗ ਮੇਰੇ ਵੱਲ ਬਹੁਤ ਅਜੀਬ ਤਰੀਕੇ ਨਾਲ ਵੇਖਦੇ ਪਏ ਸਨ । ਜਿਵੇਂ ਮੈਂ ਕੋਈ ਪਾਗਲ ਹੋਵਾਂ।
ਰਾਤ ਹੋਣ ਵਾਲੀ ਸੀ, ਅਸੀਂ ਰਾਤ ਦਾ ਖਾਣਾ ਦੋਵਾਂ ਨਾਲ ਹੀ ਖਾਦਾ ਸੋਨਮ ਨੇ ਵੀ ਮੇਰੇ ਵਾਲੇ ਹੋਟਲ ਵਿਚ ਹੀ ਰੂਮ ਲਿਆ ਸੀ। ਅਸੀਂ ਦੋਨੋਂ ਖਾਣਾ ਖਾਣ ਤੋਂ ਬਾਅਦ ਆਪਣੇ – ੨ ਰੂਮ ਵਿਚ ਚੱਲੇ ਗਏ। ਮੈਂਨੂੰ ਬਾਰ – ਬਾਰ ਸੋਨਮ ਦਾ ਹੀ ਖਿਆਲ ਆਉਂਦਾ ਜਾ ਰਿਹਾ ਸੀ। ਬਸ ਜਲਦੀ ਨਾਲ ਸਵੇਰ ਹੋ ਜਾਵੇ। ‘ਤੇ ਅਸੀਂ ਫਿਰ ਘੁੰਮਣ ਨਿਕਲ ਜਾਈਏ।
ਹੁਣ ਆਪ ਮੁਹਾਰੇ ਮੇਰੀਆਂ ਅੱਖਾਂ ਸਾਹਮਣੇ ਅੱਖਰ ਆਕੇ ਬੈਠਣ ਲੱਗੇ।

ਮੇਰੇ ਹੰਝੂ ਖਾਰੇ ਪੀਕੇ ਵੇਖ
ਤੈੰਨੂੰ ਸਵਾਦ ਮਿੱਠਾ ਜਿਆ ਆਉਗਾ
ਮੇਰੇ ਦਿਲ ਨਾਲ ਦਿਲ
ਬਦਲਾ ਕੇ ਤਾਂ ਵੇਖ
ਤੈੰਨੂੰ ਤੇਰੀ ਦਿਲ ਦੀ ਧੜਕਣ ਵਿਚ
ਮੇਰਾ ਖਿਆਲ ਆਉਗਾ

ਏਦਾਂ ਲੱਗਦਾ ਪਿਆ ਸੀ, ਜਿਵੇਂ ਮੈਂਨੂੰ ਇਸ਼ਕ ਹੋ ਗਿਆ ਹੋਵੇ । ਪਹਿਲੀ ਮੁਲਾਕਾਤ ਹੀ ਏਨੀ ਦਿਲਚਸਪ ਸੀ। ਕਿ ਮੈਂ ਆਪਦਾ  ਦਿਲ ਸੋਨਮ ਨੂੰ ਹਾਰ ਬੈਠਾਂ।

ਚੰਦਰੀ ਏ ਰਾਤ ਮੁੱਕਦੀ ਨਾ….
ਜਾਣ ਮੁੱਕੀ ਜਾਏ ਹੁਣ ਮੇਰੀ…
ਖਾਨ ਨੂੰ ਆਉਂਦਾ ਕਾਲਾ ਹਨੇਰਾ…
ਰੂਹ ਤੜਪੀ ਜਾਏ ਮੇਰੀ…

ਸਵੇਰੇ  ਹੋਈ ਸੂਰਜ ਦੀ ਪਹਿਲੀ ਕਿਰਣ ਨਾਲ, ਮੈਂ ਰੂਮ ਤੋ ਤਿਆਰ ਹੋਕੇ ਬਾਹਰ ਨਿਕਲ ਆਇਆ। ਨੀਂਦ ਤਾਂ ਮੈਂਨੂੰ ਆਈ ਹੀ ਨਹੀਂ ਸੀ।
ਸੋਨਮ ਨੂੰ ਮੈਂ...

ਹੋਟਲ ਵਿਚ ਇਧਰ – ਓਧਰ ਲੱਭਦਾ ਰਿਹਾ। ਪਰ ਉਹ ਕਿਤੇ ਨਾ ਮਿਲੀ। ਰਿਸੈਪਸ਼ਨ ਤੋੰ ਪਤਾ ਕੀਤਾ – ਉਹ ਕਹਿੰਦੇ ਏਥੇ ਕਈ ਸੋਨਮ ਨਾਮ ਦੀਆਂ ਕੁੜੀਆਂ  ਹਨ, ਸ੍ਰ… ਤੁਸੀ ਕਿਸ ਸੋਨਮ ਦੀ ਗੱਲ ਕਰਦੇ ਪਏ ਹੋ ਉਹਨਾਂ ਦਾ ਸਰ , ਨੇਮ ਦੱਸੋ। ਮੈਂਨੂੰ ਸਰ, ਨੇਮ ਨਹੀਂ ਪਤਾ ਸੀ।

ਮੈਂ ਬਹੁਤ ਪ੍ਰੇਸ਼ਾਨ ਹੋ ਗਿਆ। ਹੋਟਲ ਦੇ ਕੋਲ ਇਕ ਮੰਦਰ ਸੀ। ਮੇਰਾ ਧਿਆਨ ਉਸ ਮੰਦਰ ਵੱਲ ਜਾ ਪਿਆ ‘ਤੇ ਵੇਖਿਆ ਸੋਨਮ ਲਾਲ ਰੰਗ ਦੀ ਸਾੜੀ ਪਾਕੇ ਆ ਰਹੀ ਸੀ, ਸੋਨਮ ਨੂੰ ਆਉਂਦੀ ਵੇਖਕੇ ਮੇਰੀ ਕੁਝ ਜਾਣ ਵਿਚ ਜਾਣ ਜਿਹੀ ਪਈ।

ਖੁਸ਼ਦੀਪ – ਸੋਨਮ ਤੁਸੀਂ ਕਿੱਥੇ ਸੀ, ਪਤਾ ਮੈਂ ਤੁਹਾਨੂੰ ਕਿੰਨਾ ਲੱਭਿਆ
‘ਤੇ ਮੈਂ ਕਿੰਨਾ ਪ੍ਰੇਸ਼ਾਨ ਹੋ ਗਿਆ ਸੀ, ਨਾਲੇ ਹੋਟਲ ਵਾਲੇ ਵੀ ਕਿਹਣ ਕਿ ਸੋਨਮ ਨਾਮ ਦੀਆਂ ਬਹੁਤ ਕੁੜੀਆਂ ਨੇ ਏਦਾਂ ਪਤਾ ਨਹੀਂ ਚੱਲਦਾ ਤੁਸੀਂ ਸਰ ਨੇਮ ਦੱਸੋ..ਏਦਾਂ ਬਿਨਾਂ ਦੱਸੇ ਕਿੱਥੇ ਗਏ ਸੀ ਤੁਸੀਂ…? ( ਬੇਚੈਨੀ ਨਾਲ ਪੁੱਛਦੇ ) ਨੇ ਸੋਨਮ ਤੇ ਸਵਾਲਾਂ ਦੀ ਬੋਛਾੜ ਕਰ ਦਿੱਤੀ।

ਸੋਨਮ – ਖੁਸ਼ਦੀਪ ਜੀ ਆਪ ਮੇਰੀ ਇਤਨੀ ਚਿੰਤਾ ਮੱਤ ਕਿਆ ਕਰੋ, ਔਰ ਹਾਂ ਮੇਰਾ ਪੂਰਾ ਨਾਮ ਸੋਨਮ ਗੁਪਤਾ ਹੈ। ਗੁਪਤਾ ਮੇਰਾ ਸਰ ਨੇਮ ਹੈ, ਐਸੇ ਉਨ੍ਹੇ ਕਿਆ ਪਤਾ ਚਲਤਾ.. ।

ਖੁਸ਼ਦੀਪ – ਚਲੋ ਠੀਕ ਹੈ…. ਅੱਛਾ ਅੱਜ ਫਿਰ ਆਪਾਂ ਕਹਾਂ ਘੁੰਮਣੇ ਜਾਏ।

ਸੋਨਮ –  ਆਪ ਪੰਜਾਬੀ, ਹਿੰਦੀ ਬੋਲਤੇ ਹੂਏ ਕਿਤਨੇ ਅੱਛੇ ਲਗਤੇ ਹੋ…।( ਇਹ ਬੋਲਦੀ ਹੋਈ ਹੱਸਣ ਲੱਗੀ)

ਖੁਸ਼ਦੀਪ – ਕੋਈ ਨਾ ਜੀ ਹੱਸਲੋ ਤੁਹਾਡੇ ਹੱਸਣ ‘ਤੇ ਮੈਂ ਕੁਝ ਲਿਖਦਾ ਹਾਂ।

ਇਕ ਦੰਦ ਮੋਤੀਆਂ ਵਰਗੇ
ਭੁਲੇਖਾ ਪਾਉਂਦੇ ਨੇ ਚੰਨ ਤਾਰਿਆਂ ਦਾ
ਸੋਚਦਾਂ ਹਾਂ ਕੀਤੇ ਮੁੱਲ ਲੈਲਾ
ਬੰਨ੍ਹਾ ਭੱਲੇ ਤੇ ਦਾਸ ਬਣਾ
ਤੇਰੇ ਦੰਦ ਬਿਚਾਰਿਆਂ ਦਾ

“ਵਾਹ! ਜੀ ਅੱਛਾ ਤੋਂ ਆਜ ਆਪ ਮੁਝੇ ਕਹਾਂ ਲੇਕਰ ਜਾਓ ਗੇ…..।” “ਆਪ ਕਹਾਂ ਜਾਣਾ ਚਾਹੁੰਦੇ ਹੋ ਦੱਸ ਦਿਓ ਲੈਜਾਂਗਾ…. ।”
ਮੈਂ ਉਸਨੂੰ ਉਸਦੀ ਦੱਸੀ ਜਗ੍ਹਾ ਤੇ ਲੈ ਗਿਆ। ਮੈਂਨੂੰ ਏਦਾਂ ਲੱਗਣ ਲੱਗਾ ਜਿਵੇਂ ਮਨ ਹੀ ਮਨ ਉਹ ਵੀ ਮੈਂਨੂੰ ਚਾਹੁੰਦੀ ਹੈ।
ਏਦਾਂ ਅਸੀਂ ਕਾਫੀ ਦਿਨ ਘੁੰਮਦੇ ਰਹੇ। ਸਾਨੂੰ ਇਕ ਦੂਜੇ ਨਾਲ ਬਹੁਤ ਲਗਾਵ  ਹੋਗਿਆ। ਪਰ ਜਦ ਸੋਨਮ ਮੇਰੇ ਨਾਲ ਹੁੰਦੀ ‘ਤੇ ਲੋਗਾਂ ਦਾ ਮੈਂਨੂੰ ਗੌਰ ਨਾਲ ਵੇਖਣਾ ਬੜਾ ਅਜੀਬ ਜਿਹਾ ਲੱਗਦਾ। ਮੈਂ ਡਾਇਰੀ ਦੇ ਕਾਫੀ ਪੰਨੇ ਰੰਗ ਚੁੱਕਿਆ ਸੀ।

ਕੁਝ ਦਿਨਾਂ ਬਾਅਦ

ਅੱਜ ਮੇਰਾ ਤੇ ਸੋਨਮ ਦਾ ਵਾਪਿਸ ਜਾਣ ਦਾ ਦਿਨ ਸੀ।
ਮੈਂ ਉਸਦਾ ਹੱਥ ਫੜਨ ਲੱਗਾ। ਉਹ ਪਿੱਛੇ ਹੋਕੇ ਮੁਸਕਰਾਹਟ ਭਰੀਆਂ ਅੱਖਾਂ ਨਾਲ ਮੈਂਨੂੰ ਵੇਖਣ ਲੱਗੀ। ਮੈਂ ਉਸਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ- “ਸੋਨਮ ਮੈਂ ਤੁਹਾਨੂੰ ਬਹੁਤ ਪਿਆਰ ਕਰਨ ਲੱਗ ਗਿਆ ਹਾਂ। ਹੁਣ ਤੁਹਾਡੇ ਬਿਨਾਂ ਰਹਿਣਾ ਮੈਂਨੂੰ ਬਹੁਤ ਔਖਾ ਲੱਗਣਾ……।”
“ਅੱਛਾ ਸਰਦਾਰ ਜੀ ਤੋ ਯੇਹ ਬਾਤ ਹੈ.. ‘ਤੋ ਆਪ ਏਸਾ ਕਰੋ ਕਿ ਆਪ ਮੇਰੇ ਜਨਮ ਦਿਨ ਪਰ ਮੇਰੇ ਘਰ ਆ ਕਰ ਮੇਰੇ ਮੰਮਾ ਪਾਪਾ ਸੇ ਮੇਰਾ ਹਾਥ ਮਾਂਗ ਲੋ ਔਰ ਏਕ ਬਾਤ, ਮੈਂ ਬੀ ਆਪਕੋ ਬਤਾਦੂੰ ਮੈਂ ਬੀ ਆਪਕੋ  ਪਸੰਦ ਕਰਨੇ ਲਗੀ ਹੂੰ…… । ”
ਮੈਂ ਸੋਨਮ ਦੇ ਮੂੰਹੋਂ ਏਨਾਂ ਸੁਣਕੇ ਬਹੁਤ ਖੁਸ਼ ਹੋਇਆ। ਫਿਰ ਅਸੀਂ ਕਾਫ਼ੀ ਸਾਰੀਆਂ ਸੈਲਫੀਆਂ, ਫੋਟੋਆਂ ਲਈਆਂ। ਆਉੰਦੇ ਵਖਤ ਅਸੀਂ ਇਕ ਦੂਜੇ ਨੂੰ ਜੱਫੀ ਪਾਕੇ ਮਿਲੇ।
ਏਦਾਂ ਲੱਗਾ – ਜਿਵੇਂ ਠੰਡੀ ਜਿਹੀ ਬਰਫ ਮੇਰੇ ਸਿਨੇ ਤੇ ਰੱਖ ਦਿੱਤੀ ਹੋਏ।
ਫਿਰ ਇਕ ਦਮ ਬਾਰਿਸ਼ ਹੋਣ ਲੱਗੀ।  ਸੋਨਮ ਨੇ ਮੈਂਨੂੰ ਆਪਣਾ ਐਡਰੈਸ, ਫੋਨ ਨੰਬਲ ਜਨਮ ਤਰੀਕ, ਇਕ ਕਾਗਜ਼ ਤੇ ਲਿਖਕੇ ਦੇ ਦਿੱਤੀ। ਕੁਝ ਦੇਰ ਬਾਅਦ ਉਹ ਪੁਣੇ ਵੱਲ ਨੂੰ ਹੋ ਤੁਰੀ, ‘ਤੇ ਮੈਂ ਆਪਣੇ ਪੰਜਾਬ ਵੱਲ ।

ਮੈਂ ਬਹੁਤ ਖੁਸ਼ ਸੀ। ਬਾਰਿਸ਼ ਵਿਚ ਭਿੱਜਕੇ ਮੇਰਾ ਫੋਨ ਖਰਾਬ ਹੋਗਿਆ। ਘਰ ਪਹੁੰਚ ਕੇ, ਉਸਨੂੰ ਦੁਸਰੇ ਫੋਨ ਤੋਂ  ਕਈ ਵਾਰ ਫੋਨ ਲਾਇਆ….. ਪਰ ਹਰ ਵਾਰ ਫੋਨ ਕਵਰੀਜ ਖੇਤਰ ਤੋ ਬਾਹਰ ਆਉਣਾ। ਉਸਦਾ ਜਨਮ ਦਿਨ ਨੇੜੇ ਆ ਰਿਹਾ ਸੀ। ਤੇ ਮੇਰੀ ਪੁਣੇ ਜਾਣ ਦੀ ਤਿਆਰੀ ਹੋ ਰਹੀ ਸੀ।
ਮੈਂ ਉਸਦੇ ਜਨਮ ਦਿਨ ਵਾਲੇ ਦਿਨ ਪੁਣੇ ਪਹੁੰਚ ਗਿਆ।  ਉਸਦਾ ਘਰ ਲੱਭ ਕੇ ਉਸਦੇ ਘਰ ਗਿਆ। ਮੈਂ ਸੋਚ ਰਿਹਾ ਸੀ, ਉਹ ਮੈਂਨੂੰ ਵੇਖ ਕੇ ਕਿੰਨੀ ਖੁਸ਼ ਹੋਵੇਗੀ। ਮੈਂ ਉਸਦੇ ਘਰ ਦੀ ਬੈੱਲ ਵਜਾਈ ਇਕ ਆਦਮੀ ਬਾਹਰ ਆਉਂਦਾ ਨਜ਼ਰ ਆਇਆ ਸ਼ਾਇਦ ਉਸਦੇ ਪਾਪਾ ਸਨ । ਮੈਂ ਉਹਨਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਉਹਨਾਂ ਅਗੋਂ ਨਮਸਤੇ ਵਿਚ ਜਵਾਬ ਦਿੱਤਾ ਤੇ ਪੁੱਛਿਆ – “ਬੇਟਾ ਆਪ ਕੌਣ ਹੋ ਔਰ ਕਿਸਸੇ ਮਿਲਣਾ ਹੈ….? ”
“ਅੰਕਲ ਜੀ ਮੈਂ ਸੋਨਮ ਕਾ ਦੋਸਤ ਹੂੰ… ਮੈਂ ਉਸੇ ਮਸੂਰੀ ਮੈਂ ਮਿਲਾ ਥਾ ਆਜ ਉਸਕਾ ਜਨਮ ਦਿਨ ਥਾ, ਇਸ ਲਈਏ ਉਸੇ ਮਿਲਣੇ ਔਰ ਬਧਾਈ ਦੇਣੇ ਆਇਆ ਥਾ… .।”
ਮੇਰੀ ਏਨੀ ਗੱਲ ਸੁਣ ਅੰਕਲ ਦੀਆਂ ਅੱਖਾਂ ਵਿਚ ਅੱਥਰੂ ਆ ਉਤਰੇ …।
“ਕੀ ਹੋਇਆ ਅੰਕਲ ਜੀ ਤੁਸੀਂ ਰੋ ਕਿਉੰ ਰਹੇ ਹੋ ? ” (ਮੈਂ ਹੈਰਾਨੀ ਵਿਚ ਪੁੱਛਿਆ)
ਉਹ ਚੁੱਪ ਹੋਕੇ ਮੇਰਾ ਹੱਥ ਫੜਕੇ ਮੈਂਨੂੰ ਘਰ ਅੰਦਰ ਲੈ ਗਏ। ਹਾਲ ਦੇ ਵਿਚ ਇਕ ਬਹੁਤ ਵੱਡੀ ਤਸਵੀਰ ਲੱਗੀ ਹੋਈ ਸੀ, ਜਿਸ ਤੇ ਗੇੰਦੇ ਦੇ ਫੁੱਲਾਂ ਦਾ ਹਾਰ ਪਿਆ ਹੋਇਆ ਸੀ। ਮੇਰੀ ਨਜ਼ਰ ਜਦ ਉਸ ਤਸਵੀਰ  ‘ਤੇ ਜਾ ਕੇ ਪਈ ਤਾਂ ਮੇਰੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ। ਉਹ ਤਸਵੀਰ ਕਿਸੇ ਹੋਰ ਦੀ ਨਹੀਂ ਸੀ। ਬਲਕਿ ਸੋਨਮ ਗੁਪਤਾ ਦੀ ਹੀ ਸੀ, ਜਿਸਦੇ ਨੀਚੇ ਉਸਦੀ ਮੌਤ ਦੀ ਤਾਰੀਕ ਲਿਖੀ ਹੋਈ ਸੀ। ਮੈਂ  ਜਮੀਨ ਤੇ ਗੋਡਿਆਂ ਭਾਰ ਡਿੱਗ ਉੱਚੀ – ਉੱਚੀ ਰੋਣ ਲੱਗਾ। ਉਸਦੀ ਮੰਮਾ ਨੇ ਮੇਰੇ ਮੋਢੇ ਤੇ ਹੱਥ ਰੱਖਕੇ ਕਿਹਾ – “ਬੇਟਾ ਚੁੱਪ ਕਰੋ…. ।”
ਮੈਂ ਕੁਝ ਸ਼ਾਂਤ ਹੋਇਆ।  ਮੇਰੇ ਨਾਲ ਮਸੂਰੀ ਵਿਚ ਜੋ ਕੁਝ ਵੀ ਪਿਛਲੇ ਦਿਨੀਂ ਹੋ ਬੀਤਿਆ ਉਹਨਾਂ ਨੂੰ ਸਭ ਕਹਿ ਸੁਣਾਇਆ । ਫਿਰ ਉਹਨਾਂ ਮੈਂਨੂੰ ਦੱਸਿਆ – “ਕਿ ਅਸੀਂ ਅੱਜ ਤੋਂ (ਦੋ ਸਾਲ ਪਹਿਲਾਂ) ਮਸੂਰੀ ਘੁੰਮਣ ਗਏ ਸੀ। ਵਾਪਿਸ ਆਉਂਦੇ ਸਮੇਂ (ਕਾਰ ਐਕਸੀਡੈਂਟ) ਵਿਚ ਸੋਨਮ ਦੀ ਉਸੀ ਸਮੇਂ ਮੌਤ ਹੋ ਗਈ। ਅਸੀਂ ਤਾਂ ਬਚ ਗਏ ਪਰ ਸਾਡੀ ਇਕ ਲਉਤੀ ਬੱਚੀ ਨਾ ਬੱਚ ਸਕੀ। ਉਸਨੂੰ ਪੇਟਿੰਗ ਕਰਨ ਦਾ ਬਹੁਤ ਸ਼ੌਂਕ ਸੀ, ਜਿਵੇਂ ਤੁਸੀਂ ਦੱਸ ਰਹੇ ਹੋ ਬੇਟਾ ਜੀ।”
ਸੋਨਮ ਦੀ ਮੰਮਾ ਨੇ ਮੈਂਨੂੰ ਪੁੱਛਿਆ, ਕਿ ਬੇਟਾ ਹੁਣ ਵੀ ਸੋਨਮ ਓਵੇਂ ਦੀ ਹੈ ?
ਮੈਂ ਕਿਹਾ – ਜੀ ਆਂਟੀ…..ਜਿਵੇਂ ਦੀ ਤਸਵੀਰ ਵਿੱਚ ਹੈ ਬਿਲਕੁਲ ਓਵੇਂ ਦੀ, ਸੋਨਮ ਦਾ ਹੱਥ ਮੰਗਣ ਲਈ ਮੈਂ ਉਸਦੇ ਲਈ ਇਕ ਸੋਨੇ ਦੀ ਅੰਗੂਠੀ ਲੈਕੇ ਆਇਆ ਸੀ। ਪਰ ਹੁਣ ਉਹ ਆਪ ਤੇ ਨਹੀਂ ਹੈ, ਅਗਰ ਤੁਹਾਡੀ ਇਜ਼ਾਜਤ ਹੋਏ ਤਾਂ ਮੈਂ ਇਹ ਅੰਗੂਠੀ ਸੋਨਮ ਦੀ ਤਸਵੀਰ ਕੋਲ ਰੱਖ ਸਕਦਾ ਹਾਂ । ਏਦਾਂ ਕਰਨ ਨਾਲ ਮੈਂਨੂੰ ਕੁਝ ਚੰਗਾ ਲੱਗੇਗਾ।  ਉਹਨਾਂ ਮੈਂਨੂੰ ਇਜ਼ਾਜਤ ਦੇ ਦਿੱਤੀ। ਮੈਂ ਅੰਗੂਠੀ ਤਸਵੀਰ ਕੋਲ ਰੱਖ ਦਿੱਤੀ।
‘ਤੇ ਉਹਨਾਂ  ਨੇਕ ਰੂਹਾਂ ਦਾ ਆਸ਼ੀਰਵਾਦ ਲੈਕੇ ਵਾਪਿਸ ਚਲਾ ਆਇਆ।
ਮੈਂ ਪੰਜਾਬ ਜਾਣਾ ਠੀਕ ਨਾ ਸਮਝਿਆ ਮੈਂਨੂੰ ਕੁਝ ਵੀ ਚੰਗਾ ਨਹੀਂ ਸੀ, ਲੱਗ ਰਿਹਾ।

ਮੈਂ ਸਿੱਧਾ ਮਸੂਰੀ ਵੱਲ ਹੋ ਤੁਰਿਆ, ਜਿਸ ਹੋਟਲ ਵਿਚ ਰੁਕਿਆ ਸੀ।
ਉਥੋ ਸੋਨਮ ਦੇ ਰੂਮ ਬਾਰੇ ਪੁੱਛਿਆ – ਮੈਂ ਕੁਝ ਮਹੀਨੇ ਪਹਿਲਾਂ ਇਸ ਹੋਟਲ ਵਿਚ ਰੁਕਿਆ ਸੀ, ਮੇਰੇ ਨਾਲ ਇਕ ਕੁੜੀ ਸੀ, ਜੋ ਇਸ ਰੂਮ ਨੰਬਰ ਰੁਕੀ ਸੀ। ਉਹਨਾਂ ਸਾਫ ਇਨਕਾਰ ਕਰ ਦਿੱਤਾ – “ਕਿ ਸਰ ਜਿਸ ਰੂਮ ਨੰਬਰ ਦੀ ਤੁਸੀਂ ਗੱਲ ਕਰਦੇ ਪਏ… ਹੋ ਉਹ ਹੋਟਲ ਵਿਚ ਮੌਜੂਦ ਹੀ ਨਹੀਂ।”
ਫਿਰ ਜਿਸ ਚਾਹ ਵਾਲੇ ਦੀ ਦੁਕਾਨ  ‘ਤੇ ਸੋਨਮ ਨੇ ਮੇਰੀ ਤਸਵੀਰ ਬਣਾਈ ਸੀ। ਮੈਂ ਉਸਤੋਂ ਪੁੱਛਿਆ – “ਕੁਝ ਮਹੀਨੇ ਪਹਿਲਾਂ ਮੈਂ ਏਥੇ ਬੈਠਾਂ ਚਾਹ ਦਾ ਕੱਪ ਹੱਥ ਵਿਚ ਲੈਕੇ….’ਤੇ ਇਕ ਕੁੜੀ ਮੇਰੀ ਤਸਵੀਰ ਬਣਾ ਰਹੀ ਸੀ।”
ਉਹ ਕਹਿੰਦਾ – “ਸਰਦਾਰ ਜੀ ਤੁਸੀਂ ਚਾਹ ਦਾ ਕੱਪ ਹੱਥ ਵਿਚ ਲੈਕੇ ਕਈ ਘੰਟੇ ਬੈਠੇ ਰਹੇ। ਸਾਹਮਣੇ ਕੋਈ ਨਹੀਂ ਸੀ। ਤੁਸੀਂ ਫਿਰ ਵੀ ਮੁਸਕਰਾ ਕੇ ਵੇਖਦੇ ਰਹੇ। ਮੈਂਨੂੰ ਏਦਾਂ ਲੱਗਾ ‘ਕਿ ਤੁਹਾਡੇ ਦਿਮਾਗ ਵਿਚ ਕੋਈ ਨੁਕਸ ਹੋਣਾ, ਫੇਰ ਤੁਸੀਂ ਆਪਣੇ ਆਪ ਚੱਲੇ ਗਏ।”

ਇਹ ਸਾਰੀਆਂ ਗੱਲਾਂ ਮੈਂਨੂੰ ਬੇਚੈਨ ਕਰ ਰਹੀਆਂ ਸਨ। ਮੈਂਨੂੰ ਸੋਨਮ ਦੀ ਤਸਵੀਰ ਵੇਖ ਕੇ ਵੀ ਯਕੀਨ ਨਹੀਂ  ਹੋ ਰਿਹਾ ਸੀ। ਫਿਰ ਮੈਂ ਵਾਪਿਸ ਪੰਜਾਬ ਵੱਲ ਆਉਣ ਲੱਗਾ। ਬੱਸ ਵਿਚ ਮੈਂਨੂੰ ਨੀਂਦ ਆ ਗਈ  ‘ਤੇ ਸੁਪਨਾ ਆਇਆ – ਜਿਵੇਂ ਸੋਨਮ ਮੇਰੇ ਨਾਲ ਬੈਠੀ ‘ਤੇ ਬੋਲ ਰਹੀ -” ਸਰਦਾਰ ਜੀ ਮੁਝੇ ਢੂੰਢ ਰਹੇ ਹੋ…. ਅਰੇ  ਮੈਂ ਤੋਂ ਆਪਕੇ    ਸ਼ਬਦ ਬਣ ਆਪਕੀ ਡਾਇਰੀ ਮੈਂ ਸਮਾ ਗਈ ਹੂੰ ।”
ਜ਼ੋਰ ਨਾਲ ਬ੍ਰੇਕ ਲੱਗਣ ‘ਤੇ ਮੇਰੀ ਅੱਖ ਖੁੱਲ ਗਈ। ਘਰ ਪਹੁੰਚ ਕੇ ਮੈਂ ਆਪਣਾ ਫੋਨ ਠੀਕ ਕਰਵਾ ਕੇ ਲੈ ਆਇਆ। ਤੇ ਗੈਲਰੀ ਵੇਖੀ ਪਰ ਉਸ ਫੋਟੋਆਂ ਸੈਲਫੀਆਂ ਵਿਚ ਬਸ ਮੈਂ ਹੀ ਸੀ। ਆਪਣੀ ਡਾਇਰੀ ਖੋਲ ਕੇ ਕੁਝ ਲਿਖਣ ਲੱਗਾ…. ਜਿਸਦੇ ਨਾਲ ਮੈਂਨੂੰ ਕੁਝ ਸਕੂਨ ਮਿਲੇ।

ਮੇਰੀ ਜਾਨ ਹੈ ਤੂੰ
ਮੇਰਾ ਸਾਹ ਹੈ ਤੂੰ
ਮੇਰੀ ਮੰਜਿਲ ਦਾ ਉਹ
ਰਾਹ ਤੂੰ…….

ਮੇਰਾ ਦਿਨ ਵੀ ਤੂੰ
ਮੇਰੀ ਰਾਤ ਵੀ ਤੂੰ
ਮੇਰੇ ਕਦਮਾਂ ਦੀ ਆਹਟ ਵੀ ਤੂੰ
ਮੇਰਾ ਵੱਸ ਚੱਲੇ  ਮੈਂ ਜਾਣ ਲੁਟਾਵਾ
ਮੇਰੀ ਜ਼ਿੰਦਗੀ ਵਿਚ
ਜੋ ਅਹਿਸਾਨ ਹੈ ਤੂੰ…..

ਏਨਾਂ ਲਿਖ ਮੈਂ ਰੁਕ ਗਿਆ। ਮੈਂਨੂੰ ਲੱਗਾ ਜਿਵੇਂ ਸੋਨਮ ਮੇਰੇ ਪਿੱਛੇ ਖੜੀ ਹੋਵੇ ‘ਤੇ ਮੇਰੇ ਮੋਡੇ  ਤੇ ਹੱਥ ਰੱਖਿਆ ਹੋਵੇ ।
ਪਹਾੜਾਂ ਦੀ ਸੈਰ ਕਰ ਕੇ….. ਮੈਂਨੂੰ ਲਿਖਣ ਨੂੰ ਅੱਖਰ ਤਾਂ ਬਹੁਤ ਮਿਲ ਗਏ। ਪਰ ਮੇਰਾ ਇਸ਼ਕ, ਮੁਹੱਬਤ, ਪਿਆਰ, ਜਨੂੰਨ ‘ਤੇ ਸੋਨਮ ਇਕ ਸੁਪਨੇ ਦੀ ਤਰਾਂ ਮੇਰੀ ਜ਼ਿੰਦਗੀ ਵਿਚ ਸਦਾ ਲਈ ਰਹਿ ਗਏ। ਸੋਨਮ ਅੱਜ ਵੀ ਮਸੂਰੀ ਦੀ ਹਵਾ ਬਣਕੇ ਮੇਰੇ ਪੰਣਿਆ ਨੂੰ ਮਹਿਕਾ ਰਹੀ ਹੈ।

********

ਨੋਟ : ਇਸ ਕਹਾਣੀ ਨੂੰ ਲਿਖਣ ਲਈ ਮੈਂ ਉਹਨਾਂ ਲੋਕਾਂ ਨੂੰ ਮਿਲਿਆਂ ਜੋ ਮਸੂਰੀ ਘੁੰਮਕੇ ਆਏ ਸਨ । ਕਹਾਣੀ ਵਿਚ ਮਸੂਰੀ ਸ਼ਹਿਰ ਦੀਆਂ ਦੱਸੀਆਂ ਜਗਾਵਾਂ ਮੈਂਨੂੰ ਉਹਨਾਂ ਕੋਲੋ ਪਤਾ ਲੱਗੀਆਂ ਹਨ ।
ਇਸ ਕਹਾਣੀ ਲਈ ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ ਵਟਸਐਪ ਨੰਬਰ ਤੇ ਮੈੱਸਜ ਕਰ ਸਕਦੇ ਹੋ ਜਾਂ ਸਾਡੀ ਇੰਸਟਾਗਰਾਮ ਆਈ, ਡੀ ਤੇ ਵੀ ਮੈੱਸਜ ਕਰ ਸਕਦੇ ਹੋ ਜੀ।
ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣਿਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”

(ਆਪ ਜੀ ਦਾ ਨਿਮਾਣਾ)
___ਪ੍ਰਿੰਸ

whatsapp :- 7986230226
instagram :- @official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)