More Punjabi Kahaniya  Posts
ਡਰਨੇ ਦੀ ਮੌਤ – ਭਾਗ ਪਹਿਲਾ


ਮੈਂ ਕੀ ਕਿਹਾ ਸੀ ਤੈਨੂੰ, ਉਹ ਦੇਖ ਮੇਰਾ ਸਹਿਜ਼ਾਦਾ?” ਮੈਂ ਨਾਲ਼ ਵਾਲੀ ਕੁਰਸੀ ਤੇ ਬੈਠੀ ਸੋਹਣੀ ਕੁੜੀ ਨੂੰ ਕਿਹਾ। ਐਡੀਟੋਰੀਅਮ ਦੀ ਸਟੇਜ ‘ਤੇ ਚੜ੍ਹ ਰਿਹਾ ਸ਼ਹਿਜ਼ਾਦਾ ਮੈਨੂੰ ਇੰਝ ਲੱਗਾ ਜਿਵੇਂ ਉਸਦੇ ਥੱਲੇ ਦੁੱਧ ਚਿੱਟਾ ਘੋੜਾ ਹੋਵੇ, ਸਿਰ ਤੇ ਮੁਕਟ, ਪੈਰਾਂ ਵਿਚ ਸੁਨਿਹਰੀ ਖੁੱਸੇ ਤੇ ਗਲ਼ ਵਿਚ ਟਾਈ। ਇਹ ਵੀ ਚੰਗਾ ਹੋਇਆ, ਇਸਨੇ ਸਵੇਰੇ ਉੱਠ ਕੇ ਸ਼ੇਵ ਕੀਤੀ ਹੈ। ਸਰੀਰ ਤੇ ਵੇਖ ਇਹਦਾ ਜਿਵੇਂ ਰਿਤਿਕ ਹੋਵੇ।” ਮੈਂ ਸੋਹਣੀ ਕੁੜੀ ਨੂੰ ਫਿਰ ਕਿਹਾ। ” ਚੰਗਾ ਹੁੰਦਾ ਜੇ ਮੇਰੇ ਆਖੇ ਲੱਗਕੇ ਇਹ ਨਾਭੀ ਪੱਗ ਵੀ ਬੰਨ੍ਹ ਲੈਂਦਾ। ਕਿਤਨੀ ਫੱਬਣੀ ਸੀ ਇਸਨੂੰ ਤੋਤੇ ਰੰਗੀ ਟਾਈ ਤੇ ਸੁਨਿਹਰੀ ਖੁੱਸਿਆਂ ਨਾਲ।” ਮੈਂ ਕੁੜੀ ਵੱਲ ਝਾਕਿਆ। ਉਹ ਮੇਰੇ ਵੱਲ ਧਿਆਨ ਨਹੀਂ ਦੇ ਰਹੀ ਸੀ। ਉਹ ਕਿਸੇ ਸਾਧ ਵਾਂਗ ਸਟੇਜ ਵੱਲ ਹੀ ਸਾਧੀ ਹੋਈ ਸੀ।
“ਤੇ ਹੁਣ ਆ ਰਹੇ ਹਨ ਅੱਜ ਦੇ ਹੀਰੋ ਮਿਸਟਰ ਰੰਧਾਵਾ। ਜਿਨ੍ਹਾਂ ਨੇ ਯੂਨੀਵਰਸਿਟੀ ‘ਚ ਟੌਪ ਕੀਤਾ ਹੈ।” ਇਹ ਵੀ ਚੰਗਾ ਹੋਇਆ ਸਟੇਜ ਤੋਂ ਇਸਦਾ ਸਿਰਫ਼ ਲਾਸਟ ਨਾਮ ਬੋਲਿਆ ਗਿਆ। ਮੈਨੂੰ ਲੱਗਾ ਇਹ ਸੁਆਗਤੀ ਲਫ਼ਜ਼ ਮੇਰੇ ਲਈ ਹਨ।
” ਹਾਂ ਤੇ ਦੋਸਤੋ ਡਿਗਰੀ ਦੇ ਨਾਲ ਇੱਕ ਖ਼ੁਸ਼ੀ ਹੋਰ ਵੀ ਸਾਂਝੀ ਕਰਨ ਜਾ ਰਹੇ ਹਾਂ ਕਿ ਮਿਸਟਰ ਰੰਧਾਵਾ ਨੂੰ ਜੌਬ ਆਫਰਜ਼ ਦੀਆਂ ਸੱਤ ਪਰਪੋਲਜ਼ ਆਲਰੈਡੀ ਆ ਚੁੱਕੀਆਂ ਹਨ। ਹੁਣ ਫੈਸਲਾ ਮਿਸਟਰ ਰੰਧਾਵਾ ਦੇ ਹੱਥ ਹੈ ਕਿ ਉਹ ਕਿਸ ਕੰਪਨੀ ਨੂੰ ਇਹ ਮਾਣ ਬਖ਼ਸ਼ਦੇ ਹਨ। ਬਹੁਤ ਹੀ ਮਟਕ ਨਾਲ ਚੱਲ ਰਹੇ ਮਿਸਟਰ ਰੰਧਾਵਾ ਸਟੇਜ ਤੋਂ ਹਾਲ ਵਿਚ ਕੁਝ ਲੱਭ ਰਹੇ ਹਨ। ਇਹ ਕੋਈ ਲਗਜ਼ਰੀ ਕਾਰ ਨਹੀਂ ਲੱਭ ਰਹੇ। ਲਗਜ਼ਰੀ ਕਾਰ ਤਾਂ ਸਗੋਂ ਇਹਨਾਂ ਨੂੰ ਲੱਭ ਰਹੀ ਹੋਵੇਗੀ। ਲਗਦਾ ਹੈ ਇਹਨਾਂ ਨੇ ਲੱਭ ਹੀ ਲਿਆ ਹੈ। ਇਹਨਾਂ ਦਾ ਚਿਹਰਾ ਦੱਸ ਰਿਹਾ ਹੈ ਕਿ ਇਹਨਾਂ ਦੀਆਂ ਅੱਖਾਂ ਦੀ ਤਲਾਸ਼ ਸੰਪੂਰਨ ਹੋ ਗਈ ਹੈ। ਮੈਂ ਸਾਫ਼ ਦੇਖ ਰਿਹਾ ਹਾਂ ਜੋ ਤੁਸੀਂ ਨਹੀਂ ਦੇਖ ਸਕਦੇ। ਇਹ ਕੋਈ ਬੁਝਾਰਤ ਨਹੀਂ। ਇਹ ਆਪਣੇ ਡੈਡ ਦੇ ਚਿਹਰੇ ਤੇ ਆਈ ਖ਼ੁਸ਼ੀ ਨੂੰ ਦੇਖ ਰਹੇ ਹਨ। ਹੁਣ ਇਹਨਾਂ ਨੇ ਆਪਣੇ ਡੈਡ ਤੇ ਉਸ ਨਾਲ ਬੈਠੀ ਆਪਣੀ ਮੌਮ ਵੱਲ ਹੱਥ ਹਿਲਾਇਆ ਹੈ ਤੇ ਅੱਗੋਂ ਡੈਡ ਨੇ ਵੀ”
“ਕੀ ਕਰਦੇ ਹੋ ਸਵੇਰੇ ਸਵੇਰੇ, ਕਿਸਨੂੰ ਹੱਥ ਹਿਲਾ ਰਹੇ ਹੋ?” ਮਨੂ ਚਾਹ ਦਾ ਕੱਪ ਲੈਕੇ ਮੇਰੇ ਬੈੱਡ ਕੋਲ ਖੜ੍ਹੀ ਸੀ। ਸਵੇਰੇ ਉਠਦਿਆਂ ਮੇਰੀ ਪਹਿਲੀ ਲੋੜ ਵੀ ਅੱਜ ਮੈਨੂੰ ਜ਼ਹਿਰ ਲੱਗ ਰਹੀ ਸੀ। ਮੈਂ ਉੱਭੜਵਾਹੇ ਉਠਿਆ। ਚਾਹ ਦਾ ਕੱਪ ਫੜ ਕੇ ਮੈਨੂੰ ਚੇਤਾ ਆਇਆ ਕਿ ਇਹ ਤੇ ਕੋਈ ਸੁਪਨਾ ਸੀ। ਮਿਸਟਰ ਰੰਧਾਵਾ ਤਾਂ ਆਪਣੇ ਕਮਰੇ ਵਿਚ ਟੂਪੈਕ ਦਾ ਮਿਊਜ਼ਿਕ ਸੁਣ ਰਿਹਾ ਸੀ। ਹੁਣ ਵੀ ਮੇਰੇ ਕੰਨਾਂ ਵਿਚ ਸਾਂ ਸਾਂ ਹੋ ਰਹੀ ਸੀ। ਰਲਗੱਡ ਹੋਈਆਂ ਅਵਾਜ਼ਾਂ ਦੀ ਪਹਿਚਾਣ ਹੌਲੀ ਹੌਲੀ ਉੱਘੜ ਰਹੀ ਸੀ।
” ਇਹ ਅੱਜ ਯੂਨੀਵਰਸਿਟੀ ਨਹੀਂ ਗਿਆ?”
“ਨਹੀਂ ਅੱਜ ਇਸਦਾ ਲੇਟ ਸਟਾਰਟ ਹੈ। ਮੇਰਾ ਤੇ ਅੱਜ ਸਟੌਮਿਕ...

ਅਪਸੈੱਟ ਹੈ ਤਾਹੀਏਂ ਮੈਂ ਕੰਮ ਤੇ ਨਹੀਂ ਗਈ ਪਰ ਤੁਸੀਂ ਕਿਹੜਾ ਸੁਪਨਾ ਵੇਖ ਰਹੇ ਸੀ?” ਮੈਂ ਮੁਸਕਰਾ ਪਿਆ। ਮੇਰੀ ਮੁਸਕਰਾਹਟ ਨੂੰ ਮਨੂ ਨੇ ਸੁਆਲੀਆ ਨਜ਼ਰ ਨਾਲ ਨਿਹਾਰਿਆ।
“ਮੈਂ ਸਾਰਾ ਸੁਪਨਾ ਲੂਣ ਮਿਰਚ ਲਾ ਕੇ ਸੁਣਾ ਦਿੱਤਾ।
“ਤੁਸੀਂ ਅਜੇ ਤੌਖਲਿਆਂ ਵਿਚ ਹੀ ਰਹੋ ਤਾਂ ਚੰਗਾ, ਐਵੇਂ ਬਾਦ ਵਿਚ ਤੁਹਾਡਾ ਦਿਲ ਕਰੈਕ ਨਾ ਜਾਵੇ।”
“ਨਹੀਂ ਹੁਣ ਕੋਈ ਡਰ ਨਹੀਂ।”
“ਕਿਉਂ ਐਡਾ ਕੀ ਇਹਨੇ ਹਦਵਾਣੇ ਵਿਚ ਤੀਰ ਮਾਰ ਦਿੱਤੈ?”
“ਇਹ ਤੀਰ ਇਹਨੇ ਨਹੀਂ ਮਾਰਿਆ, ਨਾ ਹੀ ਮੈਂ ਮਾਰਿਆ। ਬਸ ਇਹ ਸਮਝ ਲੈ ਕਿ ਇਹ ਤੀਰ ਕਿਸਮਤ ਨੇ ਹੀ ਚਲਾਇਆ। ਉਹ ਕਹਿੰਦੇ ਹਨ ਨਾ ਸਮਾਂ, ਭੂਤ ਜਾਂ ਭਵਿੱਖ ਨਹੀਂ ਹੁੰਦਾ। ਸਮਾਂ ਸਿਰਫ ਸਮਾਂ ਹੁੰਦਾ ਹੈ। ਜਦੋਂ ਤੁਸੀਂ ਸਮੇਂ ਦੇ ਵਿਚ ਆ ਜਾਂਦੇ ਹੋ, ਉਦੋਂ ਹੀ ਸਮਾਂ ਭੂਤ ਤੇ ਭਵਿੱਖ ਵਿਚ ਵੰਡਿਆ ਜਾਂਦਾ ਹੈ। ਜਿਹੜੀ ਕੱਲ ਤੂੰ ਦਾਲ ਬਣਾਈ ਸੀ ਨਾ ਉਹਦੇ ਵਿਚ ਮਿਰਚਾਂ ਜ਼ਿਆਦਾ ਸੀ ਪਰ ਫਿਰ ਵੀ ਸੁਆਦ ਸੀ।”
“ਮੈਨੂੰ ਕਦੇ ਕਦੇ ਭੌਚਕਾ ਜਿਹਾ ਪੈਂਦਾ ਹੈ ਕਿ ਤੁਹਾਡਾ ਦਿਮਾਗ ਹਿੱਲ ਗਿਆ ਹੈ। ਇਹ ਭੂਤ, ਭਵਿਖ ਵਿਚ ਦਾਲ ਕਿਥੋਂ ਆ ਗਈ? ਉਹ ਤੇ ਅਜੇ ਵੀ ਫਰਿਜ ਵਿਚ ਪਈ ਹੈ। ਤੇ ਨਾਲੇ ਇਹ ਉਮਰ ਹੁਣ ਮਿਰਚਾਂ ਖਾਣ ਵਾਲੀ ਨਹੀਂ ਰਹੀ। ਹੁਣ ਤਾਂ ਦਾਲ ਵੇਖ ਕੇ ਹੀ ਛਾਲਾਂ ਮਾਰ ਲਿਆ ਕਰੋ। ਨਾਲੇ ਦਾਲ ਖ਼ੁਸ਼ ਨਾਲੇ ਤੁਸੀਂ।”
“ਮੈਂ ਦਾਲ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤੇ ਉਸ ਵਿਚ ਪਈ ਜਾਂ ਪਾਈ ਮਿਰਚ ਬਾਰੇ ਸੋਚ ਰਿਹਾ ਹਾਂ। ਕਦੇ ਕਦੇ ਤਾਂ ਤੂੰ ਕਮਾਲ ਕਰਦੀਂ ਹੈਂ।”
“ਚਲੋ ਤੁਸੀਂ ਸੋਚੋ ਮਿਰਚ ਬਾਰੇ ਤੇ ਮੈਂ ਜਾਕੇ ਬਰੇਕ ਫਾਸਟ ਬਣਾਵਾਂ। ਹਾਂ ਇੱਕ ਗੱਲ ਹੋਰ ਵੀ ਕਹਿੰਦੀ ਜਾਵਾਂ। ਮਿਰਚ ਦਾਲ ਵਿਚ ਹੀ ਪਈ ਰਹੇ ਤਾਂ ਚੰਗਾ ਹੈ। ਨਿਰੀ ਮਿਰਚ ਤਾਂ ਕਲੇਜਾ ਲੂਹ ਦਿੰਦੀ ਹੈ।” ਇਤਨਾ ਕਹਿਕੇ ਮਨੂ ਨੇ ਖ਼ਾਲੀ ਕੱਪ ਚੁੱਕੇ ਤੇ ਕਮਰਿਉਂ ਬਾਹਰ ਹੋ ਗਈ। ਉਹਦੇ ਜਾਣ ਤੋਂ ਬਾਦ ਮੈਂ ਮਿਰਚ ਬਾਰੇ ਸੋਚਣ ਲੱਗ ਪਿਆ। ਜੇ ਮਿਰਚ ਨਾ ਹੁੰਦੀ ਤਾਂ ਕੀ ਨਵੀ ਨੇ ਯੂਨੀਵਰਸਿਟੀ ਜਾਣਾ ਸੀ? ਸ਼ਾਇਦ ਨਹੀਂ। ਮੈਂ ਤਾਂ ਡੰਡੇ ਮਾਰ ਮਾਰ ਇਸਨੂੰ ਪਸ਼ੂ ਹੀ ਬਣਾ ਦੇਣਾ ਸੀ। ਨਵੀ ਦੇ ਸਮੇਂ ਨੇ ਪਤਾ ਨਹੀਂ ਕੀ ਮਿੱਥ ਲਿਆ ਸੀ। ਗ਼ਲਤੀ ਕਿੱਥੇ ਹੋਈ ਸੀ। ਸ਼ਾਇਦ ਇਹ ਗ਼ਲਤੀ ਵਰ੍ਹਿਆਂ ਤੋਂ ਪੁੰਗਰਦੀ ਆ ਰਹੀ ਹੈ। ਇਸਨੂੰ ਬੀਜਣ ਦੀ ਲੋੜ ਨਹੀਂ। ਮੇਰੇ ਖ਼ੂਨ ਵਿਚ ਮੇਰਾ ਬਾਪ ਰਚਿਆ ਹੋਇਆ ਹੈ। ਉਸਨੂੰ ਤੇ ਮੈਂ ਬਾਹਰ ਕੱਢ ਹੀ ਨਹੀਂ ਸਕਦਾ। ਹਾਂ, ਪਰ ਉਸਦੇ ਚਲੇ ਆ ਰਹੇ ਤੇ ਮੇਰੇ ਅੰਦਰ ਵਗਦੇ ਖ਼ੂਨ ਦਾ ਨਵੀ ਵਿਚ ਪ੍ਰਵਾਹ ਕਰਨਾ ਜਾਇਜ਼ ਨਹੀਂ।
ਬਾਕੀ ਕਲ ਨੂੰ

ਲੇਖਕ – ਕੁਲਜੀਤ ਮਾਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)