![](https://www.punjabidharti.com/wp-content/uploads/2020/06/images02_military_com-airplane-in-field.jpg)
ਉਹਦੀ ਸਾਰੀ ਜ਼ਿੰਦਗੀ ਤਰਸ ਦੇ ਪਾਤਰ ਵਾਂਗ ਗੁਜ਼ਰੀ…. />
ਉਹਦਾ ਹਮਸਫ਼ਰ ਅੱਤ ਦਰਜ਼ੇ ਦਾ ਸ਼ਰਾਬੀ ਸੀ ਤੇ ਵਰ੍ਹੇ ਬਾਅਦ ਉਹਦੇ ਘਰ ਪੁੱਤ ਨੇ ਜਨਮ ਲਿਆ ਸਬਰ ਤਾ ਸ਼ਾਇਦ ਉਹਨੂੰ ਮਾਂ ਦੀ ਕੁੱਖ ਤੋਂ ਹੀ ਮਿਲਿਆ ਸੀ, ਲੋਕਾਂ ਦੇ ਘਰਾਂ ‘ਚ ਕੰਮ ਕਰਕੇ ਉਹਨੇ ਪੁੱਤ ਨੂੰ ਬਾਰਾਂ ਜਮਾਤਾਂ ਪੜਾਈਆ …. ਉਹ ਬੈਂਡ ਲੈ ਕਨੇਡਾ ਉੱਪੜ ਗਿਆ ਤੇ ਚਾਰ ਸਾਲਾਂ ਬਾਅਦ ਪੁੱਤ ਨੇ ਆਪਦੇ ਮਾਂ-ਬਾਪ ਨੂੰ ਵੀ ਉੱਥੇ ਬੁਲਾਉਣ ਦੇ ਕਾਗ਼ਜ ਲਾਏ ਅੱਜ ੳਹਦੇ ਹੱਥ ਵਿੱਚ ਫੜੀ ਟਿਕਟ- ਪਾਸਪੋਰਟ, ਅੱਖਾਂ ਵਿੱਚ ਵਗਦੇ ਪਰਲ-ਪਰਲ ਹੰਝੂ ਤੇ ਜੁੜੇ ਹੋਏ ਹੱਥ ਸਾਰੀ ਉਮਰ ਦੇ ਦੁੱਖਾਂ ਨੂੰ ਸਾਹਸ ਨਾਲ ਕੱਟਦਿਆਂ ਸ਼ੁਕਰਾਨੇ ਦੀ ਗਵਾਹੀ ਭਰ ਰਹੇ ਸਨ।
ਉਹ ਇੱਕ ਲੱਤ ਤੋਂ ਥੋੜਾ ਲੰਙ ਮਾਰਦੀ ਸੀ, ਸਧਾਰਨ ਜਿਹੇ ਪਰਿਵਾਰ ‘ਚ ਬਿਨ ਮਾਂ-ਬਾਪ ਦੇ ਤੰਗੀਆਂ-ਤੁਰਸ਼ੀਆਂ ‘ਚ ਜੰਮੀ-ਪਲੀ। ਉਹਦਾ ਬਚਪਨ ਚਾਚੀਆ-ਤਾਈਆ ਦੀਆ ਝਿੜਕਾਂ ਤੇ ਜੁਆਨੀ ਭਾਬੀਆਂ ਦੇ ਰੋਹਬ ਹੇਠ ਗੁਜ਼ਰੀ, ਸਰੀਰਕ ਅਪੰਗਤਾ ਤੇ ਘਰਦਿਆਂ ਦੀ ਸੌੜੀ ਮਾਨਸਿਕਤਾ ਕਾਰਨ ਉਹ ਕਦੇ ਸਕੂਲ ਨਾ ਉਪੱੜੀ, ਉਞ ਹਰੇਕ ਕੰਮ ਉਹ ਬੜੀ ਰੀਝ ਲਾ ਕਰਦੀ, ਇਕ ਸਧਾਰਨ ਜਿਹੇ ਪਰਿਵਾਰ ‘ਚ ਉਹਦਾ ਰਿਸ਼ਤਾ ਹੋਇਆ ਜੋ ਰੀਝਾਂ,ਸੁਪਨੇ ਤੇ ਚਾਅ ਉਹਨੇ ਸਾਰੀ ਉਮਰ ਦੱਬੇ ਸੀ ਉਹਦੀ ਦਿਲੀ ਇੱਛਾ ਸੀ ਕਿ ਉਹ ਉਥੇ ਜਾ ਪੂਰੇ ਕਰੇਗੀ ਪਰ ਰੱਬ ਦੀਆਂ ਲਿਖੀਆ ਕੌਣ ਮੇਟ ਸਕਿਆ ??
ਆਖਦੇ ਆ ਕਿ ਜੇ ਤਹਾਨੂੰ ਤੁਹਾਡੇ ਮਨ ਦਾ ਮਿਲ ਜਾਵੇ ਤਾਂ ਬੜਾ ਚੰਗਾ ਪਰ ਜੇ ਨਾ ਮਿਲੇ ਤਾਂ ਇਸ ਤੋਂ ਵੀ ਚੰਗਾ ਕਿਉਕਿ ਪਰਮਾਤਮਾ ਨੇ ਤੁਹਾਡੇ ਲਈ ਕੁਝ ਹੋਰ ਚੰਗਾ ਸੋਚਿਆ ਹੁੰਦਾ,
ਕਮਲ ਕੌਰ