More Punjabi Kahaniya  Posts
ਬੁੱਕਲ ਦੇ ਸੱਪ


——‐—- ਬੁੱਕਲ ਦੇ ਸੱਪ ————
ਚਿੜੇ ਨੂੰ ਰੁੱਖ ਦੀ ਟਾਹਣੀ ਤੇ ਉਦਾਸ ਬੈਠੇ ਨੂੰ ਵੇਖ ਕੇ ਚਿੜੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਮਸ਼ਕਲਾਂ ਹਨ। ਸਾਨੂੰ ਮੌਸਮ ਤੇ ਕੁਦਰਤ ਦੀ ਕਰੋਪੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ। ਪਰ ਤੂੰ ਉਦਾਸ ਨਾ ਹੋ, ਰੱਬ ਆਪੇ ਭਲੀ ਕਰੂਗਾ। ਚਿੜੇ ਨੇ ਚਿੜੀ ਦੀ ਗੱਲ ਸੁਣ ਕਿ ਹੰਝੂ ਕੇਰਦੇ ਹੋਏ ਨੇ ਕਿਹਾ,” ਭਲੀ ਲੋਕ ਮੈਂ ਆਪਣੇ ਕਰਕੇ ਦੁੱਖੀ ਨਹੀਂ, ਸਗੋਂ ਉਸ ਅੰਨਦਾਤੇ ਕਰਕੇ ਦੁੱਖੀ ਹਾਂ, ਜੋ ਬੜੇ ਚਿਰ ਤੋਂ ਇਨ੍ਹਾਂ ਕਾਲੀਆਂ ਤੇ ਕਾਂਗਰਸੀਆਂ ਨੂੰ ਵੋਟਾਂ ਪਾਉਂਦਾ ਆ ਰਿਹਾ ਸੀ, ਆਪਣੇ ਸਮਝ ਕੇ , ਪਰ ਇਹਨਾਂ ਬੁੱਕਲ ਦੇ ਸੱਪਾਂ ਨੇ ਕਿਸਾਨ ਵਿਰੋਧੀ ਆਰਡੀਨੈਂਸ ਵਿੱਚ ਹਮਾਇਤ ਕਰਕੇ ਵਿਚਾਰੇ ਕਿਸਾਨਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ...

ਵਾਲਾ ਕੰਮ ਕੀਤਾ ਹੈ।” ਭਲੀ ਲੋਕ ਕਿਸਾਨ ਤਾਂ ਭਾਵੇਂ ਆਪਣੇ ਮਿੱਤਰ ਹਨ , ਜੋ ਸਾਨੂੰ ਕੁੱਝ ਨਹੀਂ ਕਹਿੰਦੇ, ਪਰ ਇਹ ਕੋਆਪਰੇਟ ਘਰਾਣੇ ਤਾਂ ਸਾਨੂੰ ਦਾਣਾ ਚੁੱਗਣ ਤੇ ਗੋਲੀ ਵੀ ਮਾਰ ਸਕਦੇ ਹਨ। ਭਲੀ ਲੋਕ ਤੈਨੂੰ ਪਤੇ ਦੀ ਗੱਲ ਦੱਸਾਂ ਕਿ ਇਹ ਮੰਤਰੀ-ਸੰਤਰੀ ਸਾਡਾ ਦੇਸ ਨਹੀਂ ਚਲਾਉਂਦੇ, ਸਗੋਂ ਕੋਆਪਰੇਟ ਘਰਾਣਿਆਂ ਵੱਲੋਂ ਫੜਾਈਆਂ ਗੁਲੇਲਾਂ ਨਾਲ ਆਮ ਲੋਕਾਂ ਤੇ ਨਿਸ਼ਾਨੇ ਲਾਉਂਦੇ ਹਨ , ਤੂੰ ਵੀ ਹੁਣ ਬਚ ਕੇ ਰਹੀਂ। ਇਹ ਮੋਦੀ-ਸੋਦੀ ਨਿਰੇ ਬੁੱਕਲ ਦੇ ਸੱਪ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)