More Punjabi Kahaniya  Posts
ਪੈਸੇ ਦੀ ਭੁੱਖ


ਹਾਲੇ ਥੋੜੇ ਕੂ ਦਿਨਾਂ ਦੀ ਗੱਲ ਹੈ, ਸਰਜੀਤ ਮੈਨੂੰ ਮਿਲ ਕੇ ਹੀ ਗਿਆ ਸੀ। ਕਿ ਅੱਗਲੇ ਦਿਨ ਮੈਨੂੰ ਮੇਰੇ ਦੁਕਾਨ ਵਾਲੇ ਦੋਸਤ ਤੋ ਪਤਾ ਲੱਗਾ। ਕੀ ਉਸ ਨੂੰ ਤਾਂ ਕਰੋਨਾ ਦਾ ਇਲਾਜ ਕਰਨ ਵਾਲੇ ਲੈ ਗੈ ਨੇ, ਉਹ ਪਹਿਲਾਂ ਵੀ ਪਿਛਲੇ ਸਾਲ ਬਿਮਾਰ ਜਿਹਾਂ ਹੋਇਆ ਸੀ, ਤੇ ਕਾਫੀ ਇਲਾਜ ਤੇ ਖਰਚ ਹੋਇਆ ਸੀ। ਹੁਣ ਅੱਗੇ ਨਾਲੋਂ ਕਾਫ਼ੀ ਠੀਕ ਰਹਿੰਦਾ ਸੀ। ਮੈਨੂੰ ਜਦੋਂ ਉਸ ਬਾਰੇ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਕਰੋਨਾ ਵਾਲਿਆਂ ਨੇ ਦਾਖਲ ਕਰ ਲਿਆ ਹੈ। ਤਾ ਮੇਰੇ ਅੰਦਰ ਉਸ ਨੂੰ ਮਿਲਣ ਦੀ ਤਾਂਘ ਉਠੀ ਆਖਿਰ ਮੇਰਾ ਪੁਰਾਣਾ ਦੋਸਤ ਹੈ। ਬੜੇ ਚੰਗੇ ਦਿਲ ਦਾ ਇਨਸਾਨ ਹੈ, ਪਿੰਡ ਵਿੱਚ ਕਾਫੀ ਸੋਭਾ ਹੈ। ਮੈਂ ਆਪਣੇ ਘਰ ਆਇਆ ਤੇ ਤਿਆਰ ਹੋ ਉਹਨਾਂ ਦੇ ਘਰ ਗਿਆ , ਉਸ ਦਾ ਛੋਟਾ ਮੁੰਡਾ ਘਰ ਸੀ, ਉਸ ਨੇ ਮੈਨੂੰ ਸਤ ਸ੍ਰੀ ਅਕਾਲ ਬੁਲਾਈ ਤੇ ਪਾਣੀ ਲੈ ਕੇ ਆਇਆ, ਮੈ ਪਾਣੀ ਦੀ ਘੁੱਟ ਭਰਦੇ ਨੇ ਉਸ ਨੂੰ ਪੁੱਛਿਆ ਸੁਰਜੀਤ ਸਿੰਘ ਕਿਸ ਹਸਪਤਾਲ ਵਿੱਚ ਦਾਖ਼ਲ ਹੈ। ਉਸ ਨੇ ਉਦਾਸੀ ਵਿੱਚ ਮੈਨੂੰ ਪਤਾ ਦੱਸਿਆ ਤੇ ਆਪਣੇ ਵੱਡੇ ਭਰਾ ਦਾ ਨੰਬਰ ਦਿੱਤਾ । ਮੈਂ ਪਾਣੀ ਪੀ ਕੇ ਹੀ ਮੋਟਰਸਾਈਕਲ ਵੱਲ ਨੂੰ ਹੋ ਤੁਰਿਆ, ਉਹ ਮੈਨੂੰ ਚਾਹ ਲਈ ਕਹਿ ਰਿਹਾ ਸੀ, ਪਰ ਮੈਂ ਇਨ੍ਹਾਂ ਹੀ ਕਿਹਾ ਨਾ ਭਾਈ ਮੈ ਹੁਣੇ ਘਰੋ ਰੋਟੀ ਖਾ ਕੇ ਆਇਆ ਹਾਂ, ਚਾਹ ਨੂੰ ਜੀ ਨਹੀਂ ਕਰਦਾ। ਮੈ ਜਿਲਦੀ ਨਾਲ ਮੋਟਰਸਾਈਕਲ ਉਸ ਦੇ ਦੱਸੇ ਹੋਏ ਪਤੇ ਵੱਲ ਨੂੰ ਤੋਰ ਲਿਆ , ਕਾਫ਼ੀ ਸਮਾਂ ਲੱਗਾ ਤੇ ਮੈਂ ਉਸ ਹਸਪਤਾਲ ਪਹੁੰਚ ਗਿਆ। ਪਹੁੰਚ ਕੇ ਮੈਂ ਸੁਰਜੀਤ ਦੇ ਵੱਡੇ ਮੁੰਡੇ ਨੂੰ ਫੋਨ ਕੀਤਾ ਤਾਂ ਉਹ ਮੈਨੂੰ ਅੱਗੋਂ ਹਸਪਤਾਲ ਵਿੱਚ ਲੈ ਗਿਆ । ਜਦੋਂ ਮੈਂ ਪੁੱਛਿਆ ਕਿ ਸਰਜੀਤ ਸਿੰਘ ਕਿਥੇ ਆ ਤਾ ਉਸ ਨੇ ਕਿਹਾ ਆ ਸਾਮਣੇ ਰੂਮ ਵਿਚ ਹੈ । ਮੈਂ ਅੱਗੇ ਹੋ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਸੀ, ਦਰਵਾਜ਼ੇ ਵਿੱਚ ਲੱਗੇ ਛੋਟੇ ਜਿਹੇ ਸ਼ੀਸ਼ੇ ਥਾਣੀ ਨਜ਼ਰ ਅੰਦਰ ਮਾਰੀ ਤਾਂ ਸੁਰਜੀਤ ਦਾ ਚਿਹਰਾ ਦਿਖਾਈ ਦਿੱਤਾ । ਅੱਖਾਂ ਬੰਦ ਸੀ ਉਸ ਦੀਆਂ ਤੇ ਅੰਦਰੋ ਮਸ਼ੀਨਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । 2, ਬੋਤਲਾਂ ਉਸ ਦੇ ਸੁਰਹਣੇ ਇਧਰ ਉਧਰ ਲਮਕ ਰਹੀਆਂ ਸਨ। ਮੈਂ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੌਕ ਸੀ । ਇਨ੍ਹੇ ਨੂੰ ਉਸ ਦਾ ਵੱਡਾ ਮੁੰਡਾ ਸਨੀ ਬੋਲਿਆ ਅੰਦਰ ਜਾਣਾ ਮਨਾ ਹੈ । ਬਸ ਡਾਕਟਰ ਹੀ ਅੰਦਰ ਜਾਂਦੇ ਹਨ। ਮੈਂ ਚੁੱਪ ਜਿਹਾ ਰਿਹਾ ਤੇ ਇਕ ਪਾਸੇ ਤੇ ਲੱਗਿਆ ਲੋਹੇ ਦੀਆਂ ਕੁਰਸੀਆਂ ਵਲ ਹੋ ਇੱਕ ਖਾਲੀ ਕੁਰਸੀ ਤੇ ਬੈਠ ਗਿਆ,ਸਨੀ ਵੀ ਮੇਰੇ ਕੋਲ ਹੀ ਬੈਠ ਗਿਆ। ਉਸ ਨਾਲ ਗਲਬਾਤ ਕਰਕੇ ਪਤਾ ਲੱਗਾ ਕਿ ਕੱਲ੍ਹ ਸ਼ਾਮ ਹੀ ਉਸ ਨੂੰ ਲੈਕੇ ਆਏ ਹਨ। ਘਰ ਵਿੱਚ ਟੈਸਟ ਜਿਹਾਂ ਕਰਨ ਆਏ ਸੀ ਕਰੋਨਾ ਦਾ ਤੇ ਨਾਲ ਹੀ ਲੈ ਆਏ। ਥੋੜੇ ਕੂ ਦਿਨਾਂ ਦੀ ਖੰਗ ਜੀ ਵੀ ਲੱਗੀ ਹੋਈ ਸੀ। ਬਸ ਜਦੋਂ ਚੈੱਕ ਜਿਹਾ ਕਰ ਰਹੇ ਸੀ ਤਾਂ ਵਾਰ ਵਾਰ ਖੰਗ ਦੇ ਨੂੰ ਦੇਖ ਹੀ ਕਰੋਨਾ ਕਰੋਨਾ ਕਹਿੰਦੇ ਗੱਡੀ ਚ ਬਿਠਾ ਲਿਆ ਤੇ ਪੁਲਿਸ ਨਾਲ ਹੋਣ ਕਰਕੇ ਮੈਂ ਵੀ ਰੋਕ ਨਾ ਸਕਿਆ। ਬਸ ਹੁਣ ਕੱਲ੍ਹ ਦਾ ਦਾਖਲ ਕੀਤਾ ਹੋਇਆ ਹੈ। ਤੇ ਕਰੋਨਾ ਦੀ ਰਿਪੋਰਟ ਵੀ ਪੋਜਟੀਵ ਆਈ ਹੈ। ਮੈਂ ਕਾਫੀ ਹੈਰਾਨ ਜਿਹਾ ਸੀ ਕਿ ਇਹ ਕੀ ਹੋਇਆ ਹੈ। ਉਹ ਤਾਂ ਘਰ ਹੀ ਰਹਿੰਦਾ ਸੀ ਬਾਹਰ ਤਾ ਘੱਟ ਵੱਧ ਹੀ...

ਜਾਂਦਾ ਸੀ ,ਫਿਰ ਕਰੋਨਾ ਕਿਵੇਂ ਹੋ ਗਿਆ। ਮੈਂ ਸੋਚ ਹੀ ਰਿਹਾ ਸੀ, ਕਿ ਡਾਕਟਰ ਆ ਕੇ ਕਹਿੰਦਾ ਤੁਹਾਡਾ ਮਰੀਜ਼ ਅੱਗੇ ਨਾਲੋਂ ਠੀਕ ਹਾਲਤ ਵਿੱਚ ਹੈ। ਬੱਸ ਕੱਲ੍ਹ ਨੂੰ ਭੇਜ ਦੇਵਾਂਗੇ। ਸਨੀ ਨੇ ਜਵਾਬ ਦਿੱਤਾ ਠੀਕ ਹੈ ਡਾਕਟਰ ਸਾਹਿਬ , ਡਾਕਟਰ ਤੁਰ ਗਿਆ। ਸਨੀ ਵੀ ਆਪਣੀ ਮਾਂ ਨੂੰ ਦੱਸਣ ਲਈ ਉਠ ਕੇ ਉਸ ਵੱਲ ਨੂੰ ਗਿਆ ਚਲਾ ਇਨ੍ਹਾਂ ਕਹਿੰਦੇ ਹੋਏ ਉਹ ਹਸਪਤਾਲ ਦੇ ਬਾਹਰ ਖਾਲੀ ਜਗ੍ਹਾ ਤੇ ਬੈਠੀਂ ਹੈ,ਮੈਂ ਉਸ ਨੂੰ ਦੱਸ ਆਵਾਂ। ਨਾਲ ਹੀ ਕੁਰਸੀ ਤੇ ਇਕ ਬੁਢਾ ਜਿਹਾ ਬਾਬਾ ਬੈਠਾ ਸੀ ਉਸ ਨੇ ਗੱਲਬਾਤ ਸਾਡੀ ਸੁਣ ਲੲੀ ਸੀ। ਉਹ ਕਹਿਣ ਲੱਗਾ ਸਭ ਬਹਾਨੇ ਨੇ ਇਹਨਾਂ ਦੇ ਸਰਕਾਰ 3 ਲੱਖ ਰੁਪਏ ਦੇ ਰਹੀ ਹੈ, ਕਰੋਨਾ ਦਾ ਇਲਾਜ ਕਰਨ ਲਈ ਇਕ ਬੰਦੇ ਮਗਰ ਬਸ ਸਰਕਾਰੀ ਪੈਸਾ ਖਾਣ ਲਈ ਇਹ ਚੰਗੇ ਭਲੇ ਨੂੰ ਵੀ ਕਰੋਨਾ ਦਾ ਮਰੀਜ਼ ਕਹੇ ਦਾਖਲ ਕਰ ਲੈਂਦੇ ਹਨ,ਮੈ ਇਹ ਗੱਲ ਨੂੰ ਸੁਣ ਕੇ ਕਿਹਾ ਹਾ ਭਾਈ ਹੋ ਸਕਦਾ ਹੈ। ਗੱਲਬਾਤ ਕਰਦੇ ਹੋਏ ਘਰੋਂ ਫੋਨ ਆਇਆ ਆਉਂਦੇ ਹੋਏ ਸਬਜੀ ਫੜੀ ਲਿਆਉਣ ਘਰ ਪਰੋਣੇ ਆਏ ਨੇ ਤੇ ਜਲਦੀ ਆ ਜਾਉ , ਮੈ ਘਰ ਵਾਪਸ ਆ ਗਿਆ। ਅੱਗਲੇ ਦਿਨ ਰਿਸ਼ਤੇਦਾਰ ਜਾਣ ਤੋਂ ਬਾਅਦ,ਮੈ ਸਾਮ ਜੀ ਨੂੰ ਆਪਣੇ ਦੁਕਾਨ ਵਾਲੇ ਦੋਸਤ ਕੋਲ ਗਿਆ, ਤਾਂ ਪਤਾ ਲੱਗਿਆ ਸਰਜੀਤ ਘਰ ਆਗਿਆ ਏ, ਮੈ ਇਨ੍ਹਾਂ ਸੁਣ ਉਸ ਨੂੰ ਮਿਲਣ ਗਿਆ ਚਲਾ ਜਾ ਕੇ ਹਲ ਚਾਲ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਠੀਕ ਹੈ ਭਾਈ ਰੱਬ ਨੇ ਰੱਖ ਲਿਆ ਨਹੀਂ ਤਾਂ ਕੰਮ ਹੋ ਜਾਂਦਾ,ਮੈ ਸੁਣ ਕੇ ਹੱਸ ਪਿਆ , ਨਹੀਂ ਸਰਜੀਤ ਸਿਆਂ ਇਨੀਂ ਛੇਤੀ ਨਹੀਂ ਕੰਮ ਹੁੰਦਾ ਤੇਰਾ ਅਵੇ ਨਾ ਢੇਰੀ ਜੀ ਧਾਇਆ ਕਰ। ਇਨ੍ਹੇ ਨੂੰ ਉਸ ਦਾ ਵੱਡਾ ਮੁੰਡਾ ਸਨੀ ਬੋਲਿਆ ਹੁਣ ਸਭ ਠੀਕ ਹੈ, ਕਰੋਨਾ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਮੈਂ ਕਾਫੀ ਚਿਰ ਉਹਨਾਂ ਨਾਲ ਗੱਲਬਾਤ ਕਰ ਘਰ ਨੂੰ ਆ ਗਿਆ ਤੇ ਘਰ ਵਿਚ ਬੈਠਿਆਂ ਮੈਂ ਸੋਚ ਰਿਹਾ ਸੀ ਇਹਨੀ ਜਲਦੀ ਕਰੋਨਾ ਦੀ ਬਿਮਾਰੀ ਕਿਵੇਂ ਠੀਕ ਹੋ ਗਈ, ਪੜ੍ਹਨ ਵਿੱਚ ਤਾ ਆਉਂਦਾ ਹੈ,ਕਿ 14 ਦਿਨਾਂ ਤੱਕ ਦਾ ਸਮਾਂ ਤਾਂ ਸ਼ੱਕ ਵਿਚ ਆਏ ਮਰੀਜ਼ ਨੂੰ ਹੀ isolat ਕਰ ਕੇ ਰੱਖਿਆ ਜਾਂਦਾ ਹੈ। ਸਰਜੀਤ ਸਿੰਘ ਨੂੰ ਤਾਂ ਤਿੰਨ ਦਿਨ ਵਿਚ ਹੀ ਘਰ ਭੇਜ ਦਿੱਤਾ ਨਾਲੇ ਇਹ ਤਾਂ ਕਰੋਨਾ ਪੋਜਟੀਵ ਸੀ । ਫਿਰ ਮੈਨੂੰ ਉਸ ਬਾਬੇ ਦੀ ਯਾਦ ਆ ਗੲੀ ਜਿਸ ਨੇ ਕਿਹਾ ਸੀ ਇਹ ਸਭ ਬਹਾਨੇ ਨੇ ਇਹਨਾਂ ਦੇ ਸਰਕਾਰ ਦਾ ਪੈਸਾ ਖਾਣ ਦੇ, ਤੇ ਮੈਨੂੰ ਵੀ ਹੁਣ ਉਸ ਦੀ ਇਹ ਗੱਲ ਸੱਚ ਹੀ ਲੱਗ ਰਹੀ ਸੀ। ਅੱਜ ਦੇ ਟਾਈਮ ਵਿੱਚ ਕਾਫੀ ਦੁਨੀਆਂ ਨੂੰ ਪੈਸੇ ਤੋ ਇਲਾਵਾ ਕੁੱਝ ਵੀ ਦਿਖਾਈ ਨਹੀਂ ਦਿੰਦਾ , ਪੈਸੇ ਦੀ ਭੁੱਖ ਲੀ ਪਤਾ ਨਹੀਂ ਕੀ ਕੀ ਕਰ ਰਹੇ ਹਨ। ਕੁਝ ਡਾਕਟਰ ਇੱਕ ਇਨਸਾਨ ਨੂੰ ਬਿਨਾਂ ਬਿਮਾਰੀ ਹੁੰਦੇ ਵੀ ਪੈਸੇ ਦੇ ਲਾਲਚ ਵਿੱਚ ਬਿਮਾਰ ਬਣਾ ਕੇ ਰੱਖ ਦਿੰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਨਸਾਨੀਅਤ ਤਾ ਲੁਪਤ ਹੀ ਹੋ ਰਹੀ ਹੈ। ਤੇ ਪੈਸੇ ਦੇ ਲਾਲਚ ਵਿੱਚ ਇਨਸਾਨ, ਇਨਸਾਨ ਦੀ ਕਦਰ ਪਉਣਾ ਹੀ ਭੁੱਲ ਦਾ ਜਾ ਰਿਹਾ ਹੈ।

✍️ Mudki wala Sekhon

...
...



Related Posts

Leave a Reply

Your email address will not be published. Required fields are marked *

2 Comments on “ਪੈਸੇ ਦੀ ਭੁੱਖ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)