More Punjabi Kahaniya  Posts
ਅਦਾਲਤੀ ਚੋਭਾਂ (ਭਾਗ ਪਹਿਲਾ)


ਇੱਕ ਦਿਨ ਮੇਰੇ ਵਿਦਵਾਨ ਵਕੀਲ ਮਿੱਤਰ ਨੇ ਮੇਰੇ ਮੁਵੱਕਿਲ ਨੂੰ ਜਿਰਹ ਕਰਨੀ ਸੀ।ਗਵਾਹ ਬੜਾ ਸਿੱਧਾ ਸਾਦਾ ਪੇਂਡੂ ਜਿਹਾ ਬੰਦਾ ਸੀ।ਉਹਦਾ ਹਰ ਜਵਾਬ ਬੜਾ ਸਪਸ਼ਟ ਤੇ ਸਿੱਧਾ ਹੁੰਦਾ ਸੀ।ਵਕੀਲ ਸਾਹਬ ਨੇ ਬੜੇ ਉਲਝਾਉਣ ਵਾਲੇ ਸਵਾਲ ਪੁੱਛੇ ਪਰ ਉਸ ਗਵਾਹ ਨੇ ਵਕੀਲ ਸਾਹਬ ਦੀ ਜਰੂਰਤ ਦੇ ਹਿਸਾਬ ਨਾਲ ਜਵਾਬ ਨਾਂ ਦਿੱਤੇ। ਅਖੀਰ ਵਕੀਲ ਸਾਹਬ ਨੇ ਜਮੀਨ ਦਾ ਕਬਜਾ ਸਾਬਤ ਕਰਨ ਲਈ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਮਸਲਨ ਪਾਣੀ ਦੀ ਵਾਰੀ ਕਦੋਂ ਹੈ।ਜਮੀਨ ਦਾ ਚੜਦਾ ਲਹਿੰਦਾ ਕਿਹਦੇ ਨਾਲ ਲੱਗਦਾ ਵਗੈਰਾ ਵਗੈਰਾ।ਨਾਲ ਹੀ ਪੁੱਛਿਆ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੇ ਪਿਤਾ ਨਾਲ ਖੇਤੀ ਕੌਣ ਕਰਾਂਉਦਾ ਸੀ।ਗਵਾਹ ਨੇ ਭੋਲੇਪਣ ਨਾਲ ਜਵਾਬ ਦਿੱਤਾ ਕਿ ‘ਵਕੀਲ ਸਾਹਬ ਜਦੋਂ ਮੈਂ ਜੰਮਿਆ ਨਹੀ ਸੀ ਮੈਨੂੰ ਕੀ ਪਤਾ ਕੌਣ ਖੇਤੀ ਕਰਾਉਂਦਾ ਸੀ। ਜੱਜ ਸਾਹਬ ਵੀ ਜਵਾਬ ਸੁਣ ਕੇ ਮੁਸਕਰਾਉਣ ਲੱਗੇ।
……………….
ਮੇਰੇ ਇੱਕ ਵਕੀਲ ਮਿੱਤਰ ਨੇ ਆਪਣੇ ਇੱਕ ਪੜੇ ਲਿਖੇ ਮੁਦਈ ਨੂੰ ਜਿਰਹ ਦੀ ਬੜੀ ਮਿਹਨਤ ਨਾਲ ਤਿਆਰੀ ਕਰਾਈ।ਉਸ ਨੇ ਇੱਕ ਲਿਖਤੀ ਦਸਤਾਵੇਜ ਉੱਪਰ ਆਪਣੇ ਦਸਤਖਤ ਕੀਤੇ ਹੋਏ ਸੀ।ਵਕੀਲ ਸਾਹਬ ਨੇ ਬੜੀ ਮਿਹਨਤ ਨਾਲ ਮੇਰੇ ਵੱਲੋਂ ਪੁੱਛੇ ਜਾਣ ਵਾਲੇ ਜਿਰਹ ਦੇ ਆਮ ਸਵਾਲ ਤਿਆਰ ਕਰਾਏ।ਲਿਖਤ ਬਾਰੇ ਸਮਝਾ ਦਿੱਤਾ ਕਿ ਦਸਤਖਤ ਮੰਨਣੇ ਨਹੀ ਜਦੋਂ ਵਕੀਲ ਸਾਹਬ ਪੁੱਛਣ ਬੱਸ ਇਹੀ ਕਹਿਣਾ ਕਿ ਮੇਰੇ ਦਸਤਖਤ ਨਹੀ ਹਨ।ਮੈ ਸਭ ਤੋ ਪਹਿਲਾਂ ਗਵਾਹ ਅੱਗੇ ਉਸ ਦਾ ਦਾਵਾ ਕਰ ਦਿੱਤਾ ਕਿ ਦੇਖ ਤੇਰੇ ਦਸਤਖਤ ਹਨ ਗਵਾਹ ਕਹਿੰਦਾ ‘ਨਹੀ’।ਉਸ ਤੋਂ ਬਾਅਦ ਵਕੀਲ ਸਾਹਬ ਦਾ ਵਕਾਲਤ ਨਾਮਾ ਗਵਾਹ ਨੂੰ ਦਿਖਾ ਦਿੱਤਾ ਦੇਖ ਤੇਰੇ ਦਸਤਖਤ ਹਨ ਗਵਾਹ ਕਹਿੰਦਾ ‘ਨਹੀ’।ਇੰਨੇ ਵਿੱਚ ਵਕੀਲ ਸਾਹਬ ਦੇ ਚਿਹਰੇ ਦੇ ਹਾਵ ਭਾਵ ਜਿਹੇ ਬਦਲ ਗਏ ਗਵਾਹ ਨੇ ਸੋਚਿਆ ਕਿ ਸ਼ਾਇਦ ਮੈੰ ਗਲਤ ਕਹਿ ਗਿਆ। ਮੈਂ ਉਹ ਦਸਤਾਵੇਜ ਗਵਾਹ ਮੂਹਰੇ ਕੀਤਾ ਕਿਹਾ ਕਿ ਦੇਖ ਇਹ ਤਾਂ ਤੇਰੇ ਦਸਤਖਤ ਹਨ। ਗਵਾਹ ਕਹਿੰਦਾ’ਹਾਂਜੀ’ ਵਕੀਲ ਸਾਹਬ ਦੀ ਹਾਲਤ ਦੇਖਣ ਵਾਲੀ ਸੀ।
…………………..
ਇੱਕ ਵਾਰ ਜਿਲਾ ਤੇ ਸ਼ੈਸਨ ਅਦਾਲਤ ਵਿੱਚ ਇਰਾਦਾ ਕਤਲ ਦੇ ਕੇਸ ਵਿੱਚ ਵਕੀਲ ਸਾਹਬ ਜਿਰਹ ਕਰ ਰਹੇ ਸੀ।ਵਾਕਾ ਹਨੇਰੀ ਰਾਤ ਦੇ ਸਮੇਂ ਦਾ ਸੀ ਮੁਦਈ ਧਿਰ ਦੇ ਸਰਕਾਰੀ ਵਕੀਲ ਨੇ ਗਵਾਹੀ ਰਾਹੀਂ ਸਾਬਤ ਕਰਨਾਂ ਸੀ ਕਿ ਸੱਟਾਂ ਮਾਰਨ ਸਮੇ ਪੀੜਿਤ ਧਿਰ ਨੇ ਦੋਸ਼ੀਆਂ ਨੂੰ ਪਛਾਣ ਲਿਆ ਸੀ ਪਰ ਮੁਦਈ ਧਿਰ ਸਾਬਤ ਨਾਂ ਕਰ ਸਕੀ।ਦੋਸ਼ੀ ਧਿਰ ਦੇ ਵਕੀਲ ਨੇ ਜਿਰਾਹ ਦੇ ਦੌਰਾਨ ਮੁਦਈ ਨੂੰ ਇਹ ਪੁੱਛ ਲਿਆ ਕਿ ਵਾਕੇ ਸਮੇਂ ਕਿਸ ਚੀਜ ਦਾ ਚਾਨਣ ਸੀ।ਗਵਾਹ ਬੋਲਿਆ ਕਿ ਸਾਹਮਣੇ ਦੀਵਾ ਜਗਦਾ ਸੀ।ਜੱਜ ਸਾਹਬ ਨੇ ਮੁਸਕਰਾ ਕੇ ਕਿਹਾ ਕਿ ਵਕੀਲ ਸਾਹਬ ਹੁਣ ਇਹ ਦੀਵਾ ਸੁਪਰੀਮ ਕੋਰਟ ਤੱਕ ਜਗਦਾ ਜਾਊ।
……………………
ਮਾਲ ਅਦਾਲਤ ਵਿੱਚ ਇੱਕ ਖਾਨਗੀ ਵਸੀਅਤ ਵਿੱਚ ਗਵਾਹੀ ਕਰਾਉਣੀ ਸੀ।ਉਹਨਾਂ ਦਿਨਾਂ ਵਿੱਚ ਮਾਲ ਅਦਾਲਤਾਂ ਵਿੱਚ ਗਵਾਹ ਜਿਰਹ ਕੀਤੇ ਜਾਂਦੇ ਸੀ ।ਲਾਭਪਾਤਰੀ ਨੇ ਦੱਸਿਆ ਕਿ ਗਵਾਹ ਪੋਸਤੀ ਹੈ ਇਹਦੀ ਪੀਨਕ ਲੱਗ...

ਜਾਂਦੀ ਹੈ।ਇਤਰਾਜ ਕਰਤਾ ਦੇ ਵਕੀਲ ਨੇ ਇਹ ਗੱਲ ਜਿਰਹ ਦੌਰਾਨ ਭਾਂਪ ਲਈ ਸੀ।ਮੈਂ ਆਪਣੇ ਵੱਲੋ ਉਸ ਗਵਾਹ ਨੂੰ ਪੂਰੀ ਤਰਾਂ ਜਿਰਹ ਤਿਆਰ ਕਰਾਈ।ਵਸੀਅਤ ਮੁਤਵਫੀ ਨੇ ਮਰਨ ਤੋਂ ਤਿੰਨ ਮਹੀਨੇ ਪਹਿਲਾਂ ਦੀ ਲਿਖਾਈ ਹੋਈ ਸੀ।ਪ੍ਰਧਾਨਗੀ ਅਫਸਰ ਜਿਰਹ ਦੌਰਾਨ ਕਿਸੇ ਕੰਮ ਲਈ ਅਰਾਮ ਕਮਰੇ ਵਿੱਚ ਚਲੇ ਗਏ।ਇੱਧਰ ਉੱਧਰ ਦੇ ਸਵਾਲ ਪੁੱਛਣ ਤੋਂ ਬਾਅਦ ਵਕੀਲ ਸਾਹਬ ਨੇ ਗਵਾਹ ਨੂੰ ਸਿੱਧਾ ਸਵਾਲ ਕੀਤਾ ਕਿ ਵਸੀਅਤ ਮੁਤਵਫੀ ਦੇ ਮਰਨ ਤੋਂ ਕਿੰਨਾ ਚਿਰ ਬਾਅਦ ਲਿਖੀ ਸੀ।ਉਹ ਬੋਲਿਆ ‘ਜੀ ਤਿੰਨ ਮਹੀਨੇ’।ਮੈਨੂੰ ਇੱਕ ਦਮ ਕਰੰਟ ਲੱਗਾ ਤੇ ਮੈ ਆਪਣੇ ਮੁਵੱਕਿਲ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਇਹਨੇ ਤਿੰਨ ਮਹੀਨੇ ਪਹਿਲਾਂ ਕਿਹਾ ਤੇ ਰੌਲਾ ਪੈ ਗਿਆ।ਰੀਡਰ ਫਾਈਲ ਚੁੱਕ ਕੇ ਸਾਨੂੰ ਪ੍ਰਧਾਨਗੀ ਅਫਸਰ ਪਾਸ ਲੈ ਗਿਆ।ਮੈਂ ਗੱਲਾਂ ਗੱਲਾਂ ਵਿੱਚ ਗਵਾਹ ਨੂੰ ਦੁਬਾਰਾ ਤਿੰਨ ਮਹੀਨੇ ਪਹਿਲਾਂ ਵਾਲੀ ਗੱਲ ਸਮਝਾ ਦਿੱਤੀ।ਪਰ ਇਤਰਾਜ ਕਰਤਾ ਦੇ ਵਿਦਵਾਨ ਵਕੀਲ ਨੇ ਫਿਰ ਤੋਂ ਇਧਰ ਉਧਰ ਦੇ ਸਵਾਲ ਪੁੱਛ ਕੇ ਗਵਾਹ ਦੇ ਪੀਨਕ ਲੱਗਣ ਦਾ ਇੰਤਜਾਰ ਕੀਤਾ ਆਖਿਰ ਗਵਾਹ ਫਿਰ ਜਿਰਾਹ ਵਿੱਚ ਲਿਖਾ ਗਿਆ ਕਿ ਮਰਨ ਤੋਂ ਤਿੰਨ ਮਹੀਨੇ ਬਾਅਦ ਵਸੀਅਤ ਲਿਖਾਈ ਸੀ।ਉਥੇ ਮੇਰਾ ਪਾਇਆ ਰੌਲਾ ਕੋਈ ਕੰਮ ਨਾਂ ਆਇਆ
……………………….
ਮੁਵੱਕਿਲਾਂ ਵਿੱਚ ਆਮ ਪ੍ਰਚਲਿਤ ਚੁਟਕਲਾ ਹੈ ਜੋ ਵਕੀਲਾਂ ਦਾ ਮਜਾਕ ਬਣਾਉਣ ਲਈ ਸੁਣਾਉਦੇ ਰਹਿੰਦੇ ਹਨ ਪਰ ਉਹ ਅਧੂਰਾ ਹੈ।ਕਹਿੰਦੇ ਹਨ ਇੱਕ ਵਿਅਕਤੀ ਲਾਹਣ ਦੇ ਕੇਸ ਵਿੱਚ ਚਾਰਜ ਸ਼ੀਟ ਹੋਇਆ।ਵਕੀਲ ਨੇ ਉਹਨੂੰ ਸਮਝਾ ਦਿੱਤਾ ਕਿ ਜੱਜ ਕੁਝ ਵੀ ਕਹੇ ਤੂੰ ਅੱਗੋਂ ਕਹਿ ਦੇਣਾ ਕਿ ‘ਉਰਲ’।ਕਹਿੰਦੇ ਕਿ ਜੱਜ ਕੁਝ ਵੀ ਪੁੱਛਿਆ ਕਰੇ ਉਹ ਅੱਗੋਂ ‘ਉਰਲ’ਕਹਿ ਦਿਆ ਕਰੇ।ਜੱਜ ਨੇ ਸੋਚਿਆ ਕਿ ਇਹ ਪਾਗਲ ਹੈ ਤੇ ਉਹ ਬਰੀ ਹੋ ਗਿਆ।ਉਸ ਤੋਂ ਬਾਅਦ ਵਕੀਲ ਸਾਹਬ ਨੇ ਫੀਸ ਮੰਗੀ ਤਾਂ ਬੰਦਾ ਕਹਿੰਦਾ’ਉਰਲ’ ਇੱਥੋਂ ਤੱਕ ਆਮ ਪ੍ਰਚਲਿਤ ਤੱਥ ਮੈਨੂੰ ਵੀ ਮੇਰੇ ਸਾਇਲ ਨੇ ਸੁਣਾਈ। ਮੈ ਕਿਹਾ ਅੱਗੇ ਸੁਣ ਵਕੀਲ ਨੇ ਕਿਹਾ ਬਰੀ ਤਾਂ ਆਪਾਂ ਹੋ ਗਏ ਆਪਣੀ ਤਾਂਬੇ ਦੀ ਡੋਹਣੀ ਐਨੀ ਮਹਿੰਗੀ ਕਿਉਂ ਛੱਡਣੀ ਹੈ ਜਾ ਕੇ ਲੈ ਆ। ਉਹ ਵਾਪਸ ਜੱਜ ਸਾਹਬ ਕੋਲ ਤਾਂਬੇ ਦੀ ਡੋਹਣੀ ਮੰਗਣ ਚਲਾ ਗਿਆ ਜੱਜ ਸਾਹਬ ਕਹਿੰਦੇ ਕਿ ਤੇਰੀ ‘ਉਰਲ’ਦਾ ਪਤਾ ਲੱਗ ਗਿਆ।ਨਾਇਬ ਕੋਰਟ ਲੈ ਇਹਨੂੰ ਹਿਰਾਸਤ ਚ ਦੇਈਏ ਇਹਨੂੰ ਲਾਹਣ ਸਮੇਤ ਤਾਂਬੇ ਦੀ ਡੋਹਣੀ।ਮੇਰਾ ਸਾਇਲ ਨਿੰਮੋਝੂਣਾ ਜਿਹਾ ਹੋ ਕੇ ਝਾਕਣ ਲੱਗਾ।
…………………………….,
ਸੱਤਪਾਲ ਸਿੰਘ ਦਿਓਲ 9878170771

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)