More Punjabi Kahaniya  Posts
ਵੱਡੀਆਂ ਭੈਣਾਂ


ਭੈਣਾ ਦਿਨ ਰਾਤ ਕਿੰਨਾ ਫ਼ਿਕਰ ਕਰਦੀਆਂ ਨੇ ਪੇਕੇ ਘਰ ਦਾ , ਜਦੋਂ ਕਦੇ ਫੋਨ ਕਰਦੀਆ ਤਾਂ ਭਰਾ ਨੂੰ ਪੁੱਛਦੀਆਂ ਤੂੰ ਕੋਈ ਕੰਮ ਦੇਖਿਆ ਕਿ ਨਹੀਂ, ਨਾਲੇ ਬਾਈ ਫਾਰਮ ਭਰੀ ਚੱਲਿਆ ਕਰ, ਕਿਸੇ ਪਾਸੇ ਰੱਬ ਕੰਮ ਬਣਾ ਹੀ ਦਿਉ ਤੇਰਾ, । ਫਿਰ ਅਗਲੇ ਦੋ ਮਿੰਟਾਂ ‘ਚ ਮਾਂ ਨਾਲ ਲੱਖਾਂ ਹੀ ਦੁੱਖ-ਸੁੱਖ ਸਾਂਝੇ ਕਰਕੇ ਬਾਪੂ ਨਾਲ ਗੱਲ ਕਰਦੀਆ ਨੇ, ਪਾਪਾ ਸਾਸਰੀ ਕਾਲ, “ਪਾਪਾ ਤੂੰ ਠੀਕ ਐ, ਨਾਲੇ ਪਾਪ ਤੂੰ ਖੇਤੋਂ ਸੰਦੇਹਾ ਘਰੇ ਆਇਆ ਕਰ, ਆਪਣਾ ਨਿੱਕਾ ਖਾਸੇ ਨੇਰੇ ਤੱਕ ਖੇਡਣ ਦਾ ਲਾਲਚ ਕਰਦਾ ਬੀਬੀ ਘਰੇ ਕੱਲੀ ਬੈਠੀ ਰਹਿੰਦੀ ਆ”,ਚੰਗਾ ਪਾਪਾ ਤੂੰ ਏਸ ਵਾਰ ਲੋਹੜੀ ਦੇ ਸੰਧਾਰੇ ਤੇ ਘੱਟ ਈ ਖਰਚਾ ਕਰੀ ਸੁੱਖ ਨਾਲ ਸਭ ਕੁੱਝ ਹੈ ਤੇਰੀ ਧੀ ਦੇ ਸੌਹਰੇ ਪਰਿਵਾਰ ਕੋਲ, ਤੁਸੀ ਉਹੀ ਪੈਸੇ ਘਰ ਆਲੇ ਫੂਨ ‘ਚ ਪਵਾ ਲੀਉ,।
ਐਨਾ ਫ਼ਿਕਰ ਕਰਦੀਆਂ ਨੇ ਵਿਆਹੀਆਂ ਵੱਡੀਆਂ ਭੈਣਾਂ ਆਪਣੇ ਪੇਕੇ ਘਰ ਦਾ, ਫਿਰ ਉਦੋਂ ਭਰਾ ਤੌ ਚਾਅ ਨੀ ਚੁੱਕਿਆ ਜਾਂਦਾ ਜਦੋਂ ਫੂਨ ਕਰਦੀਆਂ ਨੇ ਕੀ “ਸਾਨੂੰ ਲੈਜੀ ਚਾਰ ਦਿਨ, ਤੇਰੇ ਭਾਣਜੇ ਨੂੰ ਛੁੱਟੀਆਂ ਮਿਲਗੀਆ,” ਪੇਕੇ ਆਕੇ ਕਿਹੜਾ ਟਿਕ ਵਹਿੰਦੀਆਂ ਨੇ, ਆਉਣ ਸਾਰ ਸਾਫ- ਸਫ਼ਾਈਆਂ ਝਾੜੂ ਪੋਚਿਆ ‘ਚ ਰੁੱਝੇ ਜਾਦੀਆ ਨੇ, ਕੰਬਲ ਗਦੈਲੇ, ਖੇਸ ਦਰੀਆਂ ਸਰਾਣੇ ਧੋ ਧੋ ਸੁੱਕਣੇ ਲਾ ਦਿੰਦੀਆਂ ਨੇ, ਕਿਧਰੇ...

ਅਧੂਰੇ ਸੂਤ ਪੂਰੇ ਕਰਕੇ ਮੰਜੇ ਭਰਦੀਆਂ ਨੇ, ਪਤਾ ਨੀ ਸਵੇਰੇ ਏਨੇ ਸੰਦੇਹਾਂ ਕਿਵੇਂ ਉੱਠ ਪਾਣੀ ਸਿੜਕ ਝਾੜੂ ਚੱਕ ਸਾਰਾ ਕੱਚਾ ਵਿਹੜਾ ਸੁੱਭਰ ਜਾਂਦੀਆਂ ਨੇ , ਸਵੇਰੇ ਮਾਂ ਤੌ ਜਿਹੜਾ ਕੰਮ ਬਾਰਾਂ ਵਜੇ ਨਿਬੜਦਾ ਸੀ ਉਹ ਸਾਢੇ ਅੱਠ ਤੱਕ ਕਰ ਦਿੰਦੀਆਂ ਨੇ, ਭਰਾ ਦੀ ਅਲਮਾਰੀ ‘ਚ ਕੱਪੜੇ ਤਹਿ ਲਾਕੇ ਬਾਪੂ ਦੇ ਉਧੜੇ ਕਾਜ , ਟੁੱਟੇ ਬਟਨ ਲਾਉਣ ਲੱਗ ਜਾਂਦੀਆਂ ਨੇ। ਦਿਨ ਰਾਤ ਕੰਮ ਧੰਦਿਆਂ ‘ਚ ਕਦੋਂ ਚਾਰ ਦਿਨ ਪੂਰੇ ਕਰ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ, ਅਸੀਂ ਕਹਿਣੇ ਆ ਕਿ ਭੈਣਾ ਤੈਨੂੰ ਕੱਲ ਛੱਡ ਆਵੇਗਾ ਮੈਂ ਵੀਰੇ ਨਾਲ ਗੱਲ ਕਰ ਲੈਨਾ,। ਪਰ ਉਹ ਕਹਿੰਦੀਆਂ ਛੱਡ ਬਾਈ ਜਾਣਾ ਹੀ ਜਾਣਾ, ਤੂੰ ਅੱਜ ਹੀ ਛੱਡ ਆ, ਏਨਾ ਕਹਿ ਕਿ ਉਹ ਆਪਣਾ ਕੱਪੜਾ ਲੀੜਾ ਬੈਗ ‘ਚ ਪਾਉਂਦੀਆਂ ਨੇ , ਬਸ ਉਸ ਟਾਇਮ ਸਭ ਦੇ ਸੀਨੇ ‘ਚ ਜੋ ਦਰਦ ਹੁੰਦਾ ਉਹ ਭੈਣਾਂ ਆਲੇ ਹੀ ਸਮਝ ਸਕਦੇ ਆ , ਪਰ ਇਹ ਦਰਦ ਅਸੀਂ ਇੱਕ ਦੂਜੇ ਤੌ ਸਦਾ ਹੀ ਲੁਕੋਦੇ ਆਏ ਹਾਂ,
ਕੇਵਲ ਹਰੀਗੜ੍ਹ
9417385095

...
...



Related Posts

Leave a Reply

Your email address will not be published. Required fields are marked *

4 Comments on “ਵੱਡੀਆਂ ਭੈਣਾਂ”

  • ਦਵਿੰਦਰ ਸਿੰਘ

    ਹਾਂਜੀ ਇਹ ਗੱਲ ਤਾਂ ਬਿੱਲਕੁਲ ਸੱਚੀ ਆ ਕਿ ਅਸੀਂ ਓਸ ਵੇਲੇ ਦਰਦ ਲਕੌ ਲੈਂਦੇ ਆਂ

  • Boht vdda sach aa eh k asi eh dard hmesha luko k rakhde aa

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)