More Punjabi Kahaniya  Posts
ਬਿਮਾਰੀ ਦਾ ਇਲਾਜ


ਥੋੜਾ ਸ਼ੱਕ ਸੀ ਕੇ ਭਾਪਾ ਜੀ ਕਈਆਂ ਨੂੰ ਉਧਾਰ ਸੌਦਾ ਦੇ ਦਿੰਦੇ ਨੇ..
ਬਹਾਨੇ ਜਿਹੇ ਨਾਲ ਉਧਾਰ ਖਾਤੇ ਵਾਲੀ ਕਾਪੀ ਮੰਗਦਾ ਤਾਂ ਗੁੱਸੇ ਹੋ ਜਾਇਆ ਕਰਦੇ..ਆਖਦੇ ਪੁੱਤਰਾ ਹੁਣ ਤੂੰ ਮੈਨੂੰ ਸਿਖਾਏਂਗਾ ਕੇ ਹੱਟੀ ਕਿੱਦਾਂ ਚਲਾਉਣੀ ਏ..!

ਇੱਕ ਵਾਰ ਬਹੁਤ ਹੀ ਜਿਆਦਾ ਬਿਮਾਰ ਪੈ ਗਏ..
ਮੈਨੂੰ ਹੱਟੀ ਤੇ ਖਲੋਣ ਲਈ ਸ਼ਹਿਰ ਵਾਲੇ ਕੰਮ ਤੋਂ ਛੁੱਟੀ ਲੈਣੀ ਪੈ ਗਈ..!

ਅਕਸਰ ਵੇਖਿਆ ਕਰਦਾ ਕੁਝ ਲੋਕ ਆਇਆ ਕਰਦੇ..ਭਾਪਾ ਜੀ ਬਾਰੇ ਪੁੱਛਦੇ ਤੇ ਬਿਨਾ ਕੁਝ ਲਿਆਂ ਹੀ ਵਾਪਿਸ ਪਰਤ ਜਾਇਆ ਕਰਦੇ..!
ਮੈਨੂੰ ਪਤਾ ਸੀ ਕੇ ਉਹ ਸਾਰੇ ਉਧਾਰ ਵਾਲੇ ਖਾਤੇਦਾਰ ਨੇ..

ਪਰ ਮੈਂ ਅੱਜ ਨਕਦ ਕੱਲ ਉਧਾਰ ਵਾਲੇ ਆਧੁਨਿਕ ਕਾਰੋਬਾਰੀ ਸੰਕਲਪ ਦਾ ਚੰਡਿਆ ਹੋਇਆ ਥੋੜੀ ਕੀਤਿਆਂ ਕਿਸੇ ਨੂੰ ਮੂੰਹ ਨਾ ਲਾਇਆ ਕਰਦਾ!

ਉਸ ਦਿਨ ਉਹ ਦਸਾਂ ਕੂ ਸਾਲਾਂ ਦਾ ਹਲਕੀ ਜਿਹੀ ਉਮਰ ਦਾ ਮੁੰਡਾ..
ਸੁਵੇਰ ਦਾ ਪਤਾ ਨੀ ਕਿੰਨੀ ਵਾਰੀ ਹੱਟੀ ਅੱਗਿਓਂ ਲੰਗਿਆ..ਉਤਸੁਕਤਾ ਨਾਲ ਭਰੀਆਂ ਉਸਦੀਆਂ ਥੱਕੀਆਂ ਜਿਹੀਆਂ ਅੱਖੀਆਂ ਦੁਕਾਨ ਦੇ ਅੰਦਰ ਕਿਸੇ ਵਜੂਦ ਨੂੰ ਟਟੋਲਦੀਆਂ ਹੋਈਆਂ ਲਗੀਆਂ..ਪਰ ਉਹ ਹਰ ਵਾਰ ਉਦਾਸ ਜਿਹਾ ਹੋ ਕੇ ਵਾਪਿਸ ਪਰਤ ਜਾਇਆ ਕਰਦਾ..!

ਅਖੀਰ ਪੰਜਵੇਂ ਛੇਵੇਂ ਫੇਰੇ ਵੇਲੇ ਸੈਨਤ ਮਾਰ ਕੋਲ ਸੱਦ ਲਿਆ..

ਆਖਿਆ ਕੋਈ ਕੰਮ ਏ..ਮਿਲਣਾ ਕਿਸੇ ਨੂੰ..ਸੁਵੇਰ ਦਾ ਛੇਵਾਂ ਫੇਰਾ ਏ ਤੇਰਾ..

ਆਖਣ ਲੱਗਾ ਜੀ ਬਾਬੇ ਹੁਰੀਂ ਕਿਥੇ ਨੇ..ਗੱਲ ਕਰਨੀ ਸੀ..ਘਰੇ ਆਟਾ ਮੁੱਕਾ ਏ ਤੇ ਬੀਬੀ ਆਹਂਦੀ ਸੀ ਕੇ ਅੱਜ ਰੋਟੀ ਤਾਂ ਪੱਕਣੀ ਜੇ ਬਾਬੇ ਹੁਰੀਂ ਥੋੜਾ ਉਧਾਰ ਕਰ ਲੈਣ ਤਾਂ..!
ਇਸਤੋਂ ਪਹਿਲਾਂ ਕੇ ਮੈਂ ਕੋਈ ਜੁਆਬ ਦਿੰਦਾ..ਅੰਦਰੋਂ ਅਵਾਜ ਆਈ..ਬਾਪੂ ਹੂਰੀ ਕਾਹਲੇ ਪੈ ਰਹੇ ਸਨ..ਆਖ ਰਹੇ...

ਸਨ ਪੁੱਤ ਮੰਜੇ ਤੇ ਪਿਆ ਪਿਆ ਪੱਕਾ ਮੁੱਕ ਜਾਣਾ..ਮੈਨੂੰ ਹੱਟੀ ਤੇ ਜਾਣ ਦੇ..ਮੇਰੇ ਗ੍ਰਾਹਕ ਮੈਨੂੰ ਉਡੀਕੀ ਜਾਂਦੇ..!

ਮੁੱਕ ਜਾਣ ਵਾਲੀ ਗੱਲ ਤੋਂ ਜਜਬਾਤੀ ਹੋ ਗਏ ਨੂੰ ਸਮਝ ਨਾ ਲੱਗੀ ਕੇ ਏਨੀ ਦੂਰ ਅੰਦਰ ਤੱਕ ਉਸ ਮੁੰਡੇ ਦੀ ਅਵਾਜ ਕਿੱਦਾਂ ਅੱਪੜ ਗਈ ਸੀ..!

ਖੈਰ ਹੋਰ ਬਹਿਸ ਕਰਨੀ ਵਾਜਿਬ ਨਾ ਸਮਝੀ ਤੇ ਅਗਲੇ ਹੀ ਪਲ ਮੈਂ ਓਹਨਾ ਨੂੰ ਹੱਟੀ ਤੇ ਛੱਡ ਆਪ ਕਿਸੇ ਹੋਰ ਕੰਮ ਬਾਹਰ ਫਿਰਨੀ ਵੱਲ ਨੂੰ ਹੋ ਤੁਰਿਆ..!

ਘੜੀ ਕੂ ਮਗਰੋਂ ਜਦੋਂ ਵਾਪਿਸ ਮੁੜਿਆ ਤਾਂ ਓਹੀ ਮੁੰਡਾ ਆਟੇ ਦਾ ਤੋੜਾ ਸਿਰ ਤੇ ਚੁੱਕੀ ਅੱਗਿਓਂ ਤੁਰਿਆ ਆਉਂਦਾ ਮਿਲ ਪਿਆ..
ਉਸਦੇ ਚੇਹਰੇ ਤੇ ਪੱਸਰੀ ਖੁਸ਼ੀ ਦੇ ਕਿੰਨੇ ਸਾਰੇ ਹਾਵ ਭਾਵ ਵੇਖ ਮਨ ਨੂੰ ਤਸੱਲੀ ਜਿਹੀ ਹੋਈ..
ਇੰਝ ਲੱਗਾ ਜਿੱਦਾਂ ਮਨ ਤੇ ਪਿਆ ਕੋਈ ਬੋਝ ਜਿਹਾ ਉੱਤਰ ਗਿਆ ਹੋਵੇ..!

ਫੇਰ ਅਗਲੇ ਦਿਨ ਇੱਕ ਕਰਾਮਾਤ ਹੋਈ..
ਏਨੇ ਦਿਨਾਂ ਤੋਂ ਮੰਜੇ ਤੇ ਅਵਾਜਾਰ ਪਏ ਬਾਪੂ ਜੀ ਹੁਣ ਪੂਰੀ ਤਰਾਂ ਨੌਂ-ਬਰ-ਨੌਂ ਲੱਗ ਰਹੇ ਸਨ ਤੇ ਗ੍ਰਾਹਕਾਂ ਦੀ ਭੀੜ ਲਈ ਫਟਾ ਫਟ ਸੌਦਾ ਤੋਲ ਰਹੇ ਸਨ!

ਸੋ ਦੋਸਤੋ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਕੇਵਲ ਤੇ ਕੇਵਲ ਅੰਗਰੇਜੀ ਦੇਸੀ ਦਵਾਈਆਂ ਵਿਚ ਹੀ ਨਹੀਂ ਹੁੰਦਾ..
ਕੁਝ ਟੋਟਕੇ ਉਸ ਉੱਪਰ ਬੈਠੇ ਨੇ ਆਪਣੇ ਹੱਥ ਵੱਸ ਵੀ ਰੱਖੇ ਹੋਏ ਹੁੰਦੇ ਨੇ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਬਿਮਾਰੀ ਦਾ ਇਲਾਜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)