More Punjabi Kahaniya  Posts
ਢਿੱਡ ਦੀ ਭੁਖ


ਢਿੱਡ ਦੀ ਭੁਖ
ਬੁੱਢੇ ਕੁੱਤੇ ਨੇ ਗਲੀ ਗਲੀ ਘੁੰਮ ਕੇ ਸਾਰੇ ਕੁੱਤੇ ਪਿੰਡ ਤੋਂ ਦੂਰ ਇਕ ਨਿਵੇਕਲੀ ਥਾਂ ਤੇ ਇਕਠੇ ਕਰ ਲਏ। ਇਕਠੇ ਹੋ ਕੇ ਉਨ੍ਹਾਂਨੇ ਜੋਰ ਜੋਰ ਦੀਆਂ ਆਵਾਜ਼ਾਂ ਮਾਰਿਆ ਤਾਂਕਿ ਆਲੇ ਦੁਆਲੇ ਖੇਤਾਂ ਵਿੱਚ ਘੁੰਮਦੇ ਸਾਰੇ ਕੁੱਤੇ ਵੀ ਏਥੇ ਆ ਜਾਣ ਤੇ ਆਪਣੀ ਸਮੱਸਿਆ ਤੇ ਵਿਚਾਰ ਕਰ ਸਕੀਏ। ਖੇਤਾਂ ਵਿੱਚ ਇਧਰ ਉਧਰ ਘੁੰਮਦੇ ਕੁੱਤੇ ਵੀ ਸਾਰੇ ਆਪਣੇ ਭਾਈਚਾਰੇ ਦੇ ਇਕੱਠ ਵਿੱਚ ਸ਼ਾਮਿਲ ਹੋ ਗਏ, ਮੀਟਿੰਗ ਸ਼ੁਰੂ ਹੋ ਗਈ।
ਇਕ ਸਿਆਣਾ ਕੁੱਤਾ ਖੜਾ ਹੋ ਕੇ ਬੋਲਣ ਲੱਗਿਆ : ਦੇਖੋ ਭਾਈ ਸਾਡੀ ਬਹੁਤ ਦੁਰਦਸ਼ਾ ਹੋ ਰਹੀ ਹੈ, ਜੇ ਕਿਸੇ ਨੂੰ ਕਦੀ ਵਡ ਲੈਂਦੇ ਹਾਂ, ਹਾਲ ਪਰੀਆ ਮਚ ਜਾਂਦੀ ਹੈ। ਕੁੱਤਿਆ ਨੇ ਬੱਚਾ ਖਾ ਲਿਆ, ਬਛੀ ਖਾ ਲਈ, ਬਛਾ ਖਾ ਲਿਆ, ਬੁੜੀ ਬੁੱਢਾ ਖਾ ਲਿਆ। ਸਾਡੇ ਵਿਰੁੱਧ ਅਖ਼ਬਾਰਾਂ, ਟੀ ਵੀ ਚੈਨਲ ਦੁਹਾਈ ਚੁੱਕ ਦਿੰਦੇ ਹਨ। ਜਿਹੜੀ ਡਾਂਗ ਲੋਕਾਂ ਵਲੋਂ ਸਾਤੇ ਫੇਰੀ ਜਾਂਦੀ ਹੈ ਉਸਦਾ ਕੋਈ ਜਿਕਰ ਹੀ ਨਹੀਂ ਕਰਦਾ। ਇਹ ਤਾਂ ਸਾਰੇ ਭੁੱਲ ਜਾਂਦੇ ਹਨ, ਅਸੀ ਸਾਰੀ ਰਾਤ ਜਾਗ ਕੇ ਪਿੰਡ ਦੀ ਰਾਖੀ ਕਰਦੇ ਹਾਂ। ਓਪਰਾ ਬੰਦਾ ਜਾ ਪਸ਼ੂ ਪਿੰਡ ਵਿੱਚ ਵੜ ਜਾਵੇ ਤਾਂ ਅਸੀ ਦੁਹਾਈ ਚੁਕ ਲੈਂਦੇ ਹਾਂ, ਕਿ ਲੋਗ ਜਾਗ ਪੈਣ ਕਿ ਕੋਈ ਚੋਰ ਹੀ ਨਾ ਪਿੰਡ ਵੜ ਗਿਆ ਹੋਵੇ। ਆਪਣੇ ਪਿੰਡ ਦੀ ਰਾਤ ਨੂੰ ਰਾਖੀ ਕਰਨੀ ਸਾਨੂੰ ਰੱਬੀ ਬਖਸ਼ਿਸ਼ ਹੈ ਤੇ ਇਸਦੇ ਬਦਲੇ ਅਸੀ ਇਕ ਘਰ ਤੋਂ ਇਕ ਬੁਰਕੀ ਦੀ ਹੀ ਆਸ ਰੱਖਦੇ ਹਾਂ। ਇਕ ਬੁਰਕੀ ਖਾ ਕੇ ਅਸੀ ਸਬਰ ਕਰ ਲੈਂਦੇ ਹਾਂ। ਉਹ ਬੁਰਕੀ ਹੁਣ ਬੰਦ ਹੋ ਗਈ, ਜਿਸ ਕਰਕੇ ਸਾਨੂੰ ਹੁਣ ਏਥਰ ਉਥਰ ਬੁਰਕ ਮਾਰਨ ਦੀ ਮਜ਼ਬੂਰੀ ਬਣ ਗਈ ਹੈ।
ਕੋਈ ਜ਼ਮਾਨ ਸੀ ਬਲਦਾਂ ਨਾਲ ਖੇਤੀ ਹੁੰਦੀ ਸੀ। ਸੁਆਣੀਆ ਹਾਲੀ ਵਾਸਤੇ ਅਤੇ ਹਲਟ ਵਾਲੇ ਲਈ ਰੋਟੀ ਲੈਕੇ ਖੇਤ ਜਾਂਦੀਆਂ ਸਨ। ਅਸੀ ਮਗਰ ਤੁਰ ਪੈਂਦੇ ਸੀ, ਜਿੱਥੇ ਉਹ ਰੋਟੀ ਖੁਆਉਣ ਵਹਿੰਦੀ, ਅਸੀ ਥੋੜਾ ਪਿੱਛੇ ਹਟ ਕੇ ਬਹਿ ਜਾਂਦੇ ਤਾਂ ਹਾਲੀ ਹੱਥ ਤੇ ਰੋਟੀ ਰਖ ਕੇ ਪਹਲੀ ਬੁਰਕੀ ਸਾਡੇ ਵਲ ਸੁੱਟਦੇ ਤੇ ਕਹਿੰਦੇ ਦਰਵੇਸ਼ ਹੈ, ਇਸਨੂੰ ਰੋਟੀ ਪਾਉਣੀ ਚੰਗੀ ਹੈ। ਅਸੀ ਰੋਟੀ ਖਾ ਕੇ ਉਸਦਾ ਅਤੇ ਰੱਬ ਦਾ ਸ਼ੁਕਰ ਕਰਕੇ ਪਿੰਡ ਨੂੰ ਤੁਰ ਪੈਂਦੇ। ਪਿੰਡ ਵੀ ਕਿਸੇ ਦਾ ਦਰਵਾਜਾ ਬੰਦ ਨਹੀਂ ਸੀ ਹੁੰਦਾ। ਹਰ ਗਲੀ ਵਿੱਚ ਇਕ ਗੇੜਾ ਲਾਉਣਾ, ਹਰ ਘਰੋਂ ਇਕ ਬੁਰਕੀ ਮਿਲ ਜਾਣੀ ਤੇ ਸਬਰ – ਸ਼ੁਕਰ ਕਰ ਲੈਣਾ। ਕਿਸੇ ਦਰਖਤ ਥੱਲੇ ਜਾ ਬੈਠਣਾ।
ਹੁਣ ਖੇਤੀ ਬਦਲ ਗਈ। ਨਾਂ ਬਲਦਾਂ ਨਾਲ ਹਲ ਚਲਦੇ, ਨਾ ਹਲਟ ਚਲਦੇ, ਨਾ ਹੁਣ ਕੋਈ ਸਵਾਣੀ ਖੇਤਾਂ ਨੂੰ ਰੋਟੀ ਲੇ ਕੇ ਜਾਂਦੀ ਤੇ ਨਾ ਹੀ ਹੁਣ ਲੋਕ ਘਰਾਂ ਦੇ ਦਰਵਾਜੇ ਖੁੱਲ੍ਹੇ ਰੱਖਦੇ ਹਨ। ਹੁਣ ਤਾਂ ਪਿੰਡਾਂ ਤੋਂ ਹਡਾ ਰੋੜ੍ਹਿਆ ਵੀ ਚੁੱਕ ਦਿੱਤੀਆਂ ਹਨ। ਸਾਡੀ ਖੁਰਾਕ ਦਾ ਇਹ ਰਾਹ ਵੀ ਬੰਦ ਹੋ ਗਿਆ ਹੈ।
ਜਿਊਣ ਲਈ ਕੁਛ ਤਾਂ ਖਾਣਾ ਪਵੇਗਾ, ਇਸੀ ਮਜ਼ਬੂਰੀ ਕਾਰਨ ਅਸੀ ਇਨਸਾਨਾਂ ਨੂੰ ਵੱਢਣ ਲੱਗ ਪਏ ਹਾਂ।
ਹੁਣ ਕਿ ਕਰੀਏ, ਸਾਰੇ ਕੁੱਤਿਆ ਨੇ ਆਪਣੇ ਆਗੂਆਂ ਨੂੰ ਪੁੱਛਿਆ, ਅੱਗੇ ਆਗੂ ਕੁੱਤੇ ਨੂੰ ਕਿਹਾ, ਜਦੋਂ ਸਾਰੇ ਮਜ਼ਦੂਰ, ਮੁਲਾਜ਼ਮ, ਕਿਸਾਨ, ਵਪਾਰੀ ਆਪਣੇ ਦੁੱਖ ਸਰਕਾਰ ਕੋਲ ਰੋਂਦੇ ਹਨ, ਤਾਂ ਸਾਨੂੰ ਵੀ ਆਪਣੀ ਤਕਲੀਫ ਸਰਕਾਰ ਨੂੰ ਦੱਸਣੀ ਚਾਹੀਦੀ ਹੈ।ਅਸੀ ਵੀ ਤਾਂ ਸਾਰੀ ਰਾਤ ਜਾਗ ਕੇ ਪਿੰਡ ਦੀ ਰਾਖੀ ਕਰਕੇ ਇਕ ਤਰਾਂ ਸਰਕਾਰ ਦੀ ਮਦਦ ਹੀ ਕਰਦੇ ਹਾਂ।
ਸੁਣਿਆ ਭੁਖਿਆ, ਅਵਾਰਾ ਫਿਰਦੀਆ ਗਾਵਾਂ ਲਈ ਗਊਸ਼ਾਲਾ ਬਣਿਆ ਹਨ ਤੇ ਉਥੇ ਉਨ੍ਹਾਂ ਨੂੰ ਰਖਿਆ ਜਾਂਦਾ ਹੈ ਤੇ ਚਾਰਾ ਪਾਇਆ ਜਾਂਦਾ ਹੈ। ਸ਼ਾਇਦ ਸਰਕਾਰ ਇਸ ਤਰਾਂ ਦਾ ਸਾਡਾ ਵੀ ਕੋਈ ਹਲ ਕਰ ਦੇਵੇ।
ਸੁਣਿਆ ਹੈ ਬਹੁਤ ਇਮਾਨਦਾਰ ਸਰਕਾਰ ਹੈ ਸਭ ਦੀ ਸੁਣਦੀ ਹੈ। ਪਹਿਲੀ ਸਰਕਾਰ ਨੇ ਸਾਡੀ ਆਬਾਦੀ ਘਟਾਉਣ ਲਈ ਸਾਡੀ ਨਸਬੰਦੀ ਸ਼ੁਰੂ ਕੀਤੀ ਸੀ। ਨਸਬੰਦੀ ਤਾਂ ਘਟ ਹੀ ਹੋਈ, ਲੇਕਿਨ ਇਸ ਸਕੀਮ ਦੇ ਪੈਸੇ ਜ਼ਰੂਰ ਸਾਰੇ ਰਲ ਕੇ ਖਾ ਗਏ। ਘੋਟਾਲੇ ਫੜਨ ਦਾ ਦੌਰ ਚਲ ਰਿਹਾ ਹੈ, ਅਸੀ ਵੀ ਇਨਕੁਆਰੀ ਦੀ ਮੰਗ ਕਰਨਗੇ...

ਕਿ ਸਾਡੀ ਨਸਬੰਦੀ ਵਾਲੀ ਸਕੀਮ ਦੇ ਪੈਸੇ ਜੀਹਨੇ ਖਾਦੇ ਉਸਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ।
ਇਕ ਕਾਫ਼ਲਾ ਬਣ ਗਿਆ, ਹਰ ਇਕ ਪਿੰਡ ਦੇ ਕੁੱਤੇ ਨਾਲ ਰਲ ਗਏ। ਅੱਗੇ ਦੇਖਦੇ ਹਨ ਕਿ ਬਹੁਤ ਸਾਰੇ ਮੁੰਡੇ ਕੁੜੀਆ ਦਰੀਆਂ ਤੇ ਧਰਨੇ ਲਈ ਬੈਠੇ ਹਨ, ਕਈ ਟੈਂਕੀ ਉੱਤੇ ਚੜੇ ਹਨ, ਕਈ ਮਰਨ ਵਰਤ ਨਾਲ ਅੱਧਮੋਏ ਹੋਏ ਪਏ ਹਨ। ਮਸਲਾ ਇਨ੍ਹਾਂ ਦਾ ਵੀ ਪੇਟ ਦੀ ਭੁਖ ਦਾ ਹੀ ਹੈ ।
ਚਲੋ ਸਾਥੀਓ ਇਥੇ ਇਨ੍ਹਾਂ ਨਾਲ ਹੀ ਰਲ ਜਾਂਦੇ ਹਾਂ, ਮਸਲਾ ਸਾਂਝਾ ਹੀ ਹੈ। ਭੁਰੇ ਕੁੱਤੇ ਨੇ ਸਭ ਨੂੰ ਉਥੇ ਹੀ ਰੋਕ ਲਿਆ। ਇੰਨੇ ਚ ਧਰਨਾਕਾਰੀਆ ਦਾ ਇਕ ਲੀਡਰ ਉਠਿਆ ” ਸਾਥੀਓ ਦੋ ਮਹੀਨੇ ਤੋਂ ਬੈਠੇ ਹਾਂ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ, ਕੋਈ ਵੱਡਾ ਕਦਮ ਚੁੱਕਣਾ ਪੈਣਾ। ਚਲੋ ਟਪੋ ਬੈਰੀਕੇਟ ਤੇ ਵੜ ਜਾਊ ਮੰਤਰੀ ਦੀ ਕੋਠੀ ਵਿੱਚ। ਚੋਣਾਂ ਵੇਲੇ ਗਰੰਟੀ ਦਿੰਦੇ ਸੀ, ਸਾਨੂੰ ਰੋਜ਼ਗਾਰ ਮਿਲੇਗਾ, ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪਵੇਗੀ। ਰੋਜ਼ਗਾਰ ਏਨਾ ਹੋਵੇਗਾ ਕਿ ਵਿਦੇਸ਼ੀ ਕਾਮੇ ਵੀ ਕੰਮ ਕਰਨ ਏਥੇ ਆਉਣਗੇ, ਪਰ ਦੇਖ ਲੋ ਹਾਲਾਤ ਤੁਹਾਡੇ ਸਾਮ੍ਹਣੇ ਹੈ।
ਆ ਦੇਖ ਲਓ ਸਾਥੀਓ, ਇਹ ਤਾਂ ਸਾਰਾ ਸਾਡਾ ਹੀ ਦੁੱਖ ਬਿਆਨ ਕਰੀ ਜਾਂਦੇ ਹਨ, ਬੱਸ ਇਨ੍ਹਾਂ ਹੈ ਕਿ ਇੰਨ੍ਹਾਂ ਨੂੰ ਗਰੰਟੀ ਮਿਲੀ ਹੋਈ ਹੈ, ਸਾਨੂੰ ਗਰੰਟੀ ਵਾਲੀ ਲਿਸਟ ਵਿੱਚ ਨਹੀਂ ਪਾਇਆ।ਭੁਰੇ ਕੁੱਤੇ ਨੇ ਆਪਣੇ ਭਾਈਚਾਰੇ ਨੂੰ ਦਸਿਆ।
ਇੰਨੇ ਨੂੰ ਮੁਰਦਾਬਾਦ ਮੁਰਦਾਬਾਦ ਹੋਣ ਲਗ ਪਈ, ਅਸੀ ਭੀਖ ਨਹੀਂ ਮੰਗਦੇ ਅਪਣਾ ਹਕ ਮੰਗਦੇ ਹਾਂ, ਕਹਿੰਦੇ ਕਹਿੰਦੇ ਬੈਰੀਕੇਟ ਤੋੜ ਕੇ ਮੰਤਰੀ ਦੀ ਕੋਠੀ ਵੱਲ ਵਧਣ ਲਗ ਪਏ। ਭੁਰੇ ਕੁੱਤੇ ਨੇ ਆਪਣਾ ਲਾਣਾ ਨਾਲ ਤੋਰ ਲਿਆ ਤੇ ਕੁੱਤੇ ਤਾਂ ਬੈਰੀਕੇਟ ਦੇ ਉਤੇਉਂ ਛਾਲਾਂ ਮਾਰਕੇ ਮੂਹਰੇ ਹੋ ਗਏ। ਇੰਨੇ ਨੂੰ ਫੋਰਸ ਵਲੋਂ ਮਿਹ ਵਾਂਗ ਲਾਠੀ ਵਰਨ ਲਗ ਪਈ। ਕਈ ਗੱਭਰੂ ਅਤੇ ਮੁਟਿਆਰ ਬੁਰੀ ਤਰਾਂ ਜ਼ਖਮੀ ਵੀ ਹੀ ਗਏ । ਡਾਂਗਾਂ ਸਾਡੇ ਵੀ ਵੱਜਿਆ, ਸਾਡੇ ਵੀ ਕਈ ਕੁੱਤੇ ਲੰਗੜਾ ਕੇ ਤੁਰ ਰਹੇ ਸੀ।
ਕਾਲੇ ਕੁੱਤੇ ਨੇ ਸਭ ਨੂੰ ਪਿੱਛੇ ਮੋੜ ਲਿਆ, ਕਿਹਾ ਗਰੀਬਾਂ ਨੂੰ ਰੋਟੀ ਦੀ ਥਾਂ ਡਾਂਗਾਂ ਹੀ ਮਿਲਦੀਆਂ ਹਨ। ਵਡੇ ਅਹੁਦੇ ਵੀ ਆਪਣੀਆਂ ਨੂੰ ਤੇ ਮਲਾਈ ਵੀ ਆਪਣੀਆਂ ਨੂੰ ਹੀ ਮਿਲਦੀਆਂ ਹਨ।
ਚਲੋ ਪਿੰਡ ਚਲ ਕੇ ਕਿਸਾਨਾਂ ਕੋਲ ਹੀ ਦੁੱਖ ਰੋਂਦੇ ਹਾਂ, ਜਿਹੜੇ ਸਾਰੀ ਦੁਨੀਆ ਦੀ ਭੁਖ ਮਿਟਾਉਂਦੇ ਹਨ। ਪਿੰਡ ਆ ਕੇ ਕੁੱਤੇ ਕਿਸਾਨਾਂ ਨੂੰ ਕਹਿਣ ਲਗੇ ਮਾਲਕੋ ਘਰ ਦੇ ਬੂਹੇ ਖੁੱਲ੍ਹੇ ਰਖਿਆ ਕਰੋ ਤੁਸੀਂ ਤਾਂ ਅੰਨ ਦਾਤੇ ਹੋ, ਇਕ ਬੁਰਕੀ ਪਾ ਦੀਆਂ ਕਰੋ, ਅਸੀ ਤੁਹਾਡਾ ਵੀ ਤੇ ਰੱਬ ਦਾ ਵੀ ਸੁਕਰ ਕਰਾਂਗੇ। ਰਾਖੀ ਤਾਂ ਅਸੀ ਪਿੰਡ ਦੀ ਕਰਨੀ ਹੀ ਹੈ ਚਾਹੇ ਭੁੱਖੇ ਰਹੀਏ, ਪਰ ਕਿਆ ਕਰੀਏ ਢਿੱਡ ਦੀ ਭੁਖ ਸਹਾਰ ਨਹੀਂ ਹੁੰਦੀ।
ਸਾਨੂੰ ਪਤਾ ਹੈ ਕਿਸਾਨੋ ਤੁਹਾਨੂੰ ਵਾਪਰੀ ਵੀ ਲੁੱਟੀ।ਜਾਂਦਾ ਹੈ, ਸਰਕਾਰ ਵੀ ਲੜ ਨਹੀਂ ਫੜਾਉਂਦੀ। ਫਸਲਾਂ ਕਦੇ ਸੋਕੇ ਨਾਲ ਕਦੇ ਡੋਬੇ ਨਾਲ ਮਰ ਜਾਂਦੀਆਂ ਹਨ। ਕਰਜ਼ਾ ਸਿਰ ਚੜ ਜਾਂਦਾ ਹੈ, ਕੌਣ ਮਰਨਾ ਚਾਹੁੰਦਾ ਹੈ, ਮਜਬੂਰੀਆ ਮਾਰਨ ਵਲ ਤੋਰਦਿਆਂ ਹਨ, ਫਿਰ ਵੀ ਤੁਸੀਂ ਸਬਰ ਸ਼ੁਕਰ ਨਾਲ ਜੀ ਰਹੇ ਹੈ।
ਬਾਬੇ ਨਾਨਕ ਤੋਂ ਬਿਨਾ ਕਿਸੇ ਨੇ ਨਹੀਂ ਆਖਣਾ ” ਏਤੀ ਮਾਰ ਪਏ ਕੁਰਲਾਏ ਤੇ ਕਿ ਦਰਦ ਨਾ ਆਇਆ”
ਇਸਲਈ ਦਰਦ ਮੰਦ ਕੋਲ ਹੀ ਦਰਦ ਫਰੋਲੀਏ ਜਿਹੜਾ ਸਭ ਦੀ ਸੁਣਦਾ ਹੈ।
ਮਾਸਟਰ ਕਰਤਾਰ ਸਿੰਘ
੨੭ ਜੁਲਾਈ ੨੦੨੨
( +੪੪ ੭੭੬੦ ੪੦੦੧੨੬)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)