“ਛੋਲੀਆ ਕੀ ਭਾਅ ਲਾਇਆ ਹੈ।”
ਮੈਂ ਕੋਲ ਜੇਹੇ ਹੋ ਕੇ ਪੁੱਛਿਆ
“ਚਾਲੀ ਰੁਪਏ ਪਾਈਆ।”
ਓਹਨੇ ਕੰਬੇ ਜੇਹੇ ਬੋਲਾਂ ਨਾਲ ਕਿਹਾ।
“ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ।
ਉਸਨੇ ਛੋਲੀਆ ਤੋਲ ਦਿੱਤਾ।
ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ।
“ਖੁੱਲ੍ਹੇ ਪੈਸੇ ਕਿਓੰ?”
“ਤੁਸੀਂ ਮੈਨੂੰ ਸੌ ਦਾ ਨੋਟ ਦਿੱਤਾ ਹੈ, ਤੇ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ।
“ਅੱਸੀ ਕਿਓੰ?” ਮੈਂ ਪੁੱਛਿਆ।
“ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।”
ਉਸਨੇ ਸਪਸ਼ਟੀਕਰਨ ਦਿੱਤਾ।
“ਉਹ ਹੋ…. ਮੈਂ ਤਾਂ ਤੁਹਾਨੂੰ ਪੰਜਾਹ ਦਾ ਨੋਟ ਹੀ ਦਿੱਤਾ ਹੈ, />
(ਸ਼ਾਇਦ ਓਹ ਢਲਦੀ ਉਮਰ ਦੀ ਹੋਣੀ ਬਾਰੇ ਸੋਚ ਰਹੀ ਸੀ) ਕਹਿ ਕੇ ਮੇਰਾ ਪੰਜਾਹ ਦਾ ਛੋਲੂਆ ਪੂਰਾ ਕਰ ਦਿੱਤਾ। ਤੇ ਲਿਫਾਫੇ ਚ ਪ ਕੇ ਮੈਨੂੰ ਫੜ੍ਹਾ ਦਿੱਤਾ। ਮੈਂ ਕਿੰਨਾ ਚਿਰ ਓਥੇ ਖੜ੍ਹਾ ਉਹਨਾਂ ਵੱਲ ਦੇਖਦਾ ਰਿਹਾ, ਕਿ ਓਹਨਾ ਦੋਹਾਂ ਜੀਆਂ ਦੀ ਉਮਰ ਠੰਡ ਵਿਚ ਕੰਧ ਨਾਲ ਬੈਠਕੇ ਛੋਲੂਆ ਵੇਚਣ ਦੀ ਨਹੀਂ ਸੀ। ਪਰ ਪਾਪੀ ਪੇਟ ਜੋ ਹੈ। ਗੁਣਦੀਪ ਸਿੰਘ ਜੌਹਲ
ਤੇ ਪੰਜਾਹ ਦਾ ਛੋਲੂਆ ਹੀ ਮੰਗਿਆ ਹੈ।”
“ਪੁੱਤ ਨਾ ਤਾਂ ਸੁਣਦਾ ਹੈ ਮੈਨੂੰ ਤੇ ਨਾ ਹੀ ਚੱਜ ਨਾਲ ਦਿਖਦਾ ਹੈ।”
ਰੱਬ ਦੀ ਬਣਾਈ ਏਸ ਦੁਨੀਆਂ ਬਾਰੇ ਸੋਚਦਾ ਰਿਹਾ……
ਮੋਬਾਈਲ- 98785-15148