More Punjabi Kahaniya  Posts
ਪੰਛੀ ਵਿਛੋੜਾ


ਪੰਛੀ ਵਿਛੋੜਾ :ਪੰਛੀ ਪਾਲਣ ਦਾ ਬਚਪਨ ਤੋਂ ਹੀ ਇੱਕ ਸ਼ੌਕ ਜਿਹਾ ਸੀ ਇੱਕ ਦਿਨ ਅਚਾਨਕ ਮਨ ਵਿੱਚ ਪੰਛੀ ਪਾਲਣ ਦਾ ਸ਼ੌਕ ਜਾਗ ਪਿਆ ਤੇ ਮੈਂ ਆਪਣੇ ਵੱਡੇ ਵੀਰ ਨੂੰ ਇਹ ਮੰਗ ਕੀਤੀ ਜੋ ਬਚਪਨ ਤੋਂ ਹੁਣ ਤੱਕ ਮੇਰੀ ਹਰ ਮੰਗ ਨੂੰ ਪੂਰਾ ਕਰਦਾ ਆ ਰਿਹਾ ਸੀ ਮੇਰੇ ਕਹਿਣ ਤੇ ਮੈਨੂੰ ਇੱਕ ਤੋਤਾ ਲਿਆ ਕੇ ਦਿੱਤਾ ਜਿਸ ਨੂੰ ਪਿੰਜਰੇ ਵਿੱਚ ਰੱਖਣਾ ਜ਼ਰੂਰੀ ਸੀ ਉਂਜ ਤਾਂ ਮੈਂ ਪੰਛੀ ਨੂੰ ਕੈਦ ਚ ਰੱਖਣ ਦੇ ਹੱਕ ਵਿੱਚ ਨਹੀਂ ਸੀ ਮੇਰੀ ਸੋਚ ਹੈ ਕਿ ਜਿਸ ਪੰਛੀ ਨੂੰ ਕੈਦ ਚ ਰੱਖਿਆ ਜਾਂਦਾ ਹੈ ਉਸ ਦੀ ਚਾਹ ਹਮੇਸ਼ਾ ਉੱਡਣ ਦੀ ਰਹਿੰਦੀ ਹੈ ਅਗਰ ਉਸ ਨੂੰ ਆਜ਼ਾਦ ਛੱਡ ਦਿੱਤਾ ਜਾਵੇ ਤਾਂ ਉਹ ਆਲ੍ਹਣੇ ਨੂੰ ਹੀ ਆਪਣਾ ਰਹਿਣ ਬਸੇਰਾ ਬਣਾ ਲੈਂਦਾ ਹੈ ਜਿਸ ਵਿੱਚ ਉਹ ਦਿਨ ਚ ਇੱਕ ਵਾਰ ਤਾਂ ਜ਼ਰੂਰ ਆਉਂਦਾ ਹੈ ਇਹ ਹੀ ਹਾਲਾਤ ਆਮ ਮਨੁੱਖ ਦੇ ਹਨ ਵੀਰੇ ਨੇ ਇੱਕ ਤੋਤਾ ਲਿਆ ਕੇ ਦਿੱਤਾ ਜਿਸ ਨੂੰ ਮੈਂ ਪਿਆਰ ਨਾਲ ਮਿੰਟੂ ਕਹਿੰਦੀ ਸੀ ਕੁਝ ਦਿਨ ਇਸ ਨਾਲ ਸਿਰਫ਼ ਮੈਂ ਹੀ ਗੱਲਾਂ ਕਰਦੀ ਉਸ ਦੇ ਨਾਮ ਨਾਲ ਬੁਲਾਉਂਦੀ ਤਾਂ ਉਹ ਮੂੰਹ ਜਿਹਾ ਘੁਮਾ ਲੈਂਦਾ ਹੁਣ ਉਸ ਨੂੰ ਆਪਣੇ ਨਾਮ ਦੀ ਪਹਿਚਾਣ ਹੋ ਚੁੱਕੀ ਸੀ ਅੱਜ ਮੇਰੇ ਬੁਲਾਉਣ ਤੇ ਉਸ ਨੇ ਜਵਾਬ ਦਿੱਤਾ ਜੋ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਹਰ ਰੋਜ਼ ਮੈਂ ਉਸਨੂੰ ਸਵੇਰੇ ਚੂਰੀ ਬਣਾ ਕੇ ਅਤੇ ਸ਼ਾਮ ਨੂੰ ਕੋਈ ਨਾ ਕੋਈ ਸਬਜ਼ੀ ਖਾਣ ਨੂੰ ਦਿੰਦੀ ਮੈਂ ਉਸ ਨਾਲ ਬਹੁਤ ਖੁਸ਼ ਸੀ ਪਰ ਉਹ ਮੈਨੂੰ ਅਜੇ ਵੀ ਕਿਤੇ ਉਦਾਸ ਨਜ਼ਰ ਆ ਰਿਹਾ ਸੀ ਮੈਨੂੰ ਉਸ ਦੀ ਉਦਾਸੀ ਨਜ਼ਰ ਆ ਰਹੀ ਸੀ ਮੈਨੂੰ ਉਸ ਦੀ ਉਦਾਸੀ ਦਾ ਕਾਰਨ ਉਸ ਦਾ ਪਿੰਜਰੇ ਚ ਕੈਦ ਹੋਣਾ ਲੱਗਿਆ ਪਰ ਮੈਂ...

ਉਸ ਨੂੰ ਗੁਆਉਣਾ ਨਹੀਂ ਚਾਹੁੰਦੀ ਸੀ ਉਸ ਦੀ ਉਦਾਸੀ ਦੂਰ ਕਰਨ ਲਈ ਮੈਂ ਵੀਰੇ ਤੋਂ ਇੱਕ ਮੈਨਾਂ ਦੀ ਮੰਗ ਕੀਤੀ ਤੇ ਹਮੇਸ਼ਾਂ ਦੀ ਤਰ੍ਹਾਂ ਵੀਰੇ ਨੇ ਇਹ ਮੰਗ ਵੀ ਪੂਰੀ ਕੀਤੀ ਮੈਨਾਂ ਦੇ ਆਨ ਤੇ ਮਿੰਟੂ ਮੈਨੂੰ ਬਹੁਤ ਖੁਸ਼ ਨਜ਼ਰ ਆਇਆ ਹੁਣ ਹਰ ਰੋਜ਼ ਉਨ੍ਹਾਂ ਦੋਨਾਂ ਨੂੰ ਗੱਲਾਂ ਕਰਦੇ ਵੇਖ ਬਹੁਤ ਖੁਸ਼ੀ ਹੁੰਦੀ ਕੁਝ ਦਿਨ ਬੀਤ ਗਏ ਰੋਜ਼ਮਰਾ ਦੀ ਤਰ੍ਹਾਂ ਮੈਂ ਸਵੇਰੇ ਮਿੰਟੂ ਮੈਨਾਂ ਨੂੰ ਚੂਰੀ ਖੁਆਉਂਦੀ ਖੁਆਉਂਦੀ ਤੋਂ ਪਿੰਜਰਾ ਖੁੱਲ੍ਹਾ ਰਹਿ ਗਿਆ ਜਿਸ ਦੇ ਖੁੱਲ੍ਹਣ ਤੇ ਮੈਂ ਨਾ ਉੱਡ ਗਈ ਪਰ ਮਿੰਟੂ ਪਿੰਜਰੇ ਚ ਹੀ ਸੀ ਪਰ ਉਹ ਪਹਿਲਾਂ ਦੀ ਤਰ੍ਹਾਂ ਹੀ ਉਦਾਸ ਸੀ ਮੈਂ ਤੇ ਮਿੰਟੂ ਫਿਰ ਇੱਕ ਦੂਜੇ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਪਰ ਮਿੰਟੂ ਦੀ ਉਦਾਸੀ ਕੁਝ ਦਿਨ ਤੋਂ ਬਾਅਦ ਵੀ ਕਾਇਮ ਰਹੀ ਮੈਂ ਫਿਰ ਮਿੰਟੂ ਦੀ ਖੁਸ਼ੀ ਲਈ ਪਿੰਜਰੇ ਦਾ ਬੂਹਾ ਖੋਲ੍ਹ ਦਿੱਤਾ ਤਾਂ ਜੋ ਉਹ ਮੈਨਾਂ ਨੂੰ ਮਿਲ ਸਕੇ ਪੂਰੇ ਦੋ ਦਿਨ ਪਿੰਜਰਾਂ ਖੁੱਲ੍ਹੇ ਰਹਿਣ ਤੇ ਵੀ ਉਸ ਨੇ ਉਡਾਣ ਨਹੀਂ ਭਰੀ ਸ਼ਾਇਦ ਹੁਣ ਉਹ ਮੈਨੂੰ ਨਹੀਂ ਗਵਾਉਣਾ ਚਾਹੁੰਦਾ ਸੀ ਇਹ ਮਹਿਸੂਸ ਕਰਦਿਆਂ ਹੋਇਆ ਮੈਂ ਉਸ ਨੂੰ ਆਪਣੇ ਕੋਲ ਹੀ ਰਹਿਣ ਦਿੱਤਾ ਪਰ ਉਸਦੀ ਉਦਾਸੀ ਹਜੇ ਵੀ ਕਾਇਮ ਸੀ ਹੌਲੀ ਹੌਲੀ ਉਸ ਨੇ ਕੁਝ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਸੀ ਆਖਿਰ ਉਹ ਆਪ ਤਾਂ ਨਾ ਕਰ ਸਕਿਆ ਇਸ ਵਾਰ ਉਸ ਦੀ ਆਤਮਾ ਉਡ ਗਈ ਤੇ ਪਿੰਜਰਾ ਫਿਰ ਖਾਲੀ ਦਾ ਖਾਲੀ ਰਹਿ ਗਿਆ।
ਸੁਮਨ ਬਾਲਾ(ਗੋਰੀ )

...
...



Related Posts

Leave a Reply

Your email address will not be published. Required fields are marked *

4 Comments on “ਪੰਛੀ ਵਿਛੋੜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)