More Punjabi Kahaniya  Posts
ਖਾਲਸਾ ਰਾਜ ਦੀ ਤਸਵੀਰ


ਖਾਲਸਾ ਰਾਜ ਦੀ ਤਸਵੀਰ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਝ ਸਿੰਘਾਂ ਦੇ ਨਾਲ ਸ਼ਹਿਰ ਤੋ ਬਾਹਰ ਘੋੜੇ ਤੇ ਟਹਿਲ ਰਿਹਾ ਸੀ। ਨੇੜੇ ਕੁਝ ਬੱਚੇ ਬੇਰੀ ਤੋਂ ਬੇਰ ਤੋੜਦੇ ਸੀ। ਬੇਰੀ ਨੂੰ ਇੱਕ ਦੇ ਕੰਡੇ ਹੁੰਦੇ ਦੂਜਾ ਬੱਚੇ ਛੋਟੇ ਸੀ। ਥੱਲਿਓਂ ਜ਼ੋਰ ਨਾਲ ਪੱਥਰ ਮਾਰਦੇ ਤੇ ਬੇਰ ਡਿੱਗਦੇ। ਅਚਾਨਕ ਇੱਕ ਪੱਥਰ ਨੇੜਿਓਂ ਲੰਘਦਿਆਂ ਸ਼ੇਰੇ ਪੰਜਾਬ ਦੇ ਮੱਥੇ ਜਾ ਵਜਾ। ਸ਼ੇਰੇ ਪੰਜਾਬ ਰੁਕ ਗਿਆ। ਬੱਚੇ ਵੀ ਘਬਰਾ ਗਏ। ਸਿੰਘਾਂ ਨੇ ਬੱਚੇ ਫੜ ਲਿਆਦੇ। ਬੜੇ ਘਬਰਾਏ ਹੋਏ, ਮਹਾਰਾਜਾ ਪਤਾ ਨੀ ਕੀ ਕਰੂ। ਸ਼ੇਰੇ ਪੰਜਾਬ ਨੇ ਉਨ੍ਹਾਂ ਦੀ ਘਬਰਾਹਟ ਦੇਖਦਿਆਂ ਕਿਹਾ , ਬੱਚਿਓ ਡਰੋ ਨਾ ਪਰ ਏ ਤੇ ਦੱਸੋ , ਤੁਸੀ ਮੇਰੇ ਪੱਥਰ ਕਿਉਂ ਮਾਰਿਆ ? …. ਸਾਰੇ ਬੱਚੇ ਚੁਪ ਇਕ ਦੂਸਰੇ ਦੇ ਮੁੰਹ ਵੱਲ ਤੱਕਣ। ਇਕ ਨੇ ਹੌਸਲਾ ਕਰਕੇ ਕਿਹਾ, ਜੀ ਅਸੀਂ ਤੁਹਾਡੇ ਪੱਥਰ ਨਹੀਂ ਮਾਰਿਆ। ਅਸੀਂ ਤੇ ਬੇਰ ਤੋੜਣ ਲਈ ਬੇਰੀ ਦੇ ਮਾਰਦੇ ਸੀ। ਉਹ ਗ਼ਲਤੀ ਨਾਲ ਤੁਹਾਡੇ ਵੱਜ ਗਿਆ ਸੀ।

/> ਮਹਾਰਾਜਾ ਹੱਸ ਪਿਆ ਉਸੇ ਵੇਲੇ ਸਿਪਾਹੀਆਂ ਨੂੰ ਕਿਹਾ, ਬੱਚਿਆਂ ਨੂੰ ਇਨਾਮ ਦਿੱਤਾ ਜਾਵੇ। ਇਕ ਸਿੰਘ ਨੇ ਕਿਹਾ ਜੀ ਇਨਾਮ ….ਏਨਾ ਤੇ ਪੱਥਰ ਮਾਰਿਆ। ਸਜਾ ਚਾਹੀਦੀ ਆ , ਮਹਾਰਾਜੇ ਨੇ ਕਿਹਾ, ਇਕ ਬੇਜਾਨ ਕੰਡਿਆਂ ਨਾਲ ਭਰਿਆ ਹੋਇਆ ਰੁਖ ਬੇਰੀ ਉਹਦੇ ਪੱਥਰ ਮਾਰਿਆਂ ਜੇ ਬੇਰ ਮਿਲਦੇ ਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੱਥਰ ਵੱਜਾ ਤੇ ਇਨਾਮ ਤਾਂ ਮਿਲਣਾ ਚਾਹੀਦਾ।
ਡਾ ਅਜੀਤ ਸਿੰਘ ਜੀ ਔਲਖ ਲਿਖਦੇ ਨੇ ਖਜਾਨਚੀ ਨੂੰ ਕਹਿ ਕੇ ਸਾਰੇ ਬੱਚਿਆਂ ਨੂੰ ਦਸ ਦਸ ਮੋਹਰਾਂ ਦਵਾਈਆਂ।
ਨੋਟ: ਇਹੋ ਜਿਹੇ ਸੁਭਾਅ ਦਾ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ। ਏ ਹੈ ਖ਼ਾਲਸਾ ਰਾਜ ਦੀ ਤਸਵੀਰ ਜੋ ਸੰਸਾਰ ਭਰ ਦੇ ਇਤਿਹਾਸ ਚ ਮਿਲਣੀ ਔਖੀ ਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)