More Punjabi Kahaniya  Posts
ਕੀਮਤੀ ਤੋਹਫ਼ਾ


ਹੱਥ ਪੂੰਝਦੀ ਹੋਈ ਨੇ ਜਦੋਂ ਬਾਹਰ ਆ ਕੇ ਇਹ ਦੱਸਿਆ ਕੇ ਗਰਭ ਅੰਦਰ ਪਲਦਾ ਹੋਇਆ “ਮੁੰਡਾ” ਹੀ ਏ..ਪਰ ਸਖਤੀ ਕਾਰਨ ਲਿਖਤੀ ਰਿਪੋਰਟ ਨਹੀਂ ਮਿਲ ਸਕਦੀ..ਤਾਂ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ..ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਮਿਠਿਆਈਆਂ ਅਤੇ ਜੱਫੀਆਂ ਦੀ ਸੁਨਾਮੀ ਜਿਹੀ ਵਗ ਤੁਰੀ..!
ਠੀਕ ਛੇ ਮਹੀਨਿਆਂ ਮਗਰੋਂ ਉਸਨੇ ਓਸੇ ਹਸਪਤਾਲ ਵਿਚ ਹੀ ਇੱਕ ਬੇਹੱਦ ਸੁਨੱਖੀ ਧੀ ਨੂੰ ਜਨਮ ਦਿੱਤਾ..!
ਦਾਦੀ ਚੁੱਪ ਸੀ..ਭੂਆ ਮਸੋਸੀ ਹੋਈ ਪਰ ਪਹਿਲੀ ਵੇਰ ਬਾਪ ਬਣਿਆ ਉਸਨੂੰ ਆਪਣੀ ਤਲੀ ਤੇ ਟਿਕਾ ਟਿਕਟਿਕੀ ਲਗਾ ਕੇ ਵੇਖੀ ਜਾ ਰਿਹਾ ਸੀ..!
ਮੰਜੀ ਤੇ ਪਈ ਹੋਈ ਨੇ ਓਹਲੇ ਜਿਹੇ ਨਾਲ ਕੋਲੋਂ ਲੰਘਦੀ ਡਾਕਟਰ ਦਾ ਹੱਥ ਫੜ ਲਿਆ ਤੇ ਆਖਣ ਲੱਗੀ..ਭੈਣ ਜੀ ਸ਼ੁਕਰੀਆ..ਤੁਹਾਡੇ ਕਾਰਨ ਮੇਰੀ ਮਲੂਕੜੀ ਦੀ ਜਾਨ ਬਚ ਗਈ..ਜੇ ਉਸ ਦਿਨ ਟੈਸਟ ਕਰਨ ਲਗਿਆ ਤੁਹਾਨੂੰ ਗਲਤੀ ਨਾ ਲੱਗ ਗਈ...

ਹੁੰਦੀ ਤਾਂ ਸ਼ਾਇਦ ਅੱਜ ਇਸ ਕਰਮਾਂ ਵਾਲੀ ਦਾ ਮੂੰਹ ਵੇਖਣਾ ਵੀ ਨਸੀਬ ਨਾ ਹੁੰਦਾ..!
ਅੱਗੋਂ ਹੱਸਦੀ ਹੋਈ ਆਖਣ ਲੱਗੀ..ਵੀਹ ਵਰ੍ਹਿਆਂ ਦਾ ਤਜੁਰਬਾ ਏ ਬੀੱਬਾ..ਮੈਨੂੰ ਕਦੇ ਗਲਤੀ ਨਹੀਂ ਲੱਗ ਸਕਦੀ..ਪਰ ਹਾਂ ਕਦੇ ਕਦੇ ਮੈਥੋਂ ਆਪ-ਮੁਹਾਰੇ ਹੀ ਝੂਠ ਜਰੂਰ ਬੋਲਿਆ ਜਾਂਦਾ ਏ..!
ਏਨੀ ਗੱਲ ਆਖ ਉਹ ਮੁਸ੍ਕੁਰਾਉਂਦੀ ਹੋਈ ਦੂਰ ਚਲੀ ਗਈ ਤੇ ਪੀੜਾਂ ਦੇ ਕਿੰਨੇ ਸਾਰੇ ਪਰਾਗੇ ਆਪਣੀ ਝੋਲੀ ਵਿਚ ਪਵਾ ਨਿਢਾਲ ਜਿਹੀ ਹੋ ਗਈ ਨੂੰ ਇੰਝ ਜਾਪ ਰਿਹਾ ਸੀ ਜਿਦਾਂ ਅਰਸ਼ੋਂ ਉੱਤਰਿਆ ਚਿੱਟ-ਕੱਪੜੀਆਂ ਰੱਬ ਇੱਕ ਬੇਹੱਦ ਕੀਮਤੀ ਤੋਹਫ਼ਾ ਉਸਦੀ ਝੋਲੀ ਵਿਚ ਪਾ ਵਾਪਿਸ ਮੁੜ ਗਿਆ ਹੋਵੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)