More Punjabi Kahaniya  Posts
ਬੈਂਕ ਮੈਨੇਜਰ


ਸਵੇਰ  ਦਾ ਦਿਨ ਚੜਿਆ ਹੈ ਬੜਾ ਭਾਗਾਂ ਵਾਲਾ…… ਨ੍ਹੀ ਅਮਰੀਕ ਕੋਰੇ ਮੇਰਾ ਪੁੱਤ ਬਲਦੇਵ ਕੀਤੇ ਨਜ਼ਰ ਨਹੀਂ ਆ ਰਿਹਾ…. ਹੈ। ”
” ਜੀ ਓ ਤਾਂ ਗੁਰੂ ਘਰ ਗਿਆ ਹੈ, ਮੱਥਾ ਟੇਕਣ ਤਾਂਨੂੰ ਪਤਾ ਤੇ ਹੈ ਓਹ ਪਹਿਲਾਂ ਗੁਰੂ ਘਰ   ਜਾਂਦਾ   ਉੱਠਕੇ ”
” ਹਾਂ.. ਹਾਂ.. ਪਤਾ ਹੈ ।”
“ਲਓ ਆ ਹੀ ਗਿਆ ਤੁਹਾਡਾ ਪੁੱਤ ”

ਬਲਦੇਵ : ਸੱਤ ਸ਼੍ਰੀ ਆਕਾਲ ਬਾਪੂ ਜੀ। ”
ਬਾਪੂ ਜੀ : ਸੱਤ ਸ਼੍ਰੀ ਆਕਾਲ ਪੁੱਤ । ”
ਬਲਦੇਵ : ਲਓ ਬਾਪੂ ਜੀ ਗੁਰੂ ਘਰ ਦਾ ਪ੍ਰਸ਼ਾਦ ਲਓ । ”
ਬਾਪੂ : ਲਿਆ ਪੁੱਤ ।”
ਬਲਦੇਵ : ਚਲੋ ਬਾਪੂ ਜੀ ਮੈਂ ਡਿਊਟੀ ਲਈ ਲੇਟ ਨਾ ਹੋਜਾਂ, ਮੈ ਪਹਿਲਾਂ ਤਿਆਰ ਹੋਜਾਂ । ”
ਬਾਪੂ : ਹਾਂ … ਹਾਂ ਪੁੱਤ ਕਿਓਂ ਨਹੀ । ”

ਬਲਦੇਵ ਇਕ ਸਰਕਾਰੀ ਬੈਂਕ ਵਿੱਚ ਬੈਂਕ ਮੈਨੇਜਰ ਦੀ ਨੌਕਰੀ ਕਰਦਾ ਸੀ । ਬਲਦੇਵ  ਡਿਊਟੀ ਲਈ ਤਿਆਰ ਹੋਕੇ ਆਪਣੇ ਬਾਪੂ ਜੀ ਕੋਲ ਆਕੇ ਕਹਿਣ ਲੱਗਾ ।

ਬਲਦੇਵ : ਚੰਗਾ ਬਾਪੂ ਜੀ ਮੈਂ ਚਲਦਾ ਹਾਂ । ”
ਬਾਪੂ : ਚੰਗਾਂ ਪੁੱਤ … ਓ ਰੁਕ ਪੁੱਤ ਮੇਰੀ ਗੱਲ ਸੁਣ ।”
ਬਲਦੇਵ : ਹਾਂਜੀ ਦਸੋ ਬਾਪੂ ਜੀ ।”
ਬਾਪੂ : ਯਾਰ ਮੇਰੀ ਸਾਰੀ ਜ਼ਿੰਦਗੀ ਜੱਟਾਂ ਦੇ ਖੇਤਾਂ ਵਿੱਚ ਕੰਮ ਕਰਦੇ ਦੀ ਨਿਕਲ ਗਈ …. ਪਰ ਅੱਜ ਜਦ ਤੈਨੂੰ ਮੈਂ ਡਿਊਟੀ ਤੇ ਜਾਂਦੇ ਨੂੰ ਵੇਖਦਾ ਹਾਂ ਤੇ ਮੇਰੀ ਰੂਹ ਖਿੜ ਜਾਂਦੀ … ਨਹੀਂ ਤਾਂ ਸਾਡੇ ਵਰਗਿਆਂ ਨੂੰ ਖੂਹਾਂ ਤੋਂ ਪਾਣੀ ਤੱਕ ਨਹੀਂ ਪੀਣ ਦਿੰਦੇ ਸੀ । ”
ਬਲਦੇਵ : ਚਲੋ ਕੋਈ ਨਾ ਬਾਪੂ ਜੀ ਓ ਤਾਂ ਪੁਰਾਣੀਆਂ ਗੱਲਾਂ ਸੀ ।”
ਬਾਪੂ : ਹਾਂ ਪੁੱਤ ਓ ਤੇ ਹੈ । ”
ਬਲਦੇਵ : ਚਲੋ ਫੇਰ ਬਾਪੂ ਜੀ ਮੇਰੇ ਨਾਲ ਅੱਜ…… ਮੈ ਤੁਹਾਨੂੰ ਆਪਣਾ ਬੈਂਕ ਦਿਖਾਉਣਾ ਵਾਂ ਦੇਖਿਓ ਕਿਵੇਂ ਤੁਹਾਡੇ ਪੁੱਤ ਨੂੰ ਉੱਚੀ ਜਾਤ ਵਾਲੇ ਇੱਜਤ ਦੇਂਦੇ । ” 
ਬਾਪੂ :  ਪਰ ਪੁੱਤ ਮੈ ਉੱਥੇ ਕਿ ਕਰਗਾਂ  ।”
ਬਲਦੇਵ : ਕੁਝ ਨਾ ਕਰਨਾ , ਬੱਸ ਥੋੜੀ ਦੇਰ ਰੁਕ ਜਾਣਾ …. ਫੇਰ ਕਿਸੇ ਨੂੰ ਨਾਲ ਭੇਜਦਾ ਗਾਂ….. ਜੌ ਤੁਹਾਨੂੰ ਘਰ ਪਹੁੰਚਾ ਦੇਵਾਗਾਂ । ”
ਬਾਪੂ : ਨਹੀ ਰਹਿਣ ਦੇ ਪੁੱਤ । ”
ਬਲਦੇਵ : ਨਹੀ ਬਾਪੂ ਜੀ ਤੁਸੀ ਚਲੋ ਹੁਣ ।”
ਬਾਪੂ : ਚੰਗਾ ਚੱਲਦਾਂ ਵਾ ਜਿੱਦ ਨਾ ਕਰ । ”

ਐਨੀ ਗੱਲ ਕਰਕੇ ਬਲਦੇਵ ਆਪਣੇ ਬਾਪੂ ਜੀ ਨੂੰ ਨਾਲ ਲੈਕੇ ਬੈਂਕ ਪਹੁੰਚ ਗਿਆ …. ਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲੱਗਾ । ”
ਉਸਦਾ ਬਾਪੂ ਉਸਨੂੰ ਵੱਜਦੇ ਸਲੂਟ ਸਲਮਾਂ  ਦੇਖਕੇ ਤੇ ਚਾਹ ਦਾ ਕੱਪ ਹੱਥ ਵਿਚ ਲੈਕੇ ਸਿਸਕੀਆਂ ਲੈਂਦਾ ਨਾਲੇ ਮੁੱਛਾਂ ਨੂੰ ਵੱਟ ਦੇਂਦਾ । ਉਸਦੇ ਬਾਪੂ ਜੀ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਸੀ ।
ਬੈਂਕ ਵਿੱਚ ਕਾਫੀ ਸ਼ਾਂਤੀ ਸੀ …….ਪਰ ਥੋੜੀ ਕੂ ਦੇਰ ਬਾਅਦ ਇਹ ਸ਼ਾਂਤੀ ਭੰਗ ਹੋ ਗਈ ।
ਬਲਦੇਵ ਦੇ ਬਾਪੂ ਜੀ ਨੇ ਬੈਂਕ ਵਿਚ ਪੈਂਦਾ ਰੌਲਾ ਸੁਣਿਆ …..।
ਜੌ ਕਿ ਬਲਦੇਵ ਦੀ ਆਵਾਜ਼ ਦਾ ਸੀ ।
ਉਸਦਾ ਬਾਪੂ ਚਾਹ ਦਾ ਕੱਪ ਰੱਖਕੇ ਕੋਲ਼ ਚਲਾ ਗਿਆ ।

ਬਲਦੇਵ : ਓ ਬੀਬੀ ਤੁਸੀ ਪਹਿਲਾਂ ਅੰਗੂਠਾ ਲਾਉਂਦੇ ਸੀ, ਜਾਂ ਸਾਇਨ ਕਰਦੇ ਸੀ। “( ਗੁੱਸੇ ਵਿਚ )
ਬੀਬੀ : ਮੈਂ ਸਰ ਸਾਇਨ ਕਰਦੀ ਆਂ।”
ਬਲਦੇਵ : ਫੇਰ ਹੁਣ ਅੰਗੂਠਾ ਕਿਉਂ ਲਾਇਆ ਵਾ। ”
ਬੀਬੀ : ਸਰ ਇਹ ਤਾਂ ਕੁੜੀ ਦਾ ਫਾਰਮ ਹੈ।”
ਬਲਦੇਵ : ਵਾਅ….! ਫਾਰਮ ਕਿਸੇ ਹੋਰ ਦਾ ਤੇ ਅੰਗੂਠਾ ਕੋਈ ਹੋਰ ਲਾਉਂਦਾ ਫਿਰਦਾ। ”
ਬੀਬੀ : ਪਰ… ਸਰ।”
ਬਲਦੇਵ : ਕਿ ਪਰ….. ਗ਼ਲਤ ਕੰਮ ਕਰਦੇ ਹੋ। ”

ਵਿੱਚੋ ਦੋ ਨੋਜਵਾਨ ਬੋਲ ਪਏ……

ਦੋ ਨੋਜਵਾਨ : ਓ ਕਿ ਗੱਲ ਜਨਾਨੀ ਨਾਲ ਔਖਾ ਬੋਲੀ ਜਾਂਦਾ।”

ਬਲਦੇਵ : ਕਿ ਜਨਾਨੀ ਓਏ…. ਬੈਂਕ ਦਾ ਕੰਮ ਵਾ…. ਤੂੰ ਭਰਦੇ ਗਾ ਪੈਸੇ ਕੱਲ ਨੂੰ ਕੋਈ ਗੱਲਬਾਤ ਹੋਗੀ…. ਮੈਂ ਬੈਂਕ ਦਾ ਮੈਨੇਜਰ ਵਾ ਸਾਰੀ ਗੱਲ ਮੇਰੇ ਸਿਰ ਆਉਣੀ ਤਾਨੂੰ ਕਿ। ”

ਬਲਦੇਵ ਦਾ ਗੁੱਸਾ ਵੇਖਕੇ ਇਕ ਤਾਂ ਚੁੱਪ ਕਰ ਗਿਆ….. ਪਰ ਦੂਜਾ ਬੋਲਣ ਲੱਗਾ।

ਨੋਜਵਾਨ : ਜਿਆਦਾ ਹਿਰੋ ਨਾ ਬਣ…. ਜਾਣ ਦੇ ਵਾ ਤੈੰਨੂੰ ਤੇ ਤੇਰੀ ਜਾਤ ਨੂੰ ਵੱਡਾ ਬੈਂਕ ਮੈਨੇਜਰ ਬਣਿਆ ਫਿਰਦਾ।”
ਬਲਦੇਵ : ਬਕਵਾਸ ਬੰਦ ਕਰ ਓਏ… ਨਹੀਂ ਤੇ ਹੁਣੀ ਬੈਂਕ ਵਿੱਚੋ ਬਾਹਰ ਕੱਢ ਦੇਵੇਗਾਂ….।
ਨੋਜਵਾਨ : ਕਿ ਕਰਲੇ ਗਾਂ ਤੂੰ…. ।”
ਬਲਦੇਵ : ਜੋ ਮੈ ਕਰ ਸਕਦਾ ਤੂੰ ਸੋਚ ਵੀ ਨਹੀਂ ਸਕਦਾ। ਆਪਣਾ ਨਾਮ ਦੱਸ ਕੌਣ ਆ ਤੂੰ…..?
ਨੋਜਵਾਨ : ਸੁੱਖਾ ਨਾਮ ਮੇਰਾ…. ਮੈਂਨੂੰ ਵੀ ਜੱਟ ਦਾ ਪੁੱਤ ਨਾ ਕਹੀ ਜੇ ਤੇਰੀ ਗੋਠਨੀ ਨਾ ਲਗਵਾਈ।
ਬਲਦੇਵ : ਮੁਆਫੀ ਮੰਗ ਲਾ….ਚੰਗਾ ਰਹੇਗਾਂ ।”
ਸੁੱਖਾ : ਮੁਆਫੀ ਮੰਗਦੀ ਮੇਰੀ ਜੁੱਤੀ….. ।”
ਬਲਦੇਵ : ਏਂਨੂੰ ਧੱਕੇ ਮਾਰਕੇ ਬੈਂਕ ਵਿੱਚੋ ਬਾਹਰ ਕੱਢ ਦਵੋ….। ( ਬਲਦੇਵ ਸਕਿਓਰਟੀ ਗਾਰਡ ਨੂੰ ਬੋਲਦਾ ਹੈ ਗੁੱਸੇ ਵਿੱਚ )

ਸਕਿਓਰਟੀ ਗਾਰਡ ਨੇ ਸੁੱਖੇ ਨੂੰ ਤੱਕੇ – ਮਾਰ – ੨ ਬੈਂਕ ਵਿੱਚੋ ਬਾਹਰ ਕੱਢ ਦਿੱਤਾ…. ।
ਸੁੱਖਾ ਬੋਲਦਾ ਗਿਆ…. ਮੈਂ ਜੱਟ ਦਾ ਪੁੱਤ ਨਹੀਂ ਜੇ ਤੈਨੂੰ ਮੱਤ ਨਾ ਦਿੱਤੀ।
ਪਰ ਸੁੱਖੇ ਦੀਆਂ ਫੋਕੀਆਂ ਧਮਕੀਆਂ ਦੀ ਬਲਦੇਵ ਦੀ ਸਾਹਿਤ ਉਤੇ ਕੋਈ ਅਸਰ ਨਾ ਹੋਇਆ।

ਬਲਦੇਵ : ਇਸਦਾ ਬੈਂਕ ਅਕਾਊਂਟ… ਏ, ਟੀ, ਐਮ, ਆਦਿ ਬੈਂਕ ਦਾ ਹਰ ਕੰਮ ਬੰਦ ਕਰਦੋ… ਤਾਂਕਿ ਪੈਸੇ ਕਿਤੋਂ ਕੱਡਵਾ ਨਾ ਸਕੇ।

(ਬਲਦੇਵ ਨੇ ਆਪਣੇ ਮੁਲਾਜ਼ਮਾਂ ਨੂੰ ਬੋਲ ਦਿੱਤਾ….)

ਬਾਪੂ : ਬਲਦੇਵ ਯਾਰ ਪੁੱਤ ਛੱਡ ਠਾਂ ਐੰਵੇ ਕਿਹੜੇ ਚੱਕਰਾਂ ਵਿੱਚ ਪੈ ਗਿਆ। ”

ਬਲਦੇਵ : ਓ ਬਾਪੂ ਜੀ ਤੁਸੀਂ ਪ੍ਰੇਸ਼ਾਨੀ ਨਾ ਲਵੋ…. ਇਕ ਹਫਤੇ ਦੀ ਗੱਲ ਵਾ… ਏਤਾਂ ਆਉ ਨੱਕ ਨਾਲ ਲਕੀਰਾਂ ਕੱਢਦਾ….  ਮੈਂ ਜਾਣਦਾ ਏਦਾਂ ਦੇ ਫੁਕਰਿਆਂ ਨੂੰ ਕਿਵੇਂ  ਬੰਦਾ ਬਣਾਉਣਾ ।”

ਬਾਪੂ : ਪਰ ਪੁੱਤ ਐੰਵੇ ਕਿਸੇ ਨਾਲ ਵੈਰ ਕਿਉਂ ਪਾਉਣਾ…। ”

ਬਲਦੇਵ : ਲੈ ਵੈਰ ਕਾਹਦਾ ਬਾਪੂ ਜੀ ਮੈਂ ਤਾਂ ਆਪਣੀ ਜੋ ਜਿੰਮੇਵਾਰੀ ਸੀ ਉਹ ਨਿਭਾ ਰਿਹਾ ਸੀ। ”

ਬਾਪੂ : ਓ ਤਾਂ ਠੀਕ ਹੈ ਪੁੱਤ…. ਪਰ ਪਤਾ ਨਹੀਂ ਇਹ ਲੋਕ ਕਿਉਂ ਸਾਡੇ ਨਾਲ ਏਨੀ ਈਰਖਾ ਕਰਦੇ ਹੈ।”

ਬਲਦੇਵ : ਚਲੋ ਕੋਈ ਨਾ ਬਾਪੂ ਜੀ ਪ੍ਰੇਸ਼ਾਨ ਨਾ ਹੋਵੋ… ਹੁਣ ਗੱਲ ਜੱਤਾਂ ਪਾਤਾਂ ਦੀ ਨਹੀਂ ਹੈ….. ਗਿਆਨ ਦੀ ਹੈ… । ਉਦੋ ਸਾਡੇ ਕੋਲ ਗਿਆਨ ਨਹੀਂ ਸੀ। ਪਰ ਹੁਣ ਹੈ। ”
ਓ ਤਾਂ ਤੁਸੀਂ ਬੈਂਕ ਵਿਚ ਸੀ…. ਨਹੀਂ ਤੇ ਏਨੂੰ ਬੰਦੇ ਦਾ ਪੁੱਤ ਬਣਾਕੇ ਭੇਜਣਾ ਸੀ। ”

ਬਾਪੂ : ਚੱਲ ਪੁੱਤ ਗੁੱਸਾ ਨਾ ਕਰ ਤੂੰ ਕਾਨੂੰਨ ਦੀ ਮਦਦ ਲਵੀ ਕਾਨੂੰਨ ਨੂੰ ਹੱਥ ਵਿਚ ਨਾ ਲਵੀ। ”

ਬਲਦੇਵ : ਠੀਕ ਹੈ ਬਾਪੂ ਜੀ…. ।

ਬਾਪੂ : ਚੱਲ ਹੁਣ ਮੈਂਨੂੰ ਘਰ ਜਾਣਦੇ।

ਬਲਦੇਵ : ਠੀਕ ਹੈ ਬਾਪੂ ਜੀ।

ਬਲਦੇਵ : ਸੁਨੀਲ ਜੀ…. ਬਾਪੂ ਜੀ ਨੂੰ ਘਰ ਛੱਡ ਆਓ ਪਲੀਜ਼…. ।

ਸੁਨੀਲ : ਓਕੇ ਸਰ। ”

ਬਲਦੇਵ ਦੇ ਕਹੇ ਮੁਤਾਬਿਕ ਸੁਨੀਲ ਬਾਪੂ ਜੀ ਨੂੰ ਘਰੇ ਛੱਡਕੇ ਆ ਗਿਆ…. ।
ਏਦਾਂ ਹੀ ਕਰਦੇ – ੨ ਕਈ ਦਿਨ ਲੰਘ ਗਏ…..।

ਇਕ ਹਫ਼ਤੇ ਬਾਅਦ…..

ਬਲਦੇਵ ਆਪਣੇ ਕੈਬਿਨ ਵਿਚ ਬੈਠਾ ਆਪਣਾ ਕੰਮ ਕਰਦਾ ਪਿਆ ਸੀ।
ਕਿਸੇ ਕੁੜੀ ਨੇ ਸੱਤ ਸ਼੍ਰੀ ਅਕਾਲ ਬੁਲਾਈ….. ।
ਬਲਦੇਵ ਨੇ ਉੱਪਰ ਵੱਲ ਮੂੰਹ ਕਰਕੇ ਸੱਤ ਸ਼੍ਰੀ ਅਕਾਲ ਦਾ ਜਵਾਬ ਦਿੱਤਾ…. ਤੇ ਕਿਹਾ। ”

ਬਲਦੇਵ : ਹਾਂਜੀ ਭੈਣ ਜੀ ਦੱਸੋ ?

ਕੁੜੀ : ਵੀਰ ਜੀ ਮੈਂ ਸੁੱਖੇ ਦੀ ਭੈਣ ਹਾਂ ।

ਬਲਦੇਵ : ਕੌਣ ਸੁੱਖਾ ਭੈਣ ?

ਕੁੜੀ : ਓਹੀ ਸੁੱਖਾ ਜਿਦੇ ਨਾਲ ਪਿਛਲੇ ਹਫ਼ਤੇ ਤੁਹਾਡੀ ਬਹਿਸ ਬਾਜੀ ਹੋਈ ਸੀ ।

ਬਲਦੇਵ : ਓ ਅੱਛਾ -੨ ਠੀਕ ਹੈ ਹਾਂਜੀ ਦੱਸੋ ।

ਕੁੜੀ : ਵੀਰ ਜੀ ਮੈ ਓਦੀ ਵੱਡੀ ਭੈਣ ਵਾ…. ਓਦੇ ਵੱਲੋਂ ਮੁਆਫ਼ੀ ਮੰਗਦੀ ਵਾਂ ।

ਬਲਦੇਵ : ਭੈਣਾਂ ਕਦੀ ਭਰਵਾਂ ਕੋਲੋਂ ਮੁਆਫ਼ੀ ਨਹੀ ਮੰਗ ਦੀਆਂ…. ਨਾਲੇ ਮੁਆਫ਼ੀ ਮੰਗਕੇ ਮੈਂਨੂੰ ਸ਼ਰਮਿੰਦਾ ਨਾ ਕਰੋ।

ਕੁੜੀ : ਵੀਰ ਜੀ ਮੈਂ ਘਰ ਵਿਚੋ ਵੱਡੀ ਵਾ…. ਸਾਡੇ ਬਾਪੂ ਜੀ ਤੇ ਸਾਨੂੰ ਬਚਪਨ ਵਿਚ ਹੀ ਛੱਡ ਤੁਰੇ…. ਇਕ ਮਾਂ ਹੈ, ਉਹ ਵੀ ਬਿਮਾਰ ਰਹਿੰਦੀ ਹੈ…. ਤੇ ਸੁੱਖਾ ਆਪਣੇ ਵਿਹਲੜ ਯਾਰਾਂ ਨਾਲ ਸਾਰਾ ਦਿਨ ਧੱਕੇ ਖਾਂਦਾ ਰਹਿੰਦਾ… ਹੈ…. ਵੀਰ … ਤੁਹਾਡੀ ਬਹੁਤ ਮਿਹਰਬਾਣੀ ਹੋਵੇਗੀ। ਜੇ ਤੁਸੀਂ ਬੈਂਕ ਦੀਆਂ ਲੱਗੀਆਂ ਪਾਬੰਦੀਆਂ ਨੂੰ ਹਟਾ ਦੇਵੋਗੇ… ਕਿਉੰਕਿ ਇਸ ਬੈਂਕ ਵਿਚ ਕੁਝ ਪੰਜਾਹ ਕੂ ਹਜ਼ਾਰ ਰੁਪਏ ਹੈ । ਜਿਸਦੀ ਕਿ ਸਾਨੂੰ ਬਹੁਤ ਲੋੜ ਹੈ। ”

ਬਲਦੇਵ : ਕੋਈ ਨਾ ਭੈਣ ਹਟਾ ਦੇਵੇਗਾਂ…।

ਕੁੜੀ : ਬਹੁਤ – ੨ ਸ਼ੁਕਰੀਆ ਵੀਰ ਜੀ ।

ਬਲਦੇਵ : ਕੋਈ ਨਾ ਭੈਣ ਇਹ ਮੇਰਾ ਫਰਜ਼ ਹੈ…. ਮੇਰੀ ਕੋਈ ਭੈਣ ਨਹੀਂ ਹੈ, ਤੁਹਾਡੇ ਮੂੰਹ ਤੋਂ ਵੀਰ ਸ਼ਬਦ ਸੁਣਕੇ...

ਬਹੁਤ ਚੰਗਾ ਲੱਗਾ।
ਕਿ ਮੈਂ ਜਾਣ ਸਕਦਾ ਭੈਣ ਜੀ ਤੁਹਾਡਾ ਨਾਮ ਕਿ ਹੈ ?

ਕੁੜੀ : ਵੀਰ ਜੀ ਮੇਰਾ ਨਾਮ ਗੁਰਮੀਤ ਹੈ… ਨਾਲੇ ਏਦਾਂ ਨਾ ਕਹੋ ਮੈਂ ਹਾਂ ਨਾ ਤੁਹਾਡੀ ਭੈਣ… ਜੇ ਮੈਂ ਸੁੱਖੇ ਦੀ ਭੈਣ ਹਾਂ, ਤੇ ਤੁਹਾਡੀ ਵੀ ਹਾਂ… ।

ਬਲਦੇਵ : ਹਾਂਜੀ – ੨ ਬਿਲਕੁਲ ।

( ਇਹ ਸ਼ਬਦ ਸੁਣਕੇ ਬਲਦੇਵ ਦੀਆਂ ਅੱਖਾਂ ਵਿਚ ਪਾਣੀ ਆ ਗਿਆ)

ਗੁਰਮੀਤ : ਕਿ ਗੱਲ ਵੀਰ ਜੀ ਤੁਸੀਂ… ਹੰਝੂ ਕਿਉਂ ਸੂੱਟਦੇ ਪਏ ਹੋ?

ਬਲਦੇਵ : ਕੁਝ ਨਹੀਂ ਭੈਣ… ਅੱਛਾ ਕਿੰਨੇ ਪੈਸੇ ਕੱਢਵਾਉਣੇ ਵਾ।

ਗੁਰਮੀਤ : ਪੰਜਾਹ ਹਜ਼ਾਰ ਵੀਰ ਜੀ… ।

ਬਲਦੇਵ : ਪਰ ਭੈਣ…. ਬੈਂਕ ਵਿਚ ਤਾਂ ਸਿਰਫ ਤੁਹਾਡੇ ਪੰਜਾਹ ਹਜ਼ਾਰ ਹੀ ਨੇ… ਏਦਾਂ ਸਾਰੇ ਪੈਸੇ ਕੱਢ ਵਾਲੋ ਗੇ… ਤਾਂ ਬੈਂਕ ਦਾ ਖਾਤਾ ਬੰਦ ਹੌਜੇਗਾ।

ਗੁਰਮੀਤ : ਹਾਂ ਜੀ… ਪਤਾ ਹੈ ਵੀਰ ਜੀ ਪਰ ਹੁਣ ਕਿ ਕਰੀਏ ਲੋੜ ਹੀ ਕੁਝ ਏਦਾਂ ਦੀ ਹੈ।

ਬਲਦੇਵ : ਜੇ ਮੈਂਨੂੰ ਭਰਾ ਕਿਹਾ ਹੈ… ਭਰਾ ਹੋਣ ਦੇ ਨਾਤੇ ਕਿ ਮੈਂ ਪੁੱਛ ਸਕਦਾ ਏਹੋ ਜਿਹੀ ਕਿਹੜੀ ਲੋੜ ਹੈ… ਜੋ ਸਾਰੇ ਪੈਸੇ ਕੱਢਵਾ ਰਹੇ ਹੋ।

ਗੁਰਮੀਤ : ਅਗਲੇ ਮਹੀਨੇ ਮੇਰਾ ਵਿਆਹ ਹੈ…. ਵੀਰ ਜੀ… ਇਸ ਲਈ।

ਬਲਦੇਵ : ਲੈ ਤੇ ਭਰਾ ਨੂੰ ਦੱਸਿਆ ਵੀ ਨਹੀਂ…. ਕਿਉਂ ? ਲੱਗਦਾ ਮੈਂਨੂੰ ਸਦਨਾਂ ਨਹੀਂ ਆਪਣੇ ਵਿਆਹ ਵਿਚ… ।

ਗੁਰਮੀਤ : ਨਹੀਂ – ੨ ਵੀਰ ਜੀ ਏਦਾਂ ਨਾ ਬੋਲੋ… ਤੁਸੀਂ ਵੀ ਜਰੂਰ ਆਉਣਾ।

ਬਲਦੇਵ : ਚੰਗਾ ਮੇਰੀ ਭੈਣ… ਅੱਛਾ ਫਿਰ ਏਦਾਂ ਕਰੋ… ਤੁਸੀਂ ਇਕ ਹਜ਼ਾਰ ਰੁਪਏ ਬੈਂਕ ਵਿਚ ਛੱਡ ਦੋ…. ਤੇ ਇੱਕ ਹਜ਼ਾਰ ਰੁਪਏ ਮੇਰੇ ਕੋਲੋ ਸ਼ਗਨ ਸਮਝਕੇ ਰੱਖ ਲਵੋ।

ਗੁਰਮੀਤ : ਪਰ…।

ਬਲਦੇਵ : ਕਿ ਪਰ ਭਰਾ ਵਾ ਤੁਹਾਡਾ।

ਗੁਰਮੀਤ : ਠੀਕ ਹੈ ਵੀਰ ਜੀ।

ਬਲਦੇਵ : ਗੁਰਮੀਤ ਭੈਣ ਖਾਤਾ ਸੁੱਖੇ ਦਾ ਹੈ… ਇਸ ਲਈ ਓਦੇ ਬਿਨਾਂ ਪੈਸੇ ਨਿਕਲ ਨਹੀਂ ਸਕਦੇ… ਉਹ ਆਪ ਕਿੱਥੇ ਹੈ ?

ਗੁਰਮੀਤ : ਵੀਰ ਜੀ ਉਹ ਬੈਂਕ ਦੇ ਬਾਹਰ ਖੜਾ ਹੈ…।

ਬਲਦੇਵ : ਲੈ ਬਾਹਰ ਕਿਉਂ ਖੜਾ ਹੈ? ਅੰਦਰ ਆ ਜਾਂਦਾ।

ਗੁਰਮੀਤ : ਵੀਰ ਜੀ ਉਹ ਆਪਣੀ ਗ਼ਲਤੀ ਤੋਂ ਸ਼ਰਮਿੰਦਾ ਹੈ।

ਬਲਦੇਵ : ਚੱਲ ਕੋਈ ਨਾ ਭੈਣ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆਜੇ ਓਨੂੰ ਭੁਲਿਆ ਨਹੀਂ ਆਖਦੇ… ਨਾਲੇ ਮੈਂ ਸੁੱਖੇ ਤੇ ਪਰਚਾ ਕਰਨ ਤੋਂ ਪਹਿਲਾਂ ਉਸਦੇ ਬਾਰੇ ਜਾਣਕਾਰੀ ਲਈ… ਤੇ ਮੈਂਨੂੰ ਉਸਦੇ ਘਰ ਦੇ ਹਾਲਤ ਸਮਝ ਆ ਗਏ… ਸੋ ਇਸ ਕਰਕੇ ਮੈਂ ਚੁੱਪ ਰਿਹਾ…. ਭੈਣ ਸੁੱਖੇ ਨੇ ਮੈਂਨੂੰ ਜੋ ਕਿਹਾ ਹੀ ਕਿਹਾ… ਏਥੋੰ ਤੱਕ ਕਿ ਮੈਂਨੂੰ ਜਾਤੀ ਪ੍ਰਤੀ ਵੀ ਮੜਾ ਬੋਲਿਆ…. ਪਰ ਮੈਂ ਪੜਿਆ ਲਿਖਿਆ ਹਾਂ ਇਸ ਲਈ ਕੁਝ ਏਦਾਂ ਦਾ ਨਹੀਂ ਕੀਤਾ ਜਿਸਦੇ ਕਾਰਨ ਸੁੱਖੇ ਦਾ ਪਰਿਵਾਰ  ਤਕਲੀਫ ਵਿਚ ਆ ਜਾਵੇ। ”

ਗੁਰਮੀਤ : ਚਲੋ ਵੀਰ ਜੀ ਆਪਣਾ ਛੋਟਾ ਵੀਰ ਸਮਝ ਕੇ ਮੁਆਫ ਕਰਦੋ।

ਬਲਦੇਵ : ਮੁਆਫ਼ ਤਾਂ ਮੈਂ ਭੈਣ ਓਨੂੰ ਕੱਦੋਂ ਦਾ ਕਰ ਦਿੱਤਾ।

ਗੁਰਮੀਤ : ਚਲੋ ਵੀਰ ਜੀ ਮੈਂ ਸੁੱਖੇ ਨੂੰ ਬੁਲਾਉੰਦੀ ਆਂ।

ਬਲਦੇਵ : ਨਹੀਂ ਭੈਣ ਓਨੂੰ ਮੈਂ ਲੈਕੇ ਆਉਂਦਾ ।

ਬੈਂਕ ਮੈਨੇਜਰ ਬਲਦੇਵ ਬਾਹਰ ਜਾ ਸੁੱਖੇ ਨੂੰ ਗਲੇ ਲਾਕੇ ਬੈਂਕ ਅੰਦਰ ਲੈ ਆਉਂਦਾ ਹੈ।
ਤੇ ਪੰਜਾਹ ਹਜ਼ਾਰ ਰੁਪਏ ਦੀ ਰਕਮ ਵਿੱਚੋ ਇੱਕ ਹਜ਼ਾਰ ਛੱਡਕੇ ਸੁੱਖੇ ਦੇ ਪਰਿਵਾਰ ਨੂੰ ਆਪਣੇ ਕੋਲੋ ਇੱਕ ਹਜ਼ਾਰ ਰੁਪਏ ਦੇ ਦਿੰਦਾ ਹੈ।
ਸੁੱਖੇ ਦੀ ਭੈਣ ਗੁਰਮੀਤ ਬੈਂਕ ਮੈਨੇਜਰ ਬਲਦੇਵ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹੈ।
ਤੇ ਆਉਣ ਤੋਂ ਪਹਿਲਾਂ ਬਲਦੇਵ ਸੁੱਖੇ ਨੂੰ ਕੁਝ ਗੱਲਾਂ ਸਮਝਾਉਂਦਾ ਹੈ।

ਬਲਦੇਵ : ਸੁੱਖੇ ਵੀਰ ਏ ਨਾ ਸੋਚੀ ਤੂੰ ਇਕੱਲਾ ਹੈ, ਮੈਂ ਤੇਰੇ ਨਾਲ ਹਾਂ… ਵਿਆਹ ਵਿਚ ਕਿਸੇ ਵੀ ਚੀਜ਼ ਦੀ ਲੋੜ ਹੋਈ ਚਿਚਕੀ ਨਾ… ਦੱਸ ਦਵੀਂ।

ਸੁੱਖਾ : ਸਰ ਮੈਂਨੂੰ ਮੁਆਫ਼ ਕਰਦੋ…. ਮੈਂ ਆਪਣੀ ਗ਼ਲਤੀ ਤੋਂ ਸ਼ਰਮਿੰਦਾ ਹਾਂ, ਮੈਂ ਤੁਹਾਡੀ ਜਾਤ ਬਾਰੇ ਗ਼ਲਤ ਬੋਲਿਆ… ।

ਬਲਦੇਵ : ਚੱਲ ਜੋ ਹੋਇਆ… ਓਨੂੰ ਭੁੱਲ ਜਾਓ.. ਮੈਂਨੂੰ ਤੇਰੇ ਤੇ ਕੋਈ ਗਿਲਾ – ਸ਼ਿਕਵਾ ਨਹੀਂ ਹੈ।
ਪਰ ਮੇਰਾ ਵੀਰ ਮੇਰੀਆਂ ਕੁਝ ਗੱਲਾਂ ਯਾਦ ਰੱਖੀ।
(੧) ਅਸੀਂ ਰੱਬ ਦੇ ਬਣਾਏ ਗਏ ਇਕੋ ਜਿਹੇ ਇਨਸਾਨ ਹਾਂ ਸੁੱਖੇ…
(੨) ਤੇ ਗਿਆਨ ਤੋਂ ਵੱਡੀ ਕੋਈ ਜਾਤ – ਪਾਤ ਨਹੀਂ ਹੁੰਦੀ ਸੁੱਖੇ….
(੩) ਹਮੇਸ਼ਾ ਇਨਸਾਨ ਤੇ ਉਸਦੀ ਕੁਦਰਤ ਨੂੰ ਪਿਆਰ ਕਰੋਂ ਸੁੱਖੇ…..
(੪) ਅਸੀਂ ਗੁਰੂ ਪਿਤਾ ਦੇ ਬਣਾਏ ਸਿੱਖ ਹਾਂ… ਇਸ ਲਈ ਆਪਣੇ ਆਪ ਨੂੰ ਸਿੱਖ ਦੱਸਣ ਲਈ ਕਦੀ ਜਾਤ ਦੀ ਵਰਤੋਂ ਨਾ ਕਰੀ ਸੁੱਖੇ…
(੫)  ਤੇ ਰਹੀ ਗੱਲ ਉਸ ਦਿਨ ਦੀ ਜੋ ਮੈਂ ਉਸ ਬੀਬੀ ਨੂੰ ਬੋਲਿਆ ਸੀ, ਉਹ ਗ਼ਲਤ ਕੰਮ ਕਰਦੀ ਪਈ ਸੀ ਸੁੱਖੇ…. ਇਹ ਬੈਂਕ ਵਿਚ ਹਰ ਕੋਈ ਆਪਣਾ  ਕੀਮਤੀ ਸਾਮਾਨ ਤੇ ਪੈਸੇ ਇਸ ਲਈ ਜਮਾਂ ਕਰਵਾਉੰਦਾ ਹੈ ਕਿਉਂਕਿ ਲੋਗਾਂ ਨੂੰ ਜਕੀਨ ਹੈ ਬੈਂਕ ਤੇ ਜੇ ਅਸੀਂ ਖੁਦ ਗ਼ਲਤ ਕੰਮ ਕਰਾਂਗੇ…. ਇਹ ਜਕੀਨ ਖ਼ਤਮ ਹੋ ਜਾਏ ਗਾ… ਇਸ ਲਈ ਮੈਂ ਆਪਣਾ ਕੰਮ ਕਰਦਾ ਪਿਆ ਸੀ।
ਉਸ ਬੀਬੀ ਦੀ ਜਗ੍ਹਾ ਮੇਰਾ ਬਾਪੂ ਵੀ ਹੁੰਦਾ ਮੈਂ ਉਹਨਾਂ ਨੂੰ ਵੀ ਏਦਾਂ ਨਹੀਂ ਕਰਨ ਦੇਣਾਂ ਸੀ ਸੁੱਖੇ…..
(੬) ਤੇ ਹਮੇਸ਼ਾ ਆਪਣੀ ਮਾਂ ਤੇ ਭੈਣ ਦਾ ਖਿਆਲ ਰੱਖੀ ਐਂਵੇ ਵਿਹਲੜ ਯਾਰਾਂ ਨੇ ਕੁਝ ਨਹੀਂ ਦੇਣਾ ਸੁੱਖੇ….
( ੭ ) ਤੇ ਗੀਤਾਂ ਵਿੱਚ ਦਿਖਾਇਆ ਗਿਆ ਜੱਟਾਂ ਵਾਲਾ ਫੂਕਰ ਪੂਣਾ ਛੱਡਕੇ ਪੜ੍ਹਾਈ ਵੱਲ ਧਿਆਨ ਦੇ ਸੁੱਖੇ….
(੮) ਜੇ ਜੱਟ ਨੂੰ ਵੇਖਣਾ ਹੈ, ਤੇ ਖੇਤਾਂ ਵਿਚ ਪਸੀਨਾ ਵਹਾਉੰਦੇ ਨੂੰ ਵੇਖ ਸੁੱਖੇ….
(੯) ਜੱਟ ਕੋਈ ਜਾਤ ਨਹੀਂ ਹੈ, ਇਕ ਖੇਤਾਂ ਵਿਚ ਕੰਮ ਕਰਨ ਵਾਲੇ ਵਿਅਕਤੀ ਨੂੰ ਜੱਟ ਕਿਹਾ ਗਿਆ ਹੈ ਸੁੱਖੇ…
(੧੦) ਤੇ ਆਖਰੀ ਗੱਲ… ਖੁਦ ਨੂੰ ਪਹਿਲਾਂ ਇਨਸਾਨ ਬਣਾਓ ਫੇਰ ਧਰਮੀ ਬਣੋ ਸੁੱਖੇ……
ਮੇਰੀਆਂ ਇਹ ਗੱਲਾਂ ਆਪਣੇ ਦਿਲ – ਦਿਮਾਗ ਵਿਚ ਸਮਾਂ ਲੈ ਮੇਰੇ ਛੋਟੇ ਵੀਰ….  ਤੇ ਵਿਆਹ ਦੀ ਚਿੰਤਾ ਨਾ ਕਰੀ…. ਮੈਂਨੂੰ ਆਪਣਾ ਵੱਡਾ ਭਰਾ ਸਮਝੀ…. ਚੱਲ ਚੰਗਾ ਜਾ ਹੁਣ….. ਤੇ ਆਪਣੇ ਮਕਸਦ ਨੂੰ ਲੱਭ ਤੇ ਮਿਹਨਤ ਕਰੀ….. ਚੰਗਾ ਸੁੱਖੇ…।

ਸੁੱਖੇ ਤੇ ਗੁਰਮੀਤ ਦੇ ਬੈਂਕ ਵਿੱਚੋ ਜਾਣ ਤੋਂ ਬਾਅਦ…. ਸੁਨੀਲ ਬਲਦੇਵ ਨੂੰ ਆਖਦਾ ਹੈ।

ਸੁਨੀਲ : ਸਰ ਤੁਸੀਂ ਤੇ ਸੱਚੀ ਬੰਦਾ ਬਣਾ ਦਿੱਤਾ ਇਸ ਮੁੰਡੇ ਨੂੰ ਅੱਗੇ ਤੋਂ ਸਰਕਾਰੀ ਮੁਲਾਜ਼ਮ ਨਾਲ ਕੋਈ ਬਤਮੀਜੀ ਨਹੀ ਕਰੇਗਾ ਨਾ ਕੋਈ ਗਲਤੀ  ।

ਬਲਦੇਵ : ਸੁਨੀਲ ਜੀ ਕਸੂਰ ਏਨਾਂ ਦਾ ਨਹੀ ਹੈ, ਏਹ ਤਾਂ ਆਪ ਵਿਚਾਰੇ ਨੌਜਵਾਨ ਦਿਸ਼ਾ ਹੀਣ  ਹੋਏ ਫਿਰਦੇ ਹੈ ।

ਸੁਨੀਲ : ਹਾਂਜੀ ਸਰ ਸਹੀ ਕਿਹਾ ਤੁਸੀ ।

ਬਲਦੇਵ : ਸੁਨੀਲ ਜੀ ਮੈ ਇਸ ਸਮਜਾਜ ਤੋਂ ਇੱਕ ਗੱਲ ਸਿੱਖ ਲਈ ਹੈ, ਜੇ ਕਿਸੇ ਵੀ ਧਰਮ ਨੂੰ ਖਤਮ ਕਰਨਾ ਹੈ, ਤਾਂ ਉਸਦੇ ਵਿੱਚ ਉੱਚੀਆਂ – ਨੀਵੀਆਂ ਜਾਤਾਂ – ਪਾਤਾਂ ਲੋਗਾਂ ਤੇ ਧੌਪ ਦਾਓ… ਤੇ ਸਾਰੇ ਧਰਮੀ ਲੋਗ ਇਕ ਦੂਜੇ ਨਾਲ ਲੜ – ੨ ਮਰ ਜਾਣਗੇ… ਫੇਰ ਏਨਾਂ ਜ਼ੁਲਮ ਨਾਲ ਜਾਂ ਸਿਸਟਮ ਨਾਲ ਕੀ ਲੜਨਾ ।

ਸੁੱਖੇ ਦੀ ਭੈਣ ਗੁਰਮੀਤ ਦੇ ਵਿਆਹ ਵਿਚ ਬਲਦੇਵ ਸਿੰਘ ਨੇ ਕੱਲਾ ਇੱਕ ਹਜ਼ਾਰ ਰੁਪਇਆ ਹੀ ਨਹੀਂ ਦਿੱਤਾ ।
ਬਲਕਿ ਆਪਣੀ ਮੂੰਹ ਬੋਲੀ ਭੈਣ ਦੇ ਵਿਆਹ ਤੇ ਆਪਣੀ ਮਰਜ਼ੀ ਨਾਲ ਖੁੱਲ੍ਹਾ ਖ਼ਰਚਾ ਕੀਤਾ ।

ਇਹ ਸੀ ਬੈਂਕ ਮੈਨੇਜਰ ਬਲਦੇਵ ਸਿੰਘ ਦੀ ਕਹਾਣੀ,  ਜੌ ਕਿ ਇਕ ਦਲਿੱਤ ਜਾਤ ਨਾਲ ਸੰਬੰਧ ਰੱਖਦਾ ਸੀ ।
ਪਰ ਆਪਣੀ ਪੜਾਈ ਤੇ ਮਿਹਨਤ ਨਾਲ ਚੰਗੇ ਓਹਦੇ ਤੇ ਨੌਕਰੀ ਕਰਦਾ ਸੀ ।
ਤੁਸੀਂ ਪੜ੍ਹਿਆ ਹੈ ਕਿਵੇਂ ਇੱਕ ਦਿਸ਼ਾ ਹੀਣ ਮੁੰਡੇ ਨੂੰ ਬਲਦੇਵ ਸਿੰਘ ਸਹੀ ਦਿਸ਼ਾ ਵਿਖਾਉਂਦਾ ਹੈ ।
ਅਸੀ ਇਹ ਕਹਾਣੀ ਕਿਸੇ ਨੂੰ ਜਾਤੀ ਪ੍ਰਤੀ ਠੇਸ ਪਹੁੰਚਾਉਣ ਲਈ ਨਹੀਂ ਲਿਖੀ ਹੈ ।
ਇਸ ਕਹਾਣੀ ਦਾ ਮੇਨ ਮਕਸਦ ਹੈ, ਕੀ ਆਪਣੇ ਆਪੇ ਨੂੰ ਪਹਿਚਾਣੋਂ ਤੇ ਹਰ ਇਕ ਇਨਸਾਨ ਨੂੰ ਬਰਾਬਰ ਸਮਝੋ ਜਾਤਾਂ – ਪਾਤਾਂ ਨੂੰ ਭੁੱਲ ਕੇ। ਤੇ ਹਰ ਇਕ ਧਰਮ ਵਿਚ ਪਿਆਰ ਨਾਲ ਰਹੋ।
ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ।

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥

********

ਨੋਟ :  ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ, ਸਾਨੂੰ ਸਾਡੇ ਹੇਠਾਂ ਦਿੱਤੇ ਗਏ। ਵਟਸਐਪ ਨੰਬਰ ਜਾਂ ਸਾਡੀ ਇੰਸਟਾਗ੍ਰਾਮ id ਉੱਤੇ ਮੈਸਿਜ  ਕਰ ਸਕਦੇ ਹੋ ।
ਇਸ ਕਹਾਣੀ ਨੂੰ ਪੜ੍ਹਨ ਵਾਲੇ ਹਰ ਇਕ ਆਪਣੇ ਦਾ ਦਿਲੋਂ ਧੰਨਵਾਦ
ਕਰਦਾ ਹਾਂ ।

( ਆਪ ਜੀ ਦਾ ਨਿਮਾਣਾ )
   _ਪ੍ਰਿੰਸ

ਵਟਸਐਪ ਨੰਬਰ   : 7986230226
ਇੰਸਟਾਗ੍ਰਾਮ ਆਈ ਡੀ : @official_prince_grewal
ਈਮੇਲ : grewalp824@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)