More Punjabi Kahaniya  Posts
ਅਮੀਰ


ਸਾਲਾਂ ਬਾਅਦ ਓਹ ਆਪਣੀ ਸਹੇਲੀ ਨਾਲ ਮਿਲੀ ਤਾਂ ਫਰਕ ਬਹੁਤ ਜਿਆਦ ਆ ਗਿਆ ਸੀ। ਉਸਦਾ ਵਿਆਹ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਅਤੇ ਸਹੇਲੀ ਅਮੀਰ ਪਰਿਵਾਰ ਵਿੱਚ ਵਿਆਹੀ ਗਈ ਸੀ।
ਸੁਮਨ ਨੂੰ ਇਹ ਉਮੀਦ ਨਹੀਂ ਸੀ ਕਿ ਰਿਚਾ ਨਾਲ ਇਸ ਤਰਾਂ ਮੁਲਾਕਾਤ ਹੋਏਗੀ। ਰਿਚਾ ਮਿਲੀ ਤਾਂ ਆਪਣੇ ਪੈਸੇ ਦਾ ਰੋਹਬ ਪਾਂਓਦੀ ਲੱਗੀ। ਸੁਮਨ ਨੂੰ ਉਸਨੇ ਆਪਣਾ ਘਰ ਦਿਖਾਇਆ। ਨੌਕਰਾਂ ਦੀ ਗਿਣਤੀ ਦੱਸੀ। ਅਤੇ ਮਿਹੰਗੀਆਂ ਸਾਜ-ਸਜਾਵਟ ਦੀਆਂ ਚੀਜ਼ਾਂ ਦਿਖਾਈਆਂ।
ਦੱਸਿਆ ਕਿ ਓਹ ਕਿੰਨੇ ਪੈਸੇ ਖਰਚ ਦਿੰਦੀ ਹੈ, ਉਸਨੂੰ ਖੁੱਦ ਵੀ ਹਿਸਾਬ ਨਹੀਂ।
ਸੁਮਨ ਨੂੰ ਪੁੱਛਣ ਲੱਗੀ ਤਾਂ ਓਹ ਚੁੱਪ ਹੀ ਰਹੀ। ਉਸਨੇ ਕਿਹਾ ਮੈਂ ਵੀ ਆਪਣੇ ਘਰ ਠੀਕ ਹਾਂ। ਰਿਚਾ ਨੇ ਨਵੀਂ ਖਰੀਦੀ ਕਾਰ ਦਿਖਾਈ। ਕਹਿਣ ਲੱਗੀ ਕਿ ਗਰਮੀ-ਸਰਦੀ ਦਾ ਕੁੱਛ ਖਾਸ ਪਤਾ ਨਹੀਂ ਚੱਲਦਾ। ਹਰ ਕਮਰੇ ਵਿੱਚ ਇਅਰ-ਕੰਡਿਸ਼ਨਰ ਅਤੇ ਹੀਟਰ ਲੱਗੇ ਹਨ।
“ਸਾਡੇ ਤਾਂ ਕੂਲਰ ਹੈ। ਓਹ ਵੀ ਗਰਮੀਆਂ ‘ਚ ਫੇਜ਼ ਉਡ ਜਾਂਦਾ ਤਾਂ ਸਾਰੀ ਰਾਤ ਬੰਦ ਰਹਿੰਦਾ!” ਕਹਿ ਕੇ ਸੁਮਨ ਹੱਸ ਪਈ।
“ਅਸੀਂ ਵੱਡਾ ਜਨਰੇਟਰ ਰੱਖਿਆ। ਉਪਰ ਛੱਤ ਤੇ!” ਰਿਚਾ ਬੋਲੀ, “ਸਾਨੂੰ ਕੋਈ ਦਿੱਕਤ ਨੀ ਲਾਈਟ ਦੀ! ਨਾ ਬਿਜਲੀ ਦੇ ਬਿੱਲ ਦੀ ਪਰਵਾਹ!!”
“ਬਹੁਤ ਖੁਸ਼ੀ ਹੋਈ ਤੈਨੂੰ ਖੁੱਸ਼ ਦੇਖ ਕੇ!”
“ਹੋਰ ਭੈਣੇ! ਇਕ ਈ ਤਾਂ ਜਿੰਦਗੀ ਆ ਓਹ ਤਾਂ ਸਹੀ ਤਰਾਂ ਜਿਓਣੀ ਚਾਹੀਦੀ ਆ ਨਾ! ਪਿਛਲੇ ਮਹੀਨੇ ਈ ਮੈਂ ਆਪਣੀਆਂ ਸਹੇਲੀਆਂ ਨਾਲ ਲੰਡਨ ਜਾਕੇ ਆਈ ਆ! ਹੌਲੀਡੇ ਤੇ ਗਈ ਸੀ”। ਰਿਚਾ ਬੋਲੀ।
“ਅੱਛਾ!”
“ਪੈਸਾ ਈ ਸਭ ਕੁੱਛ ਹੁੰਦਾ ਭੈਣ। ਪੈਸੇ ਨਾਲ ਸਭ ਖਰੀਦਿਆ ਜਾ ਸਕਦਾ!! ਸ਼ੁਕਰ ਆ ਮੈਂ ਅਮੀਰ ਆ! ਤੇਰੇ ਵਾਂਗ ਮੈਨੂੰ ਰਾਤਾਂ ਗਰਮੀਂ ਚ ਤਾਂ ਨੀ ਕੱਟਣੀਆਂ ਪੈਂਦੀਆਂ!”

/> ਰਿਚਾ ਗੱਲਾਂ ਕਰ ਹੀ ਰਹੀ ਸੀ ਕਿ ਉਸਦੇ ਪਤੀ ਦਾ ਫੋਨ ਆਇਆ। ਰਿਚਾ ਨੇ ਫੋਨ ਚੱਕਿਆ ਤਾਂ ਪਰੇਸ਼ਾਨ ਹੋ ਗਈ। ਸੁਮਨ ਕੋਲੋਂ ਉਠਕੇ ਪਰੇ ਹੋ ਕੇ ਗੱਲ ਕਰੀ। ਸ਼ਾਇਦ ਓਹ ਆਪਣੇ ਪਤੀ ਨਾਲ ਝਗੜਾ ਕਰ ਰਹੀ ਸੀ। ਫੇਰ ਹੰਝੂ ਪੂੰਝਦੀ ਵਾਪਸ ਸੁਮਨ ਕੋਲ ਆ ਕੇ ਬੈਠ ਗਈ।
“ਕੀ ਹੋਇਆ? ਰੋ ਕਿਓਂ ਰਹੀ ਏ!?” ਸੁਮਨ ਨੇ ਪੁੱਛਿਆ।
ਰਿਚਾ ਨੇ ਦੱਸਿਆ ਕਿ ਉਸਦਾ ਪਤੀ ਕਈ ਰਾਤਾਂ ਬਾਹਰ ਗੁਜ਼ਾਰਦਾ ਹੈ। ਉਸਨੂੰ ਪੂਰਾ ਵਕਤ ਨਹੀਂ ਦਿੰਦਾ। ਰਿਚਾ ਨੂੰ ਬਿਨਾ ਦੱਸੇ ਘੁੰਮਣ ਚਲਿਆ ਜਾਂਦਾ ਹੈ। ਕਈ ਵਾਰ ਉਸਦੇ ਕੱਪੜਿਆਂ ਉਪਰ ਸੁਰਖੀ ਦੇ ਨਿਸ਼ਾਨ ਰਿਚਾ ਨੇ ਦੇਖੇ ਹਨ। ਉਸਨੂੰ ਕਿਸੇ ਕੁੜੀ ਨਾਲ ਵੀ ਦੇਖਿਆ ਹੈ।
“ਤੇਰਾ ਪਤੀ ਤਾਂ ਰੋਜ ਸ਼ਾਮ ਨੂੰ ਘਰ ਆ ਜਾਂਦਾ ਹੋਣਾ ਨਾ ਸੁਮਨ!?” ਰਿਚਾ ਬੋਲੀ।
“ਹਾਂ! ਓਹ ਸ਼ਾਮ ਨੂੰ ਕੰਮ ਤੋਂ ਆਂਓਦੇ ਨੇ ਤੇ ਰਾਤ ਦੀ ਰੋਟੀ ਅਸੀਂ ਇਕੱਠੇ ਖਾਂਦੇ ਆ! ਸਾਰੇ ਦਿਨ ਦੀਆਂ ਗੱਲਾਂ ਕਰਦੇ ਆ!” ਸੁਮਨ ਬੋਲੀ, “ਮੇਰੀ ਬੇਟੀ ਵੀ ਸਾਡੇ ਨਾਲ ਹੁੰਦੀ ਆ!”
“ਪੈਸੇ ਨਾਲ ਬੱਸ ਪਰਿਵਾਰ ਈ ਨੀ ਖਰੀਦਿਆ ਜਾ ਸਕਦਾ! ਪਿਆਰ ਨੀ ਖਰੀਦਿਆ ਜਾ ਸਕਦਾ! ਰਿਸ਼ਤੇ ਨੀ ਖਰੀਦੇ ਜਾ ਸਕਦੇ! ਦੋਸਤ ਨੀ ਖਰੀਦੇ ਜਾ ਸਕਦੇ!!” ਰਿਚਾ ਬੋਲੀ, “ਸੌਰੀ ਯਾਰ ਸੁਮਨ! ਤੂੰ ਮੇਰੇ ਨਾਲੋਂ ਜਿਆਦਾ ਅਮੀਰ ਆ! ਬਹੁਤ ਜਿਆਦਾ ਅਮੀਰ ਆ!!”
ਰਿਚਾ ਬੋਲਦੀ ਵੀ ਜਾਂਦੀ ਸੀ ਅਤੇ ਰੋਂਦੀ ਵੀ ਜਾਂਦੀ ਸੀ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

One Comment on “ਅਮੀਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)