More Punjabi Kahaniya  Posts
ਮੌਤ ਨੂੰ ਟਿੱਚਰਾਂ ਕਰਦੇ


ਹਰਿਆਣੇ ਦਾ ਇੱਕ ਮੁੰਡਾ ਦੱਸਦਾ..
ਪੰਜਾਬੋਂ ਆਏ ਜਥਿਆਂ ਨੂੰ ਪਾਣੀ ਧਾਣੀ ਪੁੱਛ ਹੀ ਰਹੇ ਸਾਂ ਕੇ ਧੂੰਆਂ ਛੱਡਦੀ ਇੱਕ ਅਜੀਬ ਜਿਹੀ ਸ਼ੈ ਐਨ ਕੋਲ ਆ ਕੇ ਡਿੱਗੀ..!
ਮੈਂ ਬੁਰੀ ਤਰਾਂ ਡਰ ਗਿਆ..ਇੰਝ ਲੱਗਿਆ ਇਹ ਹੁਣੇ ਹੀ ਫਟ ਜਾਵੇਗੀ..ਅਤੇ ਮੈਂ ਤੂੰਬਾ ਤੂੰਬਾ ਹੋ ਕੇ ਉੱਡ ਜਾਵਾਂਗਾ..!
ਏਨੇ ਨੂੰ ਦਾਹੜੀ ਵਾਲਾ ਮੁੰਡਾ ਆਇਆ..ਜੈਕਾਰਾ ਛੱਡਦੇ ਹੋਏ ਨੇ ਨੰਗੇ ਹੱਥਾਂ ਨਾਲ ਉਹ ਸ਼ੈ ਚੁੱਕੀ ਤੇ ਜਿਧਰੋਂ ਆਈ ਸੀ ਮੁੜ ਓਧਰ ਨੂੰ ਹੀ ਸੁੱਟ ਦਿੱਤੀ ਤੇ ਆਪ ਭੀੜ ਵਿਚ ਗਵਾਚ ਗਿਆ!
ਮੈਂ ਵੇਖਦਾ ਹੀ ਰਹਿ ਗਿਆ..ਮੌਤ ਨੂੰ ਟਿੱਚਰਾਂ ਕਰਦੇ ਅਜੀਬ ਮਿੱਟੀ ਦੇ ਬਣੇ ਇਹ ਲੋਕ..
ਵੱਡੇ ਦੱਸਦੇ ਹੁੰਦੇ ਕੇ ਇਹ ਬਾਡਰ ਤੇ ਵੀ ਇੰਝ ਹੀ ਕਰਦੇ ਨੇ..ਪਰ ਅੱਖਾਂ ਸਾਮਣੇ ਇੰਝ ਹੁੰਦਾ ਅੱਜ ਪਹਿਲੀ ਵਾਰੀ ਵੇਖਿਆ..!
ਕੇਰਲ ਦੀ ਕੁੜੀ ਆਖ਼ ਰਹੀ ਸੀ ਕੇ ਕਾਸ਼ ਪੰਜਾਬ ਦੱਖਣ ਵੱਲ ਹੁੰਦਾ..ਦੋ ਭੈਣ ਭਰਾ ਦਵਾਈਆਂ ਦੇ ਪੈਕਟ ਵੰਡ ਰਹੇ ਸਨ..
ਲਾਗੇ ਪਿੰਡ ਦੀ ਇੱਕ ਹਿੰਦੂ ਕੁੜੀ ਪੰਜਾਬੀ ਮੁੰਡਿਆਂ ਵਿਚ ਘਿੱਰੀ ਹੋਈ ਬੇਖੌਫ ਰੋਟੀਆਂ ਵੇਲ ਰਹੀ ਸੀ..!
ਚਾਟ ਦੀ ਰੇਹੜੀ ਕੋਲ ਖਲੋਤੇ ਦੋ ਮੀਆਂ ਬੀਵੀ..ਪੁੱਛਿਆ ਡਰ ਨਹੀਂ ਲੱਗਦਾ..ਏਨੀ ਭੀੜ ਕੋਲੋਂ?
ਆਖਦੇ ਸ਼ੁਰੂ ਸ਼ੁਰੂ ਵਿਚ ਲੱਗਦਾ ਸੀ..ਭੀੜ ਦਾ ਕੀ ਏ..ਜੋ ਮਰਜੀ ਖਾ ਜਾਵੇ..ਲੁੱਟ ਲਵੇ..ਗਰੀਬ ਨੇ ਕੀ ਕਰ ਲੈਣਾ..ਧੰਦਾ ਚੌਪਟ ਹੋ ਜਾਵੇਗਾ..ਪਰ ਉਲਟਾ ਸਾਡੀ ਤੇ ਵਿੱਕਰੀ ਹੀ ਵੱਧ ਗਈ..
ਹਰ ਬੰਦਾ ਇਮਾਨਦਾਰੀ ਨਾਲ ਆਪਣੇ ਪੈਸੇ ਦੇ ਕੇ ਜਾਂਦਾ!
ਚਾਰ ਜੂਨ ਚੁਰਾਸੀ ਸੁਵੇਰੇ ਤੜਕੇ ਜਦੋਂ ਪਹਿਲਾ ਗੋਲਾ ਦਰਬਾਰ ਸਾਹਿਬ ਕੰਪਲੈਕਸ ਵਿਚ ਵੱਜਾ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਗਵਾਨ ਸਿੰਘ ਦੱਸਦੇ ਕੇ ਮੇਰਾ ਤ੍ਰਾਹ ਨਿੱਕਲ ਗਿਆ..
ਏਨਾ ਭਿਆਨਕ ਦ੍ਰਿਸ਼ ਅਤੇ ਏਨੀ ਉਚੀ ਖੜਾਕ ਸ਼ਾਇਦ ਪਹਿਲੋਂ ਕਦੀ ਨਹੀਂ ਸੀ ਸੁਣਿਆ..
ਮੈਂ ਓਥੇ ਹੀ ਬੈਠ ਗਿਆ!
ਏਨੇ ਨੂੰ ਆਪਣੀ ਮੌਜ ਵਿਚ ਤੁਰਿਆ ਆਉਂਦਾ ਜਰਨਲ ਸੁਬੇਗ ਸਿੰਘ ਸਿੰਘ ਦਿਸ ਪਿਆ..
ਮਖੌਲ ਜਿਹੇ ਨਾਲ ਆਖਣ ਲੱਗਾ ਭਗਵਾਨ ਸਿੰਘ ਜੀ ਆਓ ਤੁਹਾਨੂੰ ਹੁੰਦੀ ਲੜਾਈ ਵਿਖਾਈਏ..
ਜੰਗ ਦਾ ਇੱਕ ਨੁਕਤਾ ਦੱਸਦਾ ਹਾਂ..ਚੱਲਦੀ ਗੋਲੀ ਵਿਚ ਕਦੀ ਵੀ ਇੱਕ ਥਾਂ ਨਹੀਂ ਖਲੋਈ ਦਾ..ਇਹ ਕਰਮਾਂ ਵਾਲੀ ਸਿੱਧੀ ਆਉਂਦੀ ਏ ਤੇ ਬੰਦੇ ਨੂੰ ਆਪਣਾ ਰਾਹ ਬਦਲਦੇ ਰਹਿਣਾ ਚਾਹੀਦਾ..ਇਹ ਫੇਰ ਕਦੀ ਵੀ ਨਹੀਂ ਵੱਜਦੀ!
ਦਿੱਲੀ ਹਰਿਆਣੇ ਦਾ ਬਾਡਰ..
ਇੱਕ ਵਿਓਪਾਰੀ ਪਰਿਵਾਰ ਸਣੇ ਓਥੇ ਆਉਂਦਾ..
ਟਰਾਲੀ ਅੰਦਰ ਬੈਠੇ ਸੌ ਸਾਲ ਤੋਂ ਵੱਧ ਦੇ ਸਿੱਖ ਬਾਬੇ ਦੇ ਪੈਰੀ...

ਹੱਥ ਲਾਉਂਦਾ ਹੋਇਆ ਭਾਵੁਕ ਹੋ ਜਾਂਦਾ..
ਆਖਦਾ ਕੱਲ ਨੂੰ ਪਹਿਲੀ ਪਾਤਸਾਹੀ ਜਨਮ ਦਿਹਾੜਾ ਹੈ..ਓਹੀ ਬਾਬਾ ਨਾਨਕ ਜਿਸਨੇ ਆਪਣੇ ਹੱਥੀ ਹੱਲ ਵਾਹਿਆ..ਖੇਤੀ ਕੀਤੀ..
ਕਰਮਾਂ ਵਾਲੇ ਹਾਂ ਅੱਜ ਓਸੇ ਬਾਬੇ ਨਾਨਕ ਦੇ ਵਾਰਿਸ ਸਾਡੇ ਸ਼ਹਿਰ ਆਏ ਨੇ..
ਦਿੱਲੀ ਕੋਲੋਂ ਆਪਣੇ ਹੱਕ ਮੰਗਣ..
ਓਸੇ ਦਿੱਲੀ ਕੋਲੋਂ ਜਿਸ ਦੀ ਬੁੱਕਲ ਵਿਚ ਕਦੀ ਹਮਾਯੂੰ ਅਕਬਰ ਜਹਾਂਗੀਰ ਅਤੇ ਸ਼ਾਹਜਹਾਨ ਵਰਗੇ ਦਿੱਗਜ ਬੇ-ਰੋਕ ਟੋਕ ਵਿਚਰਿਆ ਕਰਦੇ ਸਨ..!
ਓਹੀ ਦਿੱਲੀ ਜਿਥੇ ਰਾਜ ਕਰਨ ਵਾਲਾ ਔਰੰਗਜੇਬ ਕਦੀ ਇਹ ਸੋਚਿਆ ਕਰਦਾ ਸੀ ਕੇ ਸ਼ਾਇਦ ਮੇਰੇ ਸੂਰਜ ਨੇ ਕਦੀ ਅਸਤ ਨਹੀਂ ਹੋਣਾ..
ਮੋਦੀ ਸਾਬ ਜਾਓ ਔਰੰਗਾਬਾਦ ਵਿਚ ਬਣੀ ਉਸਦੀ ਕਬਰ ਵੇਖ ਕੇ ਆਓ..
ਮੌਤ ਵਰਗਾ ਸੰਨਾਟਾ ਏ ਓਥੇ..ਕੋਲ ਬੈਠਾ ਇੱਕ ਫਕੀਰ ਕਬਰ ਤੇ ਦੀਵਾ ਜਗਾਉਣ ਲਈ ਆਉਂਦੇ ਜਾਂਦੇ ਕੋਲੋਂ ਪੈਸੇ ਮੰਗਦਾ ਆਮ ਵੇਖਿਆ ਜਾ ਸਕਦਾ..
ਤੇ ਚਮਕੌਰ ਦੇ ਗੜੀ ਵਿਚ ਸ਼ਹੀਦੀ ਪਾਉਣ ਵਾਲੇ ਸੱਚ ਦੇ ਵਣਜਾਰਿਆਂ ਦੀ ਧਰਤੀ ਤੇ ਜਾ ਕੇ ਵੇਖੋ ਕਿੱਦਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ..!
ਫੇਰ ਆਪਣੀ ਤਿੰਨ ਸਾਲ ਦੀ ਪੋਤਰੀ ਨੂੰ ਬਾਬੇ ਜੀ ਅੱਗੇ ਕਰ ਜਜਬਾਤੀ ਫਰਿਆਦ ਕਰਦਾ..ਆਪਣਾ ਹੱਥ ਇਸਦੇ ਸਿਰ ਤੇ ਰੱਖ ਦਿਓ!
ਫੁੰਕਾਰੇ ਮਾਰਦੀਆਂ ਸੋਹਣੀਆਂ ਘੋੜੀਆਂ ਦੀ ਕਾਠੀ ਤੇ ਚੜਿਆ ਹੋਇਆ ਕਿੰਨਾ ਸਾਰਾ ਖਾਲਸਾ ਸ਼ਾਇਦ ਦਿੱਲੀ ਵਾਸੀਆਂ ਨੇ ਅੱਜ ਪਹਿਲੀ ਵਾਰ ਵੇਖਿਆ ਸੀ..ਜਿਹੜਾ ਵੇਖਦਾ ਬੱਸ ਵੇਖਦਾ ਹੀ ਰਹਿ ਜਾਂਦਾ..!
ਕਈ ਆਖਦੇ ਨਕਲੀ ਘੋੜੀ ਤੇ ਚੜੀ ਝਾਂਸੀ ਦੀ ਰਾਣੀ ਅਤੇ ਨਕਲੀ ਦਾਹੜੀ ਲਾ ਕੇ ਕੈਮਰੇ ਸਾਹਵੇਂ ਪੈਸਿਆਂ ਖਾਤਿਰ ਕਿੱਲਦਾ ਹੋਇਆ ਅਕਸ਼ੇ ਕੁਮਾਰ ਅੱਜ ਤੱਕ ਸਿਰਫ ਫ਼ਿਲਮਾਂ ਵਿਚ ਹੀ ਵੇਖਿਆ ਸੀ..
ਸਾਖਸ਼ਾਤ ਕਰਾਮਾਤ ਹੁੰਦੀ ਅੱਜ ਪਹਿਲੀ ਵਾਰ ਵੇਖੀ..!
ਹੁਣ ਚੱਲਦੇ ਚੱਲਦੇ..
ਜੰਗਲੀ ਬਾਂਦਰਾਂ ਤੋਂ ਸਤਾਏ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਕਿਰਸਾਨ ਨੇ ਆਪਣੇ ਕੁੱਤੇ ਉੱਤੇ ਸ਼ੇਰ ਦੀ ਖੱਲ ਵਾਲੀਆਂ ਕਿੰਨੀਆਂ ਸਾਰੀਆਂ ਧਾਰੀਆਂ ਵਾਹ ਦਿੱਤੀਆਂ..!
ਦੱਸਦੇ ਹੁਣ ਕੋਈ ਬਾਂਦਰ ਡਰਦਾ ਲਾਗੇ ਨਹੀਂ ਲੱਗਦਾ..
ਪਰ “ਕੰਨਨ” ਨਾਮ ਦਾ ਇਹ ਕੁੱਤਾ ਅੱਜਕੱਲ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਏ..
ਸੋਚਦਾ ਏ ਜਿਸ ਦਿਨ ਸ਼ੇਰਾਂ ਅਤੇ ਬਾਂਦਰਾਂ ਨੂੰ ਅਸਲੀਅਤ ਪਤਾ ਲੱਗੀ ਪਤਾ ਨੀ ਕੀ ਹਾਲ ਕਰਨਗੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)