More Punjabi Kahaniya  Posts
ਅਸੀਮ ਖੁਸ਼ੀ


ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..!
ਬੀਜੀ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਪਤਾ ਲੱਗੂ ਕਿਸ ਭਾਅ ਵਿਕਦੀ ਏ..!
ਕਾਲਜ ਵੇਲੇ ਜਿੰਨੀ ਦੇਰ ਗ੍ਰੀਨ ਐਵੀਨਿਊ ਦੇ ਭਿੱਜੇ ਕੁਲਚੇ ਨਾ ਖਾ ਲਿਆ ਕਰਦੀਆਂ..ਸਿਦਕ ਜਿਹਾ ਨਾ ਆਇਆ ਕਰਦਾ..!
ਘਰੇ ਵੀ ਹਰ ਅੱਧੇ ਘੰਟੇ ਬਾਅਦ ਕੁਝ ਨਾ ਕੁਝ ਖਾਂਦੇ ਰਹਿਣਾ ਮੇਰੀ ਆਦਤ ਹੋਇਆ ਕਰਦੀ..ਭਿਝੇ ਕੁਲਚਿਆਂ ਦੀ ਸ਼ੋਕੀਨ ਹੋਣ ਦਾ ਜਿਕਰ ਤਾਂ ਮੰਗਣੇ ਵਾਲੇ ਦਿਨ ਟੇਬਲ ਤੇ ਬੈਠਿਆਂ ਵੇਲੇ ਵੀ ਕਰ ਦਿੱਤਾ ਗਿਆ..!
ਮਗਰੋਂ ਬਹੁਤ ਲੜੀ..ਮਾਂ ਨੂੰ ਆਖਣ ਲੱਗੀ ਕੇ ਮੇਰੀ ਇਸ ਆਦਤ ਦਾ ਜਿਕਰ ਕਰਨਾ ਕਿੰਨਾ ਕੂ ਜਰੂਰੀ ਸੀ..!
ਫੇਰ ਵਿਆਹ ਵਾਲੇ ਦਿਨ ਵੀ ਸ਼ਾਇਦ ਸਾਰਿਆਂ ਨਾਲੋਂ ਵਿਛੜਨ ਦਾ ਖੌਫ ਸੀ ਕੇ ਅਗਲੇ ਘਰ ਮਿਲਣ ਵਾਲੇ ਨਵੇਂ ਮਾਹੌਲ ਦਾ ਧੁੜਕੂ..ਮੇਰੀ ਭੁੱਖ ਖੰਬ ਲਾ ਕੇ ਉੱਡ ਗਈ..!
ਉੱਤੋਂ ਪੂਰੇ ਪੰਜ ਕਿੱਲੋ ਦਾ ਲਹਿੰਗਾ..ਕਿੰਨੇ ਸਾਰੇ ਗਹਿਣੇ..ਲੰਮਾ ਸਾਰਾ ਫੋਟੋ ਸ਼ੈਸ਼ਨ..ਡੀ.ਜੇ ਦੇ ਨਾਲ ਹੁੰਦੀ ਕੰਨ ਪਾੜਵੀਂ ਨੱਚ-ਭੁੜਕ,ਮੂੰਹ ਤੇ ਲੱਗਾ ਹਾਈ-ਫਾਈ ਮੇਕਅੱਪ ਤੇ ਉੱਤੋਂ ਪੈਂਦੀਆਂ ਕਿੰਨੀਆਂ ਸਾਰੀਆਂ ਲਾਈਟਾਂ..!
ਬੱਸ ਥੋੜੀ ਬਹੁਤ ਰੋਟੀ ਹੀ ਖਾਦੀ ਗਈ..ਅਗਲੇ ਘਰ ਪਾਣੀ ਵਾਰਨ ਲਗਿਆਂ ਖਲੋ ਕੇ ਲੰਘਾਏ ਓਹਨਾ ਵੀਹਾਂ ਮਿੰਟਾ ਨੇ ਬੱਸ ਕਰਵਾ ਦਿੱਤੀ..!
ਫੇਰ ਸ਼ੁਰੂ ਹੋਇਆ ਸ਼ਗਨ ਸੁਆਰਥਾਂ ਅਤੇ ਕਿੰਨੇ ਸਾਰੇ ਨਵੇਂ ਚੇਹਰਿਆਂ ਨਾਲ ਜਾਣ-ਪਛਾਣ ਵਾਲਾ ਕਦੀ ਨਾ ਮੁੱਕਣ ਵਾਲਾ ਲੰਮਾ ਸਾਰਾ ਸਿਲਸਿਲਾ!
ਕਿਸੇ ਵੱਲੋਂ ਲਿਆਂਧੀ ਗਈ ਸਵੀਟ-ਡਿਸ਼ ਦੇ ਮਸਾਂ ਦੋ ਚਮਚੇ ਹੀ ਅੰਦਰ ਲੰਘਾਏ ਹੋਣੇ ਕੇ ਮੂਵੀ ਵਾਲਿਆਂ ਨੇ ਦੋਹਾਂ ਨੂੰ ਫਾਈਨਲ ਫੋਟੋ ਸ਼ੂਟ ਵਾਸਤੇ ਵੱਖਰਿਆਂ ਕਰ ਲਿਆ..!
ਪੂਰੇ ਘੰਟੇ ਮਗਰੋਂ ਮੈਨੂੰ ਫੁੱਲਾਂ ਨਾਲ ਸੋਹਣੀ ਤਰਾਂ ਸਜਾਏ ਹੋਏ ਇੱਕ ਕਮਰੇ ਵਿਚ ਲਿਆ ਬਿਠਾਇਆ..!
ਭੁੱਖ ਨਾਲ ਏਨੀ ਬੁਰੀ ਹਾਲਤ ਕੇ ਜਾਨ ਹੀ...

ਨਿੱਕਲੀ ਜਾਵੇ..!
ਮਖਮਲੀ ਬਿਸਤਰੇ ਤੇ ਗੋਡਿਆਂ ਵਿਚ ਸਿਰ ਦੇਈ ਕੱਲੀ ਬੈਠੀ ਸੋਚੀ ਜਾ ਰਹੀ ਸਾਂ ਕੇ ਕਾਸ਼ ਆਸ-ਪਾਸ ਸਜਾਵਟ ਲਈ ਲਾਏ ਗਏ ਫੁਲ-ਬੂਟਿਆਂ ਦੀਂ ਜਗਾ ਸੇਬ ਸੰਤਰੇ ਤੇ ਹੋਰ ਮਨਪਸੰਦ ਖਾਣ ਪੀਣ ਦੀਆਂ ਵੰਨਗੀਆਂ ਟੰਗੀਆਂ ਹੁੰਦੀਆਂ ਤਾਂ ਮਿੰਟ ਨਾ ਲਾਉਂਦੀ ਓਹਨਾ ਨੂੰ ਮੁਕਾਉਣ ਵਿਚ..!
ਫੇਰ ਅਚਾਨਕ ਹਿੱਲਜੁਲ ਹੋਈ ਅਤੇ ਉਹ ਮਲਕੜੇ ਜਿਹੇ ਆਣ ਮੇਰੇ ਕੋਲ ਬੈਠ ਗਏ..
ਫੇਰ ਗਹੁ ਨਾਲ ਤੱਕਦਿਆਂ ਹੋਇਆਂ ਮੇਰੇ ਮੁਰਝਾਏ ਹੋਏ ਚੇਹਰੇ ਦੀਂ ਵਜ੍ਹਾ ਪੁੱਛੀ ਤਾਂ ਮਾਂ ਵੱਲੋਂ ਅਕਸਰ ਹੀ ਆਖੀ ਜਾਂਦੀ ਚੇਤੇ ਆ ਗਈ ਕੇ “ਅਗਲੇ ਘਰ ਜਾ ਕੇ ਕੋਈ ਝੱਲ ਹੀ ਨਾ ਖਿਲਾਰ ਦੇਵੀਂ..ਨਾਪ ਤੋਲ ਕੇ ਜਵਾਬ ਦੇਵੀਂ..!
ਸਵਾਲ ਦਾ ਜਵਾਬ ਦੇਣ ਦੀ ਥਾਂ ਮੈਂ ਅੱਗਿਓਂ ਨੀਵੀਂ ਜਿਹੀ ਪਾ ਲਈ!
ਇਹ ਸਭ ਕੁਝ ਵੇਖ ਉਹ ਹੌਲੀ ਜਿਹੀ ਉੱਠੇ ਤੇ ਆਪਣੇ ਨਾਲ ਲਿਆਂਦਾ ਲਿਫ਼ਾਫ਼ਾ ਚੁੱਕ ਦੋਬਾਰਾ ਮੇਰੇ ਕੋਲ ਆਣ ਬੈਠੇ..!
ਫੇਰ ਬਣਾ ਸਵਾਰ ਕੇ ਪੈਕ ਕੀਤੇ ਕਿੰਨੇ ਸਾਰੇ ਭਿੱਜੇ ਕੁਲਚੇ,ਮਿਠਿਆਈਆਂ ਅਤੇ ਮੇਰੇ ਪਸੰਦ ਦੀਆਂ ਹੋਰ ਵੀ ਕਿੰਨੀਆਂ ਸਾਰੀਆਂ ਚੀਜਾਂ ਕੋਲ ਪਈ ਵੱਡੀ ਸਾਰੀ ਪਲੇਟ ਵਿਚ ਢੇਰੀ ਕਰ ਦਿੱਤੀਆਂ..!
ਇਹ ਸਾਰਾ ਕੁਝ ਵੇਖ ਚਿਰਾਂ ਤੋਂ ਜਬਰਦਸਤੀ ਡੱਕ ਕੇ ਰੱਖੇ ਹੋਏ ਕਿੰਨੇ ਸਾਰੇ ਹੰਝੂ ਵਹਿ ਤੁਰੇ..ਪਰ ਅੱਜ ਇਹ ਹੰਝੂ ਸ਼ਾਇਦ ਕਿਸੇ ਅਸੀਮ ਖੁਸ਼ੀ ਦੇ ਸਨ..
ਓਹੀ ਅਸੀਮ ਖੁਸ਼ੀ ਜਿਹੜੀ ਦਿੱਲ ਦੀਆਂ ਰਮਜਾਂ ਪਛਾਨਣ ਵਾਲੇ ਕਿਸੇ ਲੰਮੀਆਂ ਪੈੜਾਂ ਦੇ ਅਣਜਾਣ ਰਾਹੀ ਦੀਂ ਵਰ੍ਹਿਆਂ ਤੋਂ ਬੇਸਬਰੀ ਨਾਲ ਹੋ ਰਹੀ ਉਡੀਕ ਮੁੱਕਣ ਤੇ ਮਲੋ-ਮਲੀ ਹੀ ਕੋਇਆਂ ਵਿਚੋਂ ਹੰਜੂ ਬਣ ਵਹਿ ਤੁਰਿਆ ਕਰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਅਸੀਮ ਖੁਸ਼ੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)