More Punjabi Kahaniya  Posts
ਦਾਰਜੀ (ਭਾਗ 3)


ਅਗਲੇ ਦਿਨ ਜੋਗਿੰਦਰ ਦਫ਼ਤਰੋਂ ਆਉਂਦੇ ਹੋਏ ਬਹੁਤ ਸਾਰੇ ਖਿਡੌਣੇ ਤੇ ਚੀਜ਼ੀ ਲੈ ਕੇ ਆਇਆ ਤੇ ਅਾਪਣੇ ਕਮਰੇ ਦੀ ਅਲਮਾਰੀ ਚ ਲੁਕੋ ਕੇ ਰੱਖ ਦਿੱਤੇ | ਜਦੋਂ ਬੱਚੇ ਰਾਤ ਨੂੰ ਸੌਂ ਜਾਂਦੇ ਤਾਂ ਹੌਲੀ ਜਿਹੀ ਉਹਨਾਂ ਦੇ ਸਿਰਹਾਣੇ ਨੀਚੇ ਥੋੜੇ ਖਿਡੌਣੇ ਤੇ ਚੀਜ਼ੀ ਰੱਖ ਦਿੰਦਾ | ਬੱਚੇ ਸਵੇਰੇ ਉੱਠ ਖਿਡੌਣਿਆਂ ਨੂੰ ਵੇਖਦੇ ਤਾਂ ਖੁਸ਼ ਹੋ ਜਾਂਦੇ |

ਸਮਾਂ ਬੀਤਦਾ ਗਿਆ | ਵਿੱਚ ਕੁ ਬੱਚਿਆਂ ਦੀ ਮਾਮੀ ਤੇ ਤਾਈ ਇੱਕ ਇੱਕ ਮਹੀਨਾ ਬੱਚਿਆਂ ਕੋਲ ਰਹਿ ਗਈਆਂ ਸਨ
| ਕਰਦੇ ਕਰਦੇ ਡੇਢ ਕੁ ਸਾਲ ਲੰਘ ਗਿਆ | ਜੋਗਿੰਦਰ ਆਪਣੇ ਬਿਨ ਮਾਂ ਤੋਂ ਮਸੂਮ ਬੱਚਿਆਂ ਨੂੰ ਤੱਕ ਲੁੱਕ ਲੱਕ ਰਾਤਾਂ ਨੂੰ ਰੋਂਦਾ ਰਹਿੰਦਾ | ਸ਼ਰਨ ਦੇ ਜਾਣ ਨਾਲ ਉਹ ਬੁਰੀ ਤਰਾਂ ਟੁੱਟ ਚੁੱਕਾ ਸੀ |

ਇੱਕ ਦਿਨ ਜੋਗਿੰਦਰ ਦੀ ਮਾਸੀ ਦੀ ਨੂੰਹ ਜੋਗਿੰਦਰ ਲਈ ਰਿਸ਼ਤਾ ਲੈ ਕੇ ਆਈ ਤੇ ਆਖਣ ਲੱਗੀ , ” ਦਿਉਰਾ ਕੱਦ ਤਕ ਆਪਣੀ ਜ਼ਿੰਦਗੀ ਨੂੰ ਇੰਝ ਹੀ ਘਸੀਟਦਾ ਰਹੇਂਗਾ … ਜਾਣ ਵਾਲੇ ਤਾਂ ਕਦੇ ਵਾਪਸ ਨਹੀਂ ਮੁੜਦੇ… ਆ ਬਿਨ ਮਾਂ ਦੇ ਬੱਚਿਆਂ ਨੂੰ ਤੱਕ ਮੇਰੀ ਤਾਂ ਰੂਹ ਕੰਬਦੀ ਏ …ਸੱਚ ਦੱਸਾਂ , ਮੈਥੋਂ ਇਹਨਾਂ ਬੱਚਿਆਂ ਨੂੰ ਇੰਝ ਰੁਲਦਾ ਤੇ ਤੈਨੂੰ ਇੰਝ ਵਿਲਕਦਾ ਹੋਰ ਨਹੀਂ ਵੇਖ ਹੁੰਦਾ … ਮੇਰੇ ਲਾਗਲੇ ਪਿੰਡ ਦੀ ਇੱਕ ਕੁੜੀ ਹੈ ਉਸਦੇ ਪਿਉ ਨਾਲ ਮੈਂ ਗੱਲ ਕੀਤੀ ਹੈ …ਜੇ ਤੂੰ ਕਹੇ ਤਾਂ ਮੈਂ ਗੱਲ ਅੱਗੇ ਤੋਰਾਂ …ਘਰ ਬਾਹਰ ਵੀ ਚੰਗਾ ਏ …ਤੈਨੂੰ ਤੇ ਬੱਚਿਆਂ ਨੂੰ ਸਾਂਭ ਲਵੇਗੀ …ਘਰ ਦੇ ਹਾਲਤ ਸੁਧਰ ਜਾਣਗੇ …ਬੱਚਿਆਂ ਨੂੰ ਵੀ ਮਾਂ ਮਿਲ ਜਾਵੇਗੀ ਤੇ ਤੇਰੀ ਰੋਟੀ ਪਾਣੀ ਦੀ ਚਿੰਤਾ ਵੀ ਮੁੱਕ ਜਾਵੇਗੀ |”

ਜੇ ਜੱਕ ਕਰਦਾ ਜੋਗਿੰਦਰ ਵਿਆਹ ਲਈ ਰਾਜ਼ੀ ਹੋ ਗਿਆ |
ਗੁਰਦੁਆਰਾ ਸਾਹਿਬ ਲਾਵਾਂ ਲੈ ਸਾਦਾ ਵਿਆਹ ਹੋ ਗਿਆ |
ਨਾਸਮਝ ਬੱਚੇ ਆਪਣੀ ਨਵੀਂ ਬੀਜੀ ‘ ਬੀਰੋ ‘ਨੂੰ ਦੇਖ ਖੁਸ਼ ਹੋ ਗਏ |

ਕੁੱਝ ਮਹੀਨੇ ਸੁਖਾਲੇ ਨਿਕਲ ਗਏ | ਪਤਾ ਚੱਲਿਆ ਕਿ ਬੀਰੋ ਮਿਰਗੀ ਦੀ ਸ਼ਿਕਾਰ ਸੀ | ਹਰ ਦੋ ਕੁ ਮਹੀਨੇ ਬਾਅਦ ਉਹਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਸੀ | ਇਹ ਗਲ ਵਿਚੋਲਣ ਤੇ ਜੋਗਿੰਦਰ ਤੋਂ ਲੁਕੋਈ ਗਈ ਸੀ | ਜੋਗਿੰਦਰ ਨੇ ਬੀਰੋ ਦਾ ਬਥੇਰਾ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਹੀਂ ਸੀ ਪੈ ਰਿਹਾ |

ਉੱਧਰੋਂ ਬੀਰੋ ਨੇ ਮਤਰੇਈ ਮਾਂ ਦਾ ਰੂਪ ਧਾਰਨ ਕਰ ਲਿਆ ਸੀ | ਰੋਜ਼ ਰੋਟੀਆਂ ਲਾਹ ਲਾਹ ਥੱਕ ਗਈ ਸੀ ਉਹ | ਗੱਲ ਗੱਲ ਤੇ ਖਿਝਦੀ ਰਹਿੰਦੀ | ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਜੋਗਿੰਦਰ ਨਾਲ ਲੜਦੀ ਰਹਿੰਦੀ | ਬੱਚਿਆਂ ਨੂੰ ਕਦੇ ਮਾਂ ਦੇ ਦੋ ਮਿੱਠੇ ਬੋਲ ਤਕ ਨਾ ਨਸੀਬ ਹੋਏ | ਬਿਨ ਮਾਂ ਦੇ ਮਸੂਮ ਬੱਚਿਆਂ ਨੂੰ ਤੱਕ ਉਸਦੀ ਮਮਤਾ ਕਦੇ ਨਾ ਜਾਗੀ |

ਬੀਮਾਰੀ ਦਾ ਬਹਾਨਾ ਕਰ ਕਈ ਕਈ ਦਿਨ ਮੰਜੇ ਤੋਂ ਨਾ ਉੱਠਦੀ | ਕੋਈ ਕੰਮ ਨਾ ਕਰਦੀ | ਜੋਗਿੰਦਰ ਹੀ ਰੋਟੀ ਪਾਣੀ ਬਣਾਉਂਦਾ | ਜੀਤੋ ਵੀ ਹੁਣ ਦਾਲ, ਸਬਜ਼ੀ ਬਣਾਉਣੀ ਥੋੜਾ ਥੋੜਾ ਸਿੱਖ ਗਈ ਸੀ |

ਸਾਰਾ ਦਿਨ ਮੰਜੇ ਤੇ ਪਈ ਰਹਿਣ ਕਾਰਨ ਬੀਰੋ ਨੂੰ ਹੋਰ ਬੀਮਾਰੀਆਂ ਨੇ ਵੀ ਘੇਰ ਲਿਆ | ਦੱਸਵੀਂ ਕਰਨ ਤੋਂ ਬਾਅਦ ਜੀਤੋ ਨੂੰ ਮਜ਼ਬੂਰਨ ਸਕੂਲੋਂ ਹਟਾਉਣਾ ਪਿਆ | ਉਹ ਘਰ ਤੇ ਆਪਣੀ ਨਵੀਂ ਬੀਜੀ ਨੂੰ ਦੇਖਦੀ | ਉਸਦੀ ਜ਼ਿੰਮੇਵਾਰੀ ਵੀ ਜੀਤੋ ਤੇ ਪੈ ਗਈ | ਆਪਣੀ ਮਸੂਮ ਬੱਚੀ ਨੂੰ ਏਦਾਂ ਕੰਮ ਕਰਦਿਆਂ ਵੇਖ ਜੋਗਿੰਦਰ ਅੰਦਰ ਹੀ ਅੰਦਰ ਝੁਰਦਾ ਰਹਿੰਦਾ |

ਉੱਧਰ ਬੀਰੋ ਮੰਜੇ ਤੇ ਬੈਠੀ ਬੈਠੀ ਵੀ ਜ਼ਰਾ ਚੈਨ ਨਾ ਲੈਂਦੀ | ਜੀਤੋ ਨੂੰ ਗੱਲ ਗੱਲ ਤੇ ਟੋਕਦੀ ਰਹਿੰਦੀ | ਹਰ ਚੀਜ਼ ਚ ਨੁਕਸ ਕੱਢਣਾ ਉਹਦੀ ਆਦਤ ਹੋ ਗਈ ਸੀ | ਕਦੇ ਚਾਹ ਚ ਚੀਨੀ ਘੱਟ...

ਹੈ ਤੇ ਕਦੇ ਸਬਜ਼ੀ ਚ ਲੂਣ ਜ਼ਿਆਦਾ | ਹਰ ਵੇਲੇ ਲੜਨ ਦੇ ਬਹਾਨੇ ਟੋਲਦੀ ਰਹਿੰਦੀ | ਕਦੇ ਭੁੱਲ ਕੇ ਵੀ ਬੱਚਿਆਂ ਨੂੰ ਗਲ ਨਹੀਂ ਸੀ ਲਗਾਇਆ ਉਸਨੇ | ਸਗੋਂ ਆ ਕੇ ਬੱਚਿਆਂ ਦੇ ਮੂੰਹ ਤੋਂ ਉਹਨਾਂ ਦੇ ਹਾਸੇ ਖੋਹ ਲਏ ਸਨ |

ਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀ ਸੀ | ਜੀਤੋ ਨੂੰ ਬਹੁਤ ਅਵਾ ਤਵਾ ਬੋਲੀ …” ਫੱਫੇ ਕੁੱਟਣੀ ਨਾ ਹੋਵੇ ਤਾਂ …ਕੋਈ ਕੰਮ ਇਸਤੋਂ ਚੱਜ ਨਾਲ ਨਹੀਂ ਹੁੰਦਾ …ਸਾਰਾ ਦਿਨ ਪਿਉ ਦੇ ਕੰਨ ਭਰਦੀ ਰਹਿੰਦੀ ਹੈ | ”

ਬਹੁਤ ਰੋਈ ਜੀਤੋ ਆਪਣੇ ਕਮਰੇ ਚ ਆ ਕੇ ਅੱਜ | ਜੱਗੀ ਤੇ ਰਾਜੀ ਹੰਝੂ ਭਰੀਆਂ ਅੱਖਾਂ ਨਾਲ ਜੀਤੋ ਨੂੰ ਚੁੱਪ ਕਰਾਉਂਦੇ ਹੋਏ … ” ਭੈਣਜੀ ਰੋਵੋ ਨਾ… ਦਾਰਜੀ ਆਣਗੇ ਨਾ …ਦਾਰਜੀ ਨੂੰ ਸਭ ਦੱਸਾਂਗੇ …” ਰਾਜੀ ਜੀਤੋ ਦੇ ਹੰਝੂ ਪੂੰਝਦੇ ਹੋਏ ਬੋਲੀ | ਜੱਗੀ ਅਲਮਾਰੀ ਚੋਂ ਫੋਟੋਆਂ ਵਾਲੀ ਐਲਬਮ ਕੱਢ ਲਿਆਇਆ ਹੈ | ਆਪਣੀ ਬੀਜੀ ਦੀ ਫੋਟੋ ਦੇਖ ਕੇ ਤਿੰਨੋਂ ਬਹੁਤ ਰੋਏ |

” ਬੀਜੀ ਤੁਸੀਂ ਸਾਨੂੰ ਛੱਡ ਕੇ ਕਿਉਂ ਚਲੇ ਗਏ??? … ਵਾਪਸ ਆ ਜਾਉ ਨਾ…ਸਾਨੂੰ … ਸਾਨੂੰ ਤੁਹਾਡੀ ਬਹੁਤ …ਯਾਦ ਆਉਂਦੀ ਹੈ … “ਬੀਜੀ ਦੀ ਫੋਟੋ ਗਲ ਨਾਲ ਲਗਾ ਜੀਤੋ ਕਿੰਨੀ ਦੇਰ ਰੋਂਦੀ ਰਹੀ |

ਜੋਗਿੰਦਰ ਦਫ਼ਤਰੋਂ ਆਇਆ ਤਾਂ ਰਾਜੀ ਨੇ ਅੱਜ ਸਾਇਕਲ ਤੇ ਬੈਠ ਝੂਟੇ ਨਹੀਂ ਲਏ | ਜੋਗਿੰਦਰ ਦੇ ਘਰ ਵੜਦਿਆਂ ਹੀ ਜੱਗੀ ਰੋਂਦਿਆ ਰੋਂਦਿਆ ਨਵੀਂ ਬੀਜੀ ਦੀ ਸ਼ਿਕਾਇਤ ਲਗਾਉਂਦਿਆ , ਦਾਰਜੀ …ਦਾਰਜੀ ਇਹ ਨਵੀਂ ਬੀਜੀ ਹਰ ਵੇਲੇ ਲੜਦੀ ਕਿਉਂ ਰਹਿੰਦੀ ਏ??? ਹਰ ਵੇਲੇ ਸਾਨੂੰ ਬੁਰਾ ਭਲਾ ਕਹਿੰਦੀ ਰਹਿੰਦੀ | ” ਤੁਹਾਨੂੰ ਪਤੈ ਅੱਜ… ਅੱਜ ਇਹਨੇ ਜੀਤੋ ਭੈਣ ਜੀ ਨੂੰ ਗਾਲਾਂ ਵੀ ਕੱਢੀਆਂ …ਭੈਣ ਜੀ ਬਹੁਤ …ਦੇਰ ਤਕ ਰੋਂਦੀ ਰਹੀ | ”

” ਪਹਿਲੀ ਬੀਜੀ ਵਾਂਗ ਇਹ ਸਾਨੂੰ ਪਿਆਰ ਕਿਉਂ ਨਹੀਂ ਕਰਦੀ???… ਨਵੀਂ ਬੀਜੀ ਕੀ ਇੱਦਾਂ ਦੀ ਹੁੰਦੀ ਏ ??? ਤਾਂ ਸਾਨੂੰ ਨਹੀਂ ਚਾਹੀਦੀ ਨਵੀਂ ਬੀਜੀ ਤੁਸੀਂ ਇਸਨੂੰ ਛੱਡ ਆਓ… ” ਰਾਜੀ ਨਾਂਹ ਚ ਸਿਰ ਹਿਲਾਉਂਦੀ ਰੋਂਦੀ ਹੋਈ ਬੋਲੀ |

ਜੋਗਿੰਦਰ ਬੱਚਿਆਂ ਦੀਆਂ ਮਸੂਮ ਗੱਲਾਂ ਦਾ ਕੋਈ ਜਵਾਬ ਨਾ ਦੇ ਸਕਿਆ | ਅੰਦਰ ਹੀ ਅੰਦਰ ਸਾਰੇ ਹੰਝੂ ਪੀ ਗਿਆ | ਤੇ ਘੁੱਟ ਜੱਗੀ ਤੇ ਰਾਜੀ ਨੂੰ ਜੱਫ਼ੀ ਪਾ ਮੱਥਾ ਚੁੰਮਦਾ ਹੋਇਆ , ਰੋਵੋ ਨਾ ਮੇਰੇ ਪੁੱਤ … ਤੁਹਾਢਾ ਦਾਰਜੀ ਹਜੇ ਹੈਗਾ ਨਾ… ਚੁੱਪ ਹੋ ਜਾਓ | ਰਾਜੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੰਝੂ ਪੂੰਝਦਾ ਬੋਲਿਆ | ਅੰਦਰ ਕਮਰੇ ਚ ਜਾ ਜੀਤੋ ਨੂੰ ਗਲ ਲਗਾ ਪਿਆਰ ਕੀਤਾ ਤੇ ਉਹਨੂੰ ਚੁੱਪ ਕਰਾਇਆ |

ਉਸ ਰਾਤ ਜੋਗਿੰਦਰ ਛੱਤ ਤੇ ਚੜ ਪਰਸ ਚੋਂ ਸ਼ਰਨ ਦੀ ਤਸਵੀਰ ਕੱਢ ਬੜਾ ਰੋਇਆ | ਉਹ ਸ਼ਰਨ ਨੂੰ ਇੱਕਪਲ ਵੀ ਭੁਲਾ ਨਹੀਂ ਸੀ ਪਾਇਆ | ਉਹ ਦੂਜਾ ਵਿਆਹ ਕਰਵਾ ਬਹੁਤ ਪਛਤਾ ਰਿਹਾ ਸੀ |

ਜੋਗਿੰਦਰ ਦੇ ਦੂਜੇ ਵਿਆਹ ਕਰਵਾਏ ਨੂੰ ਦੋ ਸਾਲ ਲੰਘ ਗਏ ਸੀ | ਪਰ ਦੂਜੇ ਵਿਆਹ ਦਾ ਉਹਨੂੰ ਕਦੇ ਕੋਈ ਸੁੱਖ ਨਾ ਮਿਲਿਆ | ਦੋ ਕੁ ਮਹੀਨੇ ਬਾਅਦ ਬੀਰੋ ਦੀ ਬੀਮਾਰੀ ਹੋਰ ਵੱਧ ਗਈ ਸੀ ਡਾਕਟਰਾਂ ਨੂੰ ਕੁੱਝ ਵੀ ਸਮਝ ਨਹੀਂ ਆ ਰਹੀ ਸੀ | ਇੱਕ ਦਿਨ ਬੀਰੋ ਦੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਜੋਗਿੰਦਰ ਨੇ ਉਸਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਪਰ ਤਬੀਅਤ ਚ ਕੋਈ ਸੁਧਾਰ ਨਾ ਹੋਇਆ ਤੇ ਦੋ ਦਿਨ ਬਾਅਦ ਹਸਪਤਾਲ ਚ ਹੀ ਬੀਰੋ ਨੇ ਦਮ ਤੋੜ ਦਿੱਤਾ |

ਕਹਾਣੀ ਦਾ ਅਗਲਾ ਭਾਗ ਕੱਲ ਨੂੰ ਜੀ …

ਰਜਿੰਦਰ ਰੇਨੂੰ

...
...



Related Posts

Leave a Reply

Your email address will not be published. Required fields are marked *

One Comment on “ਦਾਰਜੀ (ਭਾਗ 3)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)