More Punjabi Kahaniya  Posts
ਚੋਥੀ ਗ਼ਲਤੀ


ਨਵਦੀਪ 24-25 ਸਾਲ ਦਾ ਬਹੁਤ ਦੀ ਸੋਹਣਾ ਸੁਨੱਖਾ ਨੌਜਵਾਨ ਸੀ। ਹਰ ਅਉਂਦੇ ਜਾਂਦੇ ਨੂੰ ਜੀ ਆਇਆਂ ਆਖਣਾ ਉਸ ਦਾ ਸੁਬਾਹ ਸੀ। ਗੱਲ ਕੀ ਹਰ ਛੋਟਾ ਵੱਡਾ ਉਸਦੀ ਜ਼ਿੰਦਾਦਿਲੀ ਦਾ ਕਾਇਲ ਹੋ ਜਾਂਦਾ।
ਪਰ ਅੱਜ ਸਾਰੇ ਸਿਵਿਆਂ ਦੇ ਵਿਚ ਇਕੱਠੇ ਹੋਏ ਸੀ, ਉਸਦੇ ਸਸਕਾਰ ਚ ਸ਼ਾਮਲ ਹੋਣ ਲਈ। ਹਰ ਅੱਖ ਨਮ, ਹਰ ਅੱਖ ਚ ਪਾਣੀ ਸੀ।
ਹਰ ਕੋਈ ਬਸ ਨਵਦੀਪ ਦੀਆ ਹੀ ਗੱਲਾਂ ਕਰ ਰਿਹਾ ਸੀ। ਪਿੰਡ ਦੇ ਬਜ਼ੁਰਗਾਂ ਦੀ ਟੋਲੀ ਕਹਿ ਰਹੀ ਕੇ, ਕੋਲੋਂ ਲੰਘਦੇ ਹਮੇਸ਼ਾ ਫਤਿਹ ਬੁਲਾ ਕੇ ਜਾਂਦਾ ਸੀ। ਪਿੰਡ ਦੀਆ ਮਾਇਆ ਕਹਿ ਰਹੀਆਂ ਸੀ ਕੇ, ਪੈਰਾਂ ਨੂੰ ਹੱਥ ਲਾਏ ਬਿਨਾਂ ਕਦੇ ਅੱਗੇ ਨੀ ਲੰਘਿਆ।
ਨਵਦੀਪ ਦੇ ਬਾਪ, ਮਾ ਤੇ ਭੈਣ ਦੇ ਪਿੱਛੇ ਉਸਦੇ ਦੋਸਤਾਂ ਦੀ ਢਾਣੀ ਖੜੀ ਸੀ। ਇਕ ਆਖ ਰਿਹਾ ਸੀ, ਕੇ ਸ਼ਰਾਬ ਬੜੀ ਮਾੜੀ ਸੀ ਉਸਦੀ, ਗੱਡੀ ਚੋ ਬੋਤਲ ਵੀ ਮਿਲੀ ਏ, ਦੂਜਾ ਕਹਿ ਉਠਿਆ ਛੱਡਦਾ ਹੀ ਕੁਝ ਨਹੀਂ ਸੀ, ਏਨੇਂ ਨੂੰ ਇਕ ਬੋਲਿਆ, ਖੋਖਲਾ ਹੋ ਚੁੱਕਾ ਸੀ ਅੰਦਰੋਂ ਤਾਂ ਬਸ ਬਾਹਰੋਂ ਢਾਂਚਾ ਹੀ ਠੀਕ ਲੱਗਦਾ ਸੀ, ਚਿੱਟਾ ਤੇ ਟੀਕੇ ਵੀ ਲਾਉਂਦਾ ਸੀ, ਨਹੀਂ ਤਾਂ ਇਹ ਕੰਮ ਨਹੀਂ ਸੀ ਹੋਣਾ।
ਨਵਦੀਪ ਦਾ ਬਾਪ, ਮਾ ਤੇ ਭੈਣ ਬੁੱਤ ਬਣਕੇ ਖੜ੍ਹੇ ਸੀ, ਤੇ ਮਨੋ ਮਨ ਆਪਣੇ ਆਪ ਨੂੰ ਕਸੂਰਵਾਰ ਮਨਕੇ, ਚਾਉਂਦੇ ਸੀ ਕਿ ਧਰਤੀ ਫਟ ਜਾਏ ਤੇ ਸਾਨੂੰ ਅੰਦਰ ਸਮਾਅ ਲਏ।
ਨਵਦੀਪ ਦਾ ਬਾਪ ਹਰੂਪ ਸਿਉ ਇਕ ਧੜੱਲੇਦਾਰ ਆਦਮੀ ਸੀ, ਸਰਕਾਰੇ ਦਰਬਾਰੇ ਤਾਂ ਉਹਦੀ ਚਲਦੀ ਹੀ ਸੀ, ਰਿਸ਼ਦੇਦਾਰੀ ਚ ਵੀ ਪੁਰਾ ਰੋਹਬ ਸੀ। ਮਹਿਫ਼ਿਲਾ ਸਜਾਉਣ ਦਾ ਉਹ ਸ਼ੋਂਕੀ ਸੀ, ਉਹਨੂੰ ਯਾਦ ਆ ਰਿਹਾ ਸੀ ਕੇ ਬਚਪਨ ਚ ਉਹਦਾ ਦਾਦਾ ਜਦੋ ਪੀ ਕੇ ਦਾਦੀ ਨੂੰ ਗਾਲ੍ਹਾਂ ਕੱਢਦਾ ਤਾਂ ਨਵਦੀਪ ਹਮੇਸ਼ਾ ਕਿਹਾ ਕਰਦਾ ਮੈਂ ਕਦੇ ਵੀ ਸ਼ਰਾਬ ਨੂੰ ਹੱਥ ਨੀ ਲਾਉਣਾ। ਫੇਰ ਕੇਰਾ ਇਕ ਵਿਆਹ ਚ, ਜਦੋ ਉਹ ਮਹਿਫ਼ਿਲ ਚ ਬੈਠਾ ਸੀ ਤਾਂ ਆਪਣੇ ਹੱਥੀ ਨਵਦੀਪ ਨੂੰ ਉਸ ਪਹਿਲਾ ਪੈਗ ਪਾ ਕੇ ਦਿੱਤਾ ਸੀ, ਤੇ ਇਕ ਅੱਜ ਦਾ ਦਿਨ ਹੈ ਜੋ ਦੇਖਣਾ ਪੈ ਰਿਹਾ।
ਨਵਦੀਪ ਦੀ ਮਾਂ, ਬਲਵੀਰ ਕੌਰ ਇਕ ਸੁਚੱਜੀ ਔਰਤ ਸੀ। ਆਡ ਗੁਆਂਢ ਚ ਜਦੋ ਕੋਈ ਖੁਸ਼ੀ ਗਮੀ ਹੁੰਦੀ ਤਾਂ ਸਾਰੀਆਂ ਉਸ ਤੋਂ ਸਲਾਹ ਲੈਣ ਆਉਂਦੀਆਂ ਤੇ ਉਸਦੀ ਰਾਏ ਨਾਲ ਕੰਮ ਨਜਿੱਠ ਦੀਆ ਜੋ ਠੀਕ ਵੀ ਹੁੰਦਾ। ਉਸਨੂੰ ਐ ਲੱਗ ਰਿਹਾ ਸੀ ਕੇ ਪੁੱਤਰ ਦੇ ਪਿਆਰ ਨੇ ਮਾਂ ਦੀ ਮਮਤਾ ਨੂੰ ਅੰਨ੍ਹੇ ਕਰ ਦਿਤਾ ਸੀ। ਨਵਦੀਪ ਜਦੋ ਦੇਰ ਰਾਤ ਨੂੰ ਖਾ ਪੀ ਕੇ ਘਰ ਆਉਂਦਾ ਤਾਂ , ਉਹ ਚੁੱਪ ਚਾਪ ਗੇਟ ਖੋਲ੍ਹ ਉਸਨੂੰ ਅੰਦਰ...

ਵਾੜ ਲੈਂਦੀ ਏ ਕਮਰੇ ਚ ਹੀ ਉਸ ਲਈ ਰੋਟੀ ਪਾਣੀ ਰੱਖ ਦੇਂਦੀ। ਜਦੋ ਉਹ ਨਸ਼ੇ ਲਈ ਪੈਸੇ ਮੰਗਦਾ ਤਾਂ ਲੋੜ ਤੋਂ ਜਿਆਦਾ ਦੇ ਦੇਂਦੀ। ਹਮੇਸ਼ਾ ਉਸਦੇ ਪਿਓ ਤੋਂ ਪਰਦਾ ਰੱਖਦੀ ਰਹੀ, ਜੇ ਕਿਤੇ ਇਕ ਥੱਪੜ ਮਾਰ ਕੇ ਵਰਜਿਆ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ।
ਨਵਦੀਪ ਦੀ ਭੈਣ ਰੂਪੀ, ਬੇਦਿਲ ਹੋ ਚੁਕੀ ਸੀ ਰੋ ਰੋ ਕੇ। ਜਦੋ ਘਰੋਂ ਉਸਦੀ ਅਰਥੀ ਚੁੱਕਣ ਲੱਗੇ ਤਾਂ ,ਉਹ ਭੱਜ ਕੇ ਅੰਦਰ ਗਈ ਤੇ ਬਾਹਰ ਆ ਨਵਾਂ ਲਿਆ iphone ਕੰਧ ਚ ਮਾਰ ਕੇ ਤੋੜ ਦਿੱਤਾ। ਉਸਨੂੰ ਯਾਦ ਆ ਰਿਹਾ ਸੀ ਕੇ ਕਿਸ ਤਰਾਂ, ਬੈਡ ਦੀ ਚਾਦਰ ਵਿਛਾਉਂਦਿਆਂ, ਨਵਦੀਪ ਦੇ ਸਿਰਹਾਣੇ ਥੱਲਿਓਂ ਇਕ ਸਰਿੰਜ ਤੇ ਪੂੜੀ ਮਿਲੀ ਸੀ। ਜਦੋ ਉਸਨੇ ਬਾਪੂ ਨੂੰ ਦੱਸਣ ਦੀ ਗੱਲ ਕਹਿ ਤਾਂ ਨਵਦੀਪ ਨੇ ਉਸ ਦੀਆਂ ਮਿੰਨਤਾਂ ਤਰਲੇ ਕੱਢੇ ਕੇ ਘਰ ਨਾ ਦੱਸੀ ਨੀ ਬਾਪੂ ਨੇ ਮਾਰ ਦੇਣਾ ਮੈਨੂੰ, ਤੇਰੀ ਸੌਂਹ ਏ ਅਗਾਂਹ ਤੋਂ ਨਹੀਂ ਕਰਦਾ। ਤੇ ਰੂਪੀ ਇਸ ਸਰਤ ਤੇ ਮੰਨੀ ਕੇ ਬਾਪੂ ਨੂੰ ਆਖ ਕੇ ਪੰਜਾਹ ਹਜ਼ਾਰ ਦਾ ਨਵਾਂ iphone ਦਵਾਏਗਾ। ਉਸਨੂੰ ਇੰਝ ਲੱਗ ਰਿਹਾ ਸੀ ਕੇ, ਜੇ ਇੰਨਾ ਪੈਸਿਆਂ ਨਾਲ ਹੀ ਬਾਪੂ ਨੂੰ ਆਖ ਕੇ ਉਸ ਦਿਨ ਨਵਦੀਪ ਨੂੰ ਨਸ਼ਾ ਮੁਕਤੀ ਕੇਦਰ ਭਰਤੀ ਕਰਵਾ ਦੀਦੇ ਤਾਂ ਅੱਜ ਮੇਰਾ ਵੀਰ ਮੇਰੇ ਕੋਲ ਹੋਣਾ ਸੀ।
ਪਿੱਛਲੀ ਰਾਤ, ਜਦੋ ਦੇਰ ਰਾਤ ਨਵਦੀਪ ਸ਼ਹਿਰ ਤੋਂ ਪਿੰਡ ਨੂੰ ਮੁੜੀਆਂ, ਤੇਜ਼ ਰਫ਼ਤਾਰੀ ਉਪਰੋਂ ਨਸ਼ੇ ਨਾਲ ਜ਼ਾਰੀ, ਜੀਟੀ ਰੋਡ ਤੋਂ ਪਿੰਡ ਨੂੰ ਮੁੜਦੇ ਮੋੜ ਤੇ ਗੱਡੀ ਸੰਭਾਲੀ ਨਾ ਗਈ ਤੇ ਸਿੱਧੀ ਟਾਹਲੀ ਦੇ ਵਿਚ ਜਾ ਵੱਜੀ। ਖੜਾਕਾ ਪਿੰਡ ਤੱਕ ਸੁਣਿਆ ਸੀ, ਪਿੰਡ ਦੇ ਬੰਦੇ ਭੱਜੇ ਆਏ ਪਰ ਹਸਪਤਾਲ ਦੇ ਰਾਹ ਚ ਨਵਦੀਪ ਨੇ ਦਮ ਤੋੜ ਦਿੱਤਾ।
ਦੋਸਤੋ ਸਾਡੇ ਸਭ ਵਿਚ ਹੀ ਹਰੂਪ ਸਿਉ ਵਰਗੇ ਬਾਪ, ਬਲਵੀਰ ਕੌਰ ਵਰਗੀਆਂ ਮਾਵਾਂ, ਤੇ ਭੈਣ ਰੂਪੀ ਵਰਗੀਆਂ ਭੈਣਾਂ ਵਿਚਰ ਰਹੀਆਂ ਨੇ, ਇਹ ਫ਼ੈਸਲਾ ਤੁਸੀਂ ਕਰਨਾ ਏ, ਕਿਸੇ ਭਟਕੇ ਨੂੰ ਸਿੱਧੇ ਰਾਹ ਪਾਉਣ ਦਾ ਤਾਂ ਜੋ ਕਿਸੇ ਹੋਰ ਨਵਦੀਪ ਦੀ ਜਾਣ ਵਖਤ ਰਹਿੰਦੀਆਂ ਬਚਾਇ ਜਾ ਸਕੇ।
ਘਰਦੇ ਸਭ ਤੋਂ ਨੇੜੇ ਹੁੰਦੇ ਨੇ ਬੱਚੇ ਦੇ, ਜੇ ਸਹੀ ਸੇਧ ਦੇਣ ਤਾਂ ਸਮਾਜ ਚੋਂ ਇਸ ਤਰਾਂ ਦੀਆ ਨਸ਼ੇ ਦੀਆ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਅ ਹੋ ਸਕਦਾ ਏ।
ਚਲਦਾ.
( ਰੱਬ ਰਾਖਾ )
ਹ.ਸ (ਕੋਟ ਬੁੱਢੇ ਆਲਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)