More Punjabi Kahaniya  Posts
ਪਛਤਾਵਾ


ਸ਼ਾਦੀ ਸਭ ਧਰਮਾਂ ਦੇ ਲੋਕ ਕਰਦੇ ਹਨ।ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਜਰੂਰੀ ਹੈ।ਇਸ ਵਿੱਚ ਦੋ ਰੂਹਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹਿ ਇੱਕ ਦੂਜੇ ਨਾਲ ਜੀਵਨ ਬਸਰ ਕਰਨ ਦੀ ਸਹੁੰ ਚੁੱਕ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਕਬੂਲ ਕਰਦੀਆਂ ਹਨ ਪਰ ਕੀ ਸ਼ਾਦੀ ਹੋ ਜਾਣ ਨਾਲ ਮਨ ਖੁਸ਼ ਹੋ ਜਾਂਦੇ ਹਨ ?
ਸਭ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ ?
ਜੀਵਨ ਦੀ ਗੱਡੀ ਰਿੜ ਪੈਂਦੀ ਹੈ ?
ਕੁਝ ਲੋਕਾਂ ਦੇ ਉੱਪਰ ਸ਼ਾਦੀ ਥੋਪੀ ਜਾਂਦੀ ਹੈ।ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਉਹਨਾਂ ਨੂੰ ਇੱਕ ਅਜਿਹੇ ਇਨਸਾਨ ਨਾਲ ਬੰਨ ਦਿੱਤਾ ਜਾਂਦਾ ਹੈ ਜੋ ਉਹਨਾਂ ਨੂੰ ਕਬੂਲ ਹੀ ਨਹੀਂ ਹੁੰਦਾ।ਸਿਰਫ਼ ਜੀਵਨ ਸਾਥੀ ਹੀ ਨਹੀਂ ਪਰਿਵਾਰ ਵੀ ਕਬੂਲ ਨਹੀਂ ਕਰ ਪਾਉਂਦਾ ਤੇ ਫਿਰ ਵਿਚਾਰਾਂ ਦੇ ਨਾ ਮਿਲਣ ਨਾਲ ਲੜਾਈਆਂ-ਝਗੜੇ ਸ਼ੁਰੂ ਹੋ ਜਾਂਦੇ ਹਨ।ਕੁਝ ਕੁ ਪਰਿਵਾਰਕ ਰਿਸ਼ਤੇ ਟੁੱਟ ਜਾਂਦੇ ਹਨ ਤੇ ਗੱਲ ਵਧਣ ਨਾਲ ਗੱਲ ਤਲਾਕ ਤੇ ਪਹੁੰਚ ਜਾਂਦੀ ਹੈ ਜੋ ਦੋਨਾਂ ਪਰਿਵਾਰਾਂ ਦਾ ਦੀਵਾਲਾ ਕੱਢ ਦਿੰਦੀ ਹੈ।
ਇੱਥੇ ਮੈਂ ਮਲਾਲਾ ਦੀ ਦਿੱਤੀ ਸਟੇਟਮੈਂਟ ਦਾ ਜ਼ਿਕਰ ਕਰਦੀ ਹਾਂ। ਉਹ ਕਹਿੰਦੀ ਹੈ,’ਦੋ ਲੋਕ ਜੋ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਉਹਨਾ ਨੂੰ ਇਕੱਠੇ ਰਹਿਣ ਲਈ ਸ਼ਾਦੀ ਵਰਗੇ ਪੇਪਰਾਂ ਤੇ ਸਾਈਨ ਕਰਨ ਦੀ ਕੀ ਲੋੜ ਹੈ ? ਉਹ ਪਾਰਟਨਰ ਬਣ ਕੇ ਕਿਉਂ ਨਹੀਂ ਰਹਿ ਸਕਦੇ ?
ਮਲਾਲਾ ਦੀ ਸਟੇਟਮੈਂਟ ਸਾਬਿਤ ਕਰਦੀ ਹੈ ਕੇ ਸਮਾਜ ਬਦਲ ਰਿਹਾ ਹੈ।ਨਵੀਂ ਪੀੜ੍ਹੀ ਖੁੱਲੇ ਵਿਚਾਰਾਂ ਦੀ ਧਾਰਨੀ ਬਣ ਰਹੀ ਹੈ ਅਤੇ ਧਰਮ ਦੀਆਂ ਜ਼ੰਜ਼ੀਰਾਂ ਤੋਂ ਆਜ਼ਾਦ ਹੋ ਰਹੀ ਹੈ।ਜੋ ਲੋਕ ਵਿਆਹ ਕਰਾਏ ਬਿਨਾ ਇਕੱਠੇ ਰਹਿੰਦੇ ਹਨ ਲੋਕ ਉਨ੍ਹਾਂ ਨੂੰ ਮਾੜਾ ਆਖਦੇ ਹਨ ਤੇ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਹਨ।
ਜਦੋਂ ਦਿਲ ਅਤੇ ਆਤਮਾ ਇੱਕ ਦੂਜੇ ਨੂੰ ਕਬੂਲ ਕਰ ਲੈਂਦੇ ਹਨ...

ਇੱਕ-ਦੂਜੇ ਨਾਲ ਰਹਿਣ ਨੂੰ ਤਰਜ਼ੀਹ ਦਿੰਦੇ ਹਨ ਤਾਂ ਇਸ ਵਿੱਚ ਕਾਨੂੰਨ ਦਾ ਕੀ ਕੰਮ ? ਕਾਨੂੰਨ ਉਦੋਂ ਦਖਲਅੰਦਾਜੀ ਦਿੰਦਾ ਹੈ ਜਦੋਂ ਪਤਾ ਹੁੰਦਾ ਹੈ ਕੇ ਆਦਮੀ-ਔਰਤ ਦੋਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਉਹ ਕਦੋਂ ਬਦਲ ਜਾਣ।ਇਸ ਲਈ ਉਨ੍ਹਾਂ ਦੇ ਵੱਖ ਹੋ ਜਾਣ ਤੇ ਉਨ੍ਹਾਂ ਦੀ ਜਾਇਦਾਦ ਨੂੰ ਅੱਧੋ-ਅੱਧ ਕਰ ਦਿੱਤਾ ਜਾਵੇਗਾ।ਇਹ ਤਾਂ ਇੱਕ ਠੇਕਾ ਹੋਇਆ।ਜ਼ਿਆਦਾਤਰ ਲੋਕ ਆਪਣੀ ਜ਼ਾਇਦਾਦ ਦੇ ਵੰਡੇ ਜਾਣ ਦੇ ਡਰੋਂ ਉਸ ਇਨਸਾਨ ਨਾਲ ਜ਼ਿੰਦਗੀ ਬਤੀਤ ਕਰ ਦਿੰਦੇ ਹਨ ਜਿਸ ਨਾਲ ਉਹ ਬਿਲਕੁਲ ਵੀ ਖੁਸ਼ ਨਹੀਂ ਹੁੰਦੇ।
ਕਿਸੇ ਤੇ ਵੀ ਅੱਖਾਂ ਬੰਦ ਕਰ ਭਰੋਸਾ ਨਾ ਕਰੋ।
ਮਲਾਲਾ ਦੀ ਦਲੀਲ ਫ਼ਿਲਮਾਂ ਚ ਕਹਿਣ ਲਈ ਚੰਗੀ ਹੈ ਪਰ ਅਸਲ ਜ਼ਿੰਦਗੀ ਚ ਢੁਕਵੀਂ ਨਹੀਂ ਹੈ।ਆਦਮੀ-ਔਰਤ ਹਾਲੇ ਇੰਨੇ ਭਰੋਸੇਯੋਗ ਨਹੀਂ ਹੋਏ ਕੇ ਖੁੱਲੇ ਛੱਡੇ ਜਾ ਸਕਣ।
ਸ਼ਾਦੀ ਉਦੋਂ ਕਰਾਉ
ਜਦੋਂ ਤੁਸੀਂ ਇਸਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋਵੋਂ।
ਅਰੇਂਜ ਮੈਰਿਜ਼ ਚ ਕਿਸੇ ਅਜਨਬੀ ਨੂੰ ਕਬੂਲ ਕਰਨ ਲਈ ਤਿਆਰ ਹੋਵੋਂ।
ਸ਼ਾਦੀ ਤੋਂ ਬਾਅਦ ਦੇ ਝਮੇਲਿਆਂ ਤੋਂ ਬਚਣ ਲਈ ਇੱਕ ਦੂਜੇ ਨੂੰ ਸਮਝੋ।ਜੇਕਰ ਵਿਚਾਰਾਂ ਦਾ ਤਾਲ ਮੇਲ ਸਹੀ ਬੈਠ ਰਿਹਾ ਹੋਵੇ ਫਿਰ ਸ਼ਾਦੀ ਰਚਾਉਣ ਦਾ ਕਦਮ ਚੁੱਕੋ।
ਸ਼ਾਦੀ ਨੂੰ ਇੱਕ ਫਾਲਤੂ ਰੀਤ ਨਾ ਸਮਝੋ।ਇਸਦੀਆਂ ਕਦਰਾਂ ਕੀਮਤਾਂ ਜਾਣੋ।ਸ਼ਾਦੀ ਹੋ ਗਈ ਹੋਵੇ ਤਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹੋ।ਇਮਾਨਦਾਰ ਰਹਿਣਾ ਮੁਸ਼ਕਿਲ ਹੈ ਤਾਂ ਸ਼ਾਦੀ ਕਦੇ ਨਾ ਰਚਾਉ।ਸ਼ਾਦੀ ਅੰਡਿਆਂ ਵਰਗੀ ਹੁੰਦੀ ਹੈ !
ਗਲਤੀ ਨਾਲ ਕਦੇ ਵੀ ਆਂਡੇ ਟੋਕਰੀ ਚ ਨਾ ਰੱਖੋ ! ਉਨ੍ਹਾਂ ਦੇ ਟੁੱਟਣ ਤੋਂ ਬਾਅਦ ਪਛਤਾਵਾ ਹੀ ਹੱਥ ਲੱਗਦਾ ਹੈ !
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

3 Comments on “ਪਛਤਾਵਾ”

  • ਬਹੁਤ ਹੀ ਵਧੀਆ ਪਰਿਭਾਸ਼ਾਦਿੱਤੀ ਹੈ ਜੀ ਤੁਸੀ
    ਮੈੰਨੂ ਬਹੁਤ ਹੀਹੀ ਵਧੀਆ ਲੱਗੀਆ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)