More Punjabi Kahaniya  Posts
ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ


ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ।
ਮੇਰੀ ਅੰਤਰ ਆਤਮਾ,
ਤੂੰ ਸ਼ਾਇਦ ਮੈਨੂੰ ਮੇਰੀ ਮਾਂ ਤੋਂ ਵੀ ਪਹਿਲਾਂ ਦੀ ਜਾਣਦੀ ਏਂ। ਕਿਓਂਕੇ ਮਾਂ ਤਾਂ ਮੈਨੂੰ ਜਨਮ ਦੇਣ ਤੋਂ ਵਾਅਦ ਹੀ ਜਾਨਣ ਲੱਗੀ ਸੀ। ਤੂੰ ਤਾਂ ਗਰਭ ਕਾਲ ਤੋਂ ਹੀ ਮੇਰੇ ਨਾਲ ਐਂ। ਤੂੰ ਮੇਰੇ ਹਰ ਹਾਵ- ਭਾਵ ਨੂੰ ਕੁੱਖ ਤੋਂ ਹੀ ਜਾਣਦੀ ਏਂ। ਮੈਂ ਤਾਂ ਖ਼ੁਦ ਨੂੰ, ਕਿਤੇ ਹੋਸ਼ ਸੰਭਾਲਣ ਤੋੰ ਬਾਅਦ ਹੀ ਜਾਨਣ ਲੱਗਿਆਂ, ਸ਼ਾਇਦ ਓਹ ਵੀ ਪੂਰਾ ਨਹੀਂ।
ਤੂੰ ਤੇ ਵਰਜ਼ਦੀ ਵੀ ਰਹੀ ਏਂ ਮੈਨੂੰ ਸਮੇਂ- 2
ਮੇਰੀ ਮਾਂ ਵਾਂਗੂੰ, ਪਰ ਮੈਂ ਇੱਕ ਬੱਚੇ ਵਾਂਗ
ਮੁੜ – 2 ਮਿੱਟੀ ਚ ਖੇਡਣ ਚ ਗ਼ਲਤਾਨ ਰਿਹਾ। ਤੇ ਹੁਣ ਤੱਕ ਮਿੱਟੀ ਹੀ ਕੱਠੀ ਕਰਦਾ ਰਿਹਾ।
ਓਸ ਮਿੱਟੀ ਚ ਕਈ ਤਰ੍ਹਾਂ ਦੇ ਰਿਸ਼ਤੇ, ਨਾਤੇ ਤੇ ਦੋਸਤੀ ਦੇ ਬੀਜ਼ ਪੁੰਘਰੇ, ਜਿਨਾਂ ਦੇ ਵਖਤ ਦਰ ਵਖਤ ਪਿਆਰੇ ਪਿਆਰੇ ਫੁੱਲ ਵੀ ਖਿੜੇ। ਤੇ ਮਿਆਦ ਮੁਤਾਬਿਕ ਝੜਦੇ ਗਏ।
ਜਿਵੇਂ ਖੇਡ ਚ ਲੱਗਿਆ ਮੈਂ ਅਪਣੀ ਮਾਂ ਦੀ ਹਾਕ ਨੂੰ ਅਨਸੁਣਿਆ ਕਰ ਦਿੰਦਾ ਸੀ ਕਈ ਵਾਰੀ। ਠੀਕ ਓਸੇ ਤਰ੍ਹਾਂ ਮੈਂ ਦਿਲ ਦੀਆਂ ਖੇਡਾਂ ਚ ਲੱਗਿਆ ਤੇਰੀ ਅਵਾਜ਼ ਨੂੰ ਵੀ ਅਣਗੌਲਿਆਂ ਕਰਦਾ ਰਿਹਾਂ।
ਸੱਚੀਂ ਮੈਂ ਕਈ ਵਾਰੀ ਸੋਚਿਆ, ਕਿ ਅਪਣੀ ਅੰਤਰ ਆਤਮਾ ਨਾਲ ਮਿਲਾਂ, ਪਰ ਰਾਹ ਚ ਮਨ ਦਾ ਚੱਕਰ ਵਿਯੂ ਆ ਜਾਂਦਾ, ਜਿਸ ਨੂੰ ਤੋੜਨਾ ਵਾਕਿਆ ਹੀ ਮੁਸ਼ਕਿਲ ਜਾ ਲੱਗਦਾ ਤੇ ਮੈਂ ਭਟਕ ਜਾਂਦਾ।
ਮੈਂ ਕਈ ਵਾਰ ਤੇਰੇ ਨਾਲ ਵਧੀਕੀਆਂ ਵੀ ਕੀਤੀਆਂ ਹੋਣੀਆਂ। ਗ਼ਲਤ ਫੈਸਲੇ ਵੀ ਲਏ। ਕਈ ਵਾਰ ਮੈਂ ਤੈਨੂੰ ਅਣਗੌਲਿਆਂ ਵੀ ਕੀਤਾ ਆਪਣਿਆਂ ਦੇ ਚੱਕਰ ਚ।
ਫੇਰ ਮੈਨੂੰ ਲੱਗਿਆ ਕਿ ਤੇਰੇ ਤੋਂ ਆਪਣਾ ਮੇਰਾ ਹੈ ਈ ਕੋਈ ਨੀ। ਕਈ ਵਾਰ ਮੈਨੂੰ ਅੰਦਰੋਂ ਕੋਈ ਘਾਟ ਜਹੀ ਮਹਿਸੂਸ ਹੋਣੀ, ਖ਼ਬਰੇ ਕਿਓਂ ?
ਮੈਨੂੰ ਲੱਗਦਾ ਤੂੰ...

ਵੀ ਮੇਰੀ ਮਾਂ ਵਾਂਗਰਾਂ ਮੇਰੇ ਨਾਲ ਗੁੱਸੇ ਹੋ ਕੇ ਕਦੀ- 2
ਬੋਲਣਾ ਬੰਦ ਕਰ ਦਿੰਦੀ ਹੋਏਂਗੀ ਸ਼ਾਇਦ।
ਲੋਕ ਸ਼ਾਇਦ ਏਸੇ ਨੂੰ, “ਰੂਹ ਰਾਜ਼ੀ ਨਾ ਹੋਣਾ “. ਕਹਿੰਦੇ ਹੋਣ।
ਫਿਰ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇੱਕ ਮੁਹੱਬਤੀ ਖ਼ਤ ਲਿਖਾਂ, ਜਿਵੇਂ ਇੱਕ ਮਹਿਬੂਬ ਅਪਣੀ ਮਹਿਬੂਬਾ ਨਾਲ ਸਾਂਝ ਦੀ, ਇੱਕ ਮੋਹ ਦੀ ਸ਼ੁਰੂਆਤ ਕਰਦਾ।
ਜਿਵੇਂ ਇੱਕ ਜੋੜਾ ਤਾਰਿਆਂ ਦੀ ਲੋਏ ਬੈਠ ਕੇ ਬਾਤਾਂ ਪਾਉਂਦਾ। ਓਸੇ ਤਰ੍ਹਾਂ ਅੱਪਾਂ ਵੀ ਰੋਜ਼ ਮਿਲਿਆ ਕਰੀਏ ਤੇ ਢੇਰ ਸਾਰੀਆਂ ਗੱਲਾਂ ਕਰਿਆ ਕਰੀਏ।
ਮੈਂ ਸੁਣਿਆ ਤੂੰ ਵੀ ਪ੍ਰਮਾਤਮਾ ਦਾ ਹੀ ਇੱਕ ਵਿਛੜਿਆ ਅੰਸ਼ ਏਂ। ਜਿਵੇਂ ਮੈਂ ਹਰਪਲ਼ ਤੇਰੇ ਨਾਲ ਰਹਿ ਕੇ ਵੀ ਸ਼ਾਇਦ ਤੇਰੇ ਤੋਂ ਵਿਛੜਿਆ ਜਾ ਰਿਹਾ।
ਆ, ਆਪਾਂ ਦੋਵੇਂ ਰਲ ਕੇ ਓਸ ਪ੍ਰਮਾਤਮਾ ਨੂੰ ਲੱਭੀਏ ਅਪਣੇ ਹੀ ਅੰਦਰ,
“ਤੂੰ” ਤੇ “ਮੈਂ”।
ਤੇ ਹੋ ਜਾਈਏ “ਤੂੰ ” ਤੇ “ਮੈਂ” ਤੋਂ,
ਤੂੰ ਹੀ ਤੂੰ, ਤੂੰ ਹੀ ਤੂੰ।
ਤੇਰਾ ਅਪਣਾ ਵਜ਼ੂਦ।
ਸੰਧੇ ਸੁਖਬੀਰ,
9217587083

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)