ਇੱਕ ਆਦਮੀ ਸੀ, ਇੱਕ ਬਹੁਤ ਹੀ ਅਨੋਖਾ ਆਦਮੀ – ਲਾਰੈਂਸ। ਥਾਮਸ ਐਡਵਰਡ ਲਾਰੈਂਸ। ਉਹ ਅਰੇਬੀਆ ਵਿੱਚ, ਬਹੁਤ ਸਾਲਾਂ ਤੱਕ ਅਰਬ ਵਿੱਚ ਆ ਕੇ ਰਿਹਾ। ਅਰਬ ਦੀ ਕ੍ਰਾਂਤੀ ਵਿੱਚ ਉਸਨੇ ਹਿੱਸਾ ਲਿਆ। ਅਤੇ ਹੌਲੀ ਹੌਲੀ ਅਰਬ ਲੋਕਾਂ ਨਾਲ ਉਸਦਾ ਇੰਨਾ ਪਿਆਰ ਪੈ ਗਿਆ ਕਿ ਉਹ ਲਗਭਗ ਅਰਬੀ ਹੋ ਗਿਆ। ਫਿਰ ਉਹ ਆਪਣੇ ਕੁਝ ਅਰਬੀ ਦੋਸਤਾਂ ਨੂੰ ਪੈਰਿਸ ਲੈ ਕੇ ਗਿਆ, ਘੁਮਾਉਣ ਲਈ। ਪੈਰਿਸ ਵਿਚ ਇਕ ਵੱਡਾ ਮੇਲਾ ਲੱਗਾ ਹੋਇਆ ਸੀ, ਤਾਂ ਉਸਨੇ ਕਿਹਾ ਕਿ ਆਓ ਤੁਹਾਨੂੰ ਪੈਰਿਸ ਦਿਖਾ ਲਿਆਵਾਂ। ਇੱਕ ਵੱਡੇ ਹੋਟਲ ਵਿੱਚ ਠਹਿਰਾਇਆ। ਜਾਕੇ ਪੈਰਿਸ ਘੁਮਾਇਆ, ਆਈਫਲ ਟਾਵਰ ਦਿਖਾਇਆ, ਅਜਾਇਬ ਘਰ ਦਿਖਾਏ, ਸਾਰੀਆਂ ਵੱਡੀਆਂ-ਵੱਡੀਆਂ ਚੀਜ਼ਾਂ ਦਿਖਾਈਆਂ! ਪਰ ਉਹਨਾਂ ਅਰਬ ਬੰਦਿਆਂ ਨੂੰ ਕਿਸੇ ਵੀ ਚੀਜ ਵਿੱਚ ਕੋਈ ਰੁਚੀ ਨਹੀਂ ਸੀ! ਉਹਨਾਂ ਨੂੰ ਰਸ ਇਕ ਅਜੀਬ ਚੀਜ਼ ਵਿਚ ਸੀ, ਜਿਸ ਬਾਰੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ! ਉਹ ਲੂਬ੍ਹਰ ਅਜਾਇਬ ਘਰ ਵਿੱਚ ਕਹਿ ਰਹੇ ਹੁੰਦੇ ਕਿ ਜਲਦੀ ਹੋਟਲ ਵਾਪਸ ਚੱਲੋ!
ਮੇਲਾ ਦਿਖਾਉਣ ਲੈ ਗਿਆ। ਪ੍ਰਦਰਸ਼ਨੀ ਦਿਖਾਈ – ਉੱਥੇ ਵੱਡੀਆਂ ਵੱਡੀਆਂ ਚੀਜ਼ਾਂ ਸਨ। ਆਈਫਲ ਟਾਵਰ ਦਿਖਾਇਆ । ਪਰ ਉਹ ਹਰ ਜਗ੍ਹਾ ਕਹਿੰਦੇ ਸਨ, ਜਲਦੀ ਵਾਪਸ ਚੱਲੋ ਅਤੇ ਜਲਦੀ ਨਾਲ ਜਾ ਕੇ ਬਾਥਰੂਮ ਵਿੱਚ ਵੜ੍ਹ ਜਾਂਦੇ! ਉਹ ਹੈਰਾਨ ਹੁੰਦਾ ਕਿ ਆਖਰ ਮਾਮਲਾ ਕੀ ਹੈ!
ਜੇਕਰ ਸਿਨੇਮਾ ਦਿਖਾਉਣ, ਥੇਟਰ ਦਿਖਾਉਣ ਲੈ ਜਾਵੇ, ਉਹ ਅੱਧ ਵਿਚਕਾਰੋਂ ਹੀ ਕਹਿੰਦੇ ਕਿ ਜਲਦੀ ਵਾਪਸ ਹੋਟਲ ਚੱਲੋ ਅਤੇ ਜਾ ਕੇ, ਸਾਰੇ ਦੇ ਸਾਰੇ, ਜੋ ਅੱਠ ਜਾਂ ਦਸ ਸਾਥੀ ਸਨ, ਸਾਰੇ ਆਪਣੇ-ਆਪਣੇ ਬਾਥਰੂਮ ਅੰਦਰ ਵੜ੍ਹ ਜਾਂਦੇ! ਉਸਨੇ ਸੋਚਿਆ ਕਿ ਮਾਮਲਾ ਕੀ ਹੈ!
ਪਤਾ ਚਲਿਆ ਕਿ ਮਾਮਲਾ ਇਹ ਸੀ – ਉਹਨਾਂ ਲਈ ਸਭ ਤੋਂ ਚਮਤਕਾਰੀ ਚੀਜ਼ ਸੀ – ਨਲ ਦੀ ਟੂਟੀ! ਮਾਰੂਥਲ ਵਿਚ, ਰੇਗਿਸਤਾਨ ਵਿਚ ਰਹਿਣ ਵਾਲੇ ਲੋਕ ਸਨ, ਉਨ੍ਹਾਂ ਲਈ ਇੰਨਾ ਵੱਡਾ ਚਮਤਕਾਰ ਸੀ ਇਹ ਕਿ ਟੂਟੀ ਖੋਲ੍ਹੋ ਅਤੇ ਪਾਣੀ ਬਾਹਰ! ਉਹਨਾਂ ਲਈ ਬਾਥਰੂਮ ਇਕ ਬਹੁਤ ਵੱਡਾ ਚਮਤਕਾਰ ਸੀ, ਇਹ ਵੀ – ਕਿਉਂਕਿ ਉਹਨਾਂ ਨੂੰ ਪਾਣੀ ਦੀ ਬਹੁਤ ਕਿੱਲਤ ਸੀ ਅਤੇ ਇੱਥੇ ਉਹ ਸਮਝ ਨਹੀਂ ਸਕੇ ਕਿ ਇਹ ਹੋਇਆ ਕੀ, ਕਿਵੇਂ, ਆਖਰ ਇਹ ਹੁੰਦਾ ਕਿਵੇਂ ਹੈ? ਉਹ ਤੇ ਬਾਰ-ਬਾਰ, ਦਿਨ ਵਿਚ ਵੀਹ ਵਾਰ ਬਾਥਰੂਮ ਦੇ ਅੰਦਰ ਜਾਂਦੇ ਅਤੇ ਟੂਟੀ ਖੋਲ੍ਹਦੇ ਅਤੇ ਵੇਖਦੇ ਕਿ ਫਿਰ ਪਾਣੀ ਡਿੱਗ ਰਿਹਾ ਹੈ!
ਜਿਸ ਦਿਨ ਜਾਣ ਦਾ ਵਕਤ ਆਇਆ, ਸਾਰਿਆਂ ਵਾਪਸ ਮੁੜਣਾ ਸੀ। ਕਾਰ ਬਾਹਰ ਆ ਗਈ। ਸਮਾਨ ਰੱਖ ਦਿੱਤਾ ਗਿਆ ਸੀ, ਪਰ ਸਾਰੇ ਅਰਬ ਇਕਦਮ ਗਾਇਬ ਹੋ ਗਏ। ਤਾਂ ਉਸਨੇ ਲੱਭਿਆ, ਵੇਟਰਾਂ ਤੋਂ ਲਭਾਇਆ ਕਿ ਉਹ ਕਿੱਥੇ ਗਏ? ਮੈਨੇਜਰ ਨੂੰ ਪੁੱਛਿਆ ਕਿ ਉਹਦੇ ਸਾਰੇ ਸਾਥੀ ਕਿਥੇ ਗਏ? ਹੁਣੇ ਇੱਥੇ ਸਨ, ਪਤਾ ਨਹੀਂ ਕਿਤੇ ਬਾਹਰ ਤਾਂ ਨਹੀਂ ਚਲੇ ਗਏ? ਹੋਟਲ ਦੇ ਆਸ-ਪਾਸ ਲੱਭਿਆ, ਕਿਤੇ ਭਟਕ ਨਾ ਜਾਣ, ਇੱਥੋਂ ਦੀ ਭਾਸ਼ਾ ਵੀ ਨਹੀਂ ਜਾਣਦੇ! ਪਰ ਉਹ ਕਿਤੇ ਵੀ ਨਾ ਮਿਲੇ! ਫੇਰ ਉਸਨੂੰ ਖਿਆਲ ਆਇਆ ਕਿ ਕਿਤੇ ਉਹ ਬਾਥਰੂਮ ‘ਚ ਨਾ ਗਏ ਹੋਣ, ਜਾਣ ਦਾ ਵਕਤ ਹੈ!
ਉਹ...
ਗਿਆ। ਅੰਦਰ ਜਾ ਕੇ ਵੇਖਿਆ ਤਾਂ ਉਹ ਸਾਰੇ ਆਪੋ ਆਪਣੇ ਬਾਥਰੂਮਾਂ ਵਿਚਲੀ ਟੂਟੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ! ਤਾਂ ਉਸਨੇ ਪੁੱਛਿਆ: ਤੁਸੀਂ ਇਹ ਕੀ ਕਰ ਰਹੇ ਹੋ?
ਤਾਂ ਉਹਨਾਂ ਕਿਹਾ: ਇਹਨਾਂ ਟੂਟੀਆਂ ਨੂੰ ਅਸੀਂ ਘਰ ਲੈ ਜਾਣਾ ਚਾਹੁੰਦੇ ਹਾਂ। ਇਹ ਬਹੁਤ ਅਦਭੁੱਤ ਹਨ। ਬੱਸ ਖੋਲ੍ਹੋ ਤੇ ਪਾਣੀ ਨਿਕਲਣ ਲੱਗਦਾ ਹੈ!
ਉਸਨੇ ਕਿਹਾ ਕਿ ਭੋਲੇ ਦੋਸਤੋ, ਟੂਟੀ ਲੈ ਕੇ ਜਾਣ ਨਾਲ ਕੁਝ ਨਹੀਂ ਹੋਵੇਗਾ, ਕਿਉਂਕਿ ਟੂਟੀ ਦੇ ਪਿੱਛੇ ਇੱਕ ਵੱਡਾ ਜਾਲ ਹੈ, ਅਤੇ ਪਾਣੀ ਦਾ ਇੱਕ ਵੱਡਾ ਭੰਡਾਰ ਹੈ ਪਿੱਛੇ। ਉੱਥੋਂ ਤੋਂ ਇਥੋਂ ਤੱਕ ਨਾਲੀਆਂ ਪਈਆਂ ਹਨ, ਉਨ੍ਹਾਂ ਵਿਚੋਂ ਪਾਣੀ ਆ ਰਿਹਾ ਹੈ। ਟੂਟੀ ਦਾ ਕੋਈ ਚਮਤਕਾਰ ਨਹੀਂ ਹੈ।
ਅਤੇ ਉਹ ਵਿਚਾਰੇ ਇਹੀ ਸੋਚਦੇ ਸਨ ਕਿ ਇੰਨੀ ਕੁ ਟੂਟੀ ਹੈ, ਇਸਨੂੰ ਖੋਲ੍ਹ ਕੇ ਘਰ ਲੈ ਚੱਲੀਏ, ਅਰਬ ਵਿੱਚ ਮਜ਼ਾ ਆ ਜਾਵੇਗਾ! ਜਿਹੜਾ ਵੀ ਵੇਖੇਗਾ, ਉਹੀ ਚਮਤਕਰਿਤ ਹੋਵੇਗਾ। ਖੋਲ੍ਹੀ ਟੂਟੀ ਅਤੇ ਪਾਣੀ ਨਿਕਲ ਆਵੇਗਾ!
ਇਹ ਜੋ ਸ਼ਾਸਤਰ ਹਨ, ਗ੍ਰੰਥ ਹਨ ਸਿਰਫ ਟੂਟੀਆਂ ਹਨ। ਉਹਨਾਂ ਪਿੱਛੇ ਇੱਕ ਵੱਡਾ ਜਾਲ ਹੈ। ਧਰਮ ਗ੍ਰੰਥਾਂ ਦੀ ਟੂਟੀ ਖੋਲ੍ਹਣ ਨਾਲ, ਕੋਈ ਗਿਆਨ ਬਾਹਰ ਨਹੀਂ ਨਿਕਲ ਆਵੇਗਾ। ਉਸਦੇ ਪਿੱਛੇ ਇੱਕ ਵੱਡਾ ਜਾਲ ਹੈ। ਕ੍ਰਿਸ਼ਨ ਦੀ ਗੀਤਾ ਸਿਰਫ ਇਕ ਟੂਟੀ ਹੈ, ਪਿੱਛੇ ਕ੍ਰਿਸ਼ਨ ਦੇ ਵਿਚਾਰਾਂ ਦਾ ਇਕ ਵੱਡਾ ਜਾਲ, ਇਕ ਵੱਡਾ ਭੰਡਾਰ ਹੈ। ਤੁਸੀਂ ਉਹੀ ਗ਼ਲਤੀ ਕਰ ਰਹੇ ਹੋ, ਜੋ ਅਰਬ ਨਾਸਮਝੀ ‘ਚ ਕਰ ਰਹੇ ਸਨ। ਖਾਲੀ ਟੂਟੀਆਂ ਨੂੰ ਦਬਾਉਣ ਨਾਲ ਕੁਝ ਨਹੀਂ ਹੋਵੇਗਾ। ਸ਼ਾਸਤਰ ਸਿਰਫ਼ ਟੂਟੀਆਂ ਹਨ, ਉਹਨਾਂ ‘ਚੋਂ ਕੁਝ ਨਹੀਂ ਨਿਕਲ ਸਕਦਾ ਜੇਕਰ ੳਹ ਪਿੱਛੇ ਕਿਸੇ ਭੰਡਾਰ ਨਾਲ ਨਹੀਂ ਜੁੜੇ। ਉਨ੍ਹਾਂ ਪਿੱਛੇ ਇੱਕ ਵੱਡਾ ਜਾਲ ਹੈ। ਤੁਹਾਨੂੰ ਉਸ ਦੇ ਪਿੱਛੇ ਵੱਡੇ ਜਾਲ ਨੂੰ ਸਮਝਣਾ ਹੋਵੇਗਾ, ਮੁੱਖ ਜਲ ਸਰੋਤ ਤੱਕ ਪਹੁੰਚਣਾ ਹੋਵੇਗਾ, ਤਾਂ ਤੁਸੀਂ ਵੀ ਧਰਮ ਗ੍ਰੰਥ ਬਣ ਜਾਓਗੇ। ਫਿਰ ਤੁਸੀਂ ਜੋ ਬੋਲੋਗੇ ਉਹ ਧਰਮ ਗ੍ਰੰਥ ਬਣ ਜਾਵੇਗਾ। ਪਰ ਉਸ ਪਿਛਲਾ ਭੰਡਾਰ, ਜਲ ਸਰੋਤ, ਪ੍ਰਮਾਤਮਾ ਦਾ, ਸੱਚ ਦਾ ਜਿੱਥੇ ਹੈ, ਤੱਕ ਪਹੁੰਚਣਾ ਹੋਵੇਗਾ। ‘ਕੱਲੀ ਟੂਟੀ ਪੁੱਟ ਕੇ ਚੁੱਕੀ ਫਿਰਨ ਨਾਲ ਕੁਝ ਵੀ ਨਹੀਂ ਹੋ ਸਕਦਾ।
ਟੂਟੀਆਂ ਵਿਕ ਰਹੀਆਂ ਹਨ, ਮੁਫਤ ਵਿੱਚ ਵੀ ਮਿਲ ਰਹੀਆਂ ਹਨ! ਗੀਤਾ ਪ੍ਰੈਸ ਗੋਰਖਪੁਰ ਟੂਟੀਆਂ ਛਾਪਦਾ ਹੈ! ਉਸ ਨੂੰ ਆਪਣੇ ਘਰ ਵਿਚ ਰੱਖ ਲਵੋ! ਸੌ-ਪੰਜਾਹ ਰੁਪਏ ‘ਚ ਲੈ ਲਵੋ! ਖੋਲ੍ਹੀ ਟੂਟੀ ‘ਤੇ ਗਿਆਨ ਦੀ ਧਾਰਾ ਬਹਿਣ ਲੱਗੇਗੀ! ਨਹੀਂ, ਟੂਟੀਆਂ ਨਾਲ ਕੁਝ ਵੀ ਨਹੀਂ ਹੋ ਸਕਦਾ। ਮੂਲ ਵਿੱਚ ਤੁਹਾਨੂੰ ਗ੍ਰੰਥ ਨਹੀਂ, ਗਿਆਨ ਨਹੀਂ, ਚਾਹੀਦੀ ਹੈ ਜਾਣਨ ਦੀ ਯੋਗਤਾ। ਯੋਗਤਾ ਇਹ ਸਮਝਣ ਦੀ ਕਿ ਟੂਟੀ ਕਿਵੇਂ ਕੰਮ ਕਰਦੀ ਹੈ। ਸ਼ਮਤਾ, ਸਮਰੱਥਾ ਇਸ ਗੱਲ ਤੋਂ ਜਾਣੂ ਹੋਣ ਦੀ ਕਿ ਮਹੱਤਤਾ ਟੂਟੀ ਦੀ ਨਹੀਂ, ਉਸ ਪਿਛਲੇ ਜਲ-ਭੰਡਾਰ ਦੀ ਹੈ।
– ਓਸ਼ੋ (ਸ਼ੂਨਯ ਕੇ ਪਾਰ)
S SAINI Singh
Endless
jass
nyc g
Rekha Rani
Right G . Very nice👍👍👍 story