More Punjabi Kahaniya  Posts
ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -3


ਲਿਖਤ -ਰੁਪਿੰਦਰ
ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ
ਭਾਗ -3
ਕਈ ਦਿਨਾ ਦੀਆ ਛੁੱਟੀਆ ਪਿੱਛੋ ਅੱਜ ਸਕੂਲ ਲੱਗਿਆ ਸਕੂਲ ਵਿੱਚ ਪਹਿਲਾ ਜਿੰਨੇ ਮੁੰਡੇ ਕੁੜੀਆ ਹਾਜਰ ਨਹੀ ਸੀ ਕਿਉਂਕਿ ਖੇਤਾ ਵਿਚ ਕੰਮ ਦਾ ਜੋਰ ਹੋ ਗਿਆ ਸੀ ਨਰਮੇ ਦੀ ਚੁਗਾਈ ਜੋਰਾ ਤੇ ਸੀ ਤੇ ਝੋਨੇ ਦੀ ਕਟਾਈ ਦਾ ਕੰਮ ਵੀ ਚਲ ਪਿਆ ਸੀ ਕੀਰਤ ਨੇ ਛੁੱਟੀਆ ਮਸਾ ਕੱਡੀਆ ਅੱਜ ਉਹ ਬੜੀ ਤਾਘ ਨਾਲ ਸਕੂਲ ਗਿਆ ਉਨੇ ਲਛਮਣ ਦੀ ਉਡੀਕ ਵੀ ਨਹੀ ਕੀਤੀ ਨਰਮਾ ਚੁੱਗਣ ਆਉਦੀਆ ਕੁੜੀਆ ਨੂੰ ਦੇਖ ਦੇਖ ਕੀਰਤ ਦੇ ਮਨ ਚ ਕਈ ਖਿਆਲ ਆਉਦੇ ਕੁੜੀਆ ਕੀਰਤ ਨਾਲ ਨਰਮਾ ਤੁਲਾਈ ਵੇਲੇ ਅੱਖ ਮਟੱਕਾ ਵੀ ਕਰ ਲੈਦੀਆ ਇਕ ਕੁੜੀ ਉਹਨੂੰ ਬਹੁਤ ਜਚਦੀ ਉਹਦਾ ਨਰਮਾ ਜਾਣ ਬੁੱਝ ਕੇ ਵੱਧ ਲਿਖ ਦਿੰਦਾ ਉਹ ਵੀ ਕੀਰਤ ਦਾ ਜੀਅ ਲਵਾਈ ਰੱਖਦੀ ਜੇ ਮੌਕਾ ਮਿਲਦਾ ਤਾ ਕੀਰਤ ਕੋਲ ਆ ਜਾਦੀ kiss ਤੋ ਅੱਗੇ ਗੱਲ ਨਾ ਵੱਧਦੀ ਉਹ ਤ੍ਬਕ ਜਾਦੀ ਜਦੋ ਕੀਰਤ ਉਹਦੀਆ ਛਾਤੀਆ ਨੂੰ ਹੱਥ ਲਾਉਦਾ ।ਕੀਰਤ ਦੇ ਪੁੱਛਣ ਤੇ ਉਹ ਦੱਸਦੀ ਸੀ ਉਹ ਕੰਨਿਆ ਸਕੂਲ ਚ ਦਸਵੀ ਕਲਾਸ ਵਿਚ ਪੜ੍ਹਦੀ ਹੈ ਕੀਰਤ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੀ ਪਰ ਉਹ ਬਦਨਾਮੀ ਦੇ ਡਰੋ ਕੋਈ ਰਾਹ ਨਾ ਦਿੰਦੀ ਕੀਰਤ ਭਾਵੇ ਆਪਣੇ ਆਪ ਨੂੰ ਘਾਟਾ ਪਵਾ ਰਿਹਾ ਨਰਮਾ ਵੱਧ ਤੋਲਕੇ ਪਰ ਇਸ਼ਕ ਅੱਗੇ ਕਿਹਦਾ ਜੋਰ ਕੀਰਤ ਆਪਣੀ ਕਲਾਸ ਵੱਲ ਜਾਦਾ ਹੋਇਆ ਗਿਆਰਵੀ ਵਾਲੀਆ ਕੁੜੀਆ ਤੇ ਨਜਰ ਘੁਮਾ ਰਿਹਾ ਸੀ ਉਹਨਾ ਚ priya ਉਹਨੂੰ ਨਜਰ ਨਹੀ ਸੀ ਆ ਰਹੀ ਉਹ ਸੋਚਦਾ ਸ਼ਾਇਦ ਆਈ ਨੀ ਹੋਣੀ ਫਿਰ ਉਹ ਕੈਮਿਸਟਰੀ ਲੈਬ ਚ ਚਲਾ ਗਿਆ ਸਾਮਹਣੇ ਮਨਿੰਦਰ ਕਿਤਾਬ ਚ ਖੁੱਭਿਆ ਬੈਠਾ ਸੀ ਕੀਰਤ ਨੇ ਮੈਡਮ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਜਾ ਕੇ ਮਨਿੰਦਰ ਨਾਲ ਬੈਠ ਗਿਆ ਉਏ ਹੁਣ ਤਾ ਪੇਪਰ ਵੀ ਹੋ ਗਏ ਇਹਨਾ ਮੱਥਾ ਕਾਹਤੋ ਮਾਰਦਾ ਇਹਨਾ ਨਾਲ ਉਏ ਅਮਨ ਆਈ ਆ ਮੈਨੂੰ ਕੀ ਪਤਾ ਸਹੇਲੀ ਤੇਰੀ ਆ ਤੈਨੂੰ ਪਤਾ ਹੋਣਾ ਉਹ ਕੀਰਤ ਦੇ ਮੂੰਹ ਵੱਲ ਦੇਖ ਰਿਹਾ ਸੀ ਨਾ ਐਵੇ ਝਾਕਦਾ ਕੀਰਤ ਬੋਲਿਆ ਸਾਲਿਆ ਤੂੰ ਜਿਹੋ ਜਿਹਾ ਏਸ ਸਕੂਲ ਚ ਆਇਆ ਸੀ ਉਹੋ ਜਿਹਾ ਨੀ ਰਿਹਾ ਕਿਉ ਹੋਰ ਆਖਰੀ ਪੇਪਰ ਵਾਲੇ ਦਿਨ ਸਾਲਿਆ ਅਮਨ ਨੂੰ ਲੈ ਕੇ ਕਿਧਰ ਗਿਆ ਸੀ ਸਾਲਿਆ ਦੱਸਿਆ ਤੱਕ ਵੀ ਨੀ ਆਹੋ ਯਾਰ ਮਿਲਣ ਗਿਆ ਸੀ ਹੋਰ ਪੰਗਾ ਖੜਾ ਹੋ ਗਿਆ ਉਹਨੇ ਸਾਰੀ ਗੱਲ ਮਨਿੰਦਰ ਨੂੰ ਦੱਸੀ ਯਾਰ ਤੂੰ ਐਨੀ ਕਾਹਲ ਕਿਉ ਕੀਤੀ ਬਸ ਅਣਜਾਣੇ ਚ ਬਹੁਤ ਧੱਕਾ ਹੋ ਗਿਆ ਐਨੇ ਮੈਡਮ ਨੇ ਦੋਨਾ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਬੋਲੀ ਗੱਲਾ ਬਾਅਦ ਚ ਕਰਲਿਉ ਪਹਿਲਾ ਪੇਪਰਾ ਦਾ ਰਿਜਲਟ ਸੁਣ ਲੳ ਦੋਨਾ ਮੈਡਮਾ ਨੇ ਫਿਜ਼ਿਕਸ ਤੇ ਕੈਮਿਸਟਰੀ ਦਾ ਪੇਪਰ ਮਨਿੰਦਰ ਹੋਰਿਆ ਵੱਲ ਵਧਾਉਦੇ ਪੁੱਛਿਆ ਦੂਜੇ ਸਟੂਡੈਂਟ ਨੀ ਆਏ ਮਨਿੰਦਰ ਬੋਲਿਆ ਜੀ ਅਸੀ ਦੋਨੇ ਆਏ ਹਾ ਲਛਮਣ ਸ਼ਾਇਦ ਆਉਦਾ ਹੋਣਾ ਬਾਕੀਆ ਤਾ ਤੁਹਾਨੂੰ ਪਤਾ ਹੀ ਆ ਕੋਈ ਨਾ ਲਛਮਣ ਨੂੰ ਬਾਅਦ ਚ ਪੇਪਰ ਦਿਖਾ ਦੇਵਾਂਗੀ ਉਹਦਾ ਹਾਲ ਕੋਈ ਬਹੁਤਾ ਚੰਗਾ ਨੀ ਬੋਰਡ ਦੀ ਕਲਾਸ ਆ ਜੋਰ ਲਾਉਣਾ ਪੳ ਜੇ ਪਾਸ ਹੋਣਾ ਅਸੀ ਤੁਹਾਨੂੰ ਪੜਾਉਣ ਚ ਕੋਈ ਕਸਰ ਬਾਕੀ ਨਹੀ ਛੱਡੀ ਕੀਰਤ ਬੋਲਿਆ ਹਾ ਜੀ ਇਹ ਤਾ ਸੱਚ ਆ ਜਿੰਨੀ ਮਿਹਨਤ ਤੁਸੀ ਸਾਡੇ ਤੇ ਕਰਦੇ ਹੋ ਸਾਰੇ ਟੀਚਰ ਕਰਨ ਫਿਰ ਸ਼ਾਇਦ ਟਿਊਸ਼ਨ ਰੱਖਣ ਦੀ ਲੋੜ ਹੀ ਨਾ ਪਵੇ ਅਜੇ ਕੀਰਤ ਬੋਲ ਹੀ ਰਿਹਾ ਸੀ ਤਾ ਫਿਜ਼ਿਕਸ ਵਾਲੀ ਮੈਡਮ ਬੋਲੀ ਕੀਰਤ ਐਤਕੀ ਤੂੰ ਉਨੇ ਵਧਿਆ ਨੰਬਰ ਨਹੀ ਲੈ ਸਕਿਆ ਜਿੰਨੇ ਦੀ ਮੈਨੂੰ ਉਮੀਦ ਸੀ ਤੂੰ ਉਸ ਦਿਨ ਪੇਪਰ ਚੋ ਵੀ ਛੇਤੀ ਉਠ ਖੜਿਆ ਸੀ ਤੇਰਾ ਮਜਾਜ ਕੁਝ ਬਦਲਿਆ ਲਗਦਾ ਕੀਰਤ ਬੋਲਿਆ ਤਾ ਨਾ ਪਰ ਮਨ ਚ ਸੋਚਣ ਲੱਗਿਆ ਜੇ ਬੰਦਾ ਜਿਆਦਾ ਹੀ ਉਮੀਦਾ ਤੇ ਖਰਾ ਉਤਰਨ ਲੱਗ ਜਾਵੇ ਤਾ ਲੋਕ ਉਸ ਤੋ ਹੋਰ ਉਮੀਦਾ ਰੱਖਣ ਲੱਗ ਪੈਦੇ ਆ ਟੀਚਰ ਤੇ ਘਰਦੇ ਦੋਨੇ ਇਹੀ ਸੋਚਦੇ ਆ ਸਾਡੀਆ ਉਮੀਦਾ ਤੋ ਇਲਾਵਾ ਇਹਨਾ ਦੀ ਕੋਈ ਚਾਹਤ ਨਹੀ ਮੈਡਮ ਜੀ ਏਦਾ ਦੀ ਗੱਲ ਨਹੀ ।ਮਨਿੰਦਰ ਮਨ ਚ ਕਹਿ ਰਿਹਾ ਸੀ ਇਹ ਤਾ ਅਮਨ ਦੀਆ ਉਮੀਦਾ ਤੇ ਖਰਾ ਉਤਰਿਆ ਤੁਹਾਡੀਆ ਤੇ ਕਿੱਥੋ ਉਤਰਨਾ ਇਨੇ ।ਕੀਰਤ ਦੇ ਕੈਮਿਸਟਰੀ ਚੋ 70 ਵਿੱਚੋ 55 ਤੇ ਫਿਜ਼ਿਕਸ ਚੋ 45 ਨੰਬਰ ਆਏ ਸੀ ਉਮੀਦ ਤੋ ਜਰੂਰ ਘੱਟ ਸੀ ਮਨਿੰਦਰ ਤੇ ਕੀਰਤ ਅਜੇ ਪੇਪਰ ਦੀ ਪੜਤਾਲ ਹੀ ਕਰ ਰਹੇ ਸੀ ਉਧਰੋ ਅਮਨ ਆਪਣੇ ਦਾਦੇ ਸਮੇਤ ਲੈਬ ਦੇ ਅੰਦਰ ਆ ਵੜੀ ਉਹਦਾ ਮੂੰਹ ਉਤਰਿਆ ਹੋਇਆ ਸੀ ਕੀਰਤ ਅਮਨ ਨੂੰ ਦੇਖ ਕੇ ਹੈਰਾਨ ਜਿਹਾ ਹੋ ਗਿਆ ਅਮਨ ਲੈਬ ਦੇ ਅੰਦਰ ਦਾਖਲ ਹੋਈ ਮੈਡਮ ਵੀ ਉਹਦੇ ਵੱਲ ਹੈਰਾਨੀ ਨਾਲ ਦੇਖ ਰਹੇ ਸੀ ਹਾ ਅਮਨ ਠੀਕ ਤਾ ਹੈ ਸਭ ਕੁਝ ਕੈਮਿਸਟਰੀ ਵਾਲੀ ਮੈਡਮ ਨੇ ਸਰਸਰੀ ਜੀ ਪੁੱਛਿਆ ਅਮਨ ਦਾ ਦਾਦਾ ਬੋਲਿਆ ਠੀਕ ਕਿਵੇ ਹੋ ਸਕਦਾ ਜਦੋ ਕੁੜੀਆ ਨੂੰ ਤੰਗ ਕਰਨ ਵਾਲੇ ਮੁਸਟੰਡੇ ਟਿਕਣ ਦੇਣਗੇ ਬਾਬਾ ਜੀ ਪੂਰੀ ਗੱਲ ਦੱਸੋ ਫਿਜ਼ਿਕਸ ਵਾਲੀ ਮੈਡਮ ਹਲੀਮੀ ਜਹੀ ਨਾਲ ਬੋਲੀ ਬਸ ਜੀ ਅਮਨ ਨੂੰ ਉਹਦੀ ਕਲਾਸ ਦਾ ਹੀ ਕੋਈ ਕੀਰਤ ਨਾ ਮੁੰਡਾ ਰੋਜ ਤੰਗ ਪ੍ਰੇਸ਼ਾਨ ਕਰਦਾ ਆਉਦੀ ਜਾਦੀ ਨੂੰ ਆ ਕਈ ਦਿਨ ਹੋ ਗਏ ਬਾਹ ਫੜ ਲਈ ਅਮਨ ਦੀ ਉਹਨੇ ਇਥੇ ਪੜਨ ਆਉਦੇ ਹੋ ਕੇ ਆਹ ਖੇਹ ਖਾਣ ਆਉਦੇ ਹੋ ਕੀਰਤ ਹੈਰਾਨੀ ਨਾਲ ਡੌਰ ਭੌਰ ਝਾਕ ਰਿਹਾ ਸੀ ਉਹਨੂੰ ਕੁਝ ਨੀ ਸੁਜਦਾ ਕੀ ਉਹ ਕਿ ਆਖੇ ਆਪਣੇ ਬਚਾਅ ਚ ਅਮਨ ਨੇ ਉਹਨੂੰ ਗਹਿਰੀ ਖਾਈ ਚ ਸੁੱਟ ਦਿੱਤਾ ਸੀ ਕੈਮਿਸਟਰੀ ਵਾਲੀ ਕੀਰਤ ਵੱਲ ਦੇਖਦੀ ਬੋਲੀ ਕਿਉ ਕੀਰਤ ਮੈ ਤੁਹਾਨੂੰ ਰੋਕਿਆ ਸੀ ਉਸ ਦਿਨ ਜਦੋ ਤੁਸੀ ਇੱਕਠੇ ਬੈਠੇ ਗੱਲਾ ਕਰਦੇ ਖਿੜ ਖਿੜ ਕਰਕੇ ਹੱਸਦੇ ਸੀ ਕਿਉ ਉਹੀ ਹੋਇਆ ਜੋ ਮੈ ਕਹਿੰਦੀ ਸੀ ਨਤੀਜਾ ਭੁਗਤਣ ਲਈ ਤਿਆਰ ਹੋ ਜਾ ਏਨੇ ਅਮਨ ਦਾ ਦਾਦਾ ਕੀਰਤ ਨੂੰ ਗਾਲ ਕੱਡ ਬੋਲਿਆ ਸਾਲਿਆ ਤੂੰ ਆ ਵੱਡਾ ਆਸਕ ਤੇਰੀ ਮੈ ਭੈਣ ਨੂੰ ਜੇ ਮਨਿੰਦਰ ਮੁਹਰੇ ਨਾ ਹੁੰਦਾ ਤਾ ਸ਼ਾਇਦ ਉਹਨੇ ਕੀਰਤ ਦੇ ਧਰ ਦੇਣੀਆ ਸੀ ਦੇਖੋ ਬਾਬਾ ਜੀ ਇਹ ਸਕੂਲ ਆ ਥੋਡੇ ਪਿੰਡ ਦੀ ਧਰਮਸ਼ਾਲਾ ਨਹੀ ਜਿਵੇ ਮਰਜੀ ਬੋਲੀ ਜਾਵੋ ਏਸ ਮੁੰਡੇ ਨੂੰ ਤਾ ਤੁਸੀ ਗਾਲਾ ਦਿੰਦੇ ਹੋ ਘੱਟੋ ਘੱਟ ਸਾਡੀ ਤਾ ਸਰਮ ਮੰਨ ਲੈਦੇ ਇਹਨਾ ਸੁਣ ਉਹ ਢਹਿਲਾ ਜਿਹਾ ਹੋ ਗਿਆ ਦੇਖੋ ਇਹ ਉਮਰ ਇਹੋ ਹੁੰਦੀ ਆ ਕਿਸੇ ਤੋ ਵੀ ਗਲਤੀ ਹੋ ਸਕਦੀ ਆ ਅਮਨ ਤੇ ਕੀਰਤ ਇਕ ਚੰਗੇ ਕਲਾਸ ਮੇਟ ਆ ਕਿਉ ਅਮਨ ਮੈ ਸੱਚ ਕਹਿੰਦੀ ਹਾ ਅਮਨ ਚੁੱਪ ਸੀ ਕੀਰਤ ਸੋਚ ਰਿਹਾ ਸੀ ਇਹ ਸਾਲੀ ਮੈਨੂੰ ਮਰਵਾਉਣ ਲਈ ਧਾਰ ਕੇ ਆਈ ਆ ਨਾ ਇਹੋ ਜਿਹੀ ਉਮਰ ਚ ਅਸੀ ਇਹਨਾ ਲਫੰਗਿਆ ਤੋ ਧੀਆ ਭੈਣਾ ਛੇੜਵਾਈਏ ਮੈ ਜਾਦਾ ਪਿਰਸ਼ੀਪਲ ਕੋਲ ਇਹਨੂੰ ਸਕੂਲ ਚੋ ਕਡਵਾ ਕੇ ਛੱਡੂ ।
ਕੀਰਤ ਮਨ ਚ ਸੋਚ ਰਿਹਾ ਸੀ ਸਾਲਿਆ ਕੱਢਵਾ ਲਈ ਜਿਹੜਾ ਕਰਵਾਉਣਾ ਮੇਰਾ ਮੈਡਮਾ ਤੇ ਸਕੂਲ ਸਾਮਹਣੇ ਜਲੂਸ ਤਾ ਨਾ ਕੱਡ ਉਝ ਸਾਲਿਆ ਬਾਹਰ ਚਾਰ ਛਿੱਤਰ ਮਾਰ ਲੈਦਾ ਪਰ ਕੀਰਤ ਦਾ ਪੂਰਾ ਜਲੂਸ ਨਿਕਲ ਚੁੱਕਿਆ ਸੀ ਗਲ ਪਿਰਸ਼ੀਪਾਲ ਕੋਲ ਪਹੁੰਚ ਗਈ ਕੀਰਤ ਨੇ ਆਪਣੀ ਸਫਾਈ ਵਿਚ ਬਹੁਤ ਕੁਝ ਆਖਿਆ ਪਰ ਪਿਰਸ਼ੀਪਾਲ ਸਾਲਾ ਪੂਰਾ ਭੈਣ ਚੋਦ ਸੀ ਨਾ ਤੂੰ ਏਸੇ ਕੰਮ ਨੂੰ ਦਸ ਕਿਲੋਮੀਟਰ ਦੂਰ ਪੜਣ ਲਈ ਆਉਦਾ ਤਾਹੀ ਪਿੰਡ ਤੈਨੂੰ ਸਕੂਲ ਚ ਰੱਖਿਆ ਨੀ ਸਰ ਤੁਹਾਨੂੰ ਵੀ ਪਤਾ ਸਾਡੇ ਪਿੰਡ ਦੇ ਸਕੂਲ ਚ ਸਾਇੰਸ ਸਬਜੈਕਟ ਨਹੀ ਸਾਲਿਆ ਮੈਨੂੰ ਪਤਾ ਤੁਸੀ ਸਾਇੰਸ ਸਬਜੈਕਟ ਬਸ ਏਸੇ ਕੰਮ ਦੇ ਮਾਰੇ ਰੱਖਦੇ ਹੋ ਚੰਗੀ ਆਸਕੀ ਕਰਨ ਨੂੰ ਮਿਲ ਜਾਦੀ ਆ ਪਿਰਸ਼ੀਪਾਲ ਨੇ ਨਾਨ ਮੈਡੀਕਲ ਦੀ ਦਿਸ਼ਾ ਵਿਗਾੜ ਦਿੱਤੀ ਸੀ ਫਿਜ਼ਿਕਸ ਵਾਲੀ ਮੈਡਮ ਵੀ ਪਿਰਸ਼ੀਪਾਲ ਦੇ ਰਵੱਈਏ ਤੋ ਹੈਰਾਨ ਸੀ ਨਹੀ ਜੀ ਕੀਰਤ ਇਕ ਹੁਸ਼ਿਆਰ ਮੁੰਡਾ ਸਾਰੀ ਕਲਾਸ ਚੋ ਚੰਗੇ ਨੰਬਰ ਆਉਦੇ ਆ ਮੈਨੂੰ ਪਤਾ ਜਿਹੜੇ ਇਹ ਨੰਬਰ ਲੈਦਾ ਸਾਲਾ ਨਕਲ ਮਾਰਦਾ ਹੋਣਾ ਅੱਖੀ ਘੱਟਾ ਪਾਉਦਾ ਥੋਡੇ ਮੈ ਜਾਣਦਾ ਇਹੋ ਜਿਹੇ ਮੁਸਟੰਡਿਆ ਨੂੰ ਦੇਖ ਕਾਕੇ ਉਝ ਤਾ ਮੈ ਤੈਨੂੰ ਸਕੂਲ ਚ ਕੱਡ ਦਿੱਤਾ ਚੰਗਾ ਹੋਵੇ ਜੇ ਤੂੰ ਆਪ ਹੀ ਨਾ ਆਵੇ ਜੇ ਫੇਰ ਵੀ ਤੇਰਾ ਕੋਈ ਇਰਾਦਾ ਸਾਲ ਬਚ ਜਾਵੇ ਫਿਰ ਪੰਦਰਾ ਦਿਨਾ ਨੂੰ ਆਪਣੇ ਬਾਪੂ ਨੂੰ ਲੈ ਆਵੀ ਫਿਰ ਉਹਦੇ ਸਾਮਹਣੇ ਤੇਰੀ ਆਸਕੀ ਦਾ ਚਿੱਠਾ ਖੋਲਾਗੇ ਉਹਨੂੰ ਵੀ ਪਤਾ ਲੱਗੇ ਕਿ ਕਰਦੇ ਹੋ ਉਹਨਾ ਦੀ ਪਿੱਠ ਪਿੱਛੇ ਚਲ ਹੁਣ ਜਾ ਤੇ ਫੈਸਲਾ ਕਰਕੇ ਹੀ ਆਵੀ ਸਕੂਲ ਚ ਕੀਰਤ ਮਨ ਚ ਗਾਲਾ ਕੱਡ ਰਿਹਾ ਸੀ ਸਾਲਿਆ ਸਕੂਲ ਤੇਰੇ ਪਿਉ ਦਾ ਜਿਹੜਾ ਐਨੀ ਆਕੜ ਦਿਖਾਉਦਾ ਉਹ ਬਸ ਚੁੱਪ ਕਰ ਗਿਆ ਤੇ ਬਾਹਰ ਆ ਗਿਆ ਨਾਲ ਹੀ ਮੈਡਮ ਮੁੜ ਪਈ ਤੇ ਕੀਰਤ ਦੀ ਬਾਂਹ ਫੜ ਕਹਿੰਦੀ ਕੀਰਤ ਤੂੰ ਸਰ ਅੱਗੇ ਮੁਆਫੀ ਮੰਗ ਲੈ ਤੇਰਾ ਸਾਲ ਬਚ ਜਾਉ ਨਹੀ ਲੰਘਿਆ ਸਮਾ ਕਿਸੇ ਦੇ ਹੱਥ ਨਹੀ ਆਉਦਾ ਮੈਡਮ ਨੂੰ ਵੀ ਚੰਗਾ ਸਟੂਡੈਂਟ ਹੱਥ ਚੋ ਖਿਸਕਦਾ ਨਜਰ ਆ ਰਿਹਾ ਸੀ ਕੋਈ ਟੀਚਰ ਵੀ ਆਪਣਾ ਰਿਜਲਟ ਖਰਾਬ ਨਹੀ ਕਰਨਾ ਚਾਹੁੰਦੀ ਮੈਡਮ ਜੀ ਮੇਰਾ ਅਕਸ ਤੁਹਾਡੇ ਸਾਹਮਣੇ ਆ ਅਜੇ ਵੀ ਤੁਸੀ ਮੇਰੀ ਸਿਫਤ ਕਰ ਰਹੇ ਹੋ ਦੇਖ ਕੀਰਤ ਕਿਸੇ ਦੇ ਕਹਿਣ ਨਾਲ ਕੋਈ ਗਲਤ ਨੀ ਹੋ ਜਾਦਾ ਤੇਰੇ ਤੇ ਅਮਨ ਚ ਜੋ ਕੁਝ ਹੋਇਆ ਉਹਦਾ ਤਾ ਨੀ ਮੈਨੂੰ ਪਤਾ ਮੈ ਤੁਹਾਨੂੰ ਕਦੇ ਨੀ ਰੋਕਿਆ ਪਰ ਜੋ ਤੇਰੀ ਪੜ੍ਹਾਈ ਦਾ ਸਵਾਲ ਆ ਮੇਰੇ ਤੋ ਚੰਗੀ ਤਰਾ ਕੌਣ ਜਾਣ ਸਕਦਾ ਇੰਨਾ ਕਹਿ ਮੈਡਮ ਲੈਬ ਵੱਲ ਮੁੜ ਗਈ ਕੀਰਤ ਕੁਝ ਚਿਰ ਉਥੇ ਖੜਣ ਪਿੱਛੋ ਕਮਰਿਆ ਦੇ ਪਿਛਲੇ ਪਾਸੇ ਵੱਡੇ ਹੋਏ ਦਰੱਖਤਾ ਤੇ ਬੈਠ ਗਿਆ ਉਹ ਸੋਚ ਰਿਹਾ ਸੀ ਜਦੋ ਉਹ ਏਸ ਸਕੂਲ ਚ ਆਇਆ ਸੀ ਇਥੇ ਬੋਟੈਨੀਕਲ ਗਾਰਡਨ ਹੁੰਦਾ ਸੀ ਜੋ ਬਾਇਓਲੋਜੀ ਵਾਲਿਆ ਲਈ ਫੁੱਲ ਤੇ ਦਰੱਖਤ ਲਾ ਕੇ ਬਣਾਇਆ ਸੀ ਪਰ ਅੱਜ ਖਾਲੀ ਮੈਦਾਨ ਬਣ ਕੇ ਰਹਿ ਗਿਆ ਸੀ ਉਧਰ ਮਨਿੰਦਰ ਵੀ ਪੇਪਰ ਮੈਡਮਾ ਨੂੰ ਫੜਾ ਲੈਬ ਚੋ ਬਾਹਰ ਆ ਗਿਆ ਤੇ ਕੀਰਤ ਨੂੰ ਲੱਭਣ ਲੱਗ ਪਿਆ ਪਰ ਕੀਰਤ ਕੀਤੇ ਨਹੀ ਦਿਖਾਈ ਦੇ ਰਿਹਾ ਸੀ ਪਹਿਲਾ ਉਹਨੂੰ ਲੱਗਿਆ ਸ਼ਾਇਦ ਚਲਾ ਗਿਆ ਹੋਣਾ ਪਰ ਕਿਤਾਬਾ ਤਾ ਅਜੇ ਲੈਬ ਚ ਪਈਆ ਸੀ ਚੱਲ ਇਕ ਵਾਰ ਗਾਰਡਨ ਵੱਲ ਦੇਖ ਆਉਦਾ ਉਹ ਗਿਆਰਵੀ ਚ ਮੈਡਮਾ ਕੋਲੋ ਗਾਲਾ ਖਾਣ ਤੋ ਬਾਅਦ ਏਸੇ botanical ਗਾਰਡਨ ਚ ਬੈਠ ਕੇ ਗੱਪ ਮਾਰਦੇ ਸੀ ਮਨਿੰਦਰ ਜਦੋ ਗਾਰਡਨ ਚ ਪਹੁੰਚਿਆ ਕੀਰਤ ਦਰੱਖਤ ਤੇ ਬੈਠਾ ਆਸਮਾਨ ਵੱਲ ਦੇਖ ਰਿਹਾ ਸੀ ਮੱਠੀ ਜਿਹੀ ਧੁੱਪ ਸੀ ਸਤੰਬਰ ਦਾ ਅਖੀਰ ਸੀ ਉਏ ਕੀਰਤ ਤੂੰ ਏਥੇ ਬੈਠਾ ਯਾਰ ਬਸ ਅੱਜ ਦਾ ਦਿਨ ਆ ਏਸ ਤੋ ਬਾਅਦ ਤਾ ਸ਼ਾਇਦ ਏਥੇ ਕਤੇ ਆ ਵੀ ਨਾ ਸਕਾ ਕਿਉ ਕਿ ਹੋਇਆ ਤੈਨੂੰ ਪਤਾ ਨੀ ਕੀਰਤ ਬੋਲਿਆ ਆਹੋ ਯਾਰ ਫਿਜ਼ਿਕਸ ਵਾਲੀ ਮੈਡਮ ਦੱਸਦੀ ਸੀ ਉਹ ਵੀ ਉਦਾਸ ਜੀ ਹੋਈ ਬੈਠੀ ਆ ਯਾਰ ਮਨਿੰਦਰ ਮੈਡਮ ਕਹਿੰਦੀ ਪਿਰਸ਼ੀਪਾਲ ਤੋ ਮੁਆਫੀ ਮੰਗ ਲੈ ਉਹ ਕਿਹੜਾ ਭਲਾ ਮਾਨਸ ਆ ਨਾਲੇ ਇਹ ਤਾ ਬਗਾਨੇ ਪਿੰਡ ਦੇ ਸਟੂਡੈਂਟ ਤੇ ਉਈ ਲਗਦੇ ਹੁੰਦੇ ਆ ਫਿਰ ਤੂੰ ਕੀ ਸੋਚਿਆ ਯਾਰ ਬਾਪੂ ਨੂੰ ਬਲਾਉਣ ਲਈ ਕਹਿੰਦਾ ਏਨੇ ਸਾਲੇ ਪ੍ਰਿਸੀਪਲ ਨੇ ਪਤਾ ਨੀ ਕੀ ਕੀ ਕਹਿਣਾ ਉਹ ਮੈਨੂੰ ਦੁਬਾਰਾ ਕਿੱਥੇ ਲਗਣ ਦੇਵੇਗਾ ਸਕੂਲ ਚ ਉਹ ਅੱਧਾ ਘੰਟਾ ਬੈਠੇ ਰਹੇ ਤੇ ਉਠ ਕੇ ਤੁਰ ਪਏ ਯਾਰ ਮਨਿੰਦਰ ਤੂੰ ਮੇਰੀਆ ਕਿਤਾਬਾ ਚੱਕ ਲਿਆ ਇਕ ਵਾਲੀ ਬੱਸ ਚੜ੍ਹ ਕੇ ਘਰੇ ਦੋ ਵਾਲੀ ਚਾਹ ਨੂੰ ਉਪੜਦੇ ਹੋਈਏ ਤੇ ਕੀਰਤ ਹੱਸ ਪਿਆ ਤੇਰਾ ਹਾਸਾ ਨਿਕਲਦਾ ਹੋਰ ਕੀ ਕਰੀਏ ਇਹ ਤਾ ਹੋਣਾ ਹੀ ਸੀ ਸਾਲੀ ਹਰਪ੍ਰੀਤ ਨੇ ਮਰਵਾਇਆ ਹੋਣਾ ਤੈਨੂੰ ਭਰਾਵਾ ਕਿਸੇ ਨੂੰ ਕੀ ਦੋਸ਼ ਦੇਈਏ ਜਦੋ ਆਪਣੇ ਹੀ ਮਾੜੇ ਹੋਣ ਉਹਦਾ ਅਮਨ ਤੇ ਗਿਲਾ ਸੀ ਸਾਲੀ ਅਰਾਮ ਨਾਲ ਕਲਾਸ ਚ ਬੈਠੀ ਆ ਤੈਨੂੰ ਕਡਵਾ ਕੇ ਚੱਲ ਕੋਈ ਨਾ ਜੇ ਰੱਬ ਨੇ ਚਾਹਿਆ ਤਾ ਜਰੂਰ ਵਾਪਸ ਆਵਾਗੇ ਨਹੀ ਤਾ ਰੱਬ ਰਾਖਾ ਕੀਰਤ ਨੂੰ ਵਾਪਸੀ ਮੁਸ਼ਕਿਲ ਲਗਦੀ ਸੀ ਮਨਿੰਦਰ ਲੈਬ ਚੋ ਕਿਤਾਬਾ ਚੱਕ ਮੁੜਨ ਲੱਗਿਆ ਤਾ ਮੈਡਮ ਉਹਨੂੰ ਕੁਝ ਪੁੱਛਦੀ ਚੁੱਪ ਕਰ ਗਈ ਕੀਰਤ ਦਾ ਭਵਿੱਖ ਉਹਨੂੰ ਦਿਖ ਚੁੱਕਿਆ ਸੀ ਮਨਿੰਦਰ ਕੀਰਤ ਕੋਲ ਮਸਾ ਪਹੁੰਚਿਆ ਉਹ ਕੀਰਤ ਦੇ ਵਿਛੋੜੇ ਦੀ ਘੜੀ ਨੂੰ ਵਧਾ ਰਿਹਾ ਸੀ ਭਾਵੇ ਕੀਰਤ ਥੋੜੀ ਦੂਰ ਖੜਾ ਸੀ ਉਧਰੋ priya ਆਪਣੀ ਕਲਾਸ ਲਗਾ ਕੇ ਲੈਬ ਚ ਵੜਦੀ ਇਕ ਝਾਤੀ ਕੀਰਤ ਤੇ ਮਾਰ ਗਈ ਕੀਰਤ ਨੇ priya ਨੂੰ ਅੱਖ ਮਾਰੀ ਤੇ ਉਹ ਹੱਸ ਕੇ ਨੀਵੀ ਪਾ ਗਈ ਜੇ ਕਤੇ...

ਵਾਪਸ ਆ ਗਿਆ ਤਾ priya ਤੇਰੇ ਲੱਕ ਦਾ ਮੇਚ ਜਰੂਰ ਲੳ ਏਨੇ ਮਨਿੰਦਰ ਕਿਤਾਬਾ ਫੜਾਉਦੇ ਹੋਇਆ ਢਿੱਲਾ ਜਿਹਾ ਬੋਲਿਆ ਯਾਰ ਹੁਣ ਜਾਦਾ ਸਾਲਿਆ ਆਪਣੀ ਕਬੂਤਰੀ ਦਾ ਖਿਆਲ ਰੱਖੀ ਕਤੇ ਹੋਰ ਨਾ ਉਡਾਰੀ ਮਾਰ ਜਾਵੇ ਨਾ ਸਾਲਿਆ ਪਹਿਲਾ ਥੋੜਾ ਪੰਗਾ ਪਿਆ ਜਿਹੜਾ ਹਜੇ ਵੀ ਹਟਦਾ ਨੀ ਕੋਈ ਨਾ ਲੋਕਾ ਨੇ ਬਦਨਾਮ ਤਾ ਕਰ ਹੀ ਦਿੱਤਾ ਪਿੰਡ ਵਾਲੀ ਬੱਸ ਨੇ ਹਾਰਨ ਮਾਰ ਦਿੱਤਾ ਉਹ ਬਾਹਰ ਭੱਜਿਆ ਤੇ ਬੱਸ ਚੜ ਗਿਆ ਮਨਿੰਦਰ ਉਦਾਸ ਜਿਹਾ ਹੋ ਕੇ ਵਾਪਸ ਕਲਾਸ ਚ ਆ ਵੜਿਆ priya ਅਜੇ ਵੀ ਬਾਹਰ ਵੱਲ ਵੇਖ ਰਹੀ ਸੀ ਕੀਰਤ ਦਾ ਇੰਤਜ਼ਾਰ ਕਰ ਰਹੀ ਸੀ ਉਹਨੂੰ ਅਜੇ ਵੀ ਸਾਰੀ ਗੱਲ ਪਤਾ ਨੀ ਲੱਗੀ ਸੀ ਕੀਰਤ ਪਿੰਡ ਪਹੁੰਚ ਕੇ ਬੱਸ ਚੋ ਉਤਰ ਕੇ ਘਰ ਵੱਲ ਤੁਰ ਪਿਆ ਮੱਠੀ ਜਿਹੀ ਧੁੱਪ ਚ ਉਹਨੂੰ ਤੁਰਨਾ ਕੋਈ ਔਖਾ ਨੀ ਲੱਗ ਰਿਹਾ ਬਜਾਰ ਚ ਚਹਿਲ ਪਹਿਲ ਸੀ ਦਿਵਾਲੀ ਚ ਭਾਵੇ ਵੀਹ ਕੁ ਦਿਨ ਰਹਿੰਦੇ ਸੀ ਪਰ ਲੋਕਾ ਦੀ ਖਰੀਦ ਪਹਿਲਾ ਹੀ ਸ਼ੁਰੂ ਹੋ ਜਾਦੀ ਬਜਾਰ ਚੋ ਲੰਘਦਾ ਘਰ ਵੱਲ ਤੁਰ ਪਿਆ ਦੋ ਕੁ ਵੱਜੇ ਹੋਣੇ ਆ ਜਦੋ ਉਹ ਘਰੇ
ਪਹੁੰਚਿਆ ਘਰ ਚ ਮਾ ਦੁਪਹਿਰ ਦੀ ਚਾਹ ਬਣਾ ਰਹੀ ਸੀ ਕੀਰਤ ਨੇ ਕਿਤਾਬਾ ਮੰਜੇ ਤੇ ਰੱਖ ਹੱਥ ਮੂੰਹ ਧੋਤਾ ਤੇ ਮਾ ਨੂੰ ਰੋਟੀ ਲਈ ਅਵਾਜ ਮਾਰੀ ਰੋਟੀ ਤੇ ਚਾਹ ਪੀ ਕੇ ਕੀਰਤ ਛੱਪੜ ਤੇ ਜਾ ਬੈਠਿਆ ਭਾਵੇ ਕੰਮ ਦੀ ਰੁੱਤ ਹੋਣ ਕਰਕੇ ਛੱਪੜ ਤੇ ਟਾਵਾ ਹੀ ਬੰਦਾ ਸੀ ਕੀਰਤ ਅਕਸਰ ਮੁੰਡਿਆ ਦੀ ਢਾਣੀ ਨਾਲੋ ਸਿਆਣੇ ਬੰਦਿਆ ਕੋਲੋ ਪੁਰਾਣੀਆ ਗੱਲਾ ਸੁਣਦਾ ਸੀ ਪਤਾ ਨੀ ਪੁਰਾਣੇ ਪੰਜਾਬ ਨਾਲ ਉਹਨੂੰ ਕੀ ਮੋਹ ਸੀ ਖਾੜਕੂਵਾਦ ਦੀਆ ਗੱਲਾ ਉਹ ਅਕਸਰ ਸੁਣਦਾ ਸੀ ਮੱਝਾ ਵਾਲੇ ਬੰਦੇ ਆਪਸ ਚ ਗੱਲਾ ਕਰ ਰਹੇ ਸੀ ਕੀਰਤ ਦਾ ਉਹਨਾ ਦੀਆ ਗੱਲਾ ਅੱਜ ਚੰਗੀਆ ਨੀ ਲੱਗੀਆ ਕੀਰਤ ਦਾ ਧਿਆਨ priya ਚ ਪਿਆ ਸੀ ਉਠ ਕੇ ਘਰ ਚਲਾ ਗਿਆ ਕਿਤਾਬ ਪੜਣ ਲੱਗਿਆ ਤਾ ਸੋਚ ਰਿਹਾ ਸੀ ਸਕੂਲ ਕਿਵੇ ਜਾਵੇ ਸਾਲ ਮਰਨ ਦੀ ਤਾ ਕੋਈ ਪਰਵਾਹ ਨੀ ਸੀ ਪਰ priya ਦੀ ਫਿਕਰ ਪਈ ਸੀ ਆਥਣ ਹੋ ਗਿਆ ਕੀਰਤ ਨੂੰ ਖੇਤ ਜਾਣ ਲਈ ਅਵਾਜ ਵੱਜੀ ਵੇ ਮੁੰਡਿਆ ਕੁਵੇਲਾ ਹੋ ਗਿਆ ਨਰਮਾ ਤੁਲਵਾਉਣ ਨੀ ਜਾਣਾ ਉਹ ਸਾਇਕਲ ਚੱਕ ਖੇਤ ਚੱਲ ਪਿਆ ਬਾਪੂ ਕਦੋ ਦਾ ਉਡੀਕ ਰਿਹਾ ਸੀ ਕੀਰਤ ਨੂੰ ਯਾਦਾ ਚ ਗੁਆਚੇ ਨੂੰ ਵਕਤ ਦਾ ਪਤਾ ਨੀ ਲੱਗਿਆ ਨਾ ਉਏ ਕਿੱਥੇ ਰਹਿ ਗਿਆ ਸੀ ਨਰਮਾ ਕੌਣ ਤਲਾਉ ਪੈਸੇ ਮੰਗਣ ਨੂੰ ਤਾ ਤੀਜੇ ਦਿਨ ਖੜ ਜਾਦੇ ਹੋ ਕੀਰਤ ਸੋਚ ਰਿਹਾ ਸੀ ਹੋਰ ਪੈਸਾ ਕੀਤੋ ਮੰਗੀਏ ਨਰਮਾ ਕਾਪੀ ਤੇ ਲਿਖਦੇ ਉਹੀ ਕੁੜੀ ਦੀ ਵਾਰੀ ਆ ਜਿਹਦਾ ਨਰਮਾ ਵੱਧ ਲਿਖਦਾ ਸੀ ਕੀਰਤ ਵੱਧ ਲਿਖ ਤਾ ਦਿੰਦਾ ਪਰ ਅੱਜ ਬਾਪੂ ਕੰਡਾ ਵੇਖ ਕੇ ਲਿਖਾ ਰਿਹਾ ਸੀ ਉਹ ਕੀਰਤ ਦੀ ਕਾਪੀ ਵੱਲ ਵੇਖ ਕੇ ਮੂੰਹ ਵੱਟ ਗਈ ਨਰਮਾ ਤੋਲੇ ਜਾਣ ਪਿਛੋ ਕੀਰਤ ਨੂੰ ਬੋਲੀ ਲਿਖ ਦਿੰਦਾ ਵੱਧ ਨਾ ਬਾਪੂ ਵੇਖ ਰਿਹਾ ਸੀ ਤੈਨੂੰ ਕੀ ਪਤਾ ਪੁਰਾਣੇ ਬੰਦੇ ਤਾ ਇਕਲੀ ਚੀਜ ਦਾ ਹਿਸਾਬ ਰਖਦੇ ਆ ਉਹ ਇਕ ਤਰਾ ਨਾਲ ਗੁੱਸੇ ਜਿਹੇ ਨਾਲ ਤੁਰ ਗਈ ਸਾਲੀ ਦਾ ਇਕ ਦਿਨ ਨੀ ਲਿਖਿਆ ਗਿਆ ਨਖਰੇ ਦਿਖਾਉਦੀ ਆ ਪੰਡਾ ਰੱਖ ਕੀਰਤ ਘਰ ਵੱਲ ਤੁਰ ਪਿਆ ਰਾਤ ਨੂੰ ਰੋਟੀ ਖਾਣ ਵੇਲੇ ਬਾਪੂ ਬੋਲਿਆ ਤੇਰੀ ਪੜ੍ਹਾਈ ਤਾ ਠੀਕ ਚੱਲਦੀ ਆ ਹਾ ਬਾਪੂ ਵਧੀਆ ਚੱਲ ਰਹੀ ਆ ਤੈਨੂੰ ਕੀ ਦੱਸਾ ਮੇਰਾ ਤਾ ਹੋਰ ਪੰਗਾ ਪਿਆ ਹੋਇਆ ਮੈ ਕਲ ਮੰਡੀ ਜਾਣਾ ਤੇਰੇ ਸਕੂਲ ਚ ਗੇੜਾ ਮਾਰ ਆਉ ਨਾ ਬਾਪੂ ਕਲ ਨੂੰ ਤਾ ਛੁੱਟੀ ਆ ਚਲ ਚੰਗਾ ਫੇਰ ਕਿਤੇ ਸਹੀ ਕੀਰਤ ਨੂੰ ਮਸਾ ਸੁੱਖ ਦਾ ਸਾਹ ਆਇਆ ਅਗਲੇ ਦਿਨ ਕੀਰਤ ਸਵੇਰੇ ਹੀ ਖੇਤ ਨਿਕਲ ਗਿਆ ਬਾਪੂ ਨੇ ਮੰਡੀ ਜਾਣਾ ਸੀ ਕੀਰਤ ਨੂੰ ਨਰਮੇ ਚੁੱਗਣ ਵਾਲੀਆ ਨੂੰ ਚਾਹ ਕਰਨ ਦੀ ਡਿਉਟੀ ਲਗਾ ਦਿੱਤੀ ਕੀਰਤ ਨਵੀਆ ਆਈਆ ਕੁੜੀਆ ਤੇ ਨਵੀਆ ਵਿਆਹੀਆ ਬਹੂ ਆ ਨੂੰ ਦੇਖ ਕੇ ਚਿਤ ਪਰਚਾ ਰਿਹਾ ਸੀ ਦਿਨ ਤਾ ਖੇਤ ਵੀ ਵਧਿਆ ਲੰਘਦੇ ਆ ਪਰ ਬਾਪੂ ਨੂੰ ਸਕੂਲ ਦਾ ਕੀ ਬਹਾਨਾ ਲੳ ਅੱਜ ਮਸਾ ਬਚੇ ਆ ਬਾਪੂ ਨੇ ਜਾਦੇ ਹੋਏ ਨੇ ਦੇਖ ਲਿਆ ਸੀ ਸਕੂਲ ਤਾ ਖੁੱਲਾ ਪਰ ਉਹ ਸਾਲਾ ਗੱਪ ਮਾਰਦਾ ਕੀ ਛੁੱਟੀ ਆ ਉਹ ਬੱਸ ਚੋ ਉਤਰ ਗਿਆ ਤੇ ਸਕੂਲ ਚ ਵੜ ਗਿਆ ਚੰਗਾ ਹੋਇਆ ਪਿਰਸ਼ੀਪਲ ਦਫਤਰ ਚ ਨਹੀ ਸੀ ਫਿਜ਼ਿਕਸ ਵਾਲੀ ਮੈਡਮ ਬੈਠੀ ਹੋਈ ਬੱਚਿਆ ਦੀ ਫੀਸ ਦਾ ਹਿਸਾਬ ਲਾ ਰਹੀ ਸੀ ਉਹ ਕੀਰਤ ਦੇ ਬਾਪੂ ਨੂੰ ਦੇਖ ਕੇ ਪਹਿਚਾਣ ਗਈ ਪਹਿਲਾ ਵੀ ਕੀਰਤ ਦਾ ਬਾਪੂ ਕਈ ਵਾਰੀ ਦਸਤਖਤ ਕਰਨ ਆਇਆ ਸੀ ਬਾਪੂ ਨੇ ਮੈਡਮ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਡਮ ਨੇ ਬੈਠਣ ਲਈ ਕਿਹਾ ਕਿਵੇ ਆਉਣਾ ਹੋਇਆ ਉਹ ਸੋਚ ਰਹੀ ਸੀ ਸ਼ਾਇਦ ਕੀਰਤ ਨੇ ਭੇਜਿਆ ਹੋਣਾ ਕੀਰਤ ਕਿੱਥੇ ਆ ਜੀ ਉਹ ਤਾ ਘਰ ਆ ਕਹਿੰਦਾ ਅੱਜ ਛੁੱਟੀ ਆ ਪਰ ਸਕੂਲ ਤਾ ਖੁੱਲਾ ਨਹੀ ਜੀ ਬਾਰਵੀ ਕਲਾਸ ਨੂੰ ਅੱਜ ਛੁੱਟੀ ਆ ਕਲ ਨੂੰ ਉਹਨਾ ਦਾ ਟੈਸਟ ਆ ਤਿਆਰੀ ਲਈ ਸਮਾ ਦਿੱਤਾ ਮੈਡਮ ਸਭ ਸਮਝ ਗਈ ਸੀ ਜੀ ਕੀਰਤ ਪੜਦਾ ਤਾ ਠੀਕ ਆ ਕੋਈ ਸ਼ਰਾਰਤ ਤਾ ਨੀ ਕਰਦਾ ਨਹੀ ਜੀ ਉਹ ਬਹੁਤ ਲਾਇਕ ਸਟੂਡੈਂਟ ਆ ਜੀ ਆਹੋ ਜੀ ਪਿੰਡ ਵਾਲੇ ਸਕੂਲ ਚ ਵੀ ਵਧਿਆ ਪੜਦਾ ਸੀ ਕੀ ਕਰੀਏ ਪੁੱਛਣਾ ਪੈਦਾ ਜਮਾਨਾ ਮਾੜਾ ਨਸ਼ੇ ਪੱਤੇ ਤੇ ਨਾ ਲੱਗ ਜਾਵੇ ਡਰ ਲੱਗਦਾ ਗਰੀਬ ਬੰਦੇ ਆ ਖੇਤੀ ਚ ਬਚਦਾ ਹੀ ਕੀ ਆ ਪੜ ਲਿਖ ਕੇ ਕਿਸੇ ਨੌਕਰੀ ਲੱਗ ਜਾਵੇ ਬਸ ਇਹੋ ਆਸ ਆ ਕੀਰਤ ਦੇ ਬਾਪੂ ਨੇ ਕਿਸਾਨੀ ਦੀ ਨਿਘਰ ਰਹੀ ਹਾਲਤ ਨੂੰ ਬਿਆਨ ਕੀਤਾ ਕੋਈ ਨਾ ਜੀ ਤੁਸੀ ਫਿਕਰ ਨਾ ਕਰੋ ਕੀਰਤ ਵਧਿਆ ਪੜ ਰਿਹਾ ਮੈਡਮ ਅਸਲ ਗੱਲ ਦੱਸ ਕੇ ਕੀਰਤ ਦਾ ਪਰਦਾ ਤੇ ਪਿਉ ਦੀ ਆਸ ਨਹੀ ਤੋੜਨਾ ਚਾਹੁੰਦੀ ਸੀ ਚੰਗਾ ਜੀ ਚਲਦੇ ਹਾ ਬਾਪੂ ਪਰਨਾ ਮੋਢੇ ਤੇ ਰੱਖ ਮਸਾ ਉਠਦਾ ਹੋਇਆ ਤੁਰ ਪਿਆ ਮੈਡਮ ਸੋਚ ਰਹੀ ਸੀ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਆਪ ਏਸ ਹਾਲ ਚ ਰਹਿੰਦਾ ਸਾਨੂੰ ਤਾ ਪਤਾ ਹੀ ਅੱਜ ਲੱਗਿਆ ਗੀਤਾ ਚ ਤਾ ਜੱਟ ਨੂੰ ਪਤਾ ਨੀ ਗਾਇਕਾ ਨੇ ਪੈਸੇ ਦੀ ਖਾਤਰ ਕੀ ਬਣਾ ਦਿੱਤਾ ਕੀਰਤ ਕਹਿੰਦਾ ਹੁੰਦਾ ਸੀ ਜਦੋ ਮੈਡਮ ਕਹਿੰਦੀ ਸੀ ਤੁਹਾਨੂੰ ਤਾ ਗੱਲਾ ਆਉਂਦੀਆ ਨੇ ਚੰਗੀ ਜਮੀਨ ਆ ਥੋਡੇ ਕੋਲ ਸਾਡੇ ਪੱਲੇ ਤਾ ਨੌਕਰੀ ਆ ਕਮਾਉਣ ਲਈ ਨਹੀ ਜੀ ਜੱਟ ਤਾ ਕੱਲਾ ਗੀਤਾ ਚ ਬੜਕਾ ਮਾਰਦਾ ਜਮੀਨੀ ਹਕੀਕਤ ਤਾ ਹੋਰ ਹੀ ਆ ਕਰਜੇ ਦੇ ਬੋਝ ਹੇਠ ਦੱਬਿਆ ਪਿਆ ਫਿਜ਼ਿਕਸ ਵਾਲੀ ਮੈਡਮ ਨੂੰ ਕਿਸਾਨੀ ਤੇ ਪਿਆ ਬੋਝ ਸੱਚ ਲੱਗ ਰਿਹਾ ਸੀ ਉਹਦੇ ਦਿਮਾਗ ਦੀਆ ਤਾਰਾ ਉਹਦੋ ਟੁੱਟੀਆ ਜਦੋ ਪਿਰਸ਼ੀਪਲ ਆ ਅੰਦਰ ਵੜਿਆ ਆ ਕੋਈ ਆਇਆ ਸੀ ਦਫਤਰ ਚ ਨਹੀ ਉਹ ਤਾ ਕਿਸੇ ਹੋਰ ਵਿਦਿਆਰਥੀ ਬਾਰੇ ਪੁੱਛ ਰਿਹਾ ਸੀ ਸ਼ਾਇਦ ਕੋਈ ਸਟੂਡੈਂਟ ਨੂੰ ਮਿਲਣ ਆਏ ਹੋਣ ਉਸ ਮਲੰਗ ਜੇ ਦਾ ਪਿਉ ਆਇਆ ਕਿ ਨਹੀ ਕਿਹੜੇ ਦਾ ਮੈਡਮ ਸਭ ਜਾਣਦੀ ਪੁੱਛ ਰਹੀ ਸੀ ਉਹੀ ਕੀਰਤ ਜਿਹੜਾ ਬਾਰਵੀ ਕਲਾਸ ਚ ਨਾਨ ਮੈਡੀਕਲ ਦਾ ਸਟੂਡੈਂਟ ਆ ਨਹੀ ਜੀ ਆਏ ਨੀ ਬੱਸ ਉਹ ਨੀ ਸਕੂਲ ਵੜਦਾ ਚਲ ਦਫਾ ਹੋਇਆ ਪਰੇ ਮੈਡਮ ਚੁੱਪ ਚਾਪ ਬੈਠੀ ਰਹੀ ਦੁਪਹਿਰ ਨੂੰ ਚਾਹ ਵੇਲੇ ਬਾਪੂ ਖੇਤ ਆ ਗਿਆ ਕੀਰਤ ਚਾਹ ਪੀ ਰਿਹਾ ਸੀ ਉਏ ਮੈਨੂੰ ਦੱਸਿਆ ਨੀ ਕਲ ਤੇਰਾ ਟੈਸਟ ਆ ਤਾਹੀ ਤੈਨੂੰ ਛੁੱਟੀ ਕੀਤੀ ਕਿਹੜਾ ਟੈਸਟ ਮੈ ਸਕੂਲ ਜਾ ਕੇ ਆਇਆ ਤੇਰੀ ਮੈਡਮ ਦੱਸਦੀ ਸੀ ਕੀਰਤ ਦੇ ਚਾਹ ਹੱਥ ਚੋ ਛੁਟ ਗਈ ਸਾਲੇ ਮਾਰੇ ਗਏ ਉਏ ਘਰੇ ਜਾ ਕੇ ਪੀ ਲਵੀ ਤੇਰੀ ਮੈਡਮ ਤਰੀਫਾ ਕਰਦੀ ਸੀ ਕੀਰਤ ਸਮਝ ਗਿਆ ਮੈਡਮ ਨੇ ਸਭ ਸਾਭ ਲਿਆ ।ਅਗਲੇ ਦਿਨ ਸਵੇਰੇ ਉਠ ਕੇ ਸਕੂਲ ਜਾਣ ਲਈ ਤਿਆਰ ਹੋ ਗਿਆ ਉਹਨੂੰ ਪਤਾ ਸੀ ਜੇ ਘਰ ਰਿਹਾ ਤਾ ਕਿ ਕਹੇਗਾ ਬੱਸ ਚੜ ਸਕੂਲ ਪਹੁੰਚ ਜਾਦਾ ਤੇ ਸਾਰਾ ਦਿਨ ਕਦੇ ਅੱਡੇ ਤੇ ਕਦੇ ਮੰਡੀ ਵਿਚ ਬੱਸ ਸਟੈਂਡ ਤੇ ਬੈਠਾ ਰਹਿੰਦਾ ਛੁੱਟੀ ਹੋਣ ਵੇਲੇ ਸਕੂਲ ਦੇ ਬਾਹਰ ਆ ਜਾਦਾ priya ਦਾ ਪਿੱਛਾ ਕਰਨ ਲਈ ਉਹਦੇ ਨਾਲ ਹੀ ਬੱਸ ਚੜ ਜਾਦਾ ਇਕ ਦਿਨ ਬੱਸ ਚ ਜਿਆਦਾ ਭੀੜ ਸੀ priya ਉਹਦੇ ਕੋਲ
ਖੜੀ ਸਹੇਲੀ ਨਾਲ ਗੱਲਾ ਕਰ ਰਹੀ ਸੀ ਉਝ ਉਹਦਾ ਧਿਆਨ ਕੀਰਤ ਵਿਚ ਸੀ ਉਹ ਪਹਿਲ ਤਾ ਨੀ ਕਰ ਸਕਦੀ ਸੀ ਪਰ ਉਸ ਦਾ ਦਿਲ ਡਰ ਰਿਹਾ ਸੀ ਅੱਜ ਕੀਰਤ ਉਹਨੂੰ ਜਰੂਰ ਬੁਲਾਵੇਗਾ ਜਿਉ ਹੀ ਕੈਚੀਆ ਤੇ ਬੱਸ ਚੋ ਕੁਝ ਕੁ ਸਵਾਰੀਆ ਉਤਰੀਆ ਕੀਰਤ ਸੀਟ ਤੇ ਬੈਠ ਗਿਆ ਨਾਲ ਹੀ ਡਰਦੇ ਜਿਹੇ priya ਬੈਠ ਗਈ ਕੀਰਤ ਫਿਰ ਵੀ ਉਹਦਾ ਸੀਨੀਅਰ ਸੀ ਕੀਰਤ ਨੇ ਦੇਖਿਆ ਇਕ ਕਿਲੋਮੀਟਰ ਦਾ ਫਾਸਲਾ ਕੈਚੀਆ ਤੇਂ ਮੰਡੀ ਚ ਇੰਨੇ ਸੰਨ ਚ ਗੱਲ ਹੋ ਗਈ ਤਾ ਠੀਕ ਆ ਨਹੀ ਫਿਰ ਮੌਕਾ ਨੀ ਲਗਣਾ ਕੀਰਤ ਨੇ ਆਸੇ ਪਾਸੇ ਦੇਖ priya ਦੇ ਹੱਥ ਉਪਰ ਹੱਥ ਰੱਖ ਲਿਆ priya ਡਰ ਗਈ ਉਹਨੇ ਇਕਦਮ ਹੱਥ ਹਟਾ ਲਿਆ ਕੀਰਤ ਕੱਚਾ ਜਿਹਾ ਹੋ ਗਿਆ ਸ਼ਾਇਦ ਉਹਨੇ ਕਾਹਲੀ ਕੀਤੀ ਹੋਵੇ ਏਨੇ ਬੱਸ ਸਟੈਂਡ ਆ ਗਿਆ ਕੀਰਤ ਵੀ ਉਤਰਨ ਲਈ ਉਠਿਆ priya ਥੋੜਾ ਅੱਗੇ ਸੀ ਲੋਕ ਉਤਰ ਰਹੇ ਸੀ priya ਨੇ ਕੀਰਤ ਦੇ ਹੱਥ ਵਿਚ ਹੱਥ ਪਾ ਲਏ ਤੇ ਸਰਮਾਉਦੀ ਹੋਈ ਨੀਵੀ ਪਾ ਲਈ ਕੀਰਤ ਦੇ ਸਰੀਰ ਵਿਚ ਕਰੰਟ ਦੌੜ ਗਿਆ ਉਹਨੂੰ priya ਦੀ ਪ੍ਰਤੀਕਰਮ ਤੇ ਯਕੀਨ ਨਹੀ ਸੀ ਕੀਰਤ ਕਿੰਨਾ ਚਿਰ ਉਤਰ ਕੇ ਜਾਦੀ ਹੋਈ priya ਵੱਲ ਦੇਖ ਰਿਹਾ ਸੀ ਉਹ ਅਜੇ ਵੀ ਪਿੱਛੇ ਦੇਖ ਰਹੀ ਸੀ ਤੇ ਸਵੇਰ 8:30 ਦਾ ਇਸ਼ਾਰਾ ਕਰ ਕੇ ਕੀਰਤ ਨੂੰ ਸਮਝਾ ਗਈ ਕੀਰਤ ਖੁਸ਼ ਤਾ ਸੀ ਪਰ ਸਕੂਲ ਚੋ ਕੱਢਣ ਕਰਕੇ ਦੁਬਾਰਾ ਜਾਣ ਦਾ ਕੋਈ ਰਾਹ ਨਾ ਦਿਸਦਾ ਸਾਰੀ ਰਾਤ ਕੀਰਤ ਨੂੰ priya ਦਾ ਭੁਲੇਖਾ ਪੈਦਾ ਰਿਹਾ ਸਵੇਰੇ ਜਲਦੀ ਉਠ ਸੱਤ ਵਾਲੀ ਬੱਸ ਚੜ੍ਹ ਗਿਆ ਅੱਠ ਵਜੇ ਮੰਡੀ ਪਹੁੰਚ ਗਿਆ ਪੰਦਰਾ ਮਿੰਟਾ ਬਾਅਦ priya ਆ ਗਈ ਸਵੇਰੇ ਬੱਸ ਸਟੈਂਡ ਚ ਭੀੜ ਨਹੀ ਸੀ ਉਹ ਤਿੰਨੇ ਕੁੜੀਆ ਅੰਦਰ ਬੈਠ ਗਈਆ ਕੀਰਤ ਬੱਸ ਦੀ ਉਡੀਕ ਦੇ ਬਹਾਨੇ ਨਾਲ ਕੋਲ ਬੈਠ ਗਿਆ ਘੁਸਰ ਮੁਸਰ ਤਾ ਹੋ ਰਹੀ ਸੀ ਪਰ ਜਿਆਦਾ ਗਲਬਾਤ ਨਾ ਹੋਈ priya ਨੂੰ ਕੀਰਤ ਨੇ ਦਸ ਵਜੇ ਲੈਬ ਦੇ ਪਿੱਛੇ ਆਉਣ ਲਈ ਕਿਹਾ ਤੇ ਆਪ ਸ਼ਹਿਰ ਵੱਲ ਤੁਰ ਗਿਆ priya ਨੇ ਪਹਿਲਾ ਪੀਰੀਅਡ ਫਿਜ਼ਿਕਸ ਦਾ ਲਾ ਕੇ ਦੂਜਾ ਅੰਗਰੇਜ਼ੀ ਦਾ ਛੱਡ ਦਿੱਤਾ ਕੀਰਤ ਦਾ ਇਕਰਾਰ ਦਸ ਵਜੇ ਦਾ ਸੀ ਉਹਨੇ preeti ਨੂੰ ਨਾਲ ਲੈ ਲਿਆ ਤੇ ਲੈਬ ਦੇ ਪਿੱਛੇ ਹੋ ਕੇ ਸਾਹਮਣੇ ਪਿਛਲੇ ਪਾਸੇ ਰੱਖੇ ਥਾ ਵੱਲ ਝਾਕਣ ਲੱਗ ਪਈਆ preeti ਬੋਲੀ ਕੀਰਤ ਕਿੱਥੋ ਆ ਜਾਉ ਨਹੀ ਮੈਨੂੰ ਕਿਹਾ ਸੀ ਉਹਨੇ ਕਿੰਨਾ ਬਦਨਾਮ ਆ ਕੀਰਤ ਸਕੂਲ ਚ ਤੂੰ ਕਿਉ ਮਿਲਣਾ ਚਾਹੁੰਦੀ ਆ ਨਹੀ ਅਮਨ ਕਿਹੜਾ ਸੱਚੀ ਆ ਫਿਜ਼ਿਕਸ ਵਾਲੀ ਮੈਡਮ ਕਦੇ ਝੂਠ ਨਹੀ ਬੋਲਦੀ ਐਨੇ ਕੀਰਤ ਪਿਛਲੀ ਕੰਧ ਟੱਪ ਕੇ ਲੈਬ ਦੇ ਪਿੱਛੇ ਆ ਗਿਆ priya ਦੀ ਉਹਨੂੰ ਦੇਖ ਧੜਕਣ ਵੱਧ ਗਈ ਉਹ ਇਕਦਮ ਪਾਣੀ ਹੋ ਗਈ ਕੀਰਤ ਨੇ ਅਵਾਜ ਮਾਰੀ ਪਰ ਉਹ ਨਾ ਕਰ ਰਹੀ ਸੀ ਉਹ ਡਰਦੀ ਸੀ ਕਿਵੇ ਮਿਲੇਗੀ ਕੀ ਕਰੇਗੀ ਕੀਰਤ ਝਰੀਟਾ ਵੱਜੀਆ ਬਾਹਾ ਤੇ ਫੂਕਾ ਮਾਰ ਰਿਹਾ ਸੀ ਉਹ ਬਹੁਤ ਵੱਡੀ ਰਿਸਕ ਲੈ ਕੇ ਆਇਆ ਸੀ ਇਹ ਦੇਖ ਕੇ priya ਕੀਰਤ ਵੱਲ ਭੱਜ ਆਈ ਕੀਰਤ ਇਹ ਕੀ ਵੱਜਿਆ ਉਹ ਕੀਰਤ ਦੀਆ ਬਾਹਾ ਤੇ ਸੱਟ ਦੇਖ ਪੋਲੇ ਪੋਲੇ ਬੁੱਲਾ ਨਾਲ ਫੂਕ ਮਾਰ ਰਹੀ ਸੀ ਕੀਰਤ ਉਹਦੇ ਗੁਲਾਬੀ ਬੁੱਲਾ ਨੂੰ ਦੇਖ ਰਿਹਾ ਸੀ ਕੀਰਤ ਨੇ priya ਨੂੰ ਜੱਫੀ ਚ ਘੁਟ ਲਿਆ ਤੇ ਬੁੱਲਾ ਚ ਬੁੱਲ ਪਾ ਲਏ priya ਨੂੰ ਪਤਾ ਨੀ ਲੱਗਿਆ ਕਦੋ ਉਹ ਕੀਰਤ ਦੀਆ ਬਾਹਾ ਚ ਜਕੜੀ ਗਈ ਤੇ ਕਦੋ kiss ਹੋ ਗਿਆ preeti ਇਹ ਦੇਖ ਕੇ ਅੱਖਾ ਤੇ ਹੱਥ ਰੱਖ ਲਿਆ ਜਵਾ ਸਰਮ ਨੀ ਮੰਨਦੇ ਖੜਕਾ ਹੋਣ ਨਾਲ ਕੀਰਤ ਤੇ priya ਦੀ ਗਲਵਕੜੀ ਟੁੱਟ ਗਈ ਕੀਰਤ ਭੱਜ ਕੇ ਕੰਧ ਟੱਪ ਲੱਗਿਆ ਤਾ priya ਕਹਿੰਦੀ ਹੁਣ ਸਕੂਲ ਕਿਧਣ ਆਵੇਗਾ ਬੜੀ ਛੇਤੀ ਕੀਰਤ ਬੋਲਿਆ ਮੈ ਤੇਰਾ ਇੰਤਜਾਰ ਕਰੂ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)