More Punjabi Kahaniya  Posts
ਟੇਢੇ ਅੱਖਰ


ਟੇਢੇ ਅੱਖਰ :
ਵਿਦਿਆ ਪ੍ਰਣਾਲੀ ਦੇ ਸੁਰੂਆਤੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਛੇਵੀ ਸ਼੍ਰੇਣੀ ਤੋਂ ਲਾਗੂ ਹੁੰਦੀ ਸੀ। ਹਾਈ ਸਕੂਲ ਦਾ ਰੁਤਬਾ ਵੀ ਇਸੇ ਵਰਗ ਨਾਲ ਸੁਰੂ ਹੋਕੇ ਦਸਵੀਂ ਤੱਕ ਹੁੰਦਾ ਸੀ। 1970 ਦੇ ਦੌਰ ਤੱਕ ਦੱਸਵੀ ਜਮਾਤ ਤੱਕ ਦੀ ਪੜੵਤ ਇਕ ਅਹਿਮ ਪੁੱਗਤ ਰੱਖਦੀ ਸੀ।
ਦਸਵੀ ਕਲਾਸ ਵੇਲੇ ਇਕ ਮਹੋਦਯ ਸ੍ਰੀ ਮਤੀ ਜੀ ਸਾਡੇ ਸਕੂਲ ਵਿੱਚ ਬਤੌਰ ਇੰਗਲਿਸ਼ ਅਧਿਆਪਕ ਨਿਯੁਕਤ ਹੋਏ ਅਤੇ ਮੇਰੇ ਵਾਲਾ ਬੀ ਖੰਡ
ਇਨਾਂ ਦੇ ਨਿਰਧਾਰਣ ਹੇਠ ਆ ਗਿਆ। ਮਹੋਦਯ ਸ੍ਰੀ ਮਤੀ ਜੀ ਚੰਡੀਗੜ੍ਹ ਤੋਂ ਹਰ ਰੋਜ ਬਸ ਦੁਆਰਾ ਆਉਂਦੇ ਜਾਂਦੇ ਸੀ। ਲੰਬੇ ਲੰਜੇ, ਖੂਬਸੂਰਤ ਤੇ ਚੰਗੀ ਸ਼ਖਸੀਅਤ ਦੇ ਮਾਲਕ ਦੇ ਨਾਲ ਨਾਲ ਸਾਨੂੰ ਵਿਦੇਸ਼ੀ ਵਿਸ਼ੇ ਦੇ ਨੇੜੇ ਕਰਨ ਦੇ ਹੁਨਰ ਵਿੱਚ ਪ੍ਰਪੱਕ।
ਅਗਸਤ ਮਹੀਨੇ ਦੌਰਾਨ ਸੁਕਰਵਾਰ, ਸੋਮਵਾਰ, ਮੰਗਲਵਾਰ ਦੀ ਸਰਕਾਰੀ ਛੁੱਟੀਆ ਵਿੱਚ ਪੈਂਦੇ ਸ਼ਨੀਵਾਰ ਦੀ ਮੁੱਖ ਅਧਿਆਪਕ ਵਲੋਂ ਅਖ਼ਤਿਆਰੀ ਛੁੱਟੀ ਐਲਾਨਣ ਨਾਲ ਸਕੂਲ ਕੁਲ ਪੰਜ ਦਿਨ ਲਈ ਬੰਦ ਹੋ ਗਿਆ। ਇਨਾਂ ਛੁੱਟੀਆ ਵਿੱਚ ਹਰ ਵਿਸ਼ੇ ਦੇ ਅਧਿਆਪਕ ਨੇ ਥੋੜਾ ਯਾ ਜਿਆਦਾ ਘਰੋਂ ਕੰਮ ਕਰਨ ਨੂੰ ਦਿੱਤਾ। ਇੰਗਲਿਸ਼ ਦੀ ਅਧਿਆਪਕਾ ਨੇ ਵਾਰਤਕ ਵਾਲੀ ਕਿਤਾਬ ਚ ਸੁੰਦਰ ਤੇ ਸਾਫ ਉਤਾਰਾ ਲਿਖ ਕੇ ਲਿਆਉਣ ਲਈ ਵੱਖਰੇ ਵੱਖਰੇ ਸਫਿਆ ਤੋ ਪੈਰਿਆ ਦੀ ਚੋਣ ਕਰਕੇ ਦਿੱਤੀ ਅਤੇ ਸੋਹਣਾ ਲਿਖਣ ਵਾਲੇ ਨੂੰ ਇਨਾਮ ਦੇਣ ਦਾ ਵਾਆਦਾ ਕੀਤਾ।
ਸਾਡੇ ਨਾਲ ਇਕ ਕਬੱਡੀ ਦਾ ਖਿਡਾਰੀ ਵੀ ਪੜੵਦਾ ਸੀ। ਜਗੀਰ ਸਟੇਟ ਪੱਧਰ ਦਾ ਖਿਡਾਰੀ ਸੀ ਜੋ ਅਚੁਕ ਕੈਂਚੀ ਪਾਉਣ ਦਾ ਮਾਹਰ ਤੇ ਫੁਰਤੀਲਾ ਇੰਨਾਂ ਕਿ ਵਿਰੋਧੀ ਟੀਮ ਦੀ ਪਾਈ ਕੈਂਚੀ ਚ ਉਤਾਂਹ ਨੂੰ ਛਾਲ ਮਾਰ ਕੇ ਪਾਲਾ ਟੱਪ ਆਉਂਦਾ ਸੀ।
ਛੁੱਟੀਆ ਤੋਂ ਬਾਅਦ ਹਰ ਕੋਈ ਆਪਣੀ ਲਿਖਾਈ ਚੈੱਕ ਕਰਾ ਰਿਹਾ...

ਸੀ ਅਤੇ ਮਹੋਦਯ ਸ੍ਰੀ ਮਤੀ ਜੀ ਹਰ ਵਿਦਿਆਰਥੀ ਨੂੰ ਉਸ ਦੀ ਲੇਖਣੀ ਮੁਤਾਬਕ ਟਿੱਪਣੀ ਦੇ ਰਹੇ ਸਨ। ਵਾਰੀ ਜਗੀਰ ਦੀ ਆ ਗਈ।
” ਬਹੁਤ ਸੰਦਰ ( it is very fair and beautiful).। ਤੁਸੀਂ ਇਨਾਮ ਦੇ ਹੱਕਦਾਰ ਹੋ। ਤੁਸੀਂ ਖਿਡਾਰੀ ਹੋ ਤੇ ਮੇਰੇ ਵੱਲੋ ਜਗੀਰ ਨੂੰ ਅੱਧਾ ਕਿਲੋ ਦੁੱਧ ਹਰ ਰੋਜ “। ਮੈਡਮ ਨੇ ਸੇਵਾਦਾਰ ਨੂੰ ਬੁਲਾ ਕੇ ਜਗੀਰ ਲਈ ਦੁੱਧ ਦੇ ਪੈਸੇ ਦੇ ਦਿੱਤੇ।
ਹੁਣ ਜਗੀਰ ਦੀ ਵਾਰੀ ਸੀ, ” ਭੈਣ ਜੀ ਈਓ ਜੋ ਤਿਰਛੇ ਜਿਹੇ ਲਫ਼ਜ ਵਿੱਚ ਮੇ ਆਵਾਂ ਇੰਨਾਂ ਨੂੰ ਹੂਬਹੂ ਲਿੱਖਣਾ ਬਹੁਤ ਔਖਾ ਹੈ। ਪਹਿਲਾ ਪੈਂਸਿਲ ਗੇਲ ਬਾਹੇ ਫੇਰ ਸਿਆਹੀ ਨਾਲ ਪੱਕੇ ਕਰੇ ਤੇ ਵਾਧੂ ਲਿਖੇ ਪੈਂਸਿਲ ਦੀ ਰਬੜ ਨਾਲ ਮਿਟਾਏ। ਟੈਮ ਤੋ ਲੱਗ ਗਿਆ ਪਰ ਤੁਹਾਡੀ ਗੱਲ ਬੀ ਤੋ ਮੰਨਣੀ ਸੀ “। ਮੈਡਮ ਨੇ ਤਿਰਛੇ ਲਫ਼ਜ ਤੋ ਮੁਰਾਦ ਪੁੱਛੀ ।
” ਤੁਸੀਂ ਜਿਸ ਨੂੰ ਏਟਾਲਕ ( italics ) ਕਹਾਂ “। ( ਪ੍ਰਸੰਗ ਸਾਡੀ ਬੋਲੀ ਪਾਊੱਦੀ ਵਿੱਚ )
ਹਾਸੇ ਦਾ ਫੁਹਾਰਾ ਫੁੱਟਿਆ। ਮਹੋਦਯ ਸ੍ਰੀ ਮਤੀ ਜੀ ਵੀ ਚੁੰਨੀ ਚ ਮੂੰਹ ਦੇਕੇ ਹੱਸ ਰਹੇ ਸੀ।
ਜ਼ਿੰਦਗੀ ਰੂਬਰੂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)