More Punjabi Kahaniya  Posts
ਮਾਂ ਦਾ ਪੁੱਤ


ਬਾਨਵੇਂ ਦਾ ਸਤੰਬਰ ਮਹੀਨਾ..ਅਮ੍ਰਿਤਸਰ ਪੁਲਸ ਨੂੰ ਭੋਪਾਲ ਤੋਂ ਸੁਨੇਹਾ ਆਇਆ..ਪੁਲਸ ਨੇ ਪੰਜ ਸਿੱਖ ਮੁੰਡੇ ਫੜੇ ਨੇ..ਤੁਹਾਡੇ ਪਿੰਡਾਂ ਤੋਂ ਨੇ!
ਮਹਿਤੇ ਠਾਣੇ ਨੂੰ ਚਾਅ ਚੜ ਗਿਆ..ਪ੍ਰੋਡਕਸ਼ਨ ਵਾਰੰਟ ਲੈ ਪੰਜਾ ਨੂੰ ਏਧਰ ਲੈ ਆਏ..ਉਂਝ ਹੀ ਜਿੱਦਾਂ ਮੀਟ ਬਣਾਉਣ ਲਈ ਕੋਈ ਸਾਬਤ ਕੁੱਕੜ ਮੁੱਲ ਲੈ ਆਵੇ..ਖ਼ਾਨਾ-ਪੂਰਤੀ ਲਈ ਜੱਜ ਕੋਲੋਂ ਦੋ ਦਿਨ ਦਾ ਪੁੱਛਗਿੱਛ ਰਿਮਾਂਡ ਲੈ ਲਿਆ..ਤੀਜੇ ਦਿਨ ਵਾਪਿਸ ਅਦਾਲਤ ਪੇਸ਼ ਕਰਨਾ ਸੀ ਪਰ ਦੂਜੇ ਦਿਨ ਹੀ ਪਿੰਡ ਧਰਦਿਉ-ਬੁੱਟਰ ਕੋਲ ਓਹੀ ਕੁਝ ਕੀਤਾ ਜੋ ਓਹਨੀਂ ਦਿੰਨੀ ਅਕਸਰ ਹੀ ਕਰ ਦੇਣ ਦਾ ਰਿਵਾਜ ਹੋਇਆ ਕਰਦਾ ਸੀ..!
ਸਾਹਿਬ ਸਿੰਘ ਬਲਵਿੰਦਰ ਸਿੰਘ ਦਲਬੀਰ ਸਿੰਘ ਤੇ ਇਕ ਹੋਰ ਅਣਪਛਾਤਾ..ਮਾਵਾਂ ਦੇ ਚਾਰ ਪੁੱਤ..ਅਮ੍ਰਿਤਸਰ ਸ਼ੀਤਲਾ ਮੰਦਿਰ ਸੰਸਕਾਰ ਵੀ ਕਰ ਦਿੱਤਾ..!
ਸਾਹਿਬ ਸਿੰਘ ਦੇ ਭਰਾ ਨੇ ਤੀਹ ਸਾਲ ਮੁਕੱਦਮਾ ਲੜਿਆ..ਧਮਕੀਆਂ..ਲਾਲਚ..ਪ੍ਰੈਸ਼ਰ ਅਤੇ ਹੋਰ ਵੀ ਕਿੰਨਾ ਕੁਝ..!
ਬੇਂਚ ਤੇ ਚਿੱਟਾ ਕੁੜਤਾ ਪਜਾਮਾ ਪਾਈ ਬੈਠਾ ਤਰਸੇਮ ਚੰਦ ਰਿਟਾਇਰਡ ਸਬ ਇੰਸਪੈਕਟਰ..ਰਿਟਾਇਰਡ ਡੀ.ਐੱਸ.ਪੀ ਕਿਸ਼ਨ ਸਿੰਘ..ਤੀਜਾ ਰਜਿੰਦਰ ਸਿੰਘ ਇੰਸਪੈਕਟਰ ਅੱਜ ਇਸ ਦੁਨੀਆ ਵਿਚ ਨਹੀਂ ਏ..!
ਪਹਿਲੇ ਦੋਹਾਂ ਨੂੰ ਉਮਰ ਕੈਦ ਹੋ ਗਈ ਏ..ਕੁਰਸੀ ਤੇ ਲੱਤ ਰੱਖੀ ਬੈਠਾ ਮਸੂਮ ਜਿਹਾ ਤਰਸੇਮ ਚੰਦ..ਇੰਝ...

ਹੀ ਸ਼ਾਇਦ ਉਹ ਵੀ ਬੈਠੇ ਹੋਣੇ ਜਿਪਸੀ ਵਿਚ..ਧਰਦਿਉ ਬੁੱਟਰ ਜਾਣ ਤੋਂ ਪਹਿਲੋਂ..ਪਰ ਕੁਝ ਘੰਟਿਆਂ ਦੀ ਹਿਰਾਸਤ ਮਗਰੋਂ ਏਡੀ ਹਿੰਮਤ ਕਿਥੇ ਹੁੰਦੀ ਸੀ ਕੇ ਕੋਈ ਬਿਨਾ ਆਸਰੇ ਤੋਂ ਬੈਠ ਵੀ ਸਕੇ..!
ਹੁਣ ਦਸ ਸਾਲ ਅੰਦਰ ਕੱਟਣਗੇ..ਰਾਤੀ ਸੁੱਤੇ ਪਿਆਂ ਛਾਤੀ ਤੇ ਭਾਰ ਪਊ..ਹਨੇਰੇ ਘੁਸਮੁਸੇ ਵਿਚ ਅਣਪਛਾਤੇ ਚੇਹਰੇ ਵੀ ਦਿਸਣਗੇ..ਰੋਪੜ ਦੇ ਪ੍ਰਿਥੀਏ ਹੌਲਦਾਰ ਵਾਂਙ..ਜਿਸਨੇ ਕੁਲਵੰਤ ਸਿੰਘ ਐਡਵੋਕੇਟ ਉਸਦੇ ਘਰਦੀ ਅਤੇ ਦੋ ਸਾਲ ਦਾ ਬੱਚਾ ਜਿਉਂਦੇ ਦਰਿਆ ਵਿਚ ਰੋੜ ਦਿੱਤੇ ਸਨ..!
ਖੈਰ ਨਸੀਹਤ ਏ ਸਭ ਲਈ ਕੇ ਸਦਾ ਨਾ ਬਾਗੀ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ..!
ਮਾਪਿਆਂ ਦੇ ਕਾਲਜੇ ਵੀ ਥੋੜੇ ਬਹੁਤ ਠਰਣਗੇ..ਸ਼ੁਕਰਾਨੇ ਵੱਜੋਂ..ਤਰੱਕੀ ਮੈਡਲ ਪੈਸੇ ਬੱਲੇ ਬੱਲੇ ਅਤੇ ਸ਼ਾਬਾਸ਼ ਦੀ ਹਵੱਸ ਖਾਤਿਰ ਕਿਸੇ ਮਾਂ ਦਾ ਪੁੱਤ ਮਾਰ ਦੇਣਾ ਬੜਾ ਸੌਖਾ ਏ ਪਰ ਮਗਰੋਂ ਭੁਗਤਣਾ ਬਹੁਤ ਔਖਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)