More Punjabi Kahaniya  Posts
ਤਿਤਰ ਦਾ ਮੀਟ


ਇਕ ਦਿਨ ਸਬਜੀ ਵਾਲੀ ਰੇਹੜੀ ਤੋਂ ਮੈਨੂੰ ਕੋਈ ਵੀ ਸਬਜੀ ਪੰਸਦ ਨਾ ਆਈ ।ਗਾਹਕ ਮੁੜਦਾ ਵੇਖ ਕੇ ਰੇਹੜੀ ਵਾਲਾ ਬਿਹਾਰੀ ਕਹਿੰਦਾ ਸਰਦਾਰ ਜੀ ਅਜ ਆਹ ਕਟਹਲ ਦੀ ਸਬਜੀ ਖਾ ਕੇ ਦੇਖੋ । ਮੈਂ ਕਿਹਾ ਸਾਨੂੰ ਤਾਂ ਇਹ ਬਣਾਉਣੀ ਵੀ ਨਹੀਂ ਆਉਣੀ , ਤੂੰ ਆਪ ਹੀ ਬਣਾ ਕੇ ਦੇ ਜਾਈਂ । ਦੂਜੇ ਦਿਨ ਸਚੀਉਂ ਹੀ ਉਹ ਸਬਜੀ ਬਣਾ ਕੇ ਦੁਕਾਨ ਤੇ ਦੇਣ ਆ ਗਿਆ । ਸਬਜੀ ਦੀ ਲਾਲ ਲਾਲ ਤਰੀ ਦੇਖਣ ਨੂੰ ਬਿਲਕੁਲ ਮੀਟ ਵਰਗੀ ਲਗੇ , ਮੈਂ ਸਬਜੀ ਸਿਲਵਰ ਵਾਲੇ ਦੋ ਲਿਫਾਫਿਆ ਚ ਪਾ ਕੇ ਰਖ ਲਈ । ਇਨੇ ਨੂੰ ਮੇਰਾ ਇਕ ਦੋਸਤ ਆ ਗਿਆ ਤੇ ਪੁਛਣ ਲਗਿਆ ਕਿ ਇਨਾ ਲਿਫਾਫਿਆ ਚ ਗਰਮਾ ਗਰਮ ਕੀ ਹੈ ? ਅਗੋਂ ਮੈਂ ਹਸਦਿਆ ਨੇ ਕਹਿ ਦਿਤਾ ਕਿ ਇਨਾ ਚ ਤਿਤਰ ਦਾ ਮੀਟ ਹੈ ,ਕੋਈ ਸਿਕਾਰੀ ਦੇ ਕੇ ਗਿਆ । ਇਨਾ ਸੁਣਦਿਆ ਹੀ ਉਹ ਇਕ ਲਿਫਾਫਾ ਚੁਕ ਕੇ ਲੈ ਗਿਆ ਤੇ ਦੂਜਾ ਲਿਫਾਫਾ ਮੈਂ ਆਪਣੇ ਘਰ ਲੈ ਆਇਆ । ਸਬਜੀ ਵਾਕਿਆ ਹੀ ਬਹੁਤ ਸੋਹਣੀ ਤੇ ਸਵਾਦ ਸੀ । ਰਾਤ ਨੂੰ ਉਸ ਦੋਸਤ...

ਦਾ ਫੋਨ ਆ ਗਿਆ ਮੀਟ ਦੀਆਂ ਤਰੀਫਾਂ ਕਰੀ ਜਾਵੇ । ਹੁਣ ਕਈ ਦਿਨਾ ਦਾ ਮਗਰ ਪਿਆ ਹੋਇਆ ਕਿ ਤੇਰੀ ਭਾਬੀ ਨੂੰ ਤਿਤਰ ਦਾ ਮੀਟ ਬਹੁਤ ਸਵਾਦ ਲਗਿਆ ,ਫਿਰ ਮੰਗਵਾ ਕੇ ਦੇ । ਉਧਰੋਂ ਉਹ ਸਬਜੀ ਵਾਲਾ ਬਿਹਾਰੀ ਆਪਣੇ ਪਿੰਡ ਚਲਾ ਗਿਆ ਹੈ। ਮੈਂ ਆਪਣੇ ਦੋਸਤ ਨੂੰ ਸਚ ਦਸਤਾ ਕਿ ਭਾਈ ਉਹ ਮੀਟ ਨਹੀਂ ਕਟਹਲ ਦੀ ਸਬਜੀ ਸੀ , ਅਗੋਂ ਉਹ ਕਹਿਂਦਾ ਕਿ ਮੈਂ ਤਾਂ ਆਪਣੇ ਘਰ ਜਾ ਕਿ ਗਪ ਮਾਰਿਆ ਸੀ ਕਿ ਆਪਾਂ ਦੋਨੇ ਆਪ ਸਿਕਾਰ ਕਰ ਕੇ ਲਿਆਏ ਸੀ , ਹੁਣ ਮੈਂ ਤਾਂ ਘਰੇ ਝੂਠਾ ਪੈਣਾ ਨੀ ਤੂੰ ਆਪ ਹੀ ਵੇਖ ਕੀ ਕਰਨਾ ਹੈ ।ਤੇ ਇਧਰ ਹਰ ਰੋਜ ਹੀ ਭਾਬੀ ਦਾ ਫੋਨ ਆ ਜਾਂਦਾ ਕਿ ਭਈਆ ਸਿਕਾਰ ਪੇ ਕਬ ਜਾ ਰਹੇ ਹੋ, ਕਭੀ ਤਿਤਰ ਵਾਲਾ ਮੀਟ ਹੀ ਖਿਲਾ ਦੋ ।
ਅਮਰਜੀਤ ਸਿੰਘ ਭਗਤਾ ਭਾਈ ਕਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)