More Punjabi Kahaniya  Posts
ਮੇਲਣਾਂ ਗੇਲਣਾਂ


ਮੇਲਣਾਂ-ਗੇਲਣਾਂ❤
ਅੱਜ ਜਦੋਂ ਮੈਂ ਬਸ ਤੋਂ ਉਤਰੀ, ਮੈਂ ਦੇਖਿਆ ਅੱਜ ਬਸ ਸਟੈਂਡ ਤੇ ਬਹੁਤ ਸਾਰੀਆਂ ਚਿੜੀਆਂ ਉੱਡ ਰਹੀਆਂ ਸੀ ਪਤਾ ਨਹੀਂ ਚਿੜੀਆਂ ਸੀ ਖੌਰੇ ਲਾਲ੍ਵੜੀਆਂ ਸੀ। ਮੈਂ ਸੜਕ ਪਾਰ ਕਰਨ ਲਈ ਇੱਧਰ ਉੱਧਰ ਵੇਖਣ ਲੱਗੀ ਕਿ ਬਹੁਤ ਹੀ ਤੇਜ਼ ਰਫਤਾਰ ਵਿੱਚ ਕਾਰ ਆ ਰਹੀ ਸੀ। ਮੇਰੇ ਦੇਖਦੇ ਹੀ ਦੇਖਦੇ ਕਾਰ ਮੂਹਰੇ ਦੀ ਲੰਘ ਗਈ, ਇਕ ਮਾਸੂਮ ਜੀ ਚਿੜੀ ਦੀ ਟੱਕਰ ਕਾਰ ਨਾਲ ਹੋ ਗਈ,ਉਹ ਕਾਰ ਨਾਲ ਵੱਜ ਕੇ ਥੱਲ ਡਿੱਗ ਪਈ। ਮੈਂ ਉਸ ਨੂੰ ਵੇਖਣ ਲਈ ਅੱਗੇ ਵਧ ਹੀ ਰਹੀ ਸੀ ਕਿ ਉਸ ਦੇ ਬਾਕੀ ਸਾਰੇ ਸਾਥੀ ਉਸ ਵੱਲ ਵਧੇ ਤੇ ਉਹਨਾਂ ਨੇ ਉਸ ਨੂੰ ਘੇਰਾ ਪਾ ਲਿਆ ਮੈਂ ਉਥੇ ਹੀ ਖੜੀ ਵੇਖਦੀ ਰਹੀ 3-4 ਮਿੰਟ ਬਾਅਦ ਨਿੱਕੀ ਜਈ ਚਿੜੀ ਨੂੰ ਸੁਰਤ ਆ ਗਈ ਇਸ ਸਮੇ ਉਸ ਦੇ ਸਾਰੇ ਸਾਥੀ ਉਸ ਦੇ ਨਾਲ...

ਸੀ ਤੇ ਉਹ ਫਿਰ ਭਰੇ ਅਸਮਾਨ ਵਿੱਚ ਆਪਣੇ ਹੌਸਲਿਆਂ ਦੀਆਂ ਉਡਾਰੀਆਂ ਲਾਉਂਦੀ ਹੋਈ ਉੱਡ ਗਈ। ਹੈਰਾਨੀ ਵਾਲੀ ਗੱਲ ਹੈ ਕਿ ਕਾਰ ਦੀ ਰਫਤਾਰ ਕਾਰਨ ਝਟਕਾ ਸਭ ਨੂੰ ਲੱਗਿਆ ਹੋਣਾ ਤੇ ਉਹ ਸਾਰੀਆਂ ਦੂਰ ਉੱਡਣ ਦੀ ਵਜਾਏ ਆਪਣੀ ਸਾਥਣ ਕੋਲ ਨੂੰ ਭੱਜੀਆਂ ।ਮੈਂਨੂੰ ਇਹ ਵੇਖ ਕੇ ਐਨੀ ਖੁਸ਼ੀ ਤੇ ਹੈਰਾਨੀ ਹੋਈ ਕਿ ਮੈਂ ਪ੍ਰਗਟ ਨਹੀਂ ਕਰ ਸਕਦੀ।ਇਨਸਾਨਾਂ ਵਾਂਗ ਆਪਣੇ ਬੇਲੀ ਤੇ ਆਪਣੀਆਂ ਮੇਲਣਾ-ਗੇਲਣਾਂ ਦਾ ਧਿਆਨ ਰੱਖਦੇ ਨੇ ਇਹ ਪੰਛੀ। ਇਹਨਾਂ ਵਿੱਚ ਸਾਡੇ ਤੋਂ ਵੀ ਵੱਧ ਭਾਵਨਾਵਾਂ ਹੁੰਦੀਆਂ ਹਨ ਹਾਂ ਇਹ ਬੋਲ ਕੇ ਪ੍ਰਗਟ ਨਹੀਂ ਕਰ ਸਕਦੇ।। ~ਜਸ਼ਨਪ੍ਰੀਤ ਕੌਰ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)