More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ


ਸਿਮਰਨ ਦੇ ਗਰਭਵਤੀ ਹੋਣ ਦੀ ਖ਼ਬਰ ਸੁਣਕੇ, ਸਭਤੋਂ ਵੱਧ ਖੁਸ਼ੀ ਮੇਰੀ ਮਾਂ ਨੂੰ ਹੋਈ। ਉਹ ਹੁਣ ਬਿਲਕੁਲ ਠੀਕ ਰਹਿਣ ਲੱਗ ਪਏ ਸਨ। ਮੇਰੀ ਮਾਂ ਨੇ ਤਾਂ ਸਿਮਰਨ ਨੂੰ ਉਸਦੀ ਗਰਬ ਦੇ ਸ਼ੁਰੂਆਤੀ ਦਿਨਾਂ ਵਿਚ ਹੀ, ਕੋਈ ਵੀ ਕੰਮ ਕਰਨ ਤੋਂ ਮਨਾਂ ਕਰ ਦਿੱਤਾ। ਸਿਮਰਨ ਨੇ ਵੀ ਇਸ ਗੱਲ ਦਾ ਬਹੁਤ ਫਾਇਦਾ ਉਠਾਇਆ। ਉਹ ਹੁਣ ਸਾਰਾ ਦਿਨ ਬੈਡ ਤੇ ਹੀ ਲੰਮੀ ਪੲੀ ਰਹਿੰਦੀ ਸੀ। ਪਾਣੀ, ਚਾਹ, ਰੋਟੀ, ਦੁੱਧ, ਸਭ ਕੁਝ ਉਸਨੂੰ ਬੈਡ ਤੇ ਹੀ ਮਿਲਦਾ ਸੀ, ਰੋਗੀਆਂ ਵਾਂਗ। ਸਾਰਾ ਦਿਨ ਉਹਨੇ ਸੁੱਤੀ ਰਹਿਣਾ, ਤੇ ਜਦ ਮੈਂ ਸ਼ਾਮ ਨੂੰ ਘਰ ਵਾਪਸ ਆਉਣਾ। ਤਾਂ ਮੇਰੇ ਸਾਹਮਣੇ ਆਪਣਾ ਢਿੱਡ ਫੜਕੇ ਤੜਫਣ ਲੱਗ ਪੈਣਾ, ਕਿ ਮੇਰੇ ਢਿੱਡ ਵਿਚ ਬਹੁਤ ਦਰਦ ਹੋ ਰਹੀ ਹੈ। ਮੈਂ ਥੱਕੇ ਟੁੱਟੇ ਆਏ ਨੇ ਵੀ, ਸਾਰੀ ਸਾਰੀ ਰਾਤ ਉਸਦੀਆਂ ਲੱਤਾਂ, ਬਾਹਾਂ ਤੇ ਢਿੱਡ ਘੁਟਦੇ ਨੇ ਗੁਜ਼ਾਰ ਦੇਣੀ। ਬੇਅਰਾਮੀ ਐਸੀ ਸੀ, ਕਿ ਮੈਨੂੰ ਦਿਨ ਵਿਚ ਵੀ ਨੀਂਦ ਦੇ ਝੋਕੇ ਆਉਣ ਲੱਗ ਪੲੇ ਸਨ। ਪਰ ਮੈਂ ਫਿਰ ਵੀ ਕਦੇ ਉਸ ਕੋਲ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ। ਮੇਰੇ ਘਰਦੇ ਵੀ ਠੀਕ ਓਸੇ ਤਰਾਂ ਬੇਖ਼ਬਰ ਸਨ ਮੇਰੀ ਇਸ ਘਾਲਣਾ ਤੋਂ। ਜਿਵੇਂ ਕਿ ਮੈਨੂੰ ਉਹਨਾਂ ਵੱਲੋਂ ਸਾਰਾ ਦਿਨ ਸਿਮਰਨ ਦੇ ਕੀਤੇ ਅੱਗੇ ਤੱਗਿਆ ਬਾਰੇ ਕੋਈ ਇਤਲਾਹ ਨਹੀਂ ਸੀ। ਅਸੀਂ ਸਾਰੇ ਇਸ ਗੁਲਾਮੀ ਨੂੰ ਆਪਣਾ ਫਰਜ਼ ਮੰਨਕੇ, ਚੁਪ ਚਾਪ ਸਹਿੰਦੇ ਚਲੇ ਗਏ। ਅਸੀਂ ਕਦੇ ਵੀ ਇਕ ਦੂਸਰੇ ਅੱਗੇ, ਸਿਮਰਨ ਦੇ ਅਜਿਹੇ ਵਰਤਾਵ ਬਾਰੇ ਜ਼ਿਕਰ ਤੱਕ ਨਹੀਂ ਕੀਤਾ।

ਸਮਾਂ ਇੰਝ ਹੀ ਗੁਜ਼ਰਦਾ ਚਲਾ ਜਾ ਰਿਹਾ ਸੀ। ਪਰ ਫਿਰ ਸਿਮਰਨ ਦੇ ਡਰਾਮੇ ਦਿਨੋ-ਦਿਨ ਹੋਰ ਜ਼ਿਆਦਾ ਵਧਣ ਲੱਗੇ। ਹੁਣ ਉਹ ਮੇਰੀ ਪੈਂਟ ਦੀ ਜੇਬ ਵਿਚੋਂ, ਮੈਨੂੰ ਬਿਨਾਂ ਦੱਸੇ ਪੈਸੇ ਕੱਢਣ ਲੱਗ ਪਈ ਸੀ। ਕੁਝ ਸਮਾਂ ਤਾਂ ਮੈਂ ਇਸ ਸਭ ਨੂੰ ਇਗਨੋਰ ਕਰਦਾ ਰਿਹਾ। ਪਰ ਜਦੋਂ ਕਾਫੀ ਜ਼ਿਆਦਾ ਪੈਸੇ ਚੋਰੀ ਹੋਣ ਲੱਗੇ, ਤਾਂ ਮੈਂ ਪੈਸਿਆ ਨੂੰ ਉਸ ਕੋਲੋਂ ਛੁਪਾਕੇ ਰਖਣਾ ਸ਼ੁਰੂ ਕਰ ਦਿੱਤਾ। ਇਸ ਗੱਲ ਤੋਂ ਸਿਮਰਨ ਨੇ ਮੇਰੇ ਨਾਲ, ਬੇਵਜ੍ਹਾ ਲੜਨਾ ਸ਼ੁਰੂ ਕਰ ਦਿੱਤਾ। ਉਸਨੇ ਮੇਰੇ ਘਰਦਿਆਂ ਤੇ ਇਲਜਾਮ ਲਗਾਉਣੇ ਸ਼ੁਰੂ ਕਰ ਦਿੱਤੇ, ਕਿ ਮੇਰੀ ਇਥੇ ਚੰਗੀ ਤਰਾਂ ਦੇਖਭਾਲ ਨਹੀਂ ਕੀਤੀ ਜਾਂਦੀ। ਮੈਨੂੰ ਮੇਰੇ ਪੇਕੇ ਛੱਡ ਆਓ, ਜੇਕਰ ਬੱਚੇ ਦੀ ਸਲਾਮਤੀ ਚਾਹੁੰਦੇ ਹੋ ਤਾਂ। ਮੈਂ ਵੀ ਉਸ ਨਾਲ ਜ਼ਿਆਦਾ ਬਹਿਸ ਨਹੀਂ ਕੀਤੀ, ਤੇ ਉਸਨੂੰ ਉਸਦੇ ਪੇਕੇ ਘਰ ਛੱਡ ਆਇਆ। ਪਰ ਪੇਕੇ ਘਰ ਜਾਕੇ ਵੀ ਉਸਦੇ ਡਰਾਮੇ ਖਤਮ ਨਹੀਂ ਹੋਏ, ਸਗੋਂ ਹੁਣ ਹੋਰ ਜ਼ਿਆਦਾ ਵਧ ਗੲੇ ਸਨ। ਉਹਨੇ ਹਫਤੇ ਬਾਅਦ ਸਿਰਫ਼ ਉਦੋਂ ਹੀ ਫੋਨ ਕਰਨਾ, ਜਦ ਉਸਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਸੀ। ਮੈਂ ਕਾਫੀ ਬੁਰਾ ਫਸ ਚੁੱਕਾ ਸੀ, ਇਸ ਲਈ ਮੈਨੂੰ ਉਸਦੀ ਪੈਸਿਆ ਵਾਲੀ ਡਿਮਾਂਡ ਹਰ ਹਫ਼ਤੇ ਦੇ ਹਫਤੇ ਪੂਰੀ ਕਰਨੀ ਪੈਂਦੀ ਸੀ। ਕਦੇ ਉਹ ਮੇਰੇ ਕੋਲੋਂ ਦਸ ਹਜ਼ਾਰ ਮੰਗਵਾ ਲੈਂਦੀ ਸੀ, ਤੇ ਕਦੇ ਪੰਦਰਾਂ ਹਜ਼ਾਰ। ਮੈਂ ਵੀ ਉਸਦੇ ਪੇਟ ਵਿਚ ਪਲ ਰਹੇ ਮੇਰੇ ਬੱਚੇ ਕਰਕੇ, ਉਸਦੀ ਹਰ ਇਕ ਖਵਾਇਸ਼ ਪੂਰੀ ਕਰਦਾ ਰਿਹਾ। ਕਿਓਂਕਿ ਸਿਮਰਨ ਦਾ ਸੁਭਾਅ ਹੁਣ ਐਨਾ ਚਿੜਚਿੜਾ ਹੋ ਚੁੱਕਾ ਸੀ, ਕਿ ਉਹ ਨਿਕੀ ਨਿਕੀ ਗੱਲ ਤੇ ਗੁੱਸੇ ਹੋਣ ਲਗ ਪੲੀ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਉਸਦੇ ਇੰਝ ਕਰਨ ਦਾ ਅਸਰ ਮੇਰੇ ਬੱਚੇ ਉਤੇ ਪਵੇ। ਇਸ ਲਈ ਮੈਂ ਉਸਦੀ ਹਰ ਡਿਮਾਂਡ ਪੂਰੀ ਕਰਦਾ ਰਿਹਾ।

ਉਸਨੇ ਅਕਸਰ ਮੈਨੂੰ ਧਮਕੀਆਂ ਦੇਣੀਆਂ,...

ਕਿ ਜੇਕਰ ਮੇਰੇ ਕੋਲੋਂ ਬੱਚਾ ਚਾਹੀਦਾ ਤਾਂ ਚੁਪ ਚਾਪ ਆਣਕੇ ਮੈਨੂੰ ਪੈਸੇ ਦੇਜਾ। ਮੈਂ ਵੀ ਚੁੱਪ ਚਾਪ ਘਰਦਿਆਂ ਤੋਂ ਚੋਰੀ, ਸਿਮਰਨ ਨੂੰ ਪੈਸੇ ਤੇ ਉਸਦੀ ਡਿਮਾਂਡ ਦੀਆਂ ਹੋਰ ਚੀਜ਼ਾਂ ਦੇ ਆਣੀਆਂ। ਮੈਂ ਨਹੀਂ ਚਾਹੁੰਦਾ ਸੀ ਕਿ ਇਸ ਬਾਰੇ ਮੇਰੇ ਘਰਦਿਆਂ ਨੂੰ ਪਤਾ ਚੱਲੇ, ਤੇ ਓਵੀ ਖਾਸਕਰ ਮੇਰੀ ਮਾਂ ਨੂੰ। ਕਿਓਂਕਿ ਮੇਰੀ ਮਾਂ ਇੰਨੇ ਨਰਮ ਦਿਲ ਵਾਲੀ ਸੀ, ਕਿ ਜੇਕਰ ਉਸਨੂੰ ਇਸ ਸਭ ਬਾਰੇ ਪਤਾ ਚਲਦਾ। ਕਿ ਸਿਮਰਨ ਮੈਨੂੰ ਇਸ ਤਰਾਂ ਟੋਰਚਰ ਕਰਦੀ ਹੈ, ਤਾਂ ਉਹਨਾਂ ਨੇ ਇਹ ਸਭ ਨਾ ਸਹਾਰਦੇ ਹੋਏ ਮਰ ਜਾਣਾ ਸੀ। ਆਪਣੀ ਮਾਂ ਦੀ ਜਾਨ ਬਚਾਉਣ ਲਈ, ਮੈਂ ਸਿਮਰਨ ਦੀ ਹਰ ਖਵਾਇਸ਼ ਪੂਰੀ ਕਰਦਾ ਰਿਹਾ। ਸਿਮਰਨ ਨੇ ਵੀ ਮੇਰੀਆਂ ਮਜਬੂਰੀਆਂ ਦਾ ਰਜਕੇ ਫਾਇਦਾ ਉਠਾਇਆ। ਉਸਦਾ ਜਦ ਦਿਲ ਕਰਨਾ, ਉਸਨੇ ਮੈਨੂੰ ਫੋਨ ਕਰਕੇ ਆਪਣੀ ਮਨਪਸੰਦ ਦੀ ਕੋਈ ਚੀਜ਼ ਮੰਗਵਾ ਲੈਣੀ। ਕੰਮਕਾਰ ਪਾਸੋਂ ਮੇਰਾ ਮੰਨ ਹੁਣ ਪੂਰੀ ਤਰਾਂ ਨਾਲ ਟੁੱਟ ਚੁੱਕਿਆ ਸੀ। ਮੈਂ ਤਾਂ ਰੱਬ ਕੋਲੋਂ ਇਹੀ ਦੁਆਵਾਂ ਮੰਗਦਾ ਸੀ, ਕਿ ਰੱਬਾ ਜਲਦੀ ਦੇਣੀ ਸਿਮਰਨ ਮੇਰੇ ਬੱਚੇ ਨੂੰ ਜਨਮ ਦੇਵੇ‌। ਤਾਂ ਜੋ ਮੈਂ ਅਤੇ ਮੇਰਾ ਪਰਿਵਾਰ, ਇਸ ਘੁਟਣ ਵਿਚੋਂ ਬਾਹਰ ਨਿਕਲ ਸਕੀਏ। ਪਰ ਮੈਨੂੰ ਨਹੀਂ ਪਤਾ ਸੀ, ਕਿ ਆਉਣ ਵਾਲਾ ਸਮਾਂ ਇਸਤੋਂ ਵੀ ਜ਼ਿਆਦਾ ਭਿਅੰਕਰ ਹੋਵੇਗਾ, ਮੇਰੇ ਅਤੇ ਮੇਰੇ ਪਰਿਵਾਰ ਲਈ।

ਸਾਡੀ ਡਾਕਟਰ ਸ਼ਹਿਰ ਦੀ ਰਹਿਣ ਵਾਲੀ ਸੀ। ਇਸ ਲਈ ਮੈਂ ਸਿਮਰਨ ਨੂੰ ਉਸਦੀ ਗਰਭਪਾਤ ਦੇ ਆਖਰੀ ਮਹੀਨੇ, ਆਪਣੇ ਕੋਲ ਲੈ ਆਇਆ। ਮੈਂ ਚਾਹੁੰਦਾ ਸੀ ਕਿ ਬੱਚੇ ਦੀ ਡਿਲੀਵਰੀ ਦੌਰਾਨ, ਸਿਮਰਨ ਸਾਡੇ ਸ਼ਹਿਰ ਵਿਚ ਹੀ ਹੋਵੇ। ਕਿਓਂਕਿ ਮੈਨੂੰ ਹੁਣ ਆਪਣੇ ਸੋਹਰੇ ਪਰਿਵਾਰ ਤੇ ਜ਼ਰਾ ਜਿੰਨਾ ਵੀ ਯਕੀਨ ਨਹੀਂ ਰਿਹਾ ਸੀ। ਮੈਨੂੰ ਰਹਿ ਰਹਿ ਕੇ ਇਹ ਡਰ ਸਤਾਉਣਾ, ਕਿ ਕਿਤੇ ਮੇਰਾ ਸੋਹਰਾ ਪਰਿਵਾਰ, ਮੇਰੇ ਬੱਚੇ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਪਹੁੰਚਾ ਦੇਵੇ। ਫਿਰ ਇਕ ਮਾਰਚ ਨੂੰ ਸਿਮਰਨ ਨੇ ਮੇਰੇ ਬੇਟੇ ਨੂੰ ਜਨਮ ਦਿੱਤਾ। ਅਸੀਂ ਸਾਰੇ ਬਹੁਤ ਖੁਸ਼ ਸੀ, ਤੇ ਫੋਨ ਕਰ ਕਰਕੇ ਰਿਸ਼ਤੇਦਾਰਾਂ ਨੂੰ ਵਧਾਈਆਂ ਦੇ ਰਹੇ ਸੀ। ਪਰ ਨਾ ਜਾਣੇ ਕਿਥੋਂ, ਓਸੇ ਦਿਨ ਹੀ ਮੇਰੀ ਸੱਸ ਵੀ ਹਸਪਤਾਲ ਆ ਗੲੀ। ਤੇ ਬਿਨਾਂ ਵਜ੍ਹਾ ਸਾਡੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਸਨੇ। ਖੈਰ ਅਸੀਂ ਉਸ ਔਰਤ ਦੀਆਂ ਫਾਲਤੂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਡਾਕਟਰ ਨੇ ਮੈਨੂੰ ਦੱਸਿਆ, ਕਿ ਨਵਜੰਮੇ ਬੱਚੇ ਨੂੰ infection ਹੈ। ਇਸ ਲਈ ਸਾਨੂੰ ਦੂਜੇ ਦਿਨ ਹੀ ਬੱਚੇ ਨੂੰ ਹਸਪਤਾਲ ਵਿਚ ਐਡਮਿਟ ਕਰਵਾਉਣਾ ਪਿਆ। ਇਸ ਸਭ ਦੇ ਉਲਟ, ਜਦ ਸਿਮਰਨ ਦੀ ਬੱਚੇ ਨਾਲ ਰਹਿਣ ਦੀ ਸਖ਼ਤ ਜ਼ਰੂਰਤ ਸੀ। ਮੇਰੀ ਸੱਸ ਉਸਨੂੰ ਇਹ ਕਹਿੰਦੀ ਹੋਈ ਆਪਣੇ ਨਾਲ ਲੈ ਗੲੀ। ਕਿ ਮੇਰੀ ਧੀ ਤੁਹਾਡੇ ਬੱਚੇ ਨੂੰ ਜਨਮ ਦੇਕੇ, ਬਹੁਤ ਕਮਜ਼ੋਰ ਹੋ ਗੲੀ ਹੈ। ਮੈਨੂੰ ਇਸਦੀ ਦੇਖਭਾਲ ਕਰਨ ਦਿਓ, ਮੈਂ ਪੰਜ ਦਿਨਾਂ ਬਾਅਦ ਇਸਨੂੰ ਤੁਹਾਡੇ ਕੋਲ ਛੱਡ ਜਾਵਾਂਗੀ।

(ਕਾਫੀ ਪਾਠਕਾਂ ਦੇ ਮੈਨੂੰ ਇਸ ਕਹਾਣੀ ਦੇ ਅਜੀਬ ਲੱਗਣ ਵਾਲੇ ਨਾਮ ਬਾਰੇ ਮੈਸੇਜ ਆਏ, ਪਹਿਲੇ ਦੋ ਭਾਗਾਂ ਤੋਂ ਬਾਅਦ। ਉਮੀਦ ਕਰਦਾ ਹੁਣ ਤੁਹਾਨੂੰ ਸਭ ਨੂੰ ਕਹਾਣੀ ਦੇ ਅਜੀਬ ਲੱਗਣ ਵਾਲੇ ਨਾਮ ਪਿਛਲੀ ਰਮਜ਼, ਥੋੜੀ ਥੋੜੀ ਸਮਝ ਆ ਗੲੀ ਹੋਵੇਗੀ। )

ਅਗਲਾ ਭਾਗ ਜਲਦ ਹੀ

...
...



Related Posts

Leave a Reply

Your email address will not be published. Required fields are marked *

3 Comments on “ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ”

  • next part jldi upload kro plzz

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)