More Punjabi Kahaniya  Posts
ਅੰਦਰਲੀ ਖੁਸ਼ੀ


ਕੁੜੀ ਨੇ Boy Friend ਬਣਾਉਣਾ ਹੋਵੇ ਤਾਂ ਉਹ ਦੇਖਦੀ ਆ ਕਿ ਮੁੰਡੇ ਹੇਠਾਂ ਬੁਲੇਟ, ਥਾਰ ਹੈ ਜਾਂ ਨਹੀਂ..!!
ਕਮੀਜ਼ UCB ਦੀ ਪਾਈ ਆ ਕਿ ਟਾਮੀ ਦੀ, ਐਨਕਾਂ ਕਿਹੜੀਆਂ ਨੇ ? ਅਰਮਾਨੀ ਜਾਂ Ray ban ?
ਵਾਲ ਖੜੇ ਕੀਤੇ ਨੇ ਕੇ ਪੱਗ ਬੰਨੀ ਆ ?
ਸਾਰਾ ਕੁੱਝ ਬਾਹਰੋਂ ਹੀ ਦੇਖਿਆ ਜਾਂਦਾ, ਮੁੰਡਿਆਂ ਵਲੋਂ ਵੀ ਆਹੀ ਕੁੱਝ ਹੁੰਦਾ। ਸਾਰੇ ਭਾਵੇਂ ਨਾ ਕਰਦੇ ਹੋਣ ਪਰ ਕਾਲਜਾਂ ‘ਚ ਵੜ ਜਾਵੋ ਤਾਂ ਇਹੀ ਗੱਲਾਂ ਹੁੰਦੀਆਂ ਨੇ, ਤੇ ਗਾਣਿਆਂ ‘ਚ ਵੀ ਇਹੀ ਸਭ।
ਜਦ ਅਸੀਂ ਦੇਖ ਹੀ ਬਾਹਰਲੇ ਠੱਪੇ ਰਹੇ ਆ ਤਾਂ ਅੰਦਰਲੀ ਖੁਸ਼ੀ ਕਿੱਥੋਂ ਮਿਲ ਜਾਊ ?
ਥਾਰ ਦੇਖ ਜੇ ਮੁੰਡਾ ਲੱਭਿਆ ਆ ਤਾਂ ਕੁੜੀ ਸੋਚਦੀ ਆ ਕੇ ਉਹਦੀ ਵਫ਼ਾ ਵੀ ਥਾਰ ਵਾਂਗ ਭੱਜਦੀ ਫਿਰੂ।
ਜਦ ਇੱਦਾਂ ਨਹੀਂ ਹੁੰਦਾ ਫਿਰ ਰੌਣਹਾਕੇ ਗਾਣੇ ਸੁਣਦੀਆਂ ਨੇ।
ਬਾਹਰਲੀਆਂ ਚੀਜ਼ਾਂ ਦੇਖ ਪਾਈਆਂ ਯਾਰੀਆਂ, ਅੰਦਰਲੀ ਖੁਸ਼ੀ, ਪਿਆਰ, ਪਰਵਾਹ, ਅਪਣਾਪਣ ਆਦਿ ਨਹੀਂ ਦੇ ਸਕਦੀਆਂ।
ਉਸਦੇ ਮਨ ਅੰਦਰ ਵੜਨਾ ਸਿੱਖੋ, ਜਾ ਕੇ ਦੇਖੋ ਅੰਦਰੋਂ ਕੀ ਆ ਉਹ।

ਇੱਥੇ ਈ ਬਸ ਨਹੀਂ ਹੁੰਦੀ ਬਾਹਰਲੇ ਸ਼ੋਸ਼ਿਆਂ ਦੀ ! ਰਿਸ਼ਤਾ ਕਰਨਾ ਹੋਵੇ, ਫਿਰ ਸਭ ਕੁੱਝ ਬਾਹਰਲਾ ਹੀ ਦੇਖਿਆ ਜਾਂਦਾ। ਜ਼ਮੀਨ ਕਿੰਨੀ, ਨੌਕਰੀ ਕਿਹੜੀ, ਆਮਦਨ ਕਿੰਨੀ, ਪਰਿਵਾਰ ਕਿੱਡਾ ਹੋਰ ਕਾਫੀ ਕੁੱਝ। ਇਹ ਗੱਲਾਂ ਜ਼ਰੂਰੀ ਵੀ ਹੋਣਗੀਆਂ ਕੁੜੀ ਦੀ ਖੁਸ਼ੀ ਦੀ Security ਲਈ। ਪਰ ਕੁੜੀ ਜ਼ਰੂਰੀ ਵੀ ਨਹੀਂ ਕਿ ਇਹ ਸਭ ਕੁੱਝ ਹੋਣ ਦੇ ਬਾਵਜੂਦ ਖੁਸ਼ ਹੀ ਰਹੂ, ਕਿਉਂਕਿ ਮੁੰਡੇ ਵਾਰੇ ਤਾਂ ਇੰਨੀ ਪੁੱਛ ਗਿੱਛ ਹੁੰਦੀ ਹੀ ਨਹੀਂ ਕਿ ਉਹ ਸ਼ੈਅ ਕੀ ਆ ? ਮੁੰਡੇ ਵਾਰੇ ਘੱਟ, Material ਵਾਰੇ ਜ਼ਿਆਦਾ ਪੁੱਛਿਆ ਜਾਂਦਾ।
ਇੱਥੇ ਵੀ ਓਹੀ ਕਿ ਦੇਖਿਆ ਤਾਂ ਸਭ...

ਬਾਹਰਲਾ ਹੀ, ਅੰਦਰ ਤਾਂ ਕੋਈ ਵੀ ਨਹੀਂ ਵੜਿਆ। ਫਿਰ ਜਦ ਪੰਚਾਇਤਾਂ ਹੁੰਦੀਆਂ, ਸਿਆਣੇ ਆਪਣੀ ਸਿਆਣਪ ਘੋਟਕੇ ਚਲੇ ਜਾਂਦੇ ਨੇ, ਕੁੜੀ ਲੱਖ ਦੁੱਖੀ ਹੋਵੇ, ਘਰੇ ਆ ਕੇ ਕਹਿਣਗੇ ਕੇ ”ਕੁੜੀ ਵਸਾ ਆਏ”
ਇੰਨੀਂ ਸਿਆਣਪ ਰਿਸ਼ਤਾ ਕਰਨ ਵੇਲੇ ਮੁੰਡੇ ਦੀ ਛਾਣਬੀਣ ‘ਤੇ ਲਾਈ ਹੁੰਦੀ, ਜ਼ਿਆਦਾ ਫਾਇਦੇਮੰਦ ਰਹਿਣਾ ਸੀ।

Last but not Least , ਆਪਣੀ ਧਾਰਮਿਕ ਜਨਤਾ ! ਇਹਨਾਂ ਨੂੰ ਵੀ ਖਰੇ ਇਹੀ ਭੁਲੇਖਾ ਆ ਕੇ ਰੱਬ ਕਿਤੇ ਬਾਹਰ ਇਮਾਰਤਾਂ ਵਿੱਚ ਬੈਠਾ ਆ, ਰੋਜ਼ ਮੰਦਿਰਾਂ, ਗੁਰੂਦਵਾਰਿਆਂ, ਮਸਜਿਦਾਂ ਵਿੱਚ ਜਾ ਕੇ ਹੀ ਉਸਦੇ ਦਰਸ਼ਨ ਹੋਣੇ ਨੇ। ਇਹ ਵੀ ਬਾਹਰਲੀਆਂ ਇਮਾਰਤਾਂ ਵਿਚੋਂ ਹੀ ਸੁੱਖ ਭਾਲਦੇ ਨੇ। ਇਹਨਾਂ ਨੂੰ ਲਗਦਾ ਆ ਬਈ ਖਰੇ ਹਜ਼ੂਰ ਸਾਹਿਬ ਦੀ ਮੁਫ਼ਤ ਟਰੇਨ ਯਾਤਰਾ ਕਰਕੇ ਰੱਬ ਮਿਲ ਜਾਣਾ ਜਾਂ ਅਮਰਨਾਥ ਜਾਂਦੇ ਹੋਏ ਲੱਤਾਂ, ਗਿੱਟੇ ਤੁੜਵਾਉਂਦਿਆਂ ਨੂੰ ਭਗਵਾਨ ਮਿਲ ਜਾਣਾ.. ਨਹੀਂ ! ਇਹ ਵੀ ਵਹਿਮ ‘ਚ ਨੇ, ਇਹ ਵੀ ਅੰਦਰ ਨਹੀਂ ਵੜਨਾ ਚਾਹੁੰਦੇ, ਅੰਦਰ ਆਪਣਾ ਆਪ ਨਹੀਂ ਪੜਤਾਲਣਾ ਚਾਹੁੰਦੇ. ਇਹ ਸੋਚਦੇ ਨੇ ਕੇ ”ਮਨ ਵਿੱਚ ਬਈਮਾਨੀ ਤੇ ਬਾਹਰ ਰਾਮ ਰਾਮ” ਨਾਲ ਇਹ ਕਿਸੇ ਪਾਸੇ ਲੱਗ ਜਾਣਗੇ।

ਨਹੀਂ, ਜਵਾਨੀ ਤੋਂ ਲੈ ਕੇ ਬੁੱਢਿਆਂ ਤੱਕ ਸਭ ਬਾਹਰਲਾ ਹੀ ਦੇਖਦੇ ਨੇ, ਉਸ ਬਾਹਰਲੇ ਵਿਚੋਂ ਅੰਦਰਲੀ ਖੁਸ਼ੀ ਲੱਭਦੇ ਨੇ।
ਜਦ ਬਾਹਰਲੇ ਵਿੱਚੋਂ ਮਿਲੀ ਪਲ ਭਰ ਦੀ ਖੁਸ਼ੀ ਚਲੀ ਜਾਂਦੀ ਆ ਤਾਂ ਵਿਲਕਦੇ ਨੇ, ਰੋਂਦੇ ਨੇ, ਫਿਰ ਠੀਕ ਹੋ ਕੇ ਓਹੀ ਸ਼ੁਰੂ ਕਰ ਦਿੰਦੇ ਨੇ।

✍️ ਮਨਜੀਤ ਸੂਮਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)