More Punjabi Kahaniya  Posts
ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ


ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ
ਕੈਨੇਡਾ ਵਿੱਚ ਰਹਿ ਕੇ ਦੇਖਿਆ ਕਿ ਕੰਮ ਦਾ ਮਤਲਬ ਹੈ ਕੰਮ, ਕੰਮ ਦੇ ਸਮੇਂ ਵਿਚ ਹੋਰ ਗੱਪ ਸ਼ੱਪ ਕਰਨੀ ਜਾਂ ਕੰਮ ਦੇ ਸਮੇਂ ਇੱਧਰ ਉਧਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੇ ਸਾਰੇ ਨਿੱਜੀ ਰੁਝੇਵੇਂ ਉਹ ਭਾਵੇਂ ਵਿਆਹ ਸ਼ਾਦੀ, ਭੋਗ, ਸੰਸਕਾਰ, ਜਨਮ ਦਿਨ ਮਨਾਉਣਾ, ਧਾਰਮਿਕ ਸਥਾਨਾਂ ਉੱਤੇ ਜਾਣਾ ਆਦਿ ਕੁਝ ਵੀ ਹੋਵੇ ਸਭ “ਵੀਕ ਐਂਡ” ਭਾਵ ਛੁੱਟੀ ਵਾਲੇ ਦਿਨਾਂ ਵਿਚ ਹੀ ਕੀਤੇ ਜਾਂਦੇ ਹਨ । ਕਿਸੇ ਨੂੰ ਮਿਲਣ ਜਾਣਾ ਹੋਵੇ ਤਾਂ ਪਹਿਲਾਂ ਫੋਨ ਉਤੇ ਦੂਸਰੇ ਦੇ ਸਮੇਂ ਦੇ ਹਿਸਾਬ ਨਾਲ ਹੀ ਜਾਣਾ ਪੈਂਦਾ ਹੈ। ਇਸ ਤਰਾਂ ਕੰਮ ਵਾਲੇ ਬੰਦਿਆਂ ਕੋਲ ਕਦੀ ਵਿਹਲ ਜਾਂ ਫੁਰਸਤ ਨਹੀਂ ਹੁੰਦੀ। ਉਥੇ ਵਿਹਲੇ ਬੰਦੇ ਨੂੰ ਸਮਾਂ ਬਿਤਾਉਣਾ ਮੁਸ਼ਕਲ ਹੁੰਦਾ ਹੈ। ਜ਼ਿਆਦਾਤਰ ਵਿਹਲੇ ਬੰਦੇ ਬਜ਼ੁਰਗ ਹੀ ਹੁੰਦੇ ਹਨ ਜਿਹੜੇ ਕੋਈ ਕੰਮ ਨਹੀਂ ਕਰਦੇ ਅਤੇ ਉਹ ਜ਼ਿਆਦਾਤਰ ਘੁੰਮਣ ਫਿਰਨ ਅਤੇ ਸੈਰ ਕਰਕੇ ਆਪਣਾ ਸਮਾਂ ਬਤੀਤ ਕਰਦੇ ਹਨ ਜਾਂ ਫਿਰ ਪੰਜਾਬੀ ਬਜ਼ੁਰਗ ਇਕੱਠੇ ਬੈਠ ਕੇ ਤਾਸ਼ ਖੇਲਦੇ ਹਨ।
ਪੰਜਾਬ ਵਿੱਚ ਆ ਕੇ ਦੇਖਦੇ ਹਾਂ ਕਿ ਇਥੇ ਉਲਟਾ ਹਿਸਾਬ ਹੈ, ਇਥੇ ਵਿਹਲੇ ਬੰਦਿਆਂ ਕੋਲ ਫੁਰਸਤ ਨਹੀਂ ਅਤੇ ਕੰਮ ਵਾਲੇ ਲੋਕਾਂ ਕੋਲ ਬਹੁਤ ਫੁਰਸਤ ਹੁੰਦੀ ਹੈ।
ਇਥੇ ਵਿਹਲੇ ਬੰਦਿਆਂ ਐਨੇ ਰੁੱਝੇ ਹੁੰਦੇ ਹਨ ਕਿ ਸਵੇਰੇ ਤਿਆਰ ਹੋਕੇ ਜਲਦੀ ਨਾਲ ਘਰੋਂ ਨਿਕਲਣਾ, ਗੱਡੀ ਫੁੱਲ ਸਪੀਡ ਉਤੇ ਚਲਾਉਣਾ, ਇਥੋਂ ਤੱਕ ਕਿ ਲਾਲ ਬੱਤੀ ਉਤੇ ਖੜ੍ਹਨ ਅਤੇ ਆਪਣੀ ਲਾਈਨ ਵਿਚ ਰਹਿਣ ਅਤੇ ਉਡੀਕ ਕਰਨ ਦਾ ਵੀ ਸਮਾਂ ਨਹੀਂ ਹੁੰਦਾ ਅਤੇ ਹਰ ਸਮੇਂ ਭੱਜ ਨੱਠ ਵਿਚ ਹੁੰਦੇ ਹਨ ਕਿਉਂ ਕਿ ਭੋਗ, ਵਿਆਹ, ਫੁੱਲਾਂ ਉਤੇ ਜਾਂ ਸੰਸਕਾਰ ਉਤੇ ਪਹੁੰਚਣ ਹੁੰਦੈ, ਰੈਲੀਆਂ ਵਿੱਚ, ਧਰਨੇ ਉਤੇ, ਤੀਰਥ ਯਾਤਰਾ, ਡੇਰਿਆਂ ਉਤੇ, ਕਰ ਸੇਵਾ ਉਤੇ, ਨਗਰ ਕੀਰਤਨ, ਧਾਰਮਿਕ ਰਸਮਾਂ ਲਈ ਸਮੇਂ ਉਤੇ ਪਹੁੰਚਣਾ ਹੁੰਦੈ। ਕਿਸੇ ਦੀ ਇੱਕ ਬੰਦੇ ਦੀ ਬਦਲੀ ਕਰਵਾਉਣੀ ਹੋਵੇ ਤਾਂ ਕਾਰ ਵਿਚ ਪੰਜ ਬੰਦੇ ਚੰਡੀਗੜ੍ਹ ਮਨਿਸਟਰ ਨੂੰ ਮਿਲਣ ਜਾ ਰਹੇ ਹੁੰਦੇ ਹਨ, ਇੱਕ ਬਦਲੀ ਕਰਵਾਉਣ ਵਾਲਾ, ਇੱਕ ਛੋਟਾ ਮੋਟਾ ਨੇਤਾ, ਇੱਕ ਵਿਚੋਲਾ, ਇੱਕ ਦੋਸਤ, ਅਤੇ ਇੱਕ ਗੱਲਾਂ ਨਾਲ ਸਭ ਦਾ ਦਿਲ ਪਰਚਾਉਣ...

ਵਾਲਾ।
ਕੰਮ ਵਾਲਿਆਂ ਕੋਲ ਵਿਹਲ ਹੀ ਵਿਹਲ ਹੁੰਦੀ ਹੈ, ਲੇਟ ਜਦੋਂ ਮਰਜ਼ੀ ਡਿਊਟੀ ਉਤੇ ਜਾਓ, ਜਦੋਂ ਮਰਜ਼ੀ ਵਿਚੋਂ ਆ ਜਾਓ, ਜਦੋਂ ਮਰਜ਼ੀ ਛੁੱਟੀ ਕਰਕੇ ਘਰ ਆ ਜਾਓ, ਦਫਤਰ ਵਿਚ ਜਦੋਂ ਮਰਜ਼ੀ ਇਕੱਠੇ ਬੈਠ ਕੇ ਚਾਹ ਪੀਓ, ਗੱਪਾਂ ਮਾਰੋ, ਸ਼ਾਮ ਹੋਈ ਤਾਂ ਬੋਤਲ ਮੰਗਵਾ ਲਵੋ। ਜ਼ਮੀਨਾਂ ਵਾਲੇ ਆਪ ਖੇਤੀ ਨਹੀਂ ਕਰਦੇ, ਜੇਕਰ ਕਰਦੇ ਨੇ ਤਾਂ ਕੰਮ ਭਾਈਆਂ ਜਾਂ ਨੌਕਰਾਂ ਸਹਾਰੇ ਹੈ। ਜ਼ਿਆਦਾਤਰ ਬੰਦੇ ਹਰ ਦੀ ਜਰੂਰਤ ਲਈ ਵੀ ਗਾਵਾਂ ਮੱਝਾਂ ਪਾਲਣੀਆਂ, ਸਬਜ਼ੀਆਂ ਉਗਾਉਣਾ ਵੱਡਾ ਝੰਝਟ ਸਮਝਦੇ ਹਨ ਅਤੇ ਦੁੱਧ ਸਬਜ਼ੀਆਂ ਮੁੱਲ ਲੈਣੀਆਂ ਵਿਚ ਖੁਸ਼ ਹਨ। ਆਈਲੈਟਸ ਦੀ ਵੱਡੀ ਡਿਗਰੀ ਪਾਸ ਕਰਨ ਲਈ ਪੜ੍ਹਨ ਦਾ ਸਮਾਂ ਨਹੀਂ ਹੁੰਦਾ ਇਸ ਲਈ IELTS ਪਾਸ ਕੁੜੀ ਨਾਲ ਲੱਖਾਂ ਰੁਪਏ ਲਗਾ ਕੇ ਵਿਆਹ ਕਰਵਾ ਲਈਦਾ ਹੈ। ਹਰ ਸਰਕਾਰੀ ਕੰਮ ਲਈ ਏਜੰਟਾਂ ਨੂੰ ਫੜ ਲਵੋ, ਕੋਈ ਜਾਣ ਪਹਿਚਾਣ ਲਾਭ ਲਵੋ, ਸ਼ਿਫਾਰਸ਼ ਲਗਵਾ ਲਵੋ, ਨਹੀਂ ਤਾਂ ਰਿਸ਼ਵਤ ਦੇ ਕੇ ਕੰਮ ਕਰਵਾਉਣਾ ਆਸਾਨ ਲਗਦਾ ਹੈ, ਲੇਕਿਨ ਆਪਣੇ ਕੰਮ ਖੁਦ ਕਰਵਾਉਣ ਲਈ ਵੀ ਸਭ ਵਿਹਲੇ ਬੰਦਿਆਂ ਕੋਲ ਬਿਲਕੁਲ ਸਮਾਂ ਨਹੀਂ ਹੁੰਦਾ। ਸੋ ਸਾਡੇ ਪੰਜਾਬ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਿਨਾ ਕੰਮ ਵਾਲੇ ਬੰਦਿਆਂ ਕੋਲ ਫੁਰਸਤ ਨਹੀਂ ਅਤੇ ਕੰਮ ਵਾਲੇ ਬੰਦਿਆਂ ਕੋਲ ਵਾਧੂ ਫੁਰਸਤ ਹੈ। ਯਾਨੀ ਕਹਿ ਸਕਦੇ ਹਾਂ ਕਿ ਵਿਹਲੜਾਂ ਕੋਲ ਬਹੁਤ ਕੰਮ ਹਨ ਅਤੇ ਕੰਮ ਵਾਲਿਆਂ ਕੋਲ ਬਹੁਤ ਫੁਰਸਤ ਹੈ।
ਦਰਅਸਲ ਇਥੇ ਮਾਹੌਲ ਹੀ ਇਸ ਤਰਾਂ ਦਾ ਬਣ ਗਿਆ ਹੈ ਵਰਨਾ ਇਹੀ ਬੰਦੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਬਹੁਤ ਕੰਮ ਕਰਦੇ ਹਨ। ਵੇਸੇ ਇਥੇ ਬਹੁਤ ਸਾਰੇ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਨੇ ਇੱਥੇ ਹੀ ਮੇਹਨਤ ਅਤੇ ਲਗਨ ਨਾਲ ਕੰਮ ਕਰਕੇ ਬਹੁਤ ਆਣ ਅਤੇ ਸ਼ਾਨ ਨਾਲ ਰਹਿ ਰਹੇ ਹਨ। ਲੇਕਿਨ ਵਿਗੜੇ ਰਾਜਨੀਤਿਕ ਢਾਂਚੇ ਕਾਰਨ ਕਾਫੀ ਬੰਦੇ ਬਿਨਾ ਕੰਮ ਕਰੇ ਹੀ ਐਸ਼ ਕਰਨ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ।
ਸੁਖਜੀਤ ਸਿੰਘ ਨਿਰਵਾਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)