More Punjabi Kahaniya  Posts
ਕੰਮ ਦਾ ਘੜੱਮ


ਇੰਦਰ ਪਾਲ ਸਿੰਘ ਪਟਿਆਲਾ 9779584235
ਕੰਮ ਦਾ ਘੜੱਮ
” ਹਾਂ ਜੀ ਪਾਪਾ, ਮੰਮੀ ਦਾ ਕੀ ਹਾਲ ਹੈ ਹੁਣ। ਦਵਾਈਆਂ ਦੇ ਦਿੱਤੀਆਂ ਤਿੰਨੇ ਵਾਰੀ ਵਾਰੀ ਕਿ ਨਹੀਂ”
“ਹਾਂ ਦੇ ਦਿੱਤੀਆਂ ਨੇ ਬੇਟਾ। ਪਰ ਉਬਾਕ ਜਿਹੇ ਆਈ ਜਾਂਦੇ ਨੇ ਵਾਰੀ-ਵਾਰੀ। ਉਲਟੀਆਂ ਵੀ ਕੀਤੀਆਂ ਰਾਤ ਨੂੰ, ਮੈਂ ਤਾਂ ਡਸਟਬਿਨ ਵੇਖਿਆ ਸਵੇਰੇ । ਇਕ ਹੋਰ ਗੱਲ ਐ”
” ਓਹ ਕੀ ਪਾਪਾ”
“ਬੇਟਾ ਓਹ ਨਾ ਮੈਂ ਉਹਦੇ ਕੋਲੇ ਰੱਖੇ ਡਸਟਬਿਨ ਵਿੱਚ ਵੇਖਿਆ ਐ ਕਿ ਉਲਟੀਆਂ ਬਿਲਕੁਲ ਕਾਲੇ ਕਾਲੇ ਰੰਗ ਦੀਆਂ ਆਈਆਂ ਨੇ ਰਾਤੀਂ”
” ਕੀ ਕਹਿ ਰਹੋ ਓ ਪਾਪਾ। ਕਾਲੇ ਰੰਗ ਦੀਆਂ। ਓਹ ਕਿੰਵੇਂ। ਮੈਂ ਰਸਤੇ ਵਿੱਚ ਹਾਂ, ਇੱਕ ਘੰਟਾ ਲੱਗ ਜਾਣਾ ਮੈਨੂੰ ਪਹੁੰਚਦੇ-ਪਹੁੰਚਦੇ ਘਰ”
” ਕੋਈ ਨਾ ਬੇਟਾ, ਆ ਕੇ ਵੇਖ ਲਵੀਂ – ਮੈਂ ਡਸਟਬਿਨ ਸਾਫ਼ ਨਹੀਂ ਕਰਦਾ ਅਜੇ ”
” ਨਹੀਂ ਪਾਪਾ, ਸਮੈਲ ਆਊਗੀ, ਤੁਸੀਂ ਸਾਫ਼ ਕਰ ਦਿਓ ਤੇ ਪਾਣੀ ਪਾ ਕੇ ਧੋ ਦਿਓ ਡਸਟਬਿਨ – ਮੈਂ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਕਰ ਕੇ ਦੱਸਦਾ ਹਾਂ। ਜੇ ਜਰੂਰੀ ਹੋਇਆ, ਮੈਂ ਡਾਕਟਰ ਨੂੰ ਚੈਕ ਕਰਵਾ ਆਊਂਗਾ ”
ਐਨੀ ਗੱਲਬਾਤ ਖ਼ਤਮ ਤੋਂ ਬਾਅਦ ਮੈਂ ਡਸਟਬਿਨ ਚੁੱਕਿਆ ਅਤੇ ਵਾਸ਼ਰੂਮ ਵਿੱਚ ਜਾ ਕੇ ਸਾਫ਼ ਕਰ ਦਿੱਤਾ, ਉਸ ਵਿੱਚ ਬਰਸ਼ ਮਾਰ ਕੇ। ਧੋ ਕੇ ਥੋੜਾ ਸਾਫ਼ ਪਾਣੀ ਪਾਇਆ ਤੇ ਬੈਡ ਦੇ ਕੋਲ ਉਸ ਦੇ ਪਾਸੇ ਵੱਲ ਹੀ ਰੱਖ ਦਿੱਤਾ।
ਦਿਨ ਦੇ ਟਾਈਮ ਅਸੀਂ ਦੋਵੇਂ ਇੱਕ ਦੂਜੇ ਦਾ ਧਿਆਨ ਰੱਖਣ ਲਈ ਕੱਲੇ ਹੀ ਹੁੰਦੇ ਹਾਂ। ਰਿਟਾਇਰਮੈਂਟ ਤੋਂ ਬਾਅਦ ਐਦਾਂ ਹੀ ਸਮਾਂ ਲੰਘ ਰਿਹਾ ਹੈ। ਉਮਰ ਦੇ ਹਿਸਾਬ ਨਾਲ ਕੋਈ ਨਾ ਕੋਈ ਵਿੰਗ ਟੇਡ ਸਰੀਰਾਂ ਨੂ ਹੋਈ ਹੀ ਰਹਿੰਦੀ ਐ।
ਐਨੇ ਨੂੰ ਮੇਡ ਵੀ ਆ ਗਈ ਝਾੜੂ ਚੁੱਕੀ। ਸਾਰੇ ਘਰ ਵਿੱਚ ਵਿੱਚ ਸਫ਼ਾਈ ਕਰਨ ਲਈ। ਪੋਚਾ ਮਾਰਨ ਤੋਂ ਪਹਿਲਾਂ ਮੇਰੇ ਕੋਲ ਆ ਕੇ ਬੋਲੀ। “ਅੰਕਲ ਵੋਹ ਫਨੈਲ ਖ਼ਤਮ ਹੋ ਗਈ ਹੈ। ਪੋਚਾ ਲਗਾਣਾ ਹੈ। ਵੋਹ ਫਨੈਲ ਵਾਲੀ ਸੀਸੀ ਦੇ ਦੋ-ਮੈਂ ਕੇਨੀ ਮੇ ਪਾਣੀ ਡਾਲ ਕਰ ਲੇ ਆਈ ਹੂੰ।”

/> ਅਸੀਂ ਗਾੜੀ ਵਾਲੀ ਫਰਨੈਲ ਗੈਂਡਾ ਮਾਰਕਾ ਲਿਆਉਂਦੇ ਹਾਂ। 4-5 ਲਿਟਰ ਪਾਣੀ ਵਿੱਚ 200 ਐਮ ਐਲ ਫਰਨੈਲ ਪਾ ਕੇ ਕੇਨੀ ਭਰ ਲਈਦੀ ਹੈ।
ਜਿਉਂ ਹੀ ਮੈਂ ਪਾਣੀ ਵਿੱਚ ਰਲਾਉਣ ਲਈ ਫਰਨੈਲ ਦੀ ਸ਼ੀਸ਼ੀ ਚੁੱਕੀ, ਇੱਕ ਦਮ ਮੇਰਾ ਮੱਥਾ ਖਨਕ ਗਿਆ।
ਮੈਂ ਝਟਪਟ ਬੇਟੇ ਦਾ ਨੰਬਰ ਮਿਲਾਇਆ।
” ਹੈਲੋ, ਬੇਟਾ ਓਹ ਮੈਂ ਦੱਸਿਆ ਸੀ ਨਾ ਕਿ ਤੇਰੀ ਮੰਮੀ ਨੂੰ ਕਾਲੇ ਰੰਗ ਦੀਆਂ ਉਲਟੀਆਂ ਆਈਆਂ ਸੀ। ਅਸਲ ਵਿੱਚ ਮੈਨੂੰ ਹੀ ਯਾਦ ਨੀ ਰਿਹਾ। ਕੱਲ ਰਾਤੀਂ ਮੈਂ ਡਸਟਬਿਨ ਵਿੱਚ ਇਕ ਢੱਕਣ ਭਰ ਕੇ ਓਹ ਗਾੜੇ ਰੰਗ ਵਾਲੀ ਫਰਨੈਲ ਪਾ ਦਿੱਤੀ ਸੀ ਤਾਂ ਕਿ ਸਮੈਲ ਨਾ ਆਵੇ”
“ਹਾਂ ਪਾਪਾ ਓਹ ਤਾਂ ਤੁਸੀਂ ਠੀਕ ਕੀਤਾ ਸੀ”
“ਸਵਾਹ ਠੀਕ ਕੀਤਾ ਸੀ। ਓਹ ਫਰਨੈਲ ਤਾਂ ਗੂੜੀ ਅਤੇ ਕਾਲੇ ਰੰਗ ਦੀ ਹੈ। ਓਸੇ ਨੇ ਤਾਂ ਉਲਟੀਆਂ ਵੀ ਕਾਲੀਆਂ ਕਰ ਦਿੱਤੀਆਂ, ਪੰਗਾ ਈ ਪੈ ਜਾਣਾ ਸੀ ਅੱਜ”
ਫੋਨ ਤੇ ਬੇਟੇ ਦੇ ਹੱਸਣ ਦੀ ਅਵਾਜ਼ ਆ ਰਹੀ ਸੀ।
ਫੋਨ ਬੰਦ ਕਰ ਕੇ ਮੈਂ ਹਿਸਾਬ ਲਾਉਣ ਲੱਗ ਪਿਆ। ਜੇ ਡਾਕਟਰ ਕੋਲ ਜਾਂਦੇ 500 ਫੀਸ, ਦੋ ਤਿੰਨ ਹਜ਼ਾਰ ਦੇ ਟੈਸਟ, ਐਕਸਰੇ, ਖੱਜਲਖੁਆਰੀ ਤੇ ਟੈਨਸ਼ਨ – – – ਪਤਾ ਨਹੀਂ ਇਹ ਅੰਦਰੋਂ ਕਾਲਾ ਕਾਲਾ ਕੀ ਨਿਕਲ ਆਇਆ। ਮੈਨੂੰ ਆਪਣੇ-ਆਪ ਤੇ ਗੁੱਸਾ ਵੀ ਤੇ ਹਾਸਾ ਵੀ ਆ ਰਿਹਾ ਸੀ।
ਚਲੋ ਖੈਰ! ਜਲਦੀ ਖਹਿੜਾ ਛੁੱਟ ਗਿਆ। ਲੋਕੀ ਕਹਿੰਦੇ ਰੱਸੀ ਦਾ ਸੱਪ ਨਜ਼ਰ ਆਉਣ ਲੱਗ ਜਾਂਦਾ ਏ ਪਰ ਐਧਰ ਤਾਂ ਕੁਝ ਹੋਰ ਹੀ ਬਣ ਚੱਲਿਆ ਸੀ।
ਹੁਣ ਤੁਸੀਂ ਆਪ ਹੀ ਦੱਸੋ ਕਿ ਇੱਕ ਉਮਰ ਹੋ ਜਾਣ ਤੋੰ ਬਾਅਦ ਰਿਟਾਇਰ ਕਿਉਂ ਕਰ ਦਿੰਦੇ ਨੇ। ਸ਼ਾਇਦ ਇਸੇ ਲਈ ਕਿ ਜਿਹੜੇ ਕੰਮ ਦਾ ਘੜੰਮ ਕਰਨਾ ਹੈ ਹੁਣ ਆਪਣੇ ਘਰ ਜਾ ਕੇ ਕਰੋ।
ਠੀਕ ਐ ਨਾ ਠੀਕ !!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)