More Punjabi Kahaniya  Posts
ਲੁਟੇਰੇ


“””” ਮਿੰਨੀ ਕਹਾਣੀ”””’
(ਲੁਟੇਰੇ)
ਲੈ ਪੁੱਤ ਖਿਚੜੀ ਨਾਲ ਦਹੀਂ ਖਾ ਲੈ ਸਗਨ ਹੁੰਦਾ ਚੰਗੇ ਕੰਮ ਲਈ ! ਤੇ ਧਿਆਨ ਰੱਖੀਂ ਰਸਤੇ ਚ ਖਿਆਲ ਨਾਲ ਜਾਣਾ ਅੱਜ ਕਲ ਸੂਹੀਏ ਤੇ ਅਮਲੀਆਂ ਦੀ ਨਜਰ ਭੜੀ ਤੇਜ ਹੁੰਦੀ।
ਮੈਂ ਮਜ਼ਾਕ ਨਾਲ ਕਿਹਾ
ਮਾਤਾ ਕੋਈ ਕਿਵੇਂ ਲੁੱਟ ਲਉ ਤੇਰੇ ਪੁੱਤ ਨੂੰ

ਵੱਡੇ ਭਾਈ ਨੂੰ ਜਹਾਜ ਤੇ ਚੜਾਉਣ ਲੁਈ ਬੜੇ ਚਾਅ ਨਾਲ ਮੈਂ ਏਅਰਪੋਰਟ ਤੇ ਗਿਆ ਸੀ। ਮਨ ਅੰਦਰ ਵਲਵਲੇ ਉੱਠਣ ਲੱਗੇ ਕਿ ਮੈਂ ਵੀ ਜਹਾਜ ਵੇਖਾਂਗਾ, ਮੱਧਮ ਪਰਿਵਾਰ ਤੋਂ ਹੋਣ ਕਰਕੇ ਵੱਡੇ ਭਾਈ ਨਾਲ ਅੰਦਰ ਜਾਣ ਦੀ ਫੀਸ ਵੱਖਰੀ ਲੱਗਦੀ ਸੀ। ਜਿਸਨੂੰ ਐਂਟਰੀ ਪਾਸ ਕਹਿੰਦੇ ਹਨ।
ਮੈਂ ਦਿਲ ਨੂੰ ਖੁਸ ਰੱਖਣ ਲਈ ਕਿਹਾ , ਤੂੰ ਜਾ ਵੀਰੇ ਇਕੱਲਾ ਹੀ ਮੈਂ ਏਅਰਪੋਰਟ ਵੇਖ ਲਿਆ ਇਹੋ ਬਹੁਤ ਮੇਰੇ ਲਈ।
ਭਾਈ ਜਦੋਂ ਅੰਦਰ ਗਿਆ ਤਾਂ ਚੈਕ ਕਰਨ ਵਾਲਾ ਅਫਸਰ ਬੈਠਾ ਸੀ ! ਵੱਡੇ ਭਾਈ ਨੇ ਜਾਣ ਤੋਂ ਪਹਿਲਾਂ ਸਾਰੇ ਸਰੀਰਕ ਟੈਸਟ ਕਰੋਨਾ ਦੇ , ਵੈਕਸੀਨ ਦੇ ਪ੍ਰਾਈਵੇਟ ਹਸਪਤਾਲ ਤੋਂ ਕਰਵਾਏ ਜਿਹੜੇ ਅੰਬੈਸੀ ਨੇ ਕਹੇ ਸੀ।
ਜਦੋਂ ਏਅਰਪੋਰਟ ਦੇ ਅੰਦਰ ਗਏ ਤਾਂ ਮੌਕੇ ਤੇ ਬੈਠੇ ਸਕਿਊਰਟੀ ਅਫਸਰ ਨੇ ਕਿਹਾ ਤੁਸੀਂ ਅੱਗੇ ਨਹੀਂ ਜਾ ਸਕਦੇ ,ਤੁਹਾਡੀ ਵੈਕਸੀਨ ਦੀ ਰਿਪੋਰਟ ਸ਼ਹੀ ਨਹੀਂ।
ਮੇਰੇ ਵੱਡੇ ਭਾਈ ਨੇ ਕਿਹਾ ਸਰ ਓਹੀ ਵੈਕਸੀਨ ਹੈ ਜਿਹੜੀ ਲਿਖੀ ਹੈ। ਕੋਰੋਨਾ ਦੇ ਸਾਰੇ ਟੈਸਟ ਠੀਕ ਹਨ। ਪਰ ਓਹ ਕਿੱਥੇ ਮੰਨਿਆ ਕੰਮ ਬਹਿਸ ਤੱਕ ਚੱਲ...

ਗਿਆ।ਮੈਨੂੰ ਏਅਰਪੋਰਟ ਦੇ ਅੰਦਰੋਂ ਵੀਰੇ ਨੇ ਫੋਨ ਕੀਤਾ ਕਿ ਇਹ ਸਾਡੇ ਵਲੋਂ ਕਰਵਾਏ ਟੈਸਟ ਮੰਨ ਨਹੀਂ ਰਹੇ, ਕਹਿੰਦੇ ਸਾਡੇ ਵਾਲੇ ਚੱਲਣੇ। ਅਸੀਂ ਹੁਣੇ ਮੌਕੇ ਤੇ ਰਿਪੋਰਟ ਦੇ ਦਿੰਦੇ ਹਾਂ 4000 ਰੁਪਏ ਲੱਗਣੇ। ਅਸੀਂ ਸੋਚਿਆ ਜੇਕਰ ਹੁੰਣ ਫਿਰ ਘਰ ਵਾਪਸ ਗਏ 2000 ਰੁਪਏ ਗੱਡੀ ਦਾ ਕਿਰਾਇਆ ਦੇ 3000 ਰੁਪਏ ਫਿਰ ਕੋਰੋਨਾ ਰਿਪੋਰਟ ਦੇ ਤੇ ਟਿਕਟ ਰੱਦ ਕਰਵਾਉਣ ਦਾ ਖਰਚ ਅੱਲਗ ਪੈ ਜਾਣਾ।
ਅਸੀਂ ਉਸਨੂੰ ਫਿਰ ਤਰਲੇ ਕੀਤੇ ਉਹ ਨਹੀਂ ਮੰਨਿਆ । ਫਿਰ ਉਸਨੂੰ ਕਿਹਾ ਸਰ ਤੁਸੀਂ ਦਸੋ ਕਿਹੜੀ ਰਿਪੋਰਟ ਚਲਣੀ , ਕਹਿੰਦਾ 4000 ਰੁਪਏ ਲੱਗਣੇ ਹੁਣੇ ਬਣਾ ਦਿੰਦਾ ਭਾਵ ਸਿੱਧੇ ਤੌਰ ਤੇ ਰਿਸ਼ਵਤ। ਮੈਂ ਬਿਨਾ ਦੇਰ ਕੀਤੇ ਉਸਨੂੰ 4000 ਦੇ ਦਿੱਤੇ , ਓਸੇ ਵੇਲੇ ਨਕਲੀ ਰਿਪੋਰਟ ਬਣ ਗਈ ਤੇ ਜਾਣ ਦਿੱਤਾ ਫਿਰ ਉਸਨੇ।
ਓਹੀ ਰਿਪੋਰਟ ਸਾਡੀ ਸੀ ਓਹੀ ਉਸਦੀ ਕੋਈ ਫਰਕ ਨਹੀਂ ਸੀ ਸਿਰਫ਼ ਰਿਸ਼ਵਤ ਹੀ ਲਈ ਸੀ।
ਮੈਂਨੂੰ ਘਰੋਂ ਤੁਰਨ ਵੇਲੇ ਬੇਬੇ ਨੇ ਕਿਹਾ ਸੀ ਪੁੱਤ ਧਿਆਨ ਨਾਲ ਜਾਵੀਂ ਆਪਣੇ ਵੀਰ ਦੇ ਅੱਜ ਕੱਲ ਜਮਾਨਾ ਠੀਕ ਨਹੀਂ ਆ ਬਹੁਤ ਆ ਲੁੱਟਣ ਵਾਲੇ।
ਮੈਨੂੰ ਲੱਗਾ ਬੇਬੇ ਨੇ ਸੱਚ ਹੀ ਕਿਹਾ ਸੀ ਕਿਉਂਕਿ ਜਿਸਨੇ 4000 ਰਿਸ਼ਵਤ ਲਈ ਉਹ ਕਿਸੇ *ਲੁਟੇਰੇ* ਤੋਂ ਘੱਟ ਨਹੀਂ ਸੀ।

ਨਵਨੀਤ ਸਿੰਘ ਭੁੰਬਲੀ 9646865500

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)