More Punjabi Kahaniya  Posts
ਆਪਣਾ ਲਹੂ


“ਅੱਜ ਵੀ ਕਿਸੇ ਛੋਟੀ ਜਿਹੀ ਗੱਲ ਨੂੰ ਲੈਕੇ ਗੋਪੀ ਤੇ ਸ਼ਿੰਦੇ ਵਿੱਚਕਾਰ ਫਿਰ ਹੱਥੋਂ-ਪਾਈ ਹੋ ਗਈ,ਬੇਸ਼ੱਕ ਇਹ ਦੋਵੇਂ ਸਕੇ ਭਰਾ ਨੇ ਬਸ ਵੈਰ ਐਵੇ ਪਾਲਦੇ ਜਿਵੇ ਕੋਈ ਚੰਗੇ ਇੱਕ ਦੂਜੇ ਦੇ ਦੁਸ਼ਮਣ ਹੋਣ,ਪਹਿਲਾ ਹੀ ਇੰਨਾ ਦਾ ਇੱਕ ਜਮੀਨ ਦੀ ਉਲਝਣ ਨੂੰ ਲੈਕੇ ਕੋਰਟ ਵਿੱਚ ਕੇਸ਼ ਚੱਲਦੇ ਨੂੰ ਤਕਰੀਬਨ 6 ਸਾਲ ਹੋਗੇ,
ਇੱਕੋ ਮਾਂ ਦੇ ਢਿੱਡੋਂ ਜੰਮੇ ਹੋਏ ਬਸ ਫਿਰ ਵੀ ਇੱਕ ਦੂਜੇ ਨੂੰ ਦੇਖਣਾ ਪਸੰਦ ਨਾ ਕਰਦੇ, ਬਸ ਆਪਣਾ ਪਰਿਵਾਰ ਛੱਡ ਕੇ ਦੂਜਿਆਂ ਲਈ ਬਹੁਤ ਚੰਗੇ ਇਹ ਇੱਕ ਅਜੀਬ ਜਿਹੀ ਫ਼ਿਤਰਤ ਦੇ ਮਾਲਕ,ਸ਼ਿੰਦੇ ਦੇ ਬੱਚੇ ਬਹੁਤ ਛੋਟੇ ਸਨ ਪਰ ਗੋਪੀ ਦੇ ਕਾਫ਼ੀ ਵੱਡੇ ਬਸ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਦੋਵੇ,ਘਰ ਵੀ ਕਰੀਬ ਕਰੀਬ ਬਸ ਵਿੱਚਕਾਰ ਇਕ ਹੋਰ ਘਰ ਸੀ ਕਿਸੇ ਦਾ,
ਜਮੀਨ ਵੰਡ ਵੈਲੇ ਦਾ ਐਸਾ ਤਕਰਾਰ ਹੋਇਆ ਦੋਵਾਂ ਚ ਕਿ ਅੱਜ ਤੱਕ ਨਾ ਸੁਲਝਿਆ,ਨਾ ਹੀ ਹੁਣ ਕਦੇ ਸੁਲਝਣ ਦੀ ਆਸ ਬਚੀ, ਜਿੱਥੇ ਵੀ ਕਦੇ ਮਿਲ਼ਦੇ ਬਸ ਇਕ ਦੂਜੇ ਨੂੰ ਦੇਖਣਾ ਪਸੰਦ ਨਾ ਕਰਦੇ,ਚਲੋ ਐਵੇ ਹੀ ਇੰਨਾ ਦੀ ਨਿੱਕੀ ਨਿੱਕੀ ਗੱਲ ਤੇ ਲੜਦਿਆਂ ਦੀ ਜਿੰਦਗੀ ਲੰਘੀ ਜਾ ਰਹੀ ਸੀ,ਮਾਪੇ ਬਥੇਰਾ ਸਮਝੋਉਂਦੇ ਕਿ ਤੁਸੀ ਸਕੇ ਭਰਾ ਓ ਕਿੱਥੋਂ ਮਿਲਦੇ ਮੁੱਲ ਇਹੋ ਜਿਹੇ ਰਿਸ਼ਤੇ ਮਿਲਵਰਤਨ ਕਾਇਮ ਕਰਲੋ,
ਵਰਤਣਾ ਸ਼ੁਰੂ ਕਰ ਲਓ ਪਰ ਕਿੱਥੇ ਮੰਨਦੇ ਇੰਨੇ ਹਿੰਡੀ,ਲੋਕ ਵੀ ਬਹੁਤ ਸਮਝੋਉਂਦੇ ਦਿਨ ਸੁਦ ਨੂੰ ਪਰ ਨਹੀਂ ਉਹਨਾਂ ਕੰਨ ਜੂੰ ਨਾ ਸਰਕਦੀ, ਚਲੋ ਕਰਦੇ ਕਰੋਂਦਿਆਂ ਦਿਨ ਲੰਘਦੇ ਗਏ,ਇੱਕ ਦਿਨ ਕੀ ਹੁੰਦਾ ਕਿ ਗੋਪੀ ਨੂੰ ਰਾਤੀ ਨੀਂਦ ਨਾ ਆਉਣ ਕਾਰਨ ਕੋਠੇ ਤੇ ਚੜ ਜਾਂਦਾ ਇੰਨੇ ਨੂੰ ਕੀ ਦੇਖਦਾ ਕਿ ਉਹਦੇ ਭਰਾ ਸ਼ਿੰਦੇ ਦੇ ਘਰੋਂ ਉੱਚੀ ਉੱਚੀ ਰੋਣ ਤੇ ਚੀਕਾਂ ਦਿਆਂ ਅਵਾਜ਼ਾਂ ਸੁਣਾਈ ਦਿੰਦੀਆਂ ਗੋਪੀ ਦਾ ਦਿਲ ਦਹਿਲ ਜਾਂਦਾ ਕਿ ਕੀ ਹੋਇਆ ਹੋਣਾ,
ਉਹਦਾ ਦਿਲ ਪਸੀਜ਼ ਜਾਂਦਾ ਸਭ ਵੈਰ ਭੁਲ ਜਾਂਦਾ ਤੇ ਕੋਠੇ ਤੋਂ ਥੱਲੇ ਉਤਰ ਝੱਟ ਆਪਣੇ ਭਰਾ ਦੇ ਘਰ ਵੱਲ ਨੂੰ ਭੱਜਦਾ ਇਹ ਹਫੜਾ ਦਫੜੀ ਦੇਖ ਗੋਪੀ ਦਾ ਪਰਿਵਾਰ ਵੀ ਉੱਠ ਖੜਦਾ ਤੇ ਸ਼ਿੰਦੇ ਦੇ ਘਰ ਵੱਲ ਨੂੰ ਭੱਜਦੇ ਕਾਹਲ ਵਿੱਚ ਜਾਕੇ ਗੋਪੀ ਕੀ ਦੇਖਦਾ ਕਿ ਸ਼ਿੰਦਾ ਆਪਣੇ ਪੁੱਤ ਨੂੰ ਗੋਦੀ ਚ ਬੈਠਾ ਲੈ ਰੋ ਰਿਹਾ ਹੁੰਦਾ ਆਖ ਰਿਹਾ ਹੁੰਦਾ ਕਿ ਮੇਰਾ ਪੁੱਤ ਜਹਾਨੋਂ ਚਲਿਆਂ ਗਿਆ,
ਗੋਪੀ ਉਹਦੇ ਕੋਲੋ ਬੱਚੇ ਨੂੰ ਗੋਦੀ ਵਿਚੋ ਖਿੱਚਦਾ ਕੇ ਦੱਸ ਤਾਂ ਸਹੀ ਕੀ ਹੋਇਆ ਬੱਚਾ ਅੱਖਾਂ ਚਾੜੀ ਪਿਆ ਹੁੰਦਾ ਜਿਵੇਂ ਸ਼ਾਇਦ ਲੱਗਦਾ ਕੋਈ ਦੌਰਾ ਪਿਆ ਹੋਵੇ ਗੋਪੀ ਧੱਕੇ ਨਾਲ ਖਿੱਚ ਬੱਚੇ ਨੂੰ ਉਹਦੀ ਛਾਤੀ ਤੇ ਹੱਥ ਪੈਰ ਮਲਣੇ ਸ਼ੁਰੂ ਕਰ ਦਿੰਦਾ,ਬੱਚਾ ਕੁਛ ਲੰਮਾ ਸਾਹ ਲੈਂਦਾ ਤੇ ਕੁਛ ਆਸ ਜਾਗਦੀ ਸ਼ਿੰਦਾ ਤਾਂ ਬੇਸੁੱਝ ਹੋਇਆ ਪਿਆ ਹੁੰਦਾ,
ਸ਼ਿੰਦੇ ਦੀ ਘਰਵਾਲੀ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੁੰਦੀ ਕੁਛ ਨਹੀਂ ਸੁੱਝਦਾ ਕਿੰਨੇ ਸਾਲਾਂ ਬਾਅਦ ਹੋਇਆ ਹੁੰਦਾ ਓਨਾਂ ਦੇ ਮੁੰਡਾਂ ਕਿੰਨੀਆਂ ਹੀ ਸੁੱਖਾ ਸੁੱਖ...

ਕੇ,ਗੋਪੀ ਮੁੰਡੇ ਨੂੰ ਘੁੱਟ ਗਲਵੱਕੜੀ ਵਿੱਚ ਲੈਕੇ ਆਪਣੇ ਮੁੰਡੇ ਨੂੰ ਗੱਡੀ ਤਿਆਰ ਕਰਨ ਲਈ ਆਖਦਾ ਕੇ ਜਲਦੀ ਹਸਪਤਾਲ ਲੈ ਜਾਨੇ ਆ,ਜਦ ਤੱਕ ਸਭ ਸੁਣ ਉਹਨਾਂ ਦੇ ਗੁਆਂਢੀ ਵੀ ਉੱਠ ਖੜਦੇ ਨੇ ਇੰਨੇ ਨੂੰ ਗੱਡੀ ਵਿਚ ਲੈ ਮੁੰਡੇ ਨੂੰ ਹਸਪਤਾਲ ਲੈ ਜਾਂਦੇ,
ਗੋਪੀ ਹੀ ਮੁੰਡੇ ਨੂੰ ਹਸਪਤਾਲ ਚ ਦਾਖਲ ਕਰਵਾਉਂਦਾ, ਡਾਕਟਰ ਬੱਚੇ ਨੂੰ ਐਮਰਜੰਸੀ ਕਮਰੇ ਵਿਚ ਲੈ ਜਾਂਦੇ ਇੱਧਰ ਗੋਪੀ ਤੇ ਸ਼ਿੰਦਾ ਸਾਰੇ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਪਰਮਾਤਮਾ ਭਲੀ ਕਰੇ,ਥੋੜ੍ਹੇ ਵਕਤ ਬਾਅਦ ਡਾਕਟਰ ਬਾਹਰ ਆਉਂਦਾ ਤੇ ਆਖਦਾ ਕਿ ਪਰਮਾਤਮਾ ਨੇ ਭਲੀ ਕਰੀ ਹੁਣ ਬੱਚਾ ਖ਼ਤਰੇ ਤੋਂ ਬਾਹਰ ਏ ਜੇ ਕਿਤੇ ਥੋਡ਼ੀ ਦੇਰ ਕਰ ਦਿੰਦੇ ਫਿਰ ਥੋੜਾ ਮੁਸ਼ਕਿਲ ਹੋ ਜਾਣਾਂ ਸੀ
ਇੰਨਾ ਸੁਣਦਿਆਂ ਹੀ ਸ਼ਿੰਦਾ ਆਪਣੇ ਭਰਾ ਗੋਪੀ ਨੂੰ ਗਲ਼ ਲਾ ਲੈਂਦਾ ਸਭ ਭੁੱਲ ਜਾਂਦੇ ਗੁੱਸੇ ਗਿਲੇ, ਤਕਰਾਰ, ਰੌਲੇ ਦੋਵੇ ਜਾਣੇ ਪਾ ਗਲਵੱਕੜੀ ਫਿਰ ਬਹੁਤ ਰੋਂਦੇ,ਸ਼ਾਇਦ ਉਹਨਾ ਨੂੰ ਆਪਣਿਆਂ ਦੀ ਸਮਝ ਆ ਜਾਂਦੀ, ਆਪਣੇ ਲਹੂ ਦੀ ਇਹਮੀਯਤ ਦਾ ਅੰਦਾਜ਼ਾ ਹੋ ਜਾਂਦਾ,ਚਲੋ ਬੱਚੇ ਤੇ ਪਰਮਾਤਮਾ ਮੇਹਰ ਕਰਦਾ ਉਹ ਠੀਕ ਹੋ ਜਾਂਦਾ ਫਿਰ ਘਰ ਆ ਜਾਂਦੇ,
ਜਿੰਨਾ ਚਿਰ ਬੱਚਾ ਠੀਕ ਨਹੀਂ ਹੁੰਦਾ ਗੋਪੀ ਹਸਪਤਾਲ ਹੀ ਰਹਿੰਦਾ, ਘਰ ਆਉਣ ਤੇ ਸਭ ਇਕੱਠੇ ਹੁੰਦੇ ਆਪਣੀਆਂ ਗਲਤੀਆਂ ਦੇ ਪਛਤਾਵੇ ਦੋਵੇ ਧਿਰਾਂ ਨੂੰ ਹੁੰਦੇ,ਹੁਣ ਅਹਿਸਾਸ ਹੋਣ ਤੇ ਫਿਰ ਦੁਵਾਰਾ ਸਾਂਝ ਪੈਂਦੀ ਫਿਰ ਇੱਕ ਸੋਹਣਾ ਵੱਡਾ ਟੱਬਰ ਇਕੱਠਾ ਹੋ ਜਾਂਦਾ,ਮਾਪਿਆਂ ਦੀ ਰੂਹ ਖੁਸ਼ ਹੋ ਜਾਂਦੀ,
ਇਕ ਦੂਜੇ ਨਾਲ ਵਰਤਬਾਰਾ ਸ਼ੁਰੂ ਹੋ ਜਾਂਦਾ, ਚਲੋ ਕਿਸੇ ਕਾਰਨ ਹੀ ਸਹੀ ਬੱਚੇ ਦੇ ਬਿਮਾਰ ਹੋਣ ਕਾਰਨ ਭਾਵ ਦਿਲ ਚ ਆਪਣੇ ਲਹੂ ਦੀ ਫਿਕਰ ਹੋਣ ਕਰਨ ਕਈ ਸਾਲਾਂ ਦੇ ਇਕ ਦੂਜੇ ਦੇ ਦੁਸ਼ਮਣ ਬਣੇ ਸਕੇ ਭਰਾ ਇੱਕ ਹੋ ਜਾਂਦੇ,
ਕਈ ਵਾਰ ਆਪਣੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਕੁਝ ਹੱਠਧਰਮੀਆ ਅੱਪਾ ਨੂੰ ਆਪਣੇ ਲਹੂ ਤੋਂ ਹਮੇਸ਼ਾ ਲਈ ਦੂਰ ਕਰ ਦਿੰਦੀਆਂ, ਜਿੰਨਾ ਦੀ ਸਭਤੋਂ ਵੱਡੀ ਸਜ਼ਾ ਮਾਪੇ ਭੋਗਦੇ ਉਹਨਾਂ ਦੀ ਉਮਰ ਹੀ ਲੰਘ ਜਾਂਦੀ ਸੁਲਾਹ ਕਰਵਾਉਂਦਿਆਂ ਦੀ ਤੇ ਤੜਫ਼ ਦਿਆਂ ਦੀ ਕਈ ਫਿਰ ਵੀ ਨਾ ਮੰਨਦੇ,
ਸੋ ਸਭ ਕੁਛ ਇੱਥੇ ਹੀ ਰਹਿ ਜਾਣਾ ਪਹਿਲਾ ਕੋਈ ਹੋਰ ਮਾਲਕ ਹੁੰਦਾ ਜਮੀਨ ਦਾ ,ਫਿਰ ਕੋਈ ਹੋਰ, ਫਿਰ ਹੋਰ,ਇਹ ਧਰਤੀ ਉੱਥੇ ਦੀ ਉੱਥੇ ਹੀ ਹੈ ਬਸ ਇਨਸ਼ਾਨ ਬਦਲਦੇ ਰਹਿੰਦੇ, ਸੋ ਪਿਆਰ ਮੋਹੱਬਤ ਨਾਲ ਰਹਿਣਾ ਚਾਹੀਦਾ ਮੋਏ ਕਦੇ ਮੁੜਦੇ ਨਹੀਂ, ਬਸ ਤਕਲੀਫ ਤੇ ਘਾਟ ਕਦੇ ਜਾਂਦੀ ਨਹੀਂ”
ਲਿਖ਼ਤ::::::ਅਬਦੁਲ ਮਹੇਰਨਾ
Abdul Gaffar Ghurail
9855588002

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)