ਸ਼ਰਧਾਂਜਲੀ
ਨਿੱਜੀ ਤੇ ਵਿਚਾਰਕ ਮਤਭੇਦ ਹੋਣਾ ਹੋਰ ਗੱਲ ਹੈ ਪਰ ਕਿਸੇ ਮਾਂ ਦਾ ਪੁੱਤ ਏਦਾਂ ਜਹਾਨੋਂ ਤੋਰਨਾ ਬੇਹੱਦ ਘਟੀਆ ਕੰਮ, ਮਿੰਟੂ ਦੀ ਆਹ ਪੋਸਟ ਪੂਰੀ ਸਟੀਕ ਹੈ
ਅਸੀਂ ਸਾਰੇ ਪਿੱਟਨੇ ਆਂ ਕਿ ਜੁਆਕ ਬਾਹਰ ਭੱਜ ਰਹੇ ਆ, ਬ੍ਰੇਨ ਡਰੇਨ ਹੋ ਰਿਹੈ। ਪਰ ਸੋਚ ਕੇ ਵੇਖੋ ਅੱਜ ਜੀਹਦਾ ਸਾਢੇ ਛੇ ਫੁਟਾ ਪੁੱਤ ਮਿੰਟਾਂ ‘ਚ ਜਹਾਨੋਂ ਤੋਰ’ਤਾ, ਉਹ ਕੀ ਆਖੂ ਜਗ ਨੂੰ ਕਿ ਆਵਦੇ ਪੁੱਤ ਏਥੇ ਰੱਖੋ ? ਸਾਫ ਗੱਲ ਇਆ ਕਿ ਏਥੇ ਕਾਮਯਾਬ ਹੋਣਾ ਵੀ ਗੁਨਾਹ ਹੋ ਗਿਆ। ਫੇਲ੍ਹ ਬੰਦੇ ਨੂੰ ਮਖੌਲ ਨਹੀਂ ਛੱਡਦੇ ਤੇ ਕਾਮਯਾਬ ਨੂੰ ਪਿਸਤੌਲ। ਪਹਿਲਾਂ ਨੰਗਲ ਅੰਬੀਆਂ ਤੇ ਹੁਣ ਸਿੱਧੂ। ਸਿੱਧੂ ਮੂਸੇਵਾਲ਼ਾ ਦਾ ਕਤਲ ਸਾਫ ਕਰ ਗਿਆ ਕਿ ਅਸੀਂ ਉਦੋਂ ਤੀਕ ਸੇਫ ਹਾਂ ਜਦੋਂ ਤੀਕ ਕੋਈ ਚੜ੍ਹ ਕੇ ਨਹੀਂ...
ਆਉਂਦਾ। ਜੇ ਆ ਗਿਆ ਤਾਂ ਨਾ ਸਰਕਾਰ ਤੇ ਨਾ ਕੋਈ ਯਾਰ ਬਚਾ ਸਕਦੈ। ਬਾਕੀ ਬਾਈ ਰਾਜਨੀਤੀ ਤੇ ਪੱਤਰਕਾਰੀ ਸੁਧਾਰੋ ਆਪਣੀ, ਨਹੀਂ ਤਾਂ ਗਿਆ ਜੇ ਕੰਮ। ਯਾਰ ! ਸੁਰੱਖਿਆ ਜਿਹਾ ਅਤਿ ਸੰਵੇਦਨਸ਼ੀਲ ਮੁੱਦਾ ਅਸੀਂ ਲੀਕ ਕਰਕੇ ਈਵੈਂਟ ਬਣਾ ਰਹੇ ਆਂ। ਅਫਸੋਸ ਹੈ ਬੱਸ , ਸ਼ਬਦ ਅਹੁੜ ਨਹੀਂ ਰਹੇ ਬੱਸ ਬਾਬੇ ਨੂੰ ਹੀ ਕਹਿ ਸਕਨਾ ਕਿ ਸੁਮੱਤ ਬਖ਼ਸ਼ੋ ਪਾਤਸ਼ਾਹ ਜੀ !!!
– ਮਿੰਟੂ ਗੁਰੂਸਰੀਆ
ਇਸ ਮਾਂ ਦਾ ਤੇ ਜਹਾਨ ਈ ਉੱਜੜ ਗਿਆ 😢😢🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
R.I.P moose wala