ਕੱਲ ਦਿਨ ਸ਼ਨੀਵਾਰ, ਛੁੱਟੀ ਹੋਣ ਕਰਕੇ ਜਿੱਤੇ ਨੇ ਸੋਚਿਆ ਕਿਉਂ ਨਾ ਅੱਜ ਗੁਰਦੁਆਰਾ ਸਾਹਿਬਾਨਾਂ ਵਿਖੇ ਨਤਮਸਤਕ ਹੋ ਆਵਾਂ | ਗੁਰਦੁਵਾਰਾ ਸ਼੍ਰੀ ਸਿੱਖ ਸੰਗਤ, ਕਨੇਡਾ ਵਿੱਚ ਜਿੱਤੇ ਦੇ ਘਰ ਤੋਂ ਤਕਰੀਬਨ ਦੱਸ ਕੁ ਕਿਲੋਮੀਟਰ ਦੀ ਦੂਰੀ ਤੇ ਸੀ | ਜਿੱਤੇ ਨੇ ਰੁਮਾਲ, ਮਾਸਕ ਅਤੇ ਆਪਣੇ ਫੋਨ ਨੂੰ ਸਾਈਲੇੰਟ ਲਗਾ ਕੇ ਤਿਆਰੀ ਕਰ ਲੀਤੀ | ਜਦੋਂ ਉਹ ਘਰ ਤੋਂ ਨਿੱਕਲਣ ਲੱਗਾ ਕਿ ਅਚਾਨਕ ਹੀ ਉਸ ਨੂੰ ਚੇਤਾ ਆਇਆ ਕਿ ਕਿਉਂ ਨਾ ਯਾਰ ਅਰਸ਼ ਨੂੰ ਫੋਨ ਲੱਗਾਵਾਂ ਅਤੇ ਉਸਨੂੰ ਵੀ ਪੁੱਛਾਂ ਜੇ ਉਹ ਵੀ ਚੱਲ ਪੈਂਦਾ ਨਾਲ | ਅਜੇ ਜਿੱਤਾ ਫੋਨ ਕਰਨ ਹੀ ਲਗਿਆ ਸੀ, ਕਿ ਕੁਦਰਤੀ ਹੀ ਅਰਸ਼ ਦਾ ਹੀ ਉਸ ਨੂੰ ਫੋਨ ਆ ਗਿਆ | ਅਰਸ਼ ਉਸ ਦਾ ਸਕੂਲੀ ਮਿੱਤਰ ਸੀ ਅਤੇ ਉਹ ਵੀ ਪੜ੍ਹਾਈ ਦੇ ਤੋਰ ਤੇ ਕਨੇਡਾ ਰਹਿ ਰਿਹਾ ਹੈ | ਜਿੱਤੇ ਨੇ ਦੂਜੀ ਬੈੱਲ ਵੱਜਣ ਬਾਅਦ ਅਰਸ਼ ਦਾ ਫੋਨ ਚੁਕਿਆ |
ਜਿੱਤਾ : ਹੈਲੋ ਅਰਸ਼, ਕਿ ਹਾਲ ਨੇ ਯਾਰਾ ?
ਅਰਸ਼ : ਮੈਂ ਠੀਕ ਹੈ ਬਾਈ ਜੀ, ਤੁਸੀਂ ਦਸੋ ਠੀਕ-ਠਾਕ ਹੋ ?
ਜਿੱਤਾ : ਮੈਂ ਵੀ ਵਧਿਆ, ਚੜ੍ਹਦੀ ਕਲਾ ਅਰਸ਼ | ਵਧਿਆ ਕੀਤਾ ਫੋਨ ਕਰ ਲਿਆ ਮੈਂ ਹੁਣੇ ਯਾਦ ਕਰਦਾ ਸੀ |
ਅਰਸ਼ : ਹਾਹਾ ਮੈਂ ਵੀ ਭਰਾਵਾ ਤੈਨੂੰ ਹੀ ਯਾਦ ਕਰਦਾ ਸੀ, ਸੋਚਿਆ ਕਿ ਕਿਉਂ ਨਾ ਜਿੱਤੇ ਨੂੰ ਫੋਨ ਕਰਾਂ |
ਜਿੱਤਾ : ਇਹ ਤਾਂ ਵਧਿਆ ਕੀਤਾ ਤੂੰ ਫੋਨ ਕਰ ਲਿਆ | ਸੱਚ ਮੈਂ ਕਹਿੰਦਾ ਸੀ ਅੱਜ ਤੂੰ ਫ੍ਰੀ ਹੈ ?
ਅਰਸ਼ : ਹਾਂ ਵੀਰ, ਦੱਸ ਕੋਈ ਕੰਮ ਸੀ ?
ਜਿੱਤਾ : ਉਹ ਨਹੀਂ ਕੰਮ ਨਹੀਂ ਸੀ | ਮੈਂ ਕਹਿੰਦਾ ਸੀ ਅੱਜ ਗੁਰੂਘਰ ਹਾਜਰੀ ਲੱਗਾ ਆਈਏ ਦੋਵੇਂ ਫ੍ਰੀ ਏ |
ਅਰਸ਼ : ਹਾਂਜੀ ਆਜਾਓ ਤੁਸੀਂ, ਮੈਂ ਪੰਝੀ ਮਿੰਟ ਤੱਕ ਆਇਆ ਆਪਣੇ ਘਰ ਦੇ ਬਾਹਰ | ਤੁਸੀਂ ਇਹਨੇ ਪਹੁੰਚ ਜਾਉ |
ਜਿੱਤਾ : ਠੀਕ ਹੈ ਅਰਸ਼, ਮੈਂ ਰੱਖਦਾ ਫੋਨ |
ਉਸ ਤੋਂ ਪੰਝ ਕੁ ਮਿੰਟ ਬਾਅਦ ਜਿੱਤਾ ਅਰਸ਼ ਦੇ ਘਰ ਬਾਹਰ ਪਹੁੰਚਿਆ | ਅਰਸ਼ ਏਨੇ ਨੂੰ ਗੱਡੀ ਵਿੱਚ ਆ ਬੈਠਿਆ | ਦੋਵਾਂ ਦੀ ਆਪਸੀ ਮੁਲਾਕਾਤ ਮਗਰੋਂ ਦੋਵਾਂ ਦੇ ਚਿਹਰੇ ਉੱਤੇ ਖੁਸ਼ੀ ਜੰਮ-ਜੰਮ ਖਿੜ ਰਹੀ ਸੀ | ਜਿੱਤਾ ਇੱਕ ਲੇਕਖ ਵੀ ਹੈ, ਜੋ ਸੱਚੀਆਂ ਨਿਧਾਰਿਤ ਗੱਲਾਂ ਕਰਨੇ ਦਾ ਬਹੁਤ ਸ਼ੋਕੀਨ ਹੈ | ਇਸ ਲਈ ਉਸ ਨੇ ਆਪਣੀ ਲਿਖੀਆਂ ਕਹਾਣੀਆਂ ਅਤੇ ਸ਼ਾਇਰੀ ਅਰਸ਼ ਨੂੰ ਖੁਸ਼ੀ-ਖੁਸ਼ੀ ਸਾਰੀਆਂ ਦਸ ਰਿਹਾ ਸੀ | ਇੰਝ ਲੱਗਦਾ ਸੀ ਉਹ ਆਪਣੇ ਮੰਨ ਅੰਦਰ ਦਾ ਬੋਝ ਹਲਕਾ ਕਰ ਖੁਸ ਹੋ ਰਿਹਾ ਸੀ | ਅਰਸ਼ ਵੀ ਉਸ ਦੀਆਂ ਗੱਲਾਂ ਸੁਣਕੇ ਮੰਨ ਨੂੰ ਖੁਸ਼ੀ ਦੇ ਰਿਹਾ ਸੀ |
ਤਕਰੀਬਨ ਦਸ ਮਿੰਟ ਬਾਅਦ ਉਹ ਦੋਵੇਂ ਗੱਲਾਂ ਕਰਦੇ-ਕਰਦੇ ਗੁਰਦੁਵਾਰੇ ਜਾ ਪਹੁੰਚੇ ਅਤੇ ਗੱਡੀ ਨੂੰ ਗੁਰਦੁਵਾਰੇ ਦੀ ਪਾਰਕਿੰਗ ਵਿੱਚ ਪਾਰਕ ਕਰ ਦਿੱਤਾ | ਉੱਥੇ ਪਹੁੰਚਣ ਮਗਰੋਂ ਅਰਸ਼ ਨੇ ਆਪਣੀ ਜੈਕਟ ਦੀ ਜੇਬ ਵਿਚੋਂ ਮਾਸਕ ਕੱਢਿਆ ਅਤੇ ਮੂੰਹ ਉੱਤੇ ਲੱਗਾ ਲਿਆ | ਇੰਝ ਹੀ ਜਿੱਤੇ ਨੇ ਸਿਰ ਤੇ ਰੁਮਾਲ ਅਤੇ ਮੂੰਹ ਤੇ ਮਾਸਕ ਬੰਨ ਲਿਆ | ਉਹ ਦੋਵੇਂ ਮੰਦਿਰ ਦੇ ਦਰਵਾਜੇ ਵੱਲ ਆ ਖੜੇ | ਜਿੱਤੇ ਨੇ ਦਰਵਾਜਾ ਖੋਲਿਆ ਅਤੇ ਲਾਈਨ ਲੱਗਦੀ ਵੇਖ ਅਰਸ਼ ਨੂੰ ਕਿਹਾ ” ਅਰਸ਼ ਤੂੰ ਜੋੜੇ ਘਰ ਜਾ ਕੇ ਆਪਣੇ ਬੂਟ ਖੋਲ ਆ, ਮੈਂ ਇੰਨੇ ਤੇਰਾ ਤੇ ਆਪਣਾ ਨਾਮ ਅੱਜ ਦੀ ਹਾਜਰੀ ਵਿੱਚ ਲਿਖ ਦੇਵਾਂ ” | ਅਰਸ਼ ਇਸ ਗੱਲ ਦੀ ਹਾਮੀ ਭਰ ਕੇ ਜੋੜਾ ਘਰ ਚੱਲੇ ਗਿਆ ਅਤੇ ਜਿੱਤਾ ਆਪਣਾ ਤੇ ਅਰਸ਼ ਦਾ ਨਾਮ, ਫੋਨ ਨੰਬਰ ਸਮੇਤ ਕਾਗਜ ਉੱਤੇ ਲਿੱਖ ਆਇਆ | ਉਸ ਦਰਮਿਆਨ ਦੋਵਾਂ ਨੇ ਆਪਣੇ ਹੱਥ ਸਾਫ ਕਰੇ ਅਤੇ ਰੱਬ ਅੱਗੇ ਨਤਮਸਤਕ ਹੋਣ ਚੱਲੇ | ਅਰਸ਼ ਅਤੇ ਜਿੱਤਾ ਮੱਥਾ ਟੇਕ ਕੇ ਬਾਹਰ ਆ ਗਏ | ਜਦੋਂ ਬਾਹਰ ਆਏ ਤਾਂ ਜਿੱਤਾ ਇੱਕ ਪਾਸੇ ਕੰਧ ਦੇ ਨਾਲ ਖੜ ਗਿਆ ਪਤਾ ਨਹੀਂ ਉਸ ਨੂੰ ਕਿ ਹੋਇਆ ਸੀ | ਉਸ ਵਕ਼ਤ ਅਰਸ਼ ਨੇ ਜਿੱਤੇ ਨੂੰ ਇੰਝ ਪੁਛਿਆ :
ਅਰਸ਼ : ਕਿ ਗੱਲ ਬਾਈ ਜੀ ਤੁਸੀਂ ਖੜ ਗਏ ? />
ਜਿੱਤਾ : ਨਹੀਂ ਅਰਸ਼, ਇਥੇ ਅਸੀਂ ਕੁੱਝ ਚੁੱਕਣ ਥੋੜੀ ਨਾ ਆਏ ਹਾਂ | ਗੁਰੂ ਘਰ ਕੌਣ ਕੁੱਝ ਚੁੱਕਣ ਆਉਂਦਾ ਹੈ ? ਸਬ ਲੈਣ ਆਉਂਦੇ ਹਾਂ, ਆਪਣੀ ਝੋਲੀ ਅੱਢ ਕੇ ਰੱਬ ਤੋਂ ਸਦਾ ਮੰਗਣ ਹੀ ਆਉਂਦੇ ਹਾਂ | ਕਦੇ ਸੁਣਿਆ ਕੋਈ ਚੁੱਕਣ ਆਇਆ ਹੋਵੇ ? ਉਹ ਗੱਲ ਵੱਖਰੀ ਲੋਕੀ ਗੋਲਕ, ਪੱਖੇ ਅਤੇ ਹੋਰ ਵਸਤੂ ਚੀਜਾਂ ਚੁੱਕ ਲੈ ਜਾਂਦੇ ਹਨ | ਕੋਰੋਨਾ ਦਾ ਸਫਰ ਅਜੇ ਖਤਮ ਨਹੀਂ ਹੋਇਆ ਅਤੇ ਸਾਨੂੰ ਦੋਵਾਂ ਨੂੰ ਇਕੱਠੇ ਖੜ ਗੱਲਾਂ ਕਰਦੇ ਵੇਖ ਉੱਥੇ ਇਕ ਬਾਬਾ ਆਇਆ ਜੋ ਇੱਕ ਕਮੇਟੀ ਦਾ ਮੁੱਖ ਮੇਂਬਰ ਸੀ | ਉਸ ਦਾ ਸਾਂਵਲੇ ਜਿਹੇ ਰੰਗ ਦਾ ਚਿਹਰਾ, ਅੱਖਾਂ ਉਕਾਬੀ ਪਰ ਸ਼ਰਾਰਤੀ ਦਿੱਖ ਵਾਲ਼ੀਆਂ, ਚਿੱਟੀ ਦਾੜ੍ਹੀ, ਨਿਲੀ ਪੱਗ, ਚਿੱਟਾ ਰੰਗ ਦਾ ਕੁੜਤਾ ਪਜਾਮਾ ਸੀ | ਬਾਬਾ : ਹਾਂ ਵੀ ਮੁੰਡਿਓ, ਕਿਉਂ ਖੜੇ ਹੋ ? ਅਰਸ਼ ਇਹ ਸਬ ਸੁਣ ਤੇ ਵੇਖ ਰਿਹਾ ਸੀ | ਉਸਦਾ ਦਿੱਲ ਮੇਰੇ ਨਾਲੋਂ ਵੀ ਜਿਆਦਾ ਨਾਜ਼ੁਕ ਜਿਹਾ ਹੈ | ਸਾਡੀ ਇਸ ਬਹਿਸ ਨੂੰ ਕੁੜੀਆਂ, ਮੁੰਡੇ, ਅਤੇ ਹੋਰ ਸੰਗਤ ਵੇਖ ਰਹੀ ਸੀ | ਉਸ ਵਕ਼ਤ ਜਿੱਤਾ ਨਿਮਰਤਾ ਨਾਲ ਗੱਲਾਂ ਕਰ ਰਿਹਾ ਪਰ ਉਹ ਬਾਬੇ ਦੀ ਜੀਬ ਉੱਤੇ ਜਨਮੇ ਜ਼ਹਿਰੀ ਲਫਜ ਕੱਢਵਾ ਰਿਹਾ ਸੀ, ਸ਼ਾਈਦ ਉਸ ਦੀਆਂ ਸੱਚੀਆਂ ਗੱਲਾਂ ਕਰਕੇ ਇਹ ਸਬ ਹੋ ਰਿਹਾ ਸੀ | ਜਿੱਤਾ : ਬਾਬਾ ਜੀ, ਅੰਦਰ ਤੁਸੀਂ ਮਨੁੱਖਤਾ ਦਾ ਸੰਦੇਸ਼ ਦੇ ਰਹੇ ਹੋ ਅਤੇ ਬਾਹਰ ਕ੍ਰੋਧ ਅਤੇ ਹੰਕਾਰ ਦਾ | ਇਹ ਕੋਈ ਚੰਗੀ ਗੱਲ ਥੋੜੀ ਨਾ | ਇਹ ਸੱਚੀ ਗੱਲ ਦਾ ਵਜਨ ਹੋਣ ਕਰਕੇ ਝੂਠ ਆਪਣੇ ਆਪ ਹੀ ਦੱਬ ਗਿਆ | ਗੁਰੂਘਰ ਖੜੀ ਸੰਗਤਾਂ ਦੀ ਅੱਖਾਂ ਜਿੱਤੇ ਨੂੰ ਵੇਖ ਰਹੀ ਸੀ ਅਤੇ ਜਿੱਤੇ ਦੀਆਂ ਗੱਲਾਂ ਨੂੰ ਧਿਆਨ ਹਿੱਤ ਸੁਣ ਰਹੀ ਸੀ | ਬਾਬਾ ਤੋਂ ਦੇਗ ਲੈਣ ਤੋਂ ਬਾਅਦ ਜਿੱਤਾ ਕਹਿੰਦਾ ” ਕਦੇ ਹੰਕਾਰ ਨਾ ਕਰਨਾ ਬਾਬਾ ਕਿਉਂਕਿ ਇਹ ਬਾਬਾ ਨਾਨਕ ਜੀ ਦੀ ਦੇਣ ਹੈ ਸਾਨੂੰ, ਜੇ ਕੜਛੀ ਰਾਹੀਂ ਜਾਂ ਆਪਣੇ ਹੱਥਾਂ ਰਾਹੀਂ ਦੇਗ ਸਾਡੇ ਹੱਥੀਂ ਰੱਖ ਵੀ ਦਿਓਗੇ ਤਾਂ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ | ਬਾਬਾ ਨੂੰ ਇਹ ਕਹਿ ਕੇ ਜਿੱਤਾ ਤੇ ਅਰਸ਼ ਦੇਗ ਲੈ ਕੇ ਬਾਹਰ ਆ ਗਏ | ” ਸ਼ਬਦ ਜੋ ਗੁਰ ਨਾਨਕ ਨੇ ਗਾਏ ⠀ ਨੋਟ: ਅਸੀਂ ਦੁਨੀਆ ਵਿੱਚ ਕਿੱਧਰ ਵੀ ਚੱਲੇ ਜਾਈਏ ਪਰ ਜੋ ਸਿੱਖਿਆ ਸਾਡੇ ਗੁਰੂਆਂ, ਪੀਰਾਂ, ਪੈਗ਼ੰਬਰਾਂ ਨੇ ਦਿਤੀਆਂ ਓਹਨਾ ਦਾ ਹਮੇਸ਼ਾ ਪਾਲਣਾ ਅਤੇ ਹਮੇਸ਼ਾ ਸਹੀ ਪਾਸੇ ਨੂੰ ਚੱਲਣਾ ਚਾਹੀਦਾ ਹੈ | ਲਿਖਤ : ਜਿਤੇਸ਼ ਤਾਂਗੜੀ
ਜਿੱਤਾ : ਪਤਾ ਤੈਨੂੰ ਵੀ ਹੈ ਅਰਸ਼, ਕਿ ਦੇਗ ਲੈਣ ਲਈ ਰੁਕਿਆ ਹਾਂ |
ਅਰਸ਼ : ਕੋਈ ਨਾ ਬਾਈ ਜੀ, ਦੇਗ ਸਾਹਮਣੇ ਲਿਫਾਫਿਆਂ ਦੇ ਵਿੱਚ ਪਾ ਰੱਖੀ ਹੈ, ਆਪਾਂ ਉਹ ਚੁੱਕ ਲੈ ਜਾਣੀ ਹੈ |
(ਉੱਚੀ ਅਤੇ ਭਰਮੀ ਅਵਾਜ ਵਿੱਚ )
ਜਿੱਤਾ : ਬਾਬਾ ਜੀ ਦੇਗ ਲੈਣ ਲਈ ਸੇਵਾਦਾਰ ਦੀ ਉਡੀਕ ਕਰ ਰਹੇ ਹਾਂ |
ਬਾਬਾ : ਉਹ ਤੁਹਾਨੂੰ ਦਿਸਦਾ ਨਹੀਂ ? ਉਹ ਸਾਹਮਣੇ ਪਈ ਹੈ ਲਿਫਾਫੇ ਵਿੱਚ ਉਥੋਂ ਚੁੱਕ ਕੇ ਲੈ ਜਾਓ |
ਜਿੱਤਾ : ਬਾਬਾ ਜੀ, ਮਾਫ ਕਰਿਓ ਵੈਸੇ ਮੈਂ ਤਾ ਸੇਵਾਦਾਰ ਦੇ ਹੱਥੀਂ ਲਊਂ |
ਬਾਬਾ : ਤੁਸੀਂ ਸਾਹਮਣੇ ਤੋਂ ਚੁੱਕ ਕੇ ਲੈ ਜਾਓ ਤੁਹਾਨੂੰ ਸੁਣਦਾ ਨਹੀਂ |
ਜਿੱਤਾ : ਮੈਂ ਏਦਾਂ ਲੈ ਕੇ ਨਹੀਂ ਜਾਣੀ |
ਬਾਬਾ : ਨਹੀਂ ਦੇਗ ਲੈ ਕੇ ਜਾਣੀ ਨਾ ਜਾਓ, ਬਸ ਆਪਣਾ ਘਰ ਨੂੰ ਜਾਓ |
ਬਾਬਾ : ਮੈਂ ਤੁਹਾਨੂੰ ਦੇਗ ਲੈ ਜਾਣ ਲਈ ਕਿਹਾ ਨਾ ਕਿ ਬਹਿਸਣ ਲਈ ਕਿਹਾ ਹੈ |
ਜਿੱਤਾ : ਬਹਿਸਣ ਤਾਂ ਅਸੀਂ ਵੀ ਨਹੀਂ ਆਏ | ਅਸੀਂ ਤਾਂ ਇਥੇ ਪਾਠ ਪੜ੍ਹਨ-ਸੁਣਨ ਆਏ ਹਾਂ | ਸ਼ਾਈਦ ਬਾਬਾ ਨਾਨਕ ਨੇ ਉੱਚ-ਨੀਚ, ਛੂਆ-ਛਾਤ,ਗਰੀਬ-ਅਮੀਰ,ਵਿਤਕਰੇ ਬਾਜੀ, ਭੇਦਭਾਵ ਆਦਿ ਦਾ ਖੰਡਨ ਕਰਕੇ “ਸਭ ਬਰਾਬਰ ਹਨ” ਦੀ ਲੋੜ ਤੇ ਪਹਿਰਾ ਦੇਣ ਤੇ ਜ਼ੋਰ ਦਿੱਤਾ ਸੀ | ਉਹਨਾਂ ਨੇ ਲੰਗਰ ਦੀ ਪ੍ਰਥਾ ਚਲਾ ਕੇ ਇਨਸਾਨੀਅਤ ਬਰਾਬਰੀ ਦੀ ਸਿਖਿਆ ਦਿੱਤੀ ਹੈ | ਪਰ ਅਸੀਂ ਲੋਕ ਉਹਨਾਂ ਦੀ ਗੱਲਾਂ ਨੂੰ ਕਦੇ ਨਹੀਂ ਸੁਣਦੇ ਨਾ ਹੀ ਮੰਨਦੇ ਹਾਂ |
ਬਾਬਾ : ਇਧਰ ਆ ਕੇ ਦੇਗ ਲੈ ਜਾ |
ਪਰਛਾਂਵੇ ਜੋ ਭਾਈ ਬਾਲਾ ਨੇ ਪਾਏ ⠀
ਸਾਜ ਜੋ ਭਾਈ ਮਰਦਾਨੇ ਨੇ ਲਾਏ ⠀
ਅੱਜ ਉਹ ਘੁਲ ਕੇ ਹਵਾਵਾਂ ਵਿੱਚ ਸਾਡੇ ਅੰਦਰ ਸਮਾਏ ”