ਸਰਦਾਰਾ ਦੇ ਖੇਤੋ ਸਾਮ ਨੂੰ ਕੰਮ ਮੁਕਾ ਹਰਨੇਕ ਸਿੰਘ ਘਰ ਵਾਪਸ ਆ ਰਿਹਾ ਸੀ। ਸਿਰ ਉੱਤੇ ਢਿੱਲਾ ਜਿਹਾ ਪਰਣਾ,ਪੈਰੀ ਚੱਪਲਾ ਤੇ ਮੈਲੇ ਜਿਹੇ ਕਪੜੇ ਬਸ ਇਹੀ ਉਸ ਦੀ ਪਹਿਚਾਣ ਸੀ।
ਕਾਹਲੇ-੨ ਕਦਮਾ ਨਾਲ ਵਾਪਸ ਆਉਦੇ ਹੋਏ ਦਾ ਧਿਆਨ ਸੜਕ ਦੇ ਕਿਨਾਰੇ ਬੈਠੇ ਇਕ ਆਦਮੀ ਤੇ ਗਿਆ ਜਿਹੜਾ ਆਪਣੇ ਖਿਡਾਉਣਿਆ ਨੂੰ ਆਪਣੇ ਬੋਰੇ ਵਿੱਚ ਭਰ ਰਿਹਾ ਸੀ।
ਉਸ ਕੋਲ ਜਾ ਕੇ ਹਰਨੇਕ ਸਿੰਘ ਅਚਾਨਕ ਹੀ ਰੁੱਕ ਗਿਆ। ਕਿੰਨਾ ਚਿਰ ਹੀ ਉਹ ਇਕ ਖਿਡਾਉਣੇ ਵੱਲ ਦੇਖਦਾ ਰਿਹਾ।
ਉਸ ਨੂੰ ਏਦਾ ਦੇਖਦੇ ਉਸ ਆਦਮੀ ਨੇ ਪੁੱਛਿਆ…”ਹਾਜੀ ਕੁਝ ਚਾਹੀਦਾ “..? ਰਿਮੋਟ ਵਾਲੀ ਗੱਡੀ ਵੱਲ ਇਸਾਰਾ ਕਰਦੇ ਹੋਏ ਨੇ ਕਿਹਾ”!
ਮੇਰਾ ਨਿੱਕਾ ਅਕਸਰ ਮੈਨੂੰ ਰਿਮੋਟ ਵਾਲੀ ਗੱਡੀ ਲਿਆਉਣ ਕਹਿੰਦਾ ਰਹਿੰਦਾ ਹੈ ਪਰ ਅੱਜ ਅਚਾਨਕ ਜੇ ਮੈ ਇਸ ਨੂੰ ਲਿਜਾ ਕੇ ਉਸ ਨੂੰ ਹੈਰਾਨ ਕਰ ਦੇਵਾਗਾ।
ਕੀ ਰੇਟ ਆ ਇਸ ਦਾ..”? ਆਪਣਾ ਸਾਮਾਨ ਇਕ ਪਾਸੇ ਰੱਖ ਉਸ ਨੇ ਕਿਹਾ..” ਵੈਸੇ ਤਾ ਇਹ ਦੋ ਸੋ ਰੁਪਏ ਦੀ ਆ ਪਰ ਸਾਮ ਦਾ ਟਾਇਮ ਆ ਤੂੰ ਡੇਢ ਸੌ ਰੁਪਏ ਹੀ ਦੇ ਦੋ।
ਉਸ ਦੀ ਗੱਲ ਸੁਣ ਹਰਨੇਕ ਸਿੰਘ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਤੇ ਥੋੜੀ ਦੇਰ ਬਾਦ ਆਪਣੇ ਮੈਲੇ ਜਿਹੇ ਕੁੜਤੇ ਦੇ ਖੱਬੇ ਗੀਜੇ ਵਿੱਚ ਹੱਥ ਮਾਰਿਆ ਜੋ ਪੂਰਾ ਡੇਢ ਸੌ ਰੁਪਏ ਸੀ ਕੱਢਿਆ ਆਖੇ ਨਾਲਦੀ ਲਈ ਇਕ ਕਰੀਮ ਵੀ ਲਿਜਾਣੀ ਸੀ ਕਈ ਦਿਨਾ ਤੋ ਉਸ ਦੀ ਕਮਰ ਵਿੱਚ ਬੜਾ ਦਰਦ ਜੋ ਹੋ ਰਿਹਾ ਸੀ।
ਪਰ ਇਸ ਵਾਰ ਉਸ ਨੂੰ ਕੁਝ ਸਮਝ ਨਾ ਆਈ ਕੀ ਉਹ ਕੀ ਕਰੇ..”? ਪਤਨੀ ਲਈ ਮਰਹਮ ਲੈ ਕੇ ਜਾਵੇ ਜਾ ਪੁੱਤ ਲਈ ਰਿਮੋਟ ਵਾਲੀ ਕਾਰ ਖੈਰ ਮਨ ਵਿੱਚ ਆਇਆ।
ਜੇ ਇਹ ਗਲ ਪਤਨੀ ਨੂੰ ਪੁੱਛਦਾ ਦਾ ਤਾ ਫਿਰ ਉਹ ਦਾ ਵੀ ਇਹੋ ਕਹਿਣਾ ਸੀ। ਖੈਰ ਪੂਰੇ ਪੈਸੇ ਫੜਾ ਉਸ ਨੇ ਆਪਣੇ ਪੁੱਤ ਲਈ ਉਹ ਕਾਰ ਖਰੀਦ ਲਈ।
ਲਿਫਾਫੇ ਵਿਚ ਕਾਰ ਪਵਾ ਉਹ ਕਾਹਲੇ-੨ ਕਦਮੀ ਘਰ ਵੱਲ ਚਲ ਪਿਆ। ਖੁਸ ਹੁੰਦਾ ਹੋਇਆ ਆਖਿਰ ਉਹ ਆਪਣੇ ਘਰ ਪਹੁੰਚ ਹੀ ਗਿਆ।
ਚੁੱਪ ਚੁਪੀਤੇ ਸਿੱਧਾ ਆਪਣੀ ਪਤਨੀ ਕੋਲ ਗਿਆ ਤੇ ਬੋਲਿਆ..”ਆਹ ਦੇਖ ਮੈ ਆਪਣੇ ਨਿੱਕੇ ਲਈ ਇਹ ਲੈ ਕੇ ਆਇਆ ਹਾ ਬੜੇ ਦਿਨਾ ਤੋ ਇਹ ਮੰਗ ਰਿਹਾ ਸੀ।
ਫਿਰ ਹਲਕਾ ਜਿਹਾ ਹੋ ਕੇ ਬੋਲਿਆ..”ਭਾਗਵਾਨੇ ਮੈ ਅੱਜ ਫਿਰ ਤੇਰੇ ਲਈ ਉਹ ਕਰੀਮ ਨੀ ਲਿਆ ਸਕਿਆ ਅੱਗੋ ਹੋਸਲਾ ਦਿੰਦੀ ਉਹ ਬੋਲੀ..ਚੱਲ ਕੋਈ ਨਾ ਇੱਕ ਦਿਨ ਹੋਰ ਲੋਗੜ ਗਰਮ ਕਰ ਬੰਨ ਲੈਣਾ ਨਾਲੇ ਹੁਣ ਤਾ ਦਰਦ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਤੂੰ ਦੱਸੀ ਨਾ ਨਿੱਕੇ ਨੂੰ ਆਪਾ ਉਸ ਨੂੰ ਖੁਸ ਕਰਨਾ ਹੈ।
ਉਸੇ ਸਾਮ ਨਿੱਕਾ ਜਦੋ ਆਇਆ ਤਾ ਰੋਟੀ ਖਾਣ ਤੋ ਜਿਉ...
ਹੀ ਹਰਨੇਕ ਸਿੰਘ ਨੇ ਨਿੱਕੇ ਨੂੰ ਰਿਮੋਟ ਵਾਲੀ ਗੱਡੀ ਦਿਖਾਈ ਤਾ ਨਿੱਕਾ ਉਸ ਨੂੰ ਦੇਖ ਬਿਲਕੁਲ ਵੀ ਉਦਾ ਖੁਸ ਨਾ ਹੋਇਆ ਜਿਦਾ ਉਸ ਦੇ ਮਾ-ਬਾਪ ਨੇ ਸੋਚਿਆ ਸੀ।
ਕਾਰ ਦੇਖ ਬੋਲਿਆ ..”ਮੇਰੇ ਦੋਸਤ ਕੋਲ ਇਸ ਤੋ ਵੱਡੀ ਕਾਰ ਆ ਜੇ ਮੈ ਇਹ ਉਹਦੇ ਕੋਲੇ ਲੈ ਕੇ ਗਿਆ ਤਾ ਉਹ ਮੇਰਾ ਮਜਾਕ ਉਡਾਏਗਾ” ਨਹੀ ਮੈਨੂੰ ਵੀ ਵੱਡੀ ਕਾਰ ਚਾਹੀਦੀ ਹੈ।
ਬਾਪ ਨੇ ਕਿਹਾ.. “ਇਕ ਵਾਰ ਸਾਰਲਾ ਪੁੱਤ ਅਗਲੀ ਵਾਰ ਵੱਡੀ ਲਿਆ ਕੇ ਦੇਵਾਂਗਾ।
ਪਰ ਆਪਣੇ ਬਾਪ ਦੀ ਕਹੀ ਨੂੰ ਅਣ- ਗੋਲਿਆ ਜਿਹਾ ਕਰ ਉਸ ਨੇ ਕਾਰ ਨੂੰ ਵਗਾ ਕੇ ਮਾਰਿਆ ਤੇ ਖੁਦ ਅੰਦਰ ਚਲਾ ਗਿਆ।
ਉਦਾਸ ਹੁੰਦਾ ਲਾਚਾਰ ਬਾਪ ਵਿਹੜੇ ਵਿੱਚ ਖਿਲਰੀ ਕਾਰ ਨੂੰ ਸਮੇਟ ਦੇ ਹੋਏ ਰੋ ਰਿਹਾ ਸੀ ਉਸ ਨੂੰ ਏਦਾ ਰੋਦਾ ਦੇਖ ਪਤਨੀ ਕੁਝ ਪੁੱਛਦੀ..” ਅੱਗੋ ਬੋਲਿਆ ਭਾਗਵਾਨੇ ਤੈਨੂੰ ਲਗਦਾ ਕੀ ਮੈ ਕਦੇ ਆਪਣੀ ਦੀ ਕੋਈ ਇੱਛਾ ਨੂੰ ਪੂਰੀ ਕਰ ਸਕਾਗਾ।
ਸੱਚ ਦੱਸਾ ਤਾ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕੀ ਮੈ ਕਿਉ ਨਹੀ ਆਪਣੇ ਪੁੱਤ ਲਈ ਕੁਝ ਵਧਿਆ ਕਰ ਪਾ ਰਿਹਾ। ਹਮੇਸ਼ਾ ਉਹਦੀ ਕੋਈ ਪਸੰਦੀਦਾ ਚੀਜ ਨਹੀ ਖਰੀਦ ਸਕਦਾ।
ਇਸ ਨਾਲੋ ਚੰਗਾ ਸੀ ਮੈ ਤੇਰੇ ਲਈ ਦਵਾਈ ਲੈ ਲੈਦਾ। ਅੱਗੋ ਹੋਸਲਾ ਦਿੰਦੀ ਨੇ ਕਿਹਾ… “ਤੁਸੀ ਦੋਵੇ ਫਰਜ ਪਤੀ ਤੇ ਬਾਪ ਵਾਲਾ ਬਹੁਤ ਵਧਿਆ ਨਿਭਾ ਰਹੇ ਹੋ।
ਜੋ ਹੋਸਲਾ ਉਸ ਨੂੰ ਇਕ ਪਤਨੀ ਦੇਰ ਰਹੀ ਉਹ ਹੋਸਲਾ ਉਸ ਪੁੱਤ ਕਿਵੇਂ ਦਿੰਦਾ ਜਿਸ ਨੇ ਕਦੇ ਆਪਣੇ ਬਾਪ ਨੂੰ ਕਰੀਬ ਤੋ ਦੇਖਿਆ ਹੀ ਨਹੀ ਸੀ।
ਇਕ ਬਾਪ ਜੋ ਹਮੇਸ਼ਾ ਹੀ ਆਪਣੇ ਪੁੱਤ ਲਈ ਉਹ ਸਭ ਕਰਨ ਦੀ ਕੋਸ਼ਿਸ਼ ਕਰਦਾ ਜੋ ਉਹ ਖੁਦ ਨੀ ਕਰ ਸਕਿਆ।
ਕੋਈ ਬੱਚਾ ਉਨਾ ਟਾਇਮ ਆਪਣੇ ਬਾਪ ਦੀ ਲਾਚਾਰੀ ਨੂੰ ਨਹੀ ਸਮਝ ਸਕਦਾ ਜਦੋ ਤੱਕ ਉਹ ਖੁਦ ਬਾਪ ਨਹੀਂ ਬਣ ਜਾਂਦਾ।
ਇਕ ਬਾਪ ਆਪਣੀ ਔਲਾਦ ਲਈ ਉਹ ਸਭ ਕਰਦਾ ਹੈ ਜੋ ਉਸ ਖੁਸੀ ਦਿੰਦਾ ਹੈ ਪਰ ਏਥੇ ਔਲਾਦ ਨੂੰ ਵੀ ਆਪਣੇ ਬਾਪ ਦੀ ਦਿੱਤੀ ਹਰ ਛੋਟੀ ਵੱਡੀ ਚੀਜ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਕੁਝ ਗੱਲਾ ਦਾ ਇਹਸਾਸ ਹੁਣ ਨਹੀ ਪਰ ਆਉਣ ਵਾਲੇ ਇਕ ਟਾਇਮ ਵਿੱਚ ਜਰੂਰ ਹੁੰਦਾ ਹੈ। ਬਾਪ ਦੁਆਰਾ ਦਿੱਤੀ ਕਿਸੇ ਵੀ ਚੀਜ ਨੂੰ ਕੀਮਤਾ ਦੀ ਤਕੜੀ ਵਿੱਚ ਨਾ ਤੋਲੋ ਕਿਉ ਕਿ ਕੁਝ ਚੀਜਾ ਮਹਿੰਗੀਆਂ ਨਹੀ ਪਰ ਕੀਮਤੀ ਜਰੂਰ ਹੁੰਦੀਆਂ ਹਨ।
ਵਧੀਆ ਜਾਣਕਾਰੀ ਦੀਆਂ ਪੋਸਟਾਂ ਪੜਨ ਦੇ ਲਈ ਪੇਜ ਜਰੂਰ ਫੋਲੋ ਕਰੋ।
” ਕੁਲਦੀਪ ਰਾਮ ✍️