More Punjabi Kahaniya  Posts
ਅਪਣਾ ਬਣਦਾ ਹਿੱਸਾ ਮਿਲ ਜਾਂਦਾ ਹੈ ਜਾਂ ਕੋਈ ਲੈ ਲੈਂਦਾ


ਅਪਣਾ ਬਣਦਾ ਹਿੱਸਾ ਮਿਲ ਜਾਂਦਾ ਹੈ ਜਾਂ ਕੋਈ ਲੈ ਲੈਂਦਾ –
ਅੱਠ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸਾਮ ਨੂੰ ਅਪਣੇ ਘਰ ਦੇ ਦਰਾਂ ਅੱਗੇ ਖੜ੍ਹਾ ਸੀ ਸਿਆਲਾਂ ਜਿਹੇ ਦੇ ਦਿਨ ਸਨ ਤਾਂ ਇੱਕ ਪਿੰਡ ਦਾ ਮੁੰਡਾ ਵੀ ਮੇਰੇ ਕੋਲ ਆ ਖੜ੍ਹਿਆ । ਉਹ ਖੇਤੀ ਬਾੜੀ ਤੇ ਮਸ਼ਨਿਰੀ ਦੀਆਂ ਗੱਲਾਂ ਕਰਨ ਲੱਗਿਆ ਤਾਂ ਮੈਂ ਉਸ ਨੂੰ ਦੱਸਿਆ ਕਿ “ਮੈਂ ਵੀ ਨਵੀਂ ਟਰਾਲੀ ਬਣਵਾਉਣੀ ਆ ਕੱਲ੍ਹ ਨੂੰ ਸਾਈ ਦੇ ਕੇ ਆਉਣੀ ਆ ।”
ਫਿਰ ਮੈਂ ਉਸ ਨੂੰ ਕਿਹਾ ਕਿ “ਹੁਣ ਮੈਂ ਕਿਸੇ ਦੇ ਘਰ ਮੱਦਦ ਵਜੋਂ ਸ਼ਗਨ ਦੇਣ ਜਾਣਾ ਹੈ ।” ਉਨ੍ਹਾਂ ਦੇ ਚਾਰ ਪੰਜ ਦਿਨਾਂ ਤੱਕ ਕੁੜੀ ਦਾ ਵਿਆਹ ਸੀ ਉਹ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਜਿਹਾ ਹੀ ਸੀ । ਉਹ ਮੁੰਡਾ ਕਹਿੰਦਾ “ਚਲ ਮੈਂ ਵੀ ਨਾਲ ਹੀ ਚਲਦਾ ਹਾਂ ਮੈਂ ਵੀ ਉਨ੍ਹਾਂ ਦੇ ਸ਼ਗਨ ਦੇਣਾ ਹੈ ਗਿਆਰਾਂ ਸੌ ਰੁਪੈ ਦੇ ਦੇਵਾਂਗਾਂ ।” ਮੈਂ ਵੀ ਉਹਦੇ ਸਾਹਮਣੇ ਹੀ ਜੇਬ ਵਿੱਚੋਂ ਪੈਸੇ ਕੱਢ ਕੇ ਪੰਜ ਹਜ਼ਾਰ ਦੁਆਰਾ ਚੈੱਕ ਕਰ ਲਿਆ ਜੋ ਉਨ੍ਹਾਂ ਦੇ ਦੇਣਾ ਸੀ ।
ਅਸੀਂ ਉਨ੍ਹਾਂ ਦੇ ਘਰ ਚਲੇ ਗਏ ਤਾਂ ਅੱਗੋਂ ਸਾਰਾ ਪਰਿਵਾਰ ਚਾਚੇ ਤਾਏ ਇਕੱਠੇ ਹੀ ਬੈਠੇ ਸਨ । ਮੈਂ ਗੱਲਾਂ ਕਰਦੇ ਕਰਦੇ ਉਨ੍ਹਾਂ ਨੂੰ ਪੁੱਛਿਆ ਕਿ ਲੋੜੀਂਦੇ ਸਾਮਾਨ ਵਜੋਂ ਕੀ ਕੀ ਲੈ ਲਿਆ ਹੈ ਤੇ ਕੀ ਕੀ ਅਜੇ ਰਹਿੰਦਾ ਹੈ । ਉਨ੍ਹਾਂ ਨੇ ਜੋ ਦੱਸਿਆ ਉਸ ਮੁਤਾਬਿਕ ਅਜੇ ਕਾਫੀ ਕਮੀ ਲੱਗ ਰਹੀ ਸੀ...


ਮੈਂ ਅਪਣੀ ਜਾਕਟ ਦੀ ਜੇਬ ਵਿੱਚੋਂ ਪੰਜਾਹ ਹਜ਼ਾਰ ਰੁਪੈ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ । ਇਹ ਦੇਖ ਕੇ ਇੱਕ ਬਾਰ ਤਾਂ ਸਾਰਾ ਪਰਿਵਾਰ ਖਾਮੋਸ਼ ਜਿਹਾ ਹੀ ਹੋ ਗਿਆ ਸੀ ।
ਫਿਰ ਅਸੀਂ ਉੱਥੋਂ ਵਾਪਸ ਚੱਲ ਪਏ ਤੇ ਰਸਤੇ ਵਿੱਚ ਉਹ ਮੁੰਡਾ ਮੈਨੂੰ ਕਹਿੰਦਾ “ਤੂੰ ਤਾਂ ਕਹਿੰਦਾ ਸੀ ਪੰਜ ਹਜ਼ਾਰ ਰੁਪੈ ਦੇਣੇ ਸਨ ? ਇਹ ਕਿਵੇਂ ਕਰਤਾ ਐਨੇ ਪੈਸੇ ਮੈਂ ਹੈਰਾਨ ਹਾਂ !”
ਮੈਂ ਉਸ ਨੂੰ ਦੱਸਿਆ ਕਿ ” ਪਰਿਵਾਰ ਨੇ ਜੋ ਦੱਸਿਆ ਸੀ ਉਸ ਮੁਤਾਬਿਕ ਵਿਆਹ ‘ਚ ਲੋੜੀਂਦੇ ਸਾਮਾਨ ਵਜੋਂ ਕਾਫੀ ਕਮੀ ਵੀ ਸੀ ਤੇ ਬੇਵੱਸੀ ਵੀ ਝਲਕ ਰਹੀ ਸੀ ।” ਇਸ ਕਰਕੇ ” ਮੈਂ ਉਨ੍ਹਾਂ ਨੂੰ ਉਹੀ ਪੰਜਾਹ ਹਜ਼ਾਰ ਰੁਪੈ ਦੇ ਦਿੱਤੇ ਜੋ ਟਰਾਲੀ ਦੀ ਸਾਈ ਲਈ ਦੇਣੇ ਸਨ ਉਹ ਪੈਸੇ ਮੈਂ ਅੱਜ ਹੀ ਲਿਆਇਆ ਸੀ ਕੁਦਰਤੀਂ ਮੇਰੇ ਕੋਲ ਹੀ ਸਨ ।” ਉਸ ਤੋਂ ਮਗਰੋਂ ਮੈਂ ਟਰਾਲੀ ਦੋ ਸਾਲਾਂ ਬਾਅਦ ਹੀ ਬਣਵਾ ਸਕਿਆ । ਉਨ੍ਹਾਂ ਦੀ ਵੇਲੇ ਸਿਰ ਮੱਦਦ ਕਰਕੇ ਮੇਰੇ ਮਨ ਨੂੰ ਬਹੁਤ ਸੰਤੁਸ਼ਟੀ ਰਹੀ ਜੋ ਸਦਾ ਹੀ ਮਨ ਨੂੰ ਸਕੂਨ ਦਿੰਦੀ ਰਹੇਗੀ । ਮੈਂ ਤਾਂ ਇਹੀ ਸਮਝਦਾ ਹਾਂ ਕਿ ਉਹ ਕੁੜੀ ਅਪਣਾ ਬਣਦਾ ਹਿੱਸਾ ਲੈ ਗਈ ।
Baldev Singh Jhajj

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)