More Punjabi Kahaniya  Posts
ਕਿਸਾਨ ਧਰਨੇ


ਮੈਂ ਪਿਛਲੇ ਲਗਭਗ ਵੀਹ ਦਿਨਾਂ ਤੋਂ ਦਿੱਲੀ ਕਿਸਾਨ ਧਰਨੇ ਚ ਹਾਂ…ਤੇ ਮੈਂ ਮਹਿਸੂਸ ਕਰਦਾਂ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਧਰਨੇ ਦੇ ਰਫਤਾਰ ਤੇਜ ਕਰਨੀ ਚਾਹੀਦੀ ਐ…ਕੁਜ ਪ੍ਰੋਗਰਾਮ ਉਲੀਕੇ ਜਾਣ…ਲੋਕਾਂ ਨੂੰ ਕੁਜ ਨਮੇ ਟਾਰਗੇਟ ਦਿੱਤੇ ਜਾਣ…ਜਿਸ ਨਾਲ਼ ਸਭ ਚ ਜੋਸ਼ ਤੇ ਉਤਸੁਕਤਾ ਬਣੀ…ਜਿਮੇ ਸਰਕਾਰ ਨਾਲ਼ ਮੀਟਿੰਗਾਂ ਟੈਮ ਬਣਦੀ ਸੀ…ਹਰੇਕ ਗੱਲ ਕਰਦਾ ਸੀ ਬੀ ਅੱਜ ਮੀਟਿੰਗ ਐ..ਦੇਖੋ ਕੀ ਬਣਦਾ…ਐਵੇਂ ਈ ਕੋਈ ਦਿਨ ਤਰੀਕ ਦਿੱਤੀ ਹੋਵੇ…ਬੀ ਜੇ ਫਲਾਣੀ ਤਰੀਕ ਤੱਕ ਸਰਕਾਰ ਨਾਂ ਮੰਨੀ…ਤੇ ਆਹ ਐਕਸ਼ਨ ਲਮਾਂਗੇ…ਫੇਰ ਗੱਲ ਬਣੂ…ਆਹ ਭੁੱਖ ਹੜਤਾਲਾਂ…ਥਾਲ਼ੀਆਂ ਖੜਕੌਣਾ…ਸ਼ੈਦ ਸਾਡੇ ਲਹੂ ਚ..ਸਾਡੇ ਵਿਰਸੇ ਚ ਨੀ ਏ…ਮੂੰਹਾਂ ਚ ਮਰੇ ਚੂਹੇ ਫੜਕੇ ਆਹ ਹੜਤਾਲਾਂ ਆਲ਼ਾ ਕੰਮ ਤੇ ਤਾਮਿਲਨਾਡੂ ਆਲ਼ੇ ਕਿਸਾਨ ਕਦੋਂ ਦੇ ਕਰਕੇ ਮੁੜਗੇ…ਡੱਕਾ ਅਸਰ ਨੀ ਹੁੰਦਾ ਏਹਦਾ…

ਅਗਲੀ ਗੱਲ….ਮੈਂ ਦਿੱਲੀ ਦੇ ਰਹਿਣ ਵਾਲ਼ੇ ਗੈਰ ਸਿੱਖ ਗੈਰ ਕਿਸਾਨ ਬੰਦਿਆਂ ਨਾਲ਼ ਗੱਲਾਂ ਕਰਕੇ ਮਹਿਸੂਸ ਕੀਤਾ…ਕਿ ਗਰੌਂਡ ਲੈਵਲ ਤੇ…ਦਿੱਲੀ ਦੇ ਅੰਦਰ ਏਸ ਧਰਨੇ ਦਾ ਓਸ ਲੈਵਲ ਦਾ ਅਸਰ ਨੀ ਜਿੰਨਾ ਆਪਾਂ ਨੂੰ ਫੀਲ ਹੁੰਦਾ…ਸਿਰਫ ਟਰੈਫਿਕ ਦੀ ਸਮੱਸਿਆ ਆ…ਬਾਕੀ ਸਭ ਨੌਰਮਲ ਆ…ਸਾਰੀ ਟਰੈਫਿਕ ਨੂੰ…ਨੋਇਡਾ ਆਲ਼ਾ ਹਾਈਵੇ ਸਾਂਭ ਰਿਹਾ…ਜੇ ਕਿਤੇ ਕਿਸਾਨ ਜਥੇਬੰਦੀਆਂ ਐਲਾਨ ਕਰ ਦੇਣ…ਬੀ ਜੇ ਹਫਤੇ ਚ ਕਨੂੰਨ ਰੱਦ ਨਾ ਕੀਤੇ…ਤੇ ਦੋ ਲੱਖ ਬੰਦਾ ਲੈਕੇ ਉਹ ਹਾਈਵੇ ਬੰਦ ਕਰਦਾਂਗੇ…ਤੇ ਜੇ ਉਹ ਬੰਦ ਹੋਗਿਆ…ਦਿੱਲੀ...

ਜਮਾ ਹਿੱਲਜੂ ਤੇ ਸਰਕਾਰ ਦੋ ਦਿਨ ਚ ਹੱਥ ਬੰਨਕੇ ਬਿਲ ਰੱਦ ਕਰੂ…

ਹੁਣ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਬ ਦੇ ਸ਼ਹੀਦੀ ਜੋੜ ਮੇਲੇ ਨੇ…ਭਾਮੇ ਕਿਸਾਨ ਜਥੇਬੰਦੀਆਂ ਅਪੀਲ ਕਰਨ…ਤੇ ਭਾਮੇ ਅਕਾਲ ਤਖ਼ਤ ਸਾਬ੍ਹ ਤੋਂ ਜਾਰੀ ਹੋਜੇ…ਬੀ ਜੇਹੜੀ ਬੀ ਸੰਗਤ ਸ਼ਹੀਦੀ ਜੋੜਮੇਲਿਆਂ ਤੇ ਪੁੱਜਗੀ…ਬੱਸ ਮੱਥਾ ਟੇਕ ਕੇ ਦਿੱਲੀ ਨੂੰ ਖਿੱਚਦੋ ਟਰੈਕਟਰ..ਜੇਹੜਾ ਹਫਤਾ ਪਹਿਲਾਂ ਫਤਹਿਗੜ੍ਹ ਸਾਬ ਲੌਣਾ ਸੀ…ਉਹ ਹੁਣ ਦਿੱਲੀ ਲਾਜੋ…ਸੱਚ ਜਾਣਿਓ…ਦਸੇ ਪਾਤਸ਼ਾਹੀਆਂ ਤੇ ਚਾਰੇ ਸਾਹਿਬਜਾਦੇ ਬੀ ਅੱਜਕੱਲ੍ਹ ਦਿੱਲੀ ਕਿਸਾਨਾਂ ਦੇ ਅੰਗਸੰਗ ਈ ਵਿਚਰ ਰਹੇ ਨੇ…ਮੱਥਾ ਉਹਨਾਂ ਏਥੋਂ ਈ ਪਰਵਾਨ ਕਰ ਲੈਣਾ…
ਬਾਕੀ ਕੁਜ ਗੱਲਾਂ ਦੁਖੀ ਮਨ ਨਾਲ਼ ਕਹਿਨਾਂ ਕਿ ਜਥੇਬੰਦੀਆਂ ਦੇ ਕੋਈ ਅੱਗੇ ਚੱਜਦਾ ਪਲੈਨ ਨਾ ਦੇਣ ਕਾਰਨ ਧਰਨੇ ਦਾ..ਪੰਜਾਬ ਦਾ ਜੋ ਨਕਸਾਨ ਹੋਇਆ ਜਾਂ ਹੋਣਾ…ਉਹ ਦੱਸਿਆ ਨੀ ਜਾ ਸਕਦਾ…ਬਾਕੀ ਮਾਲਕ ਮੇਹਰ ਕਰੇ…ਜੋ ਮੈਂ ਫੀਲ ਕਰ ਰਿਹਾਂ…ਜੋ ਭਵਿੱਖ ਮੈਂ ਦੇਖ ਰਿਹਾਂ…ਉਹ ਨਾਂ ਸੱਚ ਹੋਵੇ ਤੇ ਨਾਂ ਵਾਪਰੇ….ਬੱਸ ਆਗੂਆਂ ਨੂੰ ਮਾਲਕ ਸੁਮੱਤ ਬਕਸ਼ੇ…ਤੇ ਧੁੰਦਲ਼ੀ ਪੈਂਦੀ ਜਿੱਤ ਨੂੰ ਮਾਲਕ ਸਾਫ ਸੁਥਰੀ ਕਰਕੇ ਝੋਲ਼ੀ ਪਾਦੇ…ਬਾਬਾ ਨਾਨਕ ਮਿਹਰ ਕਰੇ…!!!!
-ਬਾਗੀ ਸੁਖਦੀਪ

...
...



Related Posts

Leave a Reply

Your email address will not be published. Required fields are marked *

2 Comments on “ਕਿਸਾਨ ਧਰਨੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)