More Punjabi Kahaniya  Posts
ਹੈਸੀਅਤ


ਕਹਿੰਦੇ ਨੇ ਮਹਿਮੂਦ ਗ਼ਜ਼ਨਵੀ ਦਾ ਦੌਰ ਸੀ ..
ਇਕ ਆਦਮੀ ਦੀ ਤਬੀਅਤ ਖਰਾਬ ਹੋ ਗਈ .ਹਕੀਮ ਕੋਲ ਗਿਆ ..ਬਿਮਾਰੀ ਦੱਸੀ ਤੇ ਇਲਾਜ਼ ਕਰਨ ਨੂੰ ਕਿਹਾ .ਹਕੀਮ ਨੇ ਕਿਹਾ ਦਵਾਈ ਵਾਸਤੇ ਜਿਹੜੀ ਚੀਜ਼ਾਂ ਦੀ ਲੋੜ ਹੈ ਸਭਕੁਝ ਹੈ ਸਿਵਾਏ ਸ਼ਹਿਦ ਦੇ ..ਜੇਕਰ ਤੁਸੀਂ ਮੈਨੂੰ ਸ਼ਹਿਦ ਲਿਆਕੇ ਦੇ ਦੇਵੋ ਤਾਂ ਦਵਾਈ ਤਿਆਰ ਕਰਕੇ ਦੇ ਸਕਦਾ ਹਾਂ ..ਇਤਫ਼ਾਕ ਇਸ ਗੱਲ ਦਾ ਉਹ ਮੌਸਮ ਸ਼ਹਿਦ ਦਾ ਨਹੀਂ ਸੀ ..ਉਸ ਆਦਮੀ ਨੇ ਹਕੀਮ ਕੋਲੋਂ ਸ਼ਹਿਦ ਪਾਉਣ ਲਈ ਡੱਬੀ ਲਈ ਤੇ ਕਈ ਲੋਕਾਂ ਦੇ ਦਰਵਾਜੇ ਤੇ ਗਿਆ ਪਰ ਸ਼ਹਿਦ ਨਹੀਂ ਮਿਲਿਆ .ਜਦੋ ਕਿਧਰੋਂ ਵੀ ਨਹੀਂ ਮਿਲਿਆ ਤਾਂ ਉਹ ਮਹਿਮੂਦ ਗਜ਼ਨੀ ਦੇ ਦਰਵਾਜੇ ਤੇ ਜਾ ਪਹੁੰਚਿਆ ..
ਪਹਿਰੇਦਾਰ ਨੇ ਦਰਵਾਜ਼ਾ ਖੋਲਿਆ ਤੇ ਆਉਣ ਦਾ ਕਾਰਨ ਪੁੱਛਿਆ ..ਬਿਮਾਰ ਆਦਮੀ ਨੇ ਸਾਰਾ ਹਾਲ ਦੱਸ ਕੇ ਡੱਬੀ ਉਸ ਪਹਿਰੇਦਾਰ ਅੱਗੇ ਕਰ ਦਿੱਤੀ ਤੇ ” ਕਿਹਾ ਕੇ ਬੱਸ ਥੋੜਾ ਜਿਹਾ ਹੀ ਸ਼ਹਿਦ ਚਾਹੀਦਾ …?.
ਪਹਿਰੇਦਾਰ ਨੇ ਕਿਹਾ ਕੇ ਤਸ਼ਰੀਫ ਰੱਖੋ ਬਾਦਸ਼ਾਹ ਸਲਾਮਤ ਨੂੰ ਪੁੱਛ ਕੇ ਆਉਂਦਾ ਹਾਂ ..
ਪਹਿਰੇਦਾਰ ਉਹ ਡੱਬੀ...

ਲੈਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਇਆ .ਤੇ ਅਰਜ਼ ਕੀਤੀ ਕੇ ਇਕ ਮਜਬੂਰ ਬਿਮਾਰ ਆਦਮੀ ਦਰਬਾਰ ਚ ਪੇਸ਼ ਹੋਇਆ ਹੈ ਉਸਨੂੰ ਥੋੜ੍ਹੇ ਜਿਹੇ ਸ਼ਹਿਦ ਦੀ ਜਰੂਰਤ ਹੈ ..
ਬਾਦਸ਼ਾਹ ਨੇ ਉਹ ਡੱਬੀ ਫੜ ਕੇ ਰੱਖ ਲਈ ਤੇ ਸੇਵਾਦਾਰ ਨੂੰ ਕਿਹਾ ” ਉਸ ਇਨਸਾਨ ਨੂੰ ਤਿੰਨ ਡੱਬੇ ਸ਼ਹਿਦ ਦੇ ਚੁੱਕ ਕੇ ਦੇ ਦਿੱਤੇ ਜਾਣ ..
ਸੇਵਾਦਾਰ ਨੇ ਕਿਹਾ ” ਹਜ਼ੂਰ ਗੁਸਤਾਖੀ ਮਾਫ ਉਸ ਇਨਸਾਨ ਨੂੰ ਸਿਰਫ ਥੋੜਾ ਜਿਹਾ ਹੀ ਸ਼ਹਿਦ ਚਾਹੀਦਾ ਹੈ ..
ਬਾਦਸ਼ਾਹ ਮਹਿਮੂਦ ਗ਼ਜ਼ਨਵੀ ਨੇ ਕਿਹਾ ਕੇ ” ਉਹ ਮਜਦੂਰ ,ਮਜਬੂਰ ਆਦਮੀ ਹੈ ,ਆਪਣੀ ਹੈਸੀਅਤ ਅਨੁਸਾਰ ਹੀ ਮੰਗੇਗਾ ,..ਅਸੀਂ ਬਾਦਸ਼ਾਹ ਹਾਂ ਆਪਣੀ ਹੈਸੀਅਤ ਅਨੁਸਾਰ ਹੀ ਦੇਵਾਂਗੇ ..
💐💐ਅਸੀਂ ਪ੍ਰਮਾਤਮਾ ਕੋਲੋਂ ਆਪਣੀ ਹੈਸੀਅਤ ਅਨੁਸਾਰ ਮੰਗਦੇ ਹਾਂ ,ਉਹ ਦੀਨ ਦੁਨੀਆ ਦਾ ਪਾਲਣਹਾਰ ਆਪਣੀ ਸ਼ਾਨ ਮੁਤਾਬਿਕ ਦੇਵੇਗਾ …..ਸ਼ਰਤ ਹੈ ਕੇ ਮੰਗੀਏ ਤਾਂ ਸਹੀ …

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)